ਜਕਾਰਤਾ ਵਿਚ ਹੋ ਰਹੀ ਏਸ਼ੀਆ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ- 2018 ਵਿਚ ਭਾਰਤ ਦੇ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ l 16 ਸਾਲ ਦੇ ਲਕਸ਼ਯ ਸੇਨ ਨੇ ਆਪਣੇ ਕਰੀਅਰ ਦੀ ਸੱਭ ਤੋਂ ਵੱਡੀ ਜਿਤ ਹਾਸਿਲ ਕਰਦਿਆਂ ਵਿਸ਼ਵ ਦੇ ਨੰਬਰ- 1 ਥਾਈਲੈਂਡ ਦੇ ਕੁਨਲਾਵੁਤ ਵਿਤਿਸਰਨ ਨੂੰ ਸਿੱਧੇ ਸੈਟਾਂ ਵਿਚ 21-19, 21-18 ਨਾਲ ਹਰਾ ਕੇ ਇਹ ਜਿੱਤ ਹਾਸਿਲ ਕੀਤੀ ਹੈ l