ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਵਰਖਾ ਨੇ ਜਿੱਥੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਨਰਮੇ ਅਤੇ ਝੋਨੇ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਕੀਤਾ ਜਾ ਰਿਹਾ ਹੈ। ਅਜੇ ਤੱਕ ਵੀ ਪੈ ਰਹੀ ਭਾਰ ਵਾਰਿਸ਼ ਨਾਲ ਜਿੱਥੇ ਖੇਤ ਪਾਣੀ ਨਾਲ ਨੱਕੋ-ਨੱਕ ਗਏ ਹਨ ਉੱਥੇ ਗ਼ਰੀਬ ਪਰਿਵਾਰਾਂ ਦੇ �