ਪਾਕਿਸਤਾਨ ਸਥਿਤ ਅੱਤਵਾਦੀਆਂ ਦੀ ਭਾਰਤ \'ਤੇ ਹਮਲੇ ਦੀ ਯੋਜਨਾ ਸਬੰਧੀ ਖੁਫੀਆ ਰਿਪੋਰਟਾਂ ਵਿਚਕਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਪਾਕਿਸਤਾਨ \'ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਕਈ ਵਾਰ ਮੂੰਹ ਤੋੜਵੇਂ ਜਵਾਬ ਦਿੱਤੇ ਜਾਣ ਦੇ ਬਾਵਜੂਦ ਗੁਆਂਢੀ ਦੇਸ਼ ਆਪਣੀਆਂ ਹਰਕਤਾਂ ਤੋ ਬਾਜ਼ ਨਹੀਂ ਆ ਰਿਹਾ ਹੈ | ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀਆਂ ਧਮਕੀਆਂ ਤੋਂ ਭਾਰਤ ਡਰਦਾ ਨਹੀਂ ਹੈ |