Thursday, November 20, 2014

ਪ੍ਰਧਾਨ ਮੰਤਰੀ ਮੋਦੀ ਨੇ ਫਿਜੀ ਸੰਸਦ ਨੂੰ ਕੀਤਾ ਸੰਬੋਧਨ



ਸੁਵਾ,19 ਨਵੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 10 ਦਿਨਾਂ ਦੌਰੇ ਦੇ ਆਖ਼ਰੀ ਪੜਾਅ 'ਚ ਆਸਟ੍ਰੇਲੀਆ ਤੋਂ ਫਿਜੀ ਪਹੁੰਚੇ ,ਜਿਥੇ ਉਨ੍ਹਾਂ ਸੰਸਦ ਨੂੰ ਸੰਬੋਧਨ ਕੀਤਾ ¢ ਇਸ ਸੰਬੋਧਨ ਦੇ ਨਾਲ ਹੀ ਨਰਿੰਦਰ ਮੋਦੀ ਦੁਨੀਆਂ ਦੇ ਪਹਿਲੇ ਐਸੇ ਅੰਤਰਰਾਸ਼ਟਰੀ ਨੇਤਾ ਬਣ ਗਏ ਹਨ ਜਿਨ੍ਹਾਂ ਨੇ ਫਿਜੀ ਦੀ ਸੰਸਦ ਨੂੰ ਸੰਬੋਧਨ ਕੀਤਾ ¢ਉਨ੍ਹਾਂ ਆਪਣੇ ਸੰਬੋਧਨ 'ਚ ਫਿਜੀ ਨੂੰ 70 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਵੀ ਕੀਤਾ ¢ਪ੍ਰਧਾਨ ਮੰਤਰੀ ਮੋਦੀ ਨੇ ਫਿਜੀ ਦੇ ਪਿੰਡਾਂ ਦੇ ਵਿਕਾਸ ਲਈ 50 ਲੱਖ ਡਾਲਰ ਦਾ ਐਲਾਨ ਕੀਤਾ ਹੈ¢ ਮੋਦੀ ਨੇ ਕਿਹਾ ਕਿ ਫਿਜੀ ਦੇ ਲੋਕਾਂ ਨੂੰ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਮਿਲੇਗੀ¢ ਉਨ੍ਹਾਂ ਫਿਜੀ ਨੂੰ ਬਿਜਲੀ ਦਾ ਤੋਹਫ਼ਾ ਦਿੰਦਿਆਂ ਊਰਜਾ ਪ੍ਰੋਜੈਕਟ ਲਗਾਉਣ ਲਈ 5 ਕਰੋੜ ਯੂ ਐੱਸ ਡਾਲਰ ਦੀ ਮਦਦ ਐਲਾਨ ਵੀ ਕੀਤਾ ¢ਫਿਜੀ ਦੇ ਇਕ ਦਿਨਾ ਦੌਰੇ ਦੌਰਾਨ ਮੋਦੀ ਨੇ ਹਮ ਰੁਤਬਾ ਫਰੈਂਕ ਬੈਨੀਮਾਰਾਮਾ ਨਾਲ ਦੁਵੱਲੀ ਗੱਲਬਾਤ ਦੇ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਿੰਨ ਮੁੱਦਿਆਂ 'ਤੇ ਦਸਤਖ਼ਤ ਵੀ ਕੀਤੇ ¢33 ਸਾਲ ਪਿੱਛੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹ ਫਿਜੀ ਦੌਰਾ ਹੈ ,1981 'ਚ ਇੰਦਰਾ ਗਾਂਧੀ ਫਿਜੀ ਗਈ ਸੀ ¢ ਉਨ੍ਹਾਂ ਕਿਹਾ ਕਿ ਮੈਂ ਫਿਜੀ ਨੂੰ ਸਫਲ ਚੋਣਾਂ ਦੇ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ ¢ ਕਰੀਬ 8,49,000 ਲੋਕਾਂ ਦੀ ਆਬਾਦੀ ਵਾਲੇ ਦੇਸ਼ ਫਿਜੀ 'ਚ ਤਕਰੀਬਨ 37 ਫ਼ੀਸਦੀ ਭਾਰਤੀ ਲੋਕ ਰਹਿੰਦੇ ਹਨ ¢ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਵੀ ਲਗਾਏ¢


News From: http://www.DailySuraj.com