Monday, November 10, 2014

ਕਤਲ ਦੇ ਦੋਸ਼ ਦਾ ਸਾਹਮਣਾ ਕਰ ਰਹੀ ਅੋਟਵਾ ਦੀ ਗੁਰਪ੍ਰੀਤ ਕੌਰ ਨੂੰ ਜ਼ਮਾਨਤ ਤੋਂ ਨਾਂਹ

ਵੈਨਕੂਵਰ, ਕੈਨੇਡਾ ਦੀ ਰਾਜਧਾਨੀ ਓਟਾਵਾ ਦੀ ਪੰਜਾਬਣ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਗੁਰਪ੍ਰੀਤ ਕੌਰ ਰੋਨਾਲਡ ਦੀ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਗੁਰਪ੍ਰੀਤ ਕੌਰ ਨੂੰ ਜਗਤਾਰ ਕੌਰ ਗਿੱਲ ਦੇ ਕਤਲ ਦੇ ਦੋਸ਼ 'ਚ ਬੀਤੇ ਅਪ੍ਰੈਲ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੋਗਾ ਦੇ ਕੋਕਰੀ ਕਲਾਂ ਦੀ ਜਗਤਾਰ ਗਿੱਲ ਨੂੰ ੨੯ ਜਨਵਰੀ ੨੦੧੪ ਦੀ ਸਵੇਰੇ ਉਸ ਦੇ ਘਰ ਅੰਦਰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਗਿੱਲ ਦੇ ਪਤੀ ਭੁਪਿੰਦਰਪਾਲ ਸਿੰਘ ਗਿੱਲ ਅਤੇ ਗੁਰਪ੍ਰੀਤ ਕੌਰ ਨੂੰ ਕਤਲ ਦੇ ਦੋਸ਼ 'ਚ ਚਾਰਜਸ਼ੀਟ ਕੀਤਾ ਸੀ। ਦੋਵੇਂ ਸਿਟੀ ਟਰਾਂਜ਼ਿਟ ਦੇ ਡਰਾਈਵਰ ਹਨ ਅਤੇ ਦੋਵਾਂ ਦਰਮਿਆਨ ਪ੍ਰੇਮ ਸੰਬੰਧ ਹੋਣ ਕਾਰਨ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ।

ਗੁਰਪ੍ਰੀਤ ਕੌਰ ਨੇ ਆਪਣੇ ਛੋਟੇ ਬੱਚਿਆਂ ਦੀ ਉਮਰ ਦਾ ਵਾਸਤਾ ਪਾ ਕੇ ਜ਼ਮਾਨਤ ਦੀ ਬੇਨਤੀ ਕੀਤੀ ਸੀ, ਜੋ ਕਿ ਓਨਟਾਰੀਓ ਸੁਪੀਰੀਅਰ ਕੋਰਟ ਦੀ ਮਾਨਯੋਗ ਜੱਜ ਜੂਲੀਅੰਸ ਪੈਰਫੈਟ ਨੇ ਠੁਕਰਾ ਦਿੱਤੀ। ਗੁਰਪ੍ਰੀਤ ਦੀ ਦੂਸਰੀ ਵਾਰ ਜ਼ਮਾਨਤ ਰੱਦ ਕੀਤੀ ਗਈ ਹੈ।


News From: http://www.DailySuraj.com