Sunday, September 7, 2014

ਜਸਟਿਸ ਦੱਤੂ ਸੁਪਰੀਮ ਕੋਰਟ ਦੇ ਮੁੱਖ ਜੱਜ ਨਿਯੁਕਤ 28 ਨੂੰ ਚੁੱਕਣਗੇ ਸਹੁੰ

ਜਸਟਿਸ ਐਚ ਐਲ ਦੱਤੂ ਨੂੰ ਅੱਜ ਭਾਰਤ ਦੇ ਮੁੱਖ ਜੱਜ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਦਾ ਕਾਰਜਕਾਲ 14 ਮਹੀਨਿਆਂ ਦਾ ਹੋਵੇਗਾ | ਸੁਪਰੀਮ ਕੋਰਟ ਦੇ ਮੌਜੂਦਾ ਮੁੱਖ ਜੱਜ ਆਰ. ਐਮ. ਲੋਢਾ 27 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ | 42ਵੇਂ ਮੁੱਖ ਜੱਜ ਬਣ ਰਹੇ ਜਸਟਿਸ ਦੱਤੂ 2 ਦਸੰਬਰ 2015 ਤੱਕ ਅਹੁਦੇ \'ਤੇ ਰਹਿਣਗੇ | ਉਹ 28 ਨੂੰ ਅਹੁਦੇ ਦੀ ਸਹੁੰ ਚੁੱਕਣਗੇ |

Read Full Story: http://www.punjabinfoline.com/story/25960