Sunday, July 13, 2014

ਹਿਮਾਚਲ ਪ੍ਰਦੇਸ਼ : ਬੱਸ ਖੱਡ ’ਚ ਡਿੱਗੀ, 3 ਲੋਕਾਂ ਦੀ ਮੌਤ



ਸ਼ਿਮਲਾ, 13 ਜੁਲਾਈ (ਏਜੰਸੀ)- ਹਿਮਾਚਲ ਪ੍ਰਦੇਸ਼ 'ਚ ਸੋਲਨ ਜ਼ਿਲੇ ਦੇ ਕਿਸਾਰੀਘਾਟ ਦੇ ਨੇੜੇ ਐਤਵਾਰ ਨੂੰ ਹਿਮਾਚਲ ਰੋਡਵੇਜ਼ ਦੀ ਇਕ ਬੱਸ ਖੱਡ ਵਿਚ ਡਿੱਗੀ ਗਈ¢ ਬੱਸ ਵਿਚ ਤਕਰੀਬਨ 30-35 ਲੋਕ ਸਵਾਰ ਸਨ¢ ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਸਵੇਰੇ 8 ਵਜ ਕੇ 5 ਮਿੰਟ 'ਤੇ ਸੋਲਨ ਤੋਂ ਸ਼ਿਮਲਾ ਲਈ ਰਵਾਨਾ ਹੋਈ ਸੀ¢ 8 ਵਜ ਕੇ 40 ਮਿੰਟ 'ਤੇ ਜਦੋਂ ਬੱਸ ਵਾਕਨਾਘਾਟ ਦੇ ਦਿਹਾਰੀ ਘਾਟ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਨੀਲੇ ਰੰਗ ਦੀ ਆਲਟੋ ਕਾਰ ਅਚਾਨਕ ਸਾਹਮਣੇ ਆ ਗਈ¢ ਕਾਰ ਨੂੰ ਬਚਾਉਣ ਦੇ ਚੱਕਰ ਵਿਚ ਡਰਾਈਵਰ ਨੇ ਸੰਤੁਲਨ ਗੁਆ ਬੈਠਾ¢ ਜਿਸ ਕਾਰਨ ਬੱਸ ਦੋ ਪਲਟੇ ਖਾ ਕੇ ਖੱਡ 'ਚ ਜਾ ਡਿੱਗੀ¢ ਹਾਦਸੇ ਵਿਚ ਮੌਕੇ 'ਤੇ ਹੀ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖਮੀ ਨੇ ਹਸਪਤਾਲ ਲੈ ਜਾਂਦੇ ਸਮੇਂ ਦਮ ਤੋੜ ਦਿੱਤਾ¢ ਤਕਰੀਬਨ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ¢ 20 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ¢ ਪੁਲਸ ਰਾਹਤ ਕੰਮ ਵਿਚ ਜੁਟੀ ਹੋਈ ਹੈ¢ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਜੀ. ਐਸ. ਬਾਲੀ ਮੌਕੇ 'ਤੇ ਪਹੁੰਚੇ¢ ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਨੂੰ ਕੱਢਿਆ ਜਾ ਰਿਹਾ ਹੈ¢ ਮਿ੍ਰਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਵੀ ਦੱਸੀ ਗਈ ਹੈ, 11 ਜ਼ਖਮੀਆਂ ਨੂੰ ਕੰਡਾਘਾਟ ਅਤੇ ਸੋਲਨ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ¢
News From: http://www.DailySuraj.com