Tuesday, July 22, 2014

ਬਾਲਟਾਲ ’ਚ ਸਿਲੰਡਰ ਫਟਣ ਨਾਲ ਚਾਰ ਲੋਕਾਂ ਦੀ ਮੌਤ

ਸ਼੍ਰੀਨਗਰ- ਅਮਰਨਾਥ ਯਾਤਰਾ ਦੇ ਆਧਾਰ ਕੰਪਲੈਕਸ ਬਾਲਟਾਲ 'ਚ ਇਕ ਭਾਈਚਾਰਕ ਰਸੋਈ 'ਚ ਮੰਗਲਵਾਰ ਨੂੰ ਗੈਸ ਸਿਲੰਡਰ ਫਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ,''ਸਵੇਰੇ ਕਰੀਬ 4 ਵਜੇ ਜਦੋਂ ਸ਼ਿਵ ਸ਼ਕਤੀ ਲੰਗਰ ਦੇ ਲੋਕਾਂ ਨੇ ਖਾਣਾ ਪਕਾਉਣਾ ਸ਼ੁਰੂ ਕੀਤਾ ਤਾਂ ਸਿਲੰਡਰ 'ਚ ਧਮਾਕਾ ਹੋ ਗਿਆ ਅਤੇ ਲੰਗਰ 'ਚ ਅੱਗ ਲੱਗ ਗਈ। ਇਸ 'ਚ ਲੰਗਰ ਦੇ ਸੇਵਾਦਾਰਾਂ ਦੇ ਚਾਰ ਰਿਸ਼ਤੇਦਾਰਾਂ ਦੀ ਮੌਤ ਹੋ ਗਈ।
News From: http://www.DailySuraj.com