Sunday, July 13, 2014

ਰਾਜਪਾਲ ਲਈ 5 ਨਾਮ ਰਾਸ਼ਟਰਪਤੀ ਦੇ ਕੋਲ ਭੇਜੇ ਗਏਨਵੀਂ ਦਿੱਲੀ, 13 ਜੁਲਾਈ (ਏਜੰਸੀ) - ਨਰਿੰਦਰ ਮੋਦੀ ਸਰਕਾਰ ਨੇ ਕਈ ਰਾਜਾਂ ਦੇ ਰਾਜਪਾਲਾਂ ਦੇ ਨਾਮ ਤੈਅ ਕਰ ਲਏ ਹਨ¢ ਰਾਜਪਾਲਾਂ ਦੇ ਨਾਮ ਦੀ ਸੂਚੀ ਰਾਸ਼ਟਰਪਤੀ ਦੇ ਕੋਲ ਭੇਜ ਦਿੱਤੀ ਗਈ ਬੈ¢ ਇਸਤੋਂ ਪਹਿਲਾਂ ਸ਼ਨੀਵਾਰ ਨੂੰ ਰਾਜਪਾਲਾਂ ਦੀ ਮਨਜ਼ੂਰੀ ਸੂਚੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਗਈ ਸੀ¢ ਸੂਤਰਾਂ ਦੇ ਅਨੁਸਾਰ ਇਸ ਸੂਚੀ 'ਚ ਭਾਜਪਾ ਦੇ ਸੀਨੀਅਰ ਨੇਤਾਵਾਂ ਰਾਮ ਨਾਇਕ, ਬਲਰਾਮਜੀ ਦਾਸ ਟੰਡਨ ਤੇ ਕੇਸਰੀਨਾਥ ਤਿ੍ਰਪਾਠੀ ਦਾ ਨਾਮ ਹੈ¢ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਤਿ੍ਰਪਾਠੀ ਨੂੰ ਪੱਛਮੀ ਬੰਗਾਲ ਜਦੋਂ ਕਿ ਰਾਮ ਨਾਇਕ ਨੂੰ ਛੱਤੀਸਗੜ ਦਾ ਰਾਜਪਾਲ ਬਣਾਇਆ ਜਾ ਸਕਦਾ ਹੈ¢ ਹੋਰ ਨਵੇਂ ਰਾਜਪਾਲਾਂ ਦੇ ਤੌਰ 'ਤੇ ਲਖਨਊ ਦੇ ਸਾਬਕਾ ਸੰਸਦ ਲਾਲਜੀ ਟੰਡਨ, ਭੋਪਾਲ ਦੇ ਸਾਬਕਾ ਸੰਸਦ ਕੈਲਾਸ਼ ਜੋਸ਼ੀ, ਕੇਰਲ ਦੇ ਭਾਜਪਾ ਨੇਤਾ ਓ ਰਾਜਗੋਪਾਲ ਤੇ ਸ਼ਾਂਤਾ ਕੁਮਾਰ ਦੇ ਨਾਵਾਂ 'ਤੇ ਵੀ ਚਰਚਾ ਚੱਲ ਰਹੀ ਹੈ¢
News From: http://www.DailySuraj.com