Sunday, July 13, 2014

ਦਿੱਲੀ ਸਰਕਾਰ ਦੇ ਗਠਨ ’ਤੇ ਫੈਸਲਾ ਛੇਤੀ : ਦਿੱਲੀ ਭਾਜਪਾ ਪ੍ਰਮੁੱਖ



ਨਵੀਂ ਦਿੱਲੀ, 13 ਜੁਲਾਈ (ਏਜੰਸੀ) - ਦਿੱਲੀ ਭਾਜਪਾ ਦੇ ਨਵੇਂ ਨਿਯੁਕਤ ਪ੍ਰਧਾਨ ਸਤੀਸ਼ ਉਪਾਧਿਆਏ ਨੇ ਅੱਜ ਕਿਹਾ ਕਿ ਵਿਧਾਇਕਾਂ, ਸੰਸਦਾਂ ਤੇ ਸੀਨੀਅਰ ਨੇਤਾਵਾਂ ਦੀ ਰਾਏ ਲੈਣ ਤੋਂ ਬਾਅਦ ਇਸ ਬਾਰੇ 'ਚ ਛੇਤੀ ਅੰਤਿਮ ਫੈਸਲਾ ਕੀਤਾ ਜਾਵੇਗਾ ਕਿ ਪਾਰਟੀ ਨੂੰ ਰਾਜਧਾਨੀ 'ਚ ਸਰਕਾਰ ਗਠਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਤੋਂ ਜਨਾਦੇਸ਼ ਹਾਸਲ ਕਰਨਾ ਚਾਹੀਦਾ ਹੈ¢ ਰਾਸ਼ਟਰੀ ਸਵੈਸੇਵਕ ਸੰਘ (ਐਰਐਸਐਸ) ਦੇ ਕਰੀਬੀ ਮੰਨੇ ਜਾਣ ਵਾਲੇ 52 ਸਾਲਾ ਉਪਾਧਿਆਏ ਨੇ ਕਿਹਾ ਕਿ ਪਾਰਟੀ ਨੂੰ ਨਵੇਂ ਸਿਰੇ ਤੋਂ ਚੋਣ ਹੋਣ ਦੀ ਹਾਲਤ 'ਚ 'ਸਮਰੱਥ' ਗਿਣਤੀ 'ਚ ਸੀਟਾਂ ਮਿਲਣ ਦਾ ਵਿਸ਼ਵਾਸ ਹੈ¢ ਉਪਾਧਿਆਏ ਨੇ ਇੱਕ ਬਿਆਨ 'ਚ ਕਿਹਾ ਕਿ ਵਿਧਾਇਕਾਂ ਤੇ ਸੰਸਦਾਂ ਦੇ ਵਿਚਾਰ ਜਾਣਨ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਇਸ ਬਾਰੇ ਵਿੱਚ ਫੈਸਲਾ ਕਰਨਗੇ ਕਿ ਨਵੇਂ ਸਿਰੇ ਤੋਂ ਜਨਾਦੇਸ਼ ਹਾਸਲ ਕਰਨਾ ਚਾਹੀਦਾ ਹੈ ਜਾਂ ਫਿਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ¢
News From: http://www.DailySuraj.com