Sunday, July 13, 2014

ਬੀਮਾ ਬਿੱਲ ਨੂੰ ਚਾਲੂ ਸੈਸ਼ਨ ’ਚ ਅੱਗੇ ਵਧਾਇਆ ਜਾ ਸਕਦਾ ਹੈ : ਵਿੱਤ ਮੰਤਰਾਲਾ



ਨਵੀਂ ਦਿੱਲੀ, 13 ਜੁਲਾਈ (ਏਜੰਸੀ)- ਬੀਮਾ ਖੇਤਰ 'ਚ ਵਿਦੇਸ਼ੀ ਨਿਵੇਸ਼ ਵਧਾਉਣ ਦੇ ਇਛੁੱਕ ਵਿੱਤ ਮੰਤਰਾਲਾ ਨੇ ਕਿਹਾ ਕਿ ਮੌਜੂਦਾ ਸੈਸ਼ਨ 'ਚ ਹੀ ਬੀਮਾ ਸੋਧ ਬਿਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ¢ਵਿੱਤੀ ਸੇਵਾ ਸਕੱਤਰ ਜੀ. ਐੱਸ. ਸੰਧੂ ਨੇ ਕਿਹਾ ਕਿ ਬੀਮਾ ਬਿਲ ਸੰਸਦ ਵਿਚ ਪਹਿਲੇ ਤੋਂ ਹੈ¢ ਅਸੀਂ ਇਸ ਨੂੰ ਇਸ ਸੈਸ਼ਨ 'ਚ ਜਾਂ ਅਗਲੇ ਸੈਸ਼ਨ 'ਚ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ¢ ਵਿੱਤ ਮੰਤਰੀ ਅਰੁਣ ਜੇਟਲੀ ਨੇ ਆਪਣੇ ਬਜਟ ਭਾਸ਼ਣ ਵਿਚ ਕਿਹਾ ਸਾ ਕਿ ਪੈਂਡਿੰਗ ਬੀਮਾ ਕਾਨੂੰਨ (ਸੋਧ) ਬਿਲ ਨੂੰ ਸੰਸਦ ਵਿਚ ਵਿਚਾਰ ਦੇ ਲਈ ਅੱਗੇ ਵਧਾਉਣ ਦਾ ਪ੍ਰਸਤਾਵ ਹੈ¢ ਵਿੱਤ ਮੰਤਰੀ ਨੇ ਕਿਹਾ ਸੀ ਕਿ ਬੀਮਾ ਖੇਤਰ ਵਿਚ ਨਿਵੇਸ਼ ਦਾ ਸੰਕਟ ਹੈ¢ ਬੀਮਾ ਖੇਤਰ ਦੇ ਵੱਖ-ਵੱਖ ਬਲਾਕਾਂ ਵਿਚ ਵਿਸਥਾਰ ਦੀ ਜ਼ਰੂਰਤ ਹੈ¢ ਬੀਮਾ ਖੇਤਰ ਦੀ ਕੁਲ ਨਿਵੇਸ਼ ਹੱਦ ਵਧਾ ਕੇ 49 ਫੀਸਦੀ ਕਰਨ ਦਾ ਪ੍ਰਸਤਾਵ ਹੈ ਜੋ ਫਿਲਹਾਲ 26 ਫੀਸਦੀ ਹੈ¢ ਇਸ ਨਾਲ ਪੂਰਨ ਭਾਰਤੀ ਪ੍ਰਬੰਧਨ ਅਤੇ ਵਿਦੇਸ਼ੀ ਨਿਵੇਸ਼ ਵਿਕਾਸ ਬੋਰਡ ਰਾਹੀਂ ਕੰਟਰੋਲ ਦੀ ਵਿਵਸਥਾ ਸ਼ਾਮਲ ਹੋਵੇਗੀ¢
News From: http://www.DailySuraj.com