Tuesday, July 15, 2014

ਚੀਨ ਦੇ ਰਾਸ਼ਟਰਪਤੀ ਨੂੰ ਮਿਲੇ ਮੋਦੀ



ਫੋਰਟਲੇਜ਼ਾ, 15 ਜੁਲਾਈ (ਏਜੰਸੀ) - ਬਰਿਕਸ ਦੇਸ਼ਾਂ ਦੇ ਸਿਖਰ ਸਮੇਲਨ 'ਚ ਹਿੱਸਾ ਲੈਣ ਬ੍ਰਾਜ਼ੀਲ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋਪੱਖੀ ਗੱਲਬਾਤ ਕੀਤੀ¢ ਬ੍ਰਾਜ਼ੀਲ ਦੇ ਫੋਰਟਲੇਜ਼ਾ 'ਚ ਦੋਵਾਂ ਨੇਤਾਵਾਂ ਦੀ ਗੱਲਬਾਤ ਦੇ ਦੌਰਾਨ ਸਰਹੱਦ ਵਿਵਾਦ ਸਮੇਤ ਆਰਥਕ ਮਸਲਿਆਂ 'ਤੇ ਗੱਲਬਾਤ ਹੋਈ¢ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੱਲਬਾਤ ਦੇ ਜਰੀਏ ਸਰਹੱਦ ਵਿਵਾਦ ਦਾ ਹੱਲ ਕੱਢਣਾ ਜਰੂਰੀ ਹੈ¢ ਭਾਰਤ ਨੇ ਚੀਨ ਦੇ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਵਾਬ 'ਚ ਸ਼ੀ ਜਿਨਪਿੰਗ ਨੇ ਵੀ ਮੋਦੀ ਨੂੰ ਚੀਨ ਦੌਰੇ ਲਈ ਸੱਦਾ ਦਿੱਤਾ¢ ਬਰਿਕਸ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਐਤਵਾਰ ਨੂੰ ਵਿਦੇਸ਼ ਦੌਰੇ 'ਤੇ ਨਿਕਲੇ ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਬ੍ਰਾਜ਼ੀਲ ਦੇ ਫੋਰਟਲੇਜ਼ਾ ਪੁੱਜੇ¢ ਅੱਜ ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਦੇ ਸੰਗਠਨ ਯਾਨੀ ਬਰਿਕਸ ਦੇਸ਼ਾਂ ਦੇ ਸਿਖਰ ਸਮੇਲਨ 'ਚ ਹਿੱਸਾ ਲੈਣਗੇ¢ ਮੋਦੀ ਤੇ ਸ਼ੀ ਜਿਨਪਿੰਗ ਦੀ ਮੁਲਾਕਾਤ 30 ਤੋਂ 40 ਮਿੰਟ ਤੈਅ ਸੀ ਲੇਕਿਨ ਦੋਵਾਂ ਨੇਤਾਵਾਂ ਦੀ ਗੱਲਬਾਤ ਕਰੀਬ 80 ਮਿੰਟ ਤੱਕ ਚੱਲੀ¢ ਦੋਵਾਂ ਪੱਖਾਂ ਦੇ 'ਚ ਆਰਥਕ ਮਸਲਿਆਂ 'ਤੇ ਗੰਭੀਰ ਚਰਚਾ ਹੋਈ¢
News From: http://www.DailySuraj.com