Tuesday, February 4, 2014

ਮੋਦੀ ਦੱਸਣਗੇ ਕਿ 11 ਰੁਪਏ ਚ ਕਿਵੇਂ ਹੋਵੇਗਾ ਗੁਜ਼ਾਰਾ : ਮਾਕਨ

ਨਵੀਂ ਦਿੱਲੀ, ਕਾਂਗਰਸ ਮੀਡੀਆ ਇੰਚਾਰਜ ਅਜੇ ਮਾਕਨ ਨੇ ਭਾਜਪਾ ਦੇ ਪੀ. ਐੱਮ. ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਗਰੀਬਾਂ ਦਾ ਮਜ਼ਾਕ ਉਡਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੱਸਣ ਕਿ ਗੁਜਰਾਤ ਵਿਚ 10.80 ਰੁਪਏ ਤੋਂ ਹੇਠਾਂ ਕਮਾਉਣ ਵਾਲੇ ਕਿਵੇਂ ਗੁਜ਼ਾਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀਆਂ ਗੱਲਾਂ ਤੋਂ ਹੰਕਾਰ ਝਲਕਦਾ ਹੈ।

Read Full Story: http://www.punjabinfoline.com/story/22266