Monday, May 30, 2011

News From S7news.com May 30, 2011

सिंगापुर अस्पताल में रजनी

दक्षिण भारतीय फिल्मों के सुपरस्टार रजनीकांत को सिंगापुर के माउंट एलिजबेथ अस्पताल के आईसीयू में भर्ती कराया गया है। रजनीकांत शनिवार को इलाज के लिए सिंगापुर रवाना हुए थे।



चैनलन्यूल एशिया के मुताबिक रजनीकांत को इंटेसिव केयर यूनिट पर रखा गया है जहां उनकी हालत स्थिर बताई जा रही है।
News From: http://www.s7News.com

News From S7news.com May 30, 2011

शेयर बाजार में तेजी

देश के शेयर बाजारों में सप्ताह के पहले कारोबारी दिवस सोमवार को शुरुआती कारोबार में तेजी का रुख देखा गया। प्रमुख इंडेक्स सेंसेक्स 53.64 अंकों की बढ़त के साथ 18319.74 पर जबकि निफ्टी 17.65 अंकों की बढ़त के साथ 5493.75 पर कारोबार कर रहा था।सुबह करीब 9.30 बजे बम्बई स्टॉक एक्सचेंज (बीएसई) का 30 शेयरों वाला इंडेक्स सेंसेक्स 85.64 अंकों की बढ़त के साथ 18351.74 पर कारोबार कर रहा था।
News From: http://www.s7News.com

News From S7news.com May 30, 2011

भारत और पाकिस्तान के बीच सियाचिन वार्ता

पिछले साल दोनों देशों के प्रधानमंत्रियों ने थिंपू में मुलाकात के दौरान वार्ता प्रक्रिया को आगे ले जाने का निर्णय लिया था, जिसके बाद भारत और पाकिस्तान ने बातचीत फिर से शुरू करने का फैसला किया। रक्षा अधिकारियों के अनुसार, पाकिस्तानी प्रतिनिधिमंडल में दो असैन्य अधिकारी और चार सैन्य अधिकारी हैं, वहीं भारतीय पक्ष में विशेष सचिव आर.के माथुर, सैन्य परिचालन के महानिदेशक लेफ्टिनेंट जनरल ए.एम. वर्मा और महा सर्वेक्षक एस. शुभा राव शामिल हैं।



बातचीत के बाद पाकिस्तानी रक्षा सचिव, रक्षा मंत्री ए.के एंटनी से मुलाकात करेंगे। सियाचिन का मुद्दा भारत और पाकिस्तान के बीच लंबे समय से लंबित है और दोनों के बीच 110 किलोमीटर लंबी \'वास्तविक जमीनी स्थिति रेखा\' (एजीपीएल) को लेकर मतभेद है, जो सोल्टोरो रिज तथा सियाचिन ग्लेशियर से गुजरती है।



अधिकारियों ने कहा कि दोनों देशों ने सियाचिन ग्लेशियर से सेना हटाने का फैसला किया है , लेकिन दोनों पक्षों में आशंकाओं के चलते मामला लंबित है। अधिकारियों के अनुसार , भारत चाहता है कि पाकिस्तान एजीपीएल की नक्शे और वास्तविक भूमि दोनों जगह पुष्टि करे।



दूसरी तरफ पाकिस्तान 1972 से पूर्व की सैनिकों की स्थिति को बनाए रखना चाहता है, जिस पर सहमति शिमला समझौते में हुई थी। ग्लेशियर क्षेत्र में 1984 में पाकिस्तानी सेना के आगे बढ़ने के जवाब में भारत ने ऑपरेशन मेघदूत शुरू किया था और इलाके के अधिकतर प्रभुत्व वाले जगहों पर सैनिकों को तैनात किया। सियाचिन पर दोनों देशों के बीच रक्षा सचिवों की बातचीत इससे पहले 1985 में हुई थी। तत्कालीन प्रधानमंत्री राजीव गांधी और पाकिस्तानी राष्ट्रपति जनरल जिया उल हक ने संयुक्त वार्ता का फैसला किया था। पाकिस्तानी शिष्टमंडल शनिवार को भारत पहुंचा और कल ताज महल देखने आगरा गया।
News From: http://www.s7News.com

News From S7news.com May 30, 2011

बाबा रामदेव का अनशन

दिल्‍ली का रामलीला मैदान का बाबा रामदेव के अनशन के लिए तैयार है। हजारों लोग बाबा के समर्थन में आगे आ रहे हैं, लेकिन ये कौन लोग हैं, जो बाबा के समर्थन में आ रहे हैं। लेकिन आम जनता का क्‍या? क्‍या वो इस लड़ाई में शामिल है? नहीं! क्‍योंकि आम आदमी तब तक बाबा रामदेव और अन्‍ना हजारे की लड़ाई में शामिल नहीं होगा, जब तक उसका खुद का जीवन बेहतर नहीं हो जाता।



शायद आप यहां कुछ भटक से गये होंगे, लेकिन सीधे शब्‍दों में बात करें तो बाबा रामदेव का 6 जून से शुरू होने वाला अनशन उस काले धन को वापस लाने के लिए है, जो विदेशी बैंकों में जमा है। इससे पहले अन्‍ना हजारे का अनशन भ्रष्‍टाचार को कम करने के लिए लोकपाल विधेयक बनाने के लिए किया गया था। लोकपाल विधेयक को बनाने की तैयारियां जोरों पर है। देश उसका इंतजार कर रहा है।



काले धन के मामले पर विपक्षी दलों के दबाव और योग गुरू बाबा रामदेव के सत्‍याग्रह को देखते हुए केंद्र सरकार ने भी अब तेजी दिखानी शुरू कर दी है। देश में कितना काला धन है, इसका पता लगाने के लिए सरकार ने एक स्‍टडी कराने का फैसला किया है। वैसे आज लोकपाल ड्रॉफ्ट कमेटी की भी बैठक होने वाली है।
News From: http://www.s7News.com

Saturday, May 21, 2011

News From S7news.com May 21, 2011

ਮੁੱਖ ਚੋਣ ਅਧਿਕਾਰੀ ਵੱਲੋਂ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ

ਜਲੰਧਰ,-ਪੰਜਾਬ ਦੇ ਮੁੱਖ ਚੋਣ ਅਫਸਰ ਮੈਡਮ ਕੁਸਮਜੀਤ ਸਿੱਧੂ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਅੱਜ ਪ੍ਰਸਾਸ਼ਕੀ ਕੰਪਲੈਕਸ \'ਚ ਜਲੰਧਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ , ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੈਡਮ ਸਿੱਧੂ ਨੇ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਲਈ ਨਿਯੁਕਤ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਹੁਣ ਤੋਂ ਹੀ 2012 ਦੀਆਂ ਵਿਧਾਨ ਸਭਾ ਚੋਣਾਂ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਤਿੰਨ ਸਾਲ ਤੋਂ ਵੱਧ ਤਾਇਨਾਤੀ ਵਾਲੇ ਅਤੇ ਆਪਣੇ ਜੱਦੀ ਜ਼ਿਲ੍ਹਿਆਂ ਵਾਲੇ ਚੋਣ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਸੂਚੀ ਮੁੱਖ ਚੋਣ ਦਫਤਰ ਪੰਜਾਬ ਨੂੰ ਭੇਜਣ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ 20 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਾਈ। ਉਨ੍ਹਾਂ ਨੇ 1 ਜੂਨ ਤੋਂ 20 ਜੂਨ ਤੱਕ ਫੋਟੋ ਵਾਲੀਆਂ ਵੋਟਰ ਸੂਚੀਆਂ ਨੂੰ ਯਕੀਨੀ ਬਣਾਉਣ ਲਈ ਜੋਰ ਦਿੱਤਾ। ਮੁੱਖ ਚੋਣ ਅਫਸਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ 30 ਮਈ ਤੱਕ ਪੋਲਿੰਗ ਸਟੇਸ਼ਨਾਂ ਨੂੰ ਤਰਤੀਬਵਾਰ ਕਰਨ ਦੇ ਕੰਮ ਨੂੰ ਮੁਕੰਮਲ ਕਰਨ ਤਾਂ ਜੋ ਬੀ.ਐਲ.ਓ. ਦੀ ਨਿਯੁਕਤੀ, ਰੂਟ ਪਲੈਨਿੰਗ ਅਤੇ ਚੋਣ ਪਾਰਟੀਆਂ ਨੂੰ ਸਬੰਧਿਤ ਬੂਥਾਂ \'ਤੇ ਪਹੁੰਚਾਉਣ ਲਈ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਪ੍ਰਿਆਂਕ ਭਾਰਤੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੋਟਰ ਸੂਚੀਆਂ \'ਚ 97.81 ਪ੍ਰਤੀਸ਼ਤ ਵੋਟਰਾਂ ਦੇ ਨਾਂਅ ਸ਼ਾਮਿਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ, ਹਰਕੇਸ਼ ਸਿੰਘ ਸਿੱਧੂ, ਪਿਰਥੀ ਚੰਦ, ਅਰੁਣਪਾਲ ਸਿੰਘ, ਏ.ਡੀ.ਸੀ ਸਰੋਜਨੀ ਗੌਤਮ ਸ਼ਾਰਦਾ, ਤਹਿਸੀਲਦਾਰ ਰਾਕੇਸ਼ ਸ਼ਰਮਾ, ਰਾਜੀਵ ਵਰਮਾ, ਦਲਜੀਤ ਸਿੰਘ ਛੀਨਾ ਅਤੇ ਆਰ.ਐਸ. ਬਾਜਵਾ ਆਦਿ ਹਾਜਰ ਸਨ।
News From: http://www.s7News.com

News From S7news.com May 21, 2011

ਅਹਿਮਦਗੜ੍ਹ ਵਿਖੇ ਅੱਗ ਨਾਲ ਸੜ੍ਹ ਕੇ ਸੁਆਹ ਹੋਈ ਪਲਾਸਟਿਕ ਫ਼ੈਕਟਰੀ





ਅਹਿਮਦਗੜ੍ਹ,-ਸਥਾਨਕ ਪੋਹੀੜ ਸੜਕ \'ਤੇ ਅੱਜ ਇੱਕ ਪਲਾਸਟਿਕ ਫ਼ੈਕਟਰੀ \'ਚ ਲੱਗੀ ਭਿਆਨਕ ਅੱਗ ਨਾਲ ਸਾਰੀ ਫ਼ੈਕਟਰੀ ਸੜ ਕੇ ਸੁਆਹ ਹੋ ਗਈ। ਇੱਕ ਹਫ਼ਤੇ \'ਚ ਅੱਗ ਦੀ ਇਹ ਦੂਸਰੀ ਘਟਨਾ ਹੈ। ਇਸ ਤੋਂ ਪਹਿਲਾ ਗਲੈਂਡਰ ਆਰਬੂਥਨੋਟ ਐਂਡ ਕੰਪਨੀ ਦੀ ਪ੍ਰਸਿੱਧ ਧਾਗਾ ਮਿੱਲ \'ਚ ਲੱਗੀ ਭਿਆਨਕ ਅੱਗ ਨਾਲ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ, ਨਾਲ ਹੀ ਦੋ ਵਿਅਕਤੀ ਮੌਕੇ \'ਤੇ ਦਮ ਤੋੜ ਗਏ ਅਤੇ ਤੀਸਰਾ ਅੱਜ ਲੁਧਿਆਣਾ ਵਿਖੇ ਦਮ ਤੋੜ ਗਿਆ। ਮ੍ਰਿਤਕ ਜੋਗਿੰਦਰ ਪ੍ਰਸਾਦ ਬਿਹਾਰ ਦਾ ਰਹਿਣ ਵਾਲਾ ਸੀ। ਬਾਲਾ ਜੀ ਐਗਰੋ ਇੰਡਸਟੀਜ਼ ਅਹਿਮਦਗੜ੍ਹ ਵਿਖੇ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ, ਜਿਸ \'ਤੇ ਪੰਜ ਘੰਟੇ ਬਾਅਦ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ। ਪੋਹੀੜ ਰੋਡ \'ਤੇ ਸਥਿਤ ਇਸ ਫ਼ੈਕਟਰੀ ਦੇ ਬਿਲਕੁੱਲ ਨਾਲ ਲਗਦੇ ਰਾਇਲ ਮੈਰਿਜ ਪੈਲੇਸ ਅਤੇ ਇੱਕ ਹੋਰ ਫ਼ੈਕਟਰੀ ਨੂੰ ਅੱਗ ਤੋਂ ਬਚਾਉਣ ਲਈ ਅਹਿਮਦਗੜ੍ਹ, ਲੁਧਿਆਣਾ, ਮਲੇਰਕੋਟਲਾ ਤੋਂ ਆਏ ਫ਼ਾਇਰ ਬ੍ਰਿਗੇਡ ਅਮਲੇ ਨੂੰ ਬੜੀ ਮਿਹਨਤ ਕਰਨੀ ਪਈ ਪਰ ਫ਼ੈਕਟਰੀ ਅੰਦਰ ਭਾਰੀ ਮਾਤਰਾ \'ਚ ਪਿਆ ਪਲਾਸਟਿਕ ਅਤੇ ਮਸੀਨਰੀ ਸੁਆਹ ਬਣ ਗਈ ਅਤੇ ਨਾਲ ਹੀ ਸਾਰੀ ਇਮਾਰਤ ਵੀ ਢਹਿ ਢੇਰੀ ਹੋ ਗਈ।
News From: http://www.s7News.com

News From S7news.com May 21, 2011

ਪ੍ਰੇਮੀ ਵੱਲੋਂ ਵਿਆਹ ਕਰਨ ਤੋਂ ਮੁੱਕਰਨ \'ਤੇ ਚੀਨੀ ਮੁਟਿਆਰ ਸੱਤਵੀਂ ਮੰਜ਼ਿਲ ਤੋਂ ਲਟਕੀ









ਆਕਲੈਂਡ,-ਬੀਤੇ ਦਿਨੀਂ ਚੀਨ ਵਿਚ ਇਕ 22 ਸਾਲਾ ਕੁੜੀ (ਮਿਸ ਲੀ) ਨੇ ਇਕ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਵਿਆਹ ਦੇ ਲਿਬਾਸ ਵਿਚ ਖਿੜਕੀ ਰਾਹੀਂ ਹੇਠਾਂ ਕੁੱਦ ਕੇ ਜਾਨ ਦੇਣਾ ਦਾ ਡਰਾਮਾ ਰਚਿਆ ਜਾਂ ਫਿਰ ਸੱਚਮੁੱਚ ਹੀ ਕਰ ਸਕਦੀ ਸੀ। ਇਸ ਕੰਮ ਲਈ ਉਹ ਚੌਥੀ ਮੰਜ਼ਿਲ ਦੀ ਆਪਣੀ ਰਿਹਾਇਸ਼ ਦੀ ਥਾਂ ਸੱਤਵੀਂ ਮੰਜ਼ਿਲ ਉਤੇ ਪਹੁੰਚੀ। ਉਹ ਲਗਭਗ ਇਕ ਘੰਟਾ ਆਪਣੀਆਂ ਲੱਤਾਂ ਹੇਠਾਂ ਲਮਕਾ ਕੇ ਖੁਦਕੁਸ਼ੀ ਦਾ ਰੌਲਾ ਪਾਉਂਦੀ ਰਹੀ। ਉਸ ਨੂੰ ਵੇਖ ਕੇ ਲੋਕ ਅਤੇ ਦੂਸਰੀਆਂ ਮੰਜ਼ਿਲ੍ਹਾਂ ਵਾਲੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਬਚਾਉਣ ਲੱਗੇ। ਐਨੇ ਨੂੰ ਪੁਲਿਸ ਅਤੇ ਹੋਰ ਬਚਾਅ ਦਲ ਵੀ ਪਹੁੰਚ ਗਿਆ ਤੇ ਇਸ ਬੀਬੀ ਨੂੰ ਬਚਾ ਲਿਆ ਗਿਆ। ਇਸ ਕੁੜੀ ਨੇ ਰੋਸ ਉਗਲਦਿਆਂ ਕਿਹਾ ਹੈ ਕਿ ਉਸਦੇ ਮਰਦ ਦੋਸਤ ਨੇ ਚਾਰ ਸਾਲ ਉਸ ਨਾਲ ਪਿਆਰ ਦਾ ਚੱਕਰ ਚਲਾਇਆ ਤੇ ਕੁਝ ਦਿਨਾਂ ਤੱਕ ਉਨ੍ਹਾਂ ਦਾ ਵਿਆਹ ਵੀ ਹੋਣਾ ਸੀ ਪਰ ਹੁਣ ਉਹ ਕਿਸੀ ਹੋਰ ਔਰਤ ਨਾਲ ਵਿਆਹ ਕਰਨ ਦਾ ਇੱਛੁਕ ਹੋ ਗਿਆ ਹੈ ਤੇ ਉਸ ਨੇ ਪਿਆਰ ਤੋੜਨ ਦਾ ਫੈਸਲਾ ਸੁਣਾ ਦਿੱਤਾ ਹੈ।
News From: http://www.s7News.com

News From S7news.com May 21, 2011

ਅਮਰਨਾਥ ਯਾਤਰਾ ਨੂੰ ਪਾਖੰਡ ਦੱਸਣ ਵਾਲੇ ਅਗਨੀਵੇਸ਼ ਦਾ ਪੁਤਲਾ ਫੂਕਿਆ

ਲੁਧਿਆਣਾ,-ਹਿੰਦੂ ਜਾਗ੍ਰਿਤੀ ਮੋਰਚਾ ਨੇ ਸਵਾਮੀ ਅਗਨੀਵੇਸ਼ ਵਲੋਂ ਅਮਰਨਾਥ ਯਾਤਰਾ ਨੂੰ ਪਾਖੰਡ ਦੱਸੇ ਜਾਣ ਦੇ ਵਿਰੋਧ ਵਿਚ ਸ਼ਿਵਪੁਰੀ ਵਿਖੇ ਮੇਰਚੇ ਦੇ ਚੇਅਰਮੈਨ ਅਜੇ ਬਹਿਲ ਦੀ ਅਗਵਾਈ ਹੇਠ ਵਰਕਰਾਂ ਨੇ ਅਗਨੀਵੇਸ਼ ਦਾ ਪੁਤਲਾ ਸਾੜਿਆ ਤੇ ਜ਼ੋਰਦਾਰ ਪ੍ਰਦਸ਼ਨ ਕੀਤਾ। ਬਹਿਲ ਨੇ ਕਿਹਾ ਕਿ ਸਵਾਮੀ ਅਗਨੀਵੇਸ਼ ਵੱਖਵਾਦੀ ਤਾਕਤਾਂ ਦੇ ਮਗਰ ਲੱਗ ਕੇ ਉਨ੍ਹਾਂ ਦੀ ਭਾਸ਼ਾ ਹੀ ਬੋਲ ਰਿਹਾ ਹੈ। ਅਜਿਹਾ ਕਰਕੇ ਉਨ੍ਹਾਂ ਨੇ ਕਰੋੜਾ ਹਿੰਦੂਆਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਸਵਾਮੀ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਬਹਿਲ ਨੇ ਹਿੰਦੂ ਸਮਾਜ ਨੂੰ ਅਪੀਲ ਕੀਤੀ ਕਿ ਉਹ ਅਗਨੀਵੇਸ਼ ਦਾ ਸਾਮਾਜਿਕ ਤੌਰ ਬਾਈਕਾਟ ਕਰੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਵਾਮੀ \'ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕਰੇ ਨਹੀਂ ਤਾਂ ਹਿੰਦੂ ਸਮਾਜ ਸੜਕਾਂ \'ਤੇ ਉੱਤਰ ਕੇ ਉਸ ਦਾ ਵਿਰੋਧ ਕਰੇਗਾ। ਇਸ ਮੌਕੇ ਸੰਗਠਨ ਦੇ ਪ੍ਰਧਾਨ ਬਲਜੀਤ ਸਿੰਘ, ਕੁਲਦੀਪ ਵਰਮਾ, ਰਾਜੂ ਬਜਾਜ, ਰਾਣਾ ਪ੍ਰਤਾਪ ਸਿੰਘ ਸੋਢੀ, ਗੁਲਸ਼ਨ ਰੁਮਾਰ, ਕੁਲਦੀਪ ਸਿੰਘ, ਕੇਵਲ ਕ੍ਰਿਸ਼ਨ, ਮਨੋਹਰ ਲਾਲ ਚੋਹਾਨ, ਵਿਮਲ ਕੁਮਾਰ, ਮਨੋਜ ਜੁਨੇਜਾ, ਸੰਜੀਵ ਵਰਮਾ, ਮਿੰਟੂ ਚੁੱਘ, ਸੁਨੀਲ ਕੁਮਾਰ, ਚੰਦਰ ਪ੍ਰਕਾਸ਼, ਸੰਦੀਪ ਕੁਮਾਰ, ਰਿੰਕੂ ਕੁਮਾਰ, ਕੁਸ਼ਲ ਖੁਰਾਣਾ, ਲਲਿਤ ਮੋਹਣਰਾਣਾ ਵੀ ਹਾਜ਼ਰ ਸਨ।
News From: http://www.s7News.com

News From S7news.com May 21, 2011

ਚੌਕੀ ਇੰਚਾਰਜ \'ਤੇ ਗੋਲੀ ਚਲਾਉਣ ਦੇ ਮਾਮਲੇ \'ਚ ਪੁਲਿਸ ਦੇ ਹੱਥ ਅਹਿਮ ਸੁਰਾਗ ਲੱਗੇ

ਲੁਧਿਆਣਾ,-ਸਥਾਨਕ ਵਿਸ਼ਾਲ ਨਗਰ ਵਿਚ ਬੀਤੇ ਦਿਨ ਚੌਕੀ ਇੰਚਾਰਜ ਸ: ਗੁਰਦਿਆਲ ਸਿੰਘ \'ਤੇ ਗੋਲੀ ਚਲਾਉਣ ਦੇ ਮਾਮਲੇ \'ਚ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ, ਜਿਸ ਅਧਾਰ \'ਤੇ ਪੁਲਿਸ ਵੱਲੋਂ ਕਾਰਵਾਈ ਤੇਜ਼ ਕਰ ਦਿੱਤੀ ਹੈ। ਹਾਲ ਦੀ ਘੜੀ ਪੁਲਿਸ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਪਰ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਇਸ ਮਾਮਲੇ \'ਚ ਲੋੜੀਂਦੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋਵਾਂ ਦੀ ਸ਼ਨਾਖਤ ਕਰ ਲਈ ਗਈ ਹੈ। ਇਕ ਨੌਜਵਾਨ ਟਿੱਬਾ ਸੜਕ ਤੇ ਦੂਜਾ ਜਲੰਧਰ ਦਾ ਰਹਿਣ ਵਾਲਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਇਹ ਦੋਵੇਂ ਕਥਿਤ ਦੋਸ਼ੀ ਜੇਲ੍ਹ ਤੋਂ ਬਾਹਰ ਆਏ ਸਨ। ਇਸ ਦੌਰਾਨ ਗੁਰਦਿਆਲ ਸਿੰਘ ਦੀ ਹਾਲਾਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।
News From: http://www.s7News.com

News From S7news.com May 21, 2011

ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਦੇ ਪ੍ਰਚਾਰ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ-ਬੰਗੜ

ਲੁਧਿਆਣਾ,-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਗਰੀਬ ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਤਹਿਤ ਕੁਲ 4610 ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ। ਇਹ ਜਾਣਕਾਰੀ ਐਸ. ਪੀ. ਬੰਗੜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅੱਜ ਕੋਰਟ ਕੰਪਲੈਕਸ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ੍ਰੀ ਬੰਗੜ ਨੇ ਦੱਸਿਆ ਕਿ ਲੀਗਲ ਸਰਵਸਿਜ਼ ਐਕਟ ਅਨੁਸਾਰ ਅਨਸੂਚਿਤ ਜਾਤੀ, ਅਨਸੂਚਿਤ ਕਬੀਲੇ ਦੇ ਮੈਂਬਰ, ਇਸਤਰੀ, ਬੱਚਾ, ਮਾਨਸਿਕ ਰੋਗੀ, ਅਪੰਗ, ਵੱਡੀ ਮੁਸੀਬਤ ਦਾ ਮਾਰਿਆ, ਉਦਯੋਗਿਕ ਕਾਮੇ, ਹਿਰਾਸਤ \'ਚ ਹੋਇਆ ਵਿਅਕਤੀ ਜਾਂ ਕੋਈ ਐਸਾ ਵਿਅਕਤੀ ਜਿਸ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੋਵੇ, ਮੁਫ਼ਤ ਕਾਨੂੰਨੀ ਸਹਇਤਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦਾ ਤਰੀਕਾ ਬਹੁਤ ਹੀ ਆਸਾਨ ਹੈ। ਇਸ ਸਬੰਧ ਵਿਚ ਇਕ ਦਰਖਾਸਤ ਸਹਿਤ ਹਲਫ਼ੀਆ ਬਿਆਨ ਪੇਸ਼ ਕਰਨਾ ਹੁੰਦਾ ਹੈ। ਸ੍ਰੀ ਬੰਗੜ ਨੇ ਦੱਸਿਆ ਕਿ ਇਨ੍ਹਾਂ ਕੈਟਾਗਿਰੀ ਦੇ ਗਰੀਬ ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਸਾਰੀ ਫੀਸ ਤੇ ਹੋਰ ਦੂਸਰੇ ਖਰਚੇ ਸਰਕਾਰ ਵੱਲੋਂ ਵਕੀਲਾਂ ਨੂੰ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਦਾ ਜ਼ਿਲ੍ਹੇ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਪ੍ਰਚਾਰ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੀਟਿੰਗ \'ਚ ਯੁਰਿੰਦਰ ਸਿੰਘ ਹੇਅਰ ਡਿਪਟੀ ਕਮਿਸ਼ਨਰ ਪੁਲਿਸ, ਜਤਿੰਦਰਪਾਲ ਸਿੰਘ ਬੈਨੀਪਾਲ ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਸਕੱਤਰ ਜ਼ਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ, ਮਿੱਤਰਸੇਨ ਗੋਇਲ ਜ਼ਿਲ੍ਹਾ ਅਟਾਰਨੀ, ਜਤਿੰਦਰ ਕੌਰ ਸੀ. ਜੇ. ਐਮ., ਕਰਮਜੀਤ ਸਿੰਘ ਕੰਗ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਫਸਟ ਤੇ ਅਰਵਿੰਦ ਮੜਕਣ ਏ. ਡੀ. ਏ. ਕਾਨੂੰਨੀ ਸੇਵਾਵਾਂ ਹਾਜ਼ਰ ਸਨ।
News From: http://www.s7News.com

News From S7news.com May 21, 2011

ਪਟਵਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਸ਼ੁਰੂ

ਲੁਧਿਆਣਾ,-ਪਿੰਡ ਪਵਾ ਦੇ ਪਟਵਾਰੀ ਜੀਤ ਸਿੰਘ ਨਾਲ ਕੁਝ ਵਿਅਕਤੀਆਂ ਵੱਲੋਂ ਡਿਊਟੀ ਦੌਰਾਨ ਬਦਸਲੂਕੀ ਕਰਨ ਤੇ ਸਰਕਾਰੀ ਰਿਕਾਰਡ ਪਾੜ ਦੇਣ ਦੇ ਮਾਮਲੇ \'ਚ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਦੀ ਰੈਵੇਨਿਉ ਪਟਵਾਰ ਯੂਨੀਅਨ ਲੂਧਿਆਣਾ ਪੂਰਬੀ ਤੇ ਪੱਛਮੀ ਤਹਿਸੀਲਾਂ ਦੇ ਸਮੂਹ ਪਟਵਾਰੀਆਂ ਨੇ ਮਿੰਨੀ ਸਕੱਤਰੇਤ \'ਚ ਅਣਮਿਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ, ਪੱਛਮੀ ਤਹਿਸੀਲ ਦੇ ਪ੍ਰਧਾਨ ਕਰਨ ਜਸਪਾਲ ਸਿੰਘ ਤੇ ਪੂਰਬੀ ਦੇ ਪ੍ਰਧਾਨ ਗੁਰਮੇਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਰੋਸ ਧਰਨੇ \'ਤੇ ਬੈਠੇ ਪਟਵਾਰੀਆਂ ਨੇ ਦੋਸ਼ ਲਾਇਆ ਕਿ ਡਿਪਟੀ ਕਮਿਸ਼ਨਰ ਵੱਲੋਂ ਲਿਖਤੀ ਸ਼ਿਫਾਰਿਸ਼ ਕਰਨ ਦੇ ਬਾਵਜੂਦ 6 ਮਹੀਨੇ ਬੀਤਣ ਤੋਂ ਬਾਅਦ ਵੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਗਰੇਵਾਲ ਨੇ ਦੱਸਿਆ ਕਿ ਘਟਨਾ ਬਾਰੇ ਯੂਨੀਅਨ ਦੇ ਵਫ਼ਦ ਨੇ 27 ਅਕਤੂਬਰ 2010 ਨੂੰ ਡੀ. ਸੀ. ਲੁਧਿਆਣਾ ਕੋਲ ਸ਼ਿਕਾਇਤ ਦਰਜ ਕੀਤੀ ਸੀ ਤੇ ਡਿਪਟੀ ਕਮਿਸ਼ਨਰ ਨੇ ਪੱਤਰ ਰਾਹੀਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸਿਫਾਰਸ਼ ਕੀਤੀ ਸੀ ਕਿ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਜਾਵੇ ਪਰ 6 ਮਹੀਨੇ ਬੀਤਣ ਦੇ ਬਾਵਜੂਦ ਮੁਲਜ਼ਮ ਅਜੇ ਤੱਕ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਪਟਵਾਰੀ ਜੀਤ ਸਿੰਘ ਨੂੰ ਕਥਿਤ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ 4 ਮਈ ਨੂੰ ਯੂਨੀਅਨ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਤੇ ਡੀ. ਜੀ. ਪੀ. ਨੂੰ ਭੇਜੇ ਯਾਦ ਪੱਤਰ ਰਾਹੀਂ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ 15 ਦਿਨ ਦਾ ਅਲਟੀਮੇਟਮ ਦਿੱਤਾ ਸੀ ਪਰ ਇਹ ਸਮਾਂ ਵੀ ਲੰਘ ਜਾਣ \'ਤੇ ਹੁਣ ਅਸੀਂ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਏ ਹਾਂ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਕੁਮਾਰ ਸ਼ਰਮਾ, ਭਿੰਦਰ ਪਾਲ ਸਿੰਘ ਕੋਹਾੜਾ, ਦਰਸ਼ਨ ਸਿੰਘ ਵਰਸਾਲ, ਦਰਸ਼ਨ ਕੁਮਾਰ, ਸੁਖਮਿੰਦਰ ਸਿੰਘ ਵਿਰਕ, ਪ੍ਰਵੀਨ ਕੁਮਾਰ, ਅਸ਼ਵਨੀ ਕੁਮਾਰ, ਇਕਬਾਲ ਸਿੰਘ ਬਿੱਟੂ, ਰਣਜੀਤ ਸਿੰਘ ਭਰੋਵਾਲ, ਜੀਤ ਸਿੰਘ, ਗੁਰਦੀਪ ਸਿੰਘ, ਅਸ਼ੋਕ ਕੁਮਾਰ, ਦਲੀਪ ਸਿੰਘ, ਦਿਲਬਾਗ ਸਿੰਘ, ਛਿੰਦਰ ਸ਼ਰਮਾ, ਜਸਕਰਨ ਸਿੰਘ ਤੇ ਹੋਰ ਮੈਂਬਰ ਵੀ ਹਾਜ਼ਰ ਸਨ।
News From: http://www.s7News.com

News From S7news.com May 21, 2011

ਪਾਕਿ \'ਚ ਅਮਰੀਕੀ ਕੌਂਸਲਖ਼ਾਨੇ ਦੇ ਕਾਫ਼ਲੇ \'ਤੇ ਹਮਲਾ 1 ਦੀ ਮੌਤ ਤੇ ਕਈ ਜ਼ਖ਼ਮੀ

ਇਸਲਾਮਾਬਾਦ,(ਏਜੰਸੀ)-ਅੱਜ ਪਿਸ਼ਾਵਰ ਵਿਚ ਅਮਰੀਕੀ ਕੌਂਸਲਖਾਨੇ ਦੇ ਕਾਰਾਂ ਦੇ ਕਾਫ਼ਲੇ \'ਤੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ ਦਰਜਨ ਤੋਂ ਵਧ ਹੋਰ ਜ਼ਖਮੀ ਹੋ ਗਏ। ਅਲਕਾਇਦਾ ਮੁੱਖੀ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਮਰੀਕੀਆਂ ਉਪਰ ਕੀਤਾ ਗਿਆ ਇਹ ਪਹਿਲਾ ਹਮਲਾ ਹੈ। ਅਮਰੀਕੀ ਦੂਤਘਰ ਦੇ ਬੁਲਾਰੇ ਅਲਬਰਟੋ ਰੌਡਰਿਜਜ਼ ਨੇ ਦੱਸਿਆ ਕਿ 2 ਕਾਰਾਂ ਜੋ ਯੂਨੀਵਰਸਿਟੀ ਟਾਊਨ ਤੋਂ ਕੌਂਸਲਖਾਨੇ ਵੱਲ ਜਾ ਰਹੀਆਂ ਸਨ, \'ਤੇ ਇਕ ਮੋਟਰ ਸਾਈਕਲ ਸਵਾਰ ਮਾਨਵ ਬੰਬ ਨੇ ਹਮਲਾ ਕੀਤਾ। ਇਸ ਹਮਲੇ ਵਿਚ ਅਮਰੀਕਾ ਸਰਕਾਰ ਦੇ 2 ਮੁਲਾਜ਼ਮ ਮਾਮੂਲੀ ਜ਼ਖਮੀ ਹੋਏ ਹਨ ਤੇ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੈ। ਇਹ ਹਮਲਾ ਖੇਤਰ ਦੀ ਮੁੱਖ ਸੜਕ \'ਤੇ ਹੋਇਆ ਜਿਥੇ ਕਿ ਕਾਫੀ ਗਿਣਤੀ ਵਿਚ ਪੱਛਮੀ ਕੂਟਨੀਤਿਕ ਅਧਿਕਾਰੀ ਰਹਿੰਦੇ ਹਨ। ਬੁਲਾਰੇ ਨੇ ਹੋਰ ਦੱਸਿਆ ਕਿ 2 ਅਮਰੀਕੀ ਕਾਰਾਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਕਾਰ ਇਸ ਹਮਲੇ ਦੀ ਲਪੇਟ ਵਿਚ ਆਈ ਤੇ ਅਜੇ ਜਾਂਚ ਕੀਤੀ ਜਾ ਰਹੀ ਹੈ ਕਿ ਅਸਲ ਵਿਚ ਵਾਪਰਿਆ ਕੀ ਹੈ। ਹਮਲੇ ਵਿਚ ਮਾਰਿਆ ਗਿਆ ਵਿਅਕਤੀ ਘਟਨਾ ਮੌਕੇ ਨੇੜੇ ਦੀ ਲੰਘ ਰਿਹਾ ਸੀ। ਪੁਲਿਸ ਅਨੁਸਾਰ ਮਾਰਿਆ ਗਿਆ ਵਿਅਕਤੀ ਮੋਟਰ ਸਾਈਕਲ \'ਤੇ ਸਵਾਰ ਸੀ ਤੇ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਹੀ ਆਤਮਘਾਤੀ ਹਮਲਾਵਰ ਸੀ ਜਾਂ ਕੋਈ ਹੋਰ। ਟੀ.ਵੀ ਨਿਊਜ਼ ਚੈਨਲਾਂ ਦੀ ਰਿਪੋਰਟ ਅਨੁਸਾਰ ਪਾਬੰਦੀਸ਼ੁਦਾ ਤਹਿਰੀਕ-ਏ- ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਦੇ ਬੁਲਾਰੇ ਅਹਿਸਾਨਅਲ੍ਹਾ ਨੇ ਕਿਹਾ ਹੈ ਕਿ ਸਾਰੇ ਨਾਟੋ ਦੇਸ਼ਾਂ ਦੇ ਦੂਤਘਰਾਂ ਦੇ ਸਟਾਫ਼ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਧਮਾਕਾ ਮੁੱਖ ਸੜਕ ਕਿਨਾਰੇ ਕਾਰ ਬੰਬ ਨਾਲ ਹੋਇਆ ਜਿਸ ਦੀ ਲਪੇਟ ਵਿਚ ਆ ਕੇ ਇਕ ਬੁਲਿਟ ਪਰੂਫ ਕਾਰ ਨੁਕਸਾਨੀ ਗਈ।


News From: http://www.s7News.com

News From S7news.com May 21, 2011

ਕਲਮਾਡੀ ਸਮੇਤ 9 ਖਿਲਾਫ਼ ਦੋਸ਼-ਪੱਤਰ ਦਾਇਰ 2 ਕੰਪਨੀਆਂ ਦੇ ਨਾਂਅ ਵੀ ਸ਼ਾਮਿਲ ਜ਼ਮਾਨਤ ਬਾਰੇ ਸੁਣਵਾਈ 26 \'ਤੇ ਪਈ





ਨਵੀਂ ਦਿੱਲੀ,(ਏਜੰਸੀ)- ਸੀ. ਬੀ. ਆਈ. ਨੇ ਅੱਜ ਰਾਸ਼ਟਰ ਮੰਡਲ ਖੇਡਾਂ \'ਚ ਹੋਏ ਘੁਟਾਲੇ ਦੇ ਇਕ ਮਾਮਲੇ ਵਿਚ ਇਨ੍ਹਾਂ ਖੇਡਾਂ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਸੁਰੇਸ਼ ਕਲਮਾਡੀ ਜਿਨ੍ਹਾਂ ਨੂੰ ਅਹੁੱਦੇ ਤੋਂ ਹਟਾ ਦਿੱਤਾ ਗਿਆ ਸੀ, ਵਿਰੁੱਧ ਪਹਿਲਾ ਦੋਸ਼ ਪੱਤਰ ਦਾਇਰ ਕੀਤਾ ਹੈ। ਸੀ. ਬੀ. ਆਈ. ਵੱਲੋਂ ਇਹ ਦੋਸ਼ ਪੱਤਰ ਖੇਡਾਂ ਸਬੰਧੀ ਇਕ ਸਵਿਟਜ਼ਰਲੈਂਡ ਦੀ ਕੰਪਨੀ ਨੂੰ ਠੇਕਾ ਦੇਣ ਵਿਚ ਹੋਏ ਭ੍ਰਿਸ਼ਟਾਚਾਰ ਨਾਲ ਸਬੰਧਤ ਬੇਨਿਯਮੀਆਂ ਦੇ ਇਕ ਮਾਮਲੇ ਵਿਚ ਦਾਇਰ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕਲਮਾਡੀ ਮੁੱਖ ਦੋਸ਼ੀ ਹੈ। ਸੀ. ਬੀ. ਆਈ. ਨੇ ਦਾਇਰ 50 ਸਫ਼ਿਆਂ ਦੇ ਦੋਸ਼ ਪੱਤਰ ਵਿਚ ਕਿਹਾ ਹੈ ਕਿ ਕਲਮਾਡੀ ਪ੍ਰਮੁੱਖ ਦੋਸ਼ੀ ਹੈ ਕਿਉਂਕਿ ਠੇਕੇ ਦੇਣ ਸਬੰਧੀ ਸਾਰੀਆਂ ਤਾਕਤਾਂ ਉਸ ਕੋਲ ਸਨ। ਵਿਸ਼ੇਸ਼ ਸੀ. ਬੀ. ਆਈ. ਜੱਜ ਤਲਵੰਤ ਸਿੰਘ ਨੇ ਮਾਮਲੇ ਦੀ ਅਗਲੀ ਸੁਣਵਾਈ 23 ਮਈ \'ਤੇ ਪਾ ਦਿੱਤੀ। ਕਲਮਾਡੀ ਤੋਂ ਇਲਾਵਾ ਦੋਸ਼ ਪੱਤਰ ਵਿਚ 2 ਕੰਪਨੀਆਂ ਤੇ ਪ੍ਰਬੰਧਕੀ ਕਮੇਟੀ ਦੇ ਸਾਬਕਾ ਸਕੱਤਰ ਜਨਰਲ ਲਲਿਤ ਭਨੋਟ ਤੇ ਡਾਇਰੈਕਟਰ ਜਨਰਲ ਵੀ. ਕੇ ਵਰਮਾ ਸਮੇਤ 8 ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ। ਦੋਸ਼ ਪੱਤਰ ਅਨੁਸਾਰ ਦੋਸ਼ੀਆਂ ਨੇ ਸਵਿਟਜ਼ਰਲੈਂਡ ਦੀ ਫਰਮ ਨੂੰ ਰਾਸ਼ਟਰ ਮੰਡਲ ਖੇਡਾਂ ਲਈ ਟਾਈਮਿੰਗ-ਸਕੋਰਿੰਗ- ਰਿਜ਼ਲਟ (ਟੀ. ਐਸ. ਆਰ) ਦਾ ਪ੍ਰਬੰਧ ਕਰਨ ਲਈ ਬਹੁਤ ਹੀ ਜਿਆਦਾ ਲਾਗਤ \'ਤੇ ਠੇਕਾ ਦਿੱਤਾ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ 90 ਕਰੋੜ ਰੁਪਏ ਦਾ ਚੂਨਾ ਲੱਗਾ। ਸੀ.ਬੀ.ਆਈ ਨੇ ਦੋਸ਼ ਲਾਇਆ ਹੈ ਕਿ ਇਹ ਠੇਕਾ ਯੋਜਨਾਬੱਧ ਢੰਗ ਨਾਲ ਦਿੱਤਾ ਗਿਆ ਤੇ ਗਲਤ ਢੰਗ ਨਾਲ ਹੋਰ ਕੰਪਨੀਆਂ ਨੂੰ ਠੇਕਾ ਲੈਣ ਤੋਂ ਰੋਕਿਆ ਗਿਆ। ਸੂਤਰਾਂ ਅਨੁਸਾਰ ਜਾਂਚ ਏਜੰਸੀ ਦੇ ਅਧਿਕਾਰੀਆਂ ਨੂੰ 23 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੇ ਵੇਰਵੇ ਮਿਲੇ ਹਨ। ਜਾਂਚ ਏਜੰਸੀ ਨੂੰ 90 ਦਿਨਾਂ ਦੇ ਨਿਰਧਾਰਤ ਸਮੇਂ ਨੂੰ ਸਾਹਮਣੇ ਰਖਦਿਆਂ 23 ਮਈ ਤੋਂ ਪਹਿਲਾਂ ਦੋਸ਼ ਪੱਤਰ ਦਾਇਰ ਕਰਨਾ ਪੈਣਾ ਸੀ ਕਿਉਂਕਿ ਇਸ ਮਾਮਲੇ ਵਿਚ ਭਨੋਟ ਤੇ ਵਰਮਾ ਨੂੰ 23 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਲਮਾਡੀ ਨੂੰ 25 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਟੈਂਡਰ ਮੰਗਣ ਤੋਂ ਬਹੁਤ ਸਮਾਂ ਪਹਿਲਾਂ ਹੀ ਸਵਿਟਜ਼ਰਲੈਂਡ ਦੀ ਕੰਪਨੀ ਦੇ ਭਾਰਤੀ ਪ੍ਰਤੀਨਿੱਧ ਕਲਮਾਡੀ ਤੇ ਪ੍ਰਬੰਧਕੀ ਕਮੇਟੀ ਦੇ ਹੋਰ ਅਧਿਕਾਰੀਆਂ ਦੇ ਨਿਰੰਤਰ ਸੰਪਰਕ ਵਿਚ ਸਨ। ਸਵਿਸ ਕੰਪਨੀ ਨੂੰ ਰਾਸ਼ਟਰਮੰਡਲ ਖੇਡਾਂ ਦੌਰਾਨ ਟਾਈਮਿੰਗ- ਸਕੋਰਿੰਗ-ਰਿਜ਼ਲਟ ਵਿਵਸਥਾ ਦਾ ਪ੍ਰਬੰਧ ਕਰਨ ਲਈ 141 ਕਰੋੜ ਰੁਪਏ ਦਾ ਠੇਕਾ ਦਿੱਤਾ ਸੀ।
News From: http://www.s7News.com

News From S7news.com May 21, 2011

ਮਮਤਾ ਨੇ 43 ਮੰਤਰੀਆਂ ਸਮੇਤ ਬੰਗਾਲ ਦੀ ਸੰਭਾਲੀ ਕਮਾਨ





ਕੋਲਕਾਤਾ,-ਮਮਤਾ ਬੈਨਰਜੀ ਨੇ ਅੱਜ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਐਮ. ਕੇ. ਨਾਰਾਇਣਨ ਨੇ ਮਮਤਾ ਤੇ ਹੋਰ ਮੰਤਰੀਆਂ ਨੂੰ ਅਹੁਦੇ ਤੇ ਭੇਦ ਗੁਪਤ ਰਖਣ ਦੀ ਸਹੁੰ ਚੁਕਾਈ। ਮਮਤਾ ਨੇ ਤੈਅ ਸਮੇਂ ਮੁਤਾਬਿਕ ਇਕ ਵੱਜ ਕੇ ਇਕ ਮਿੰਟ \'ਤੇ ਬੰਗਲਾ ਭਾਸ਼ਾ \'ਚ ਸਹੁੰ ਚੁਕੀ। ਮਮਤਾ ਰਾਜ ਦੀ ਪਹਿਲੀ ਔਰਤ ਮੁੱਖ ਮੰਤਰੀ ਬਣੀ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ, ਵਿੱਤ ਮੰਤਰੀ ਪ੍ਰਣਾਬ ਮੁਖਰਜੀ, ਸਾਬਕਾ ਮੁੱਖ ਮੰਤਰੀ ਬੁੱਧਦੇਵ ਭਟਾਚਾਰੀਆ, ਖੱਬਾ ਮੋਰਚਾ ਦੇ ਚੇਅਰਮੈਨ ਵਿਮਾਨ ਬਾਸੂ ਸਮੇਤ ਭਾਰੀ ਗਿਣਤੀ \'ਚ ਦਰਸ਼ਕ ਹਾਜਿਰ ਸਨ। ਮਮਤਾ ਮੰਤਰੀ ਮੰਡਲ \'ਚ 43 ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ \'ਚ 7 ਕਾਂਗਰਸੀ ਹਨ। ਅੱਜ ਤ੍ਰਿਣਮੂਲ ਕਾਂਗਰਸ ਦੇ ਸਹੁੰ ਚੁੱਕਣ ਵਾਲੇ 35 ਮੰਤਰੀਆਂ \'ਚ 31 ਕੈਬਨਿਟ ਮੰਤਰੀ ਹਨ ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਪਾਰਥੋ ਚੈਟਰਜੀ, ਅਮਿਤ ਮਿੱਤਰਾ, ਮਨੀਸ਼ ਗੁਪਤਾ, ਸੁਬਰਤਾ ਮੁਖਰਜੀ, ਸਾਧਨ ਪਾਂਡੇ, ਬ੍ਰਾਤਾ ਬਾਸੂ, ਮਦਨ ਮਿੱਤਰਾ, ਅਰੁਪ ਰਾਏ, ਸਾਵਿੱਤਰੀ ਮਿੱਤਰਾ, ਸ: ਰਕਸ਼ਪਾਲ ਸਿੰਘ, ਉਪੇਨ ਵਿਸ਼ਵਾਸ, ਨੂਰੇ ਆਲਮ ਚੌਧਰੀ, ਐਚ. ਏ. ਸਫਵੀ, ਜਾਵੇਦ ਖਾਨ,ਅਬਦੁਲ ਕਰੀਮ ਚੌਧਰੀ ਦੇ ਨਾਂਅ ਸ਼ਾਮਿਲ ਹਨ। ਕਾਂਗਰਸ ਵੱਲੋਂ ਮਾਨਸ ਭੁਈਆਂ ਅਤੇ ਅਬੁ ਹੇਨਾ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁਕੀ। ਤ੍ਰਿਣਮੂਲ ਕਾਂਗਰਸ ਦੇ ਚਾਰ ਰਾਜ ਮੰਤਰੀਆਂ ਮੰਜੂ ਕ੍ਰਿਸ਼ਨ ਠਾਕੁਰ, ਮਦਨ ਮਿਤਰਾ, ਸੁਬਰਤਾ ਸਾਹਾ ਅਤੇ ਸਾਮੰਤ ਮੰਡਲ ਨੇ ਵੀ ਸਹੁੰ ਚੁਕੀ। ਕਾਂਗਰਸ ਦੇ ਪੰਜ ਰਾਜ ਮੰਤਰੀ ਬਾਅਦ \'ਚ ਸਹੁੰ ਚੁਕਣਗੇ। ਮਮਤਾ ਮੰਤਰੀ ਮੰਡਲ \'ਚ ਇਕ ਸਿੱਖ ਅਤੇ ਪੰਜ ਮੁਸਲਮਾਨਾਂ ਸਮੇਤ 6 ਘੱਟ ਗਿਣਤੀਆਂ ਦੇ ਮੰਤਰੀ ਸ਼ਾਮਿਲ ਕੀਤੇ ਗਏ ਹਨ। ਮਮਤਾ ਦੇ ਨਿਰਦੇਸ਼ ਅਨੁਸਾਰ ਸਾਰੇ ਮੰਤਰੀ ਕੁਰਤਾ ਅਤੇ ਪਜਾਮਾ ਪਾ ਕੇ ਸਹੁੰ ਚੁਕਣ ਲਈ ਪੁਜੇ ਸਨ। ਇਥੇ ਇਹ ਜ਼ਿਕਰਯੋਗ ਹੈ ਕਿ 37 ਮੰਤਰੀਆਂ \'ਚੋਂ 33 ਮੰਤਰੀਆਂ ਨੇ ਬੰਗਲਾ ਭਾਸ਼ਾ \'ਚ ਸਹੁੰ ਚੁਕੀ। ਦੋ ਮੰਤਰੀਆਂ ਨੇ ਅੰਗਰੇਜੀ \'ਚ, ਇਕ-ਇਕ ਨੇ ਸੰਥਾਲੀ ਅਤੇ ਊਰਦੂ \'ਚ ਸਹੁੰ ਚੁਕੀ। ਸਹੁੰ ਚੁੱਕਣ ਤੋਂ ਬਾਅਦ ਮਮਤਾ ਨੇ ਰਾਜ ਦੀ ਰਾਜਨੀਤਕ ਹਾਲਤ ਬਾਰੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਥੋਂ ਰਾਈਟਰਸ ਬਿਲਡਿੰਗ ਪੁੱਜੇ। ਮਮਤਾ ਬੈਨਰਜੀ ਰਾਜ ਦੀ 8 ਵੀਂ ਮੁੱਖ ਮੰਤਰੀ ਬਣੀ ਹੈ। %ਪ੍ਰਫੁੱਲ ਚੰਦਰ ਘੋਸ਼ ਰਾਜ ਦੇ ਪਹਿਲੇ ਮੁੱਖ ਮੰਤਰੀ ਸਨ। ਉਨ੍ਹਾਂ ਤੋਂ ਬਾਦ ਵਿਧਾਨ ਚੰਦਰ ਰਾਏ, ਪ੍ਰਫੁੱਲ ਚੰਦਰ ਸੈਨ, ਅਜੈ ਕੁਮਾਲ ਮੁਖਰਜੀ, ਸਿਧਾਰਥ ਸ਼ੰਕਰ ਰੇ ਮੁੱਖ ਮੰਤਰੀ ਰਹੇ। ਜਯੋਤੀ ਬਾਸੂ ਨੇ 21 ਜੁਨ 1977 ਨੂੰ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ ਅਤੇ 5 ਨਵੰਬਰ 2000 ਨੂੰ ਅਹੁੱਦੇ ਤੋਂ ਅਸਤੀਫਾ ਦਿੱਤਾ। ਲਗਾਤਾਰ ਮੁੱਖ ਮੰਤਰੀ ਬਨਣ ਦਾ ਬਾਸੂ ਨੇ ਦੇਸ਼ \'ਚ ਇਕ ਨਵਾਂ ਰਿਕਾਰਡ ਕਾਇਮ ਕਰਨ ਤੋਂ ਬਾਦ ਖਰਾਬ ਸਿਹਤ ਕਾਰਨ ਅਹੁੱਦਾ ਛੱਡਿਆ ਸੀ। ਉਨ੍ਹਾਂ ਤੋਂ ਬਾਦ 6 ਨਵੰਬਰ 2000 ਨੂੰ ਬੁੱਧਦੇਵ ਭਟਾਚਾਰੀਆ ਨੂੰ ਮੁੱਖ ਮੰਤਰੀ ਥਾਪਿਆ ਗਿਆ। 2001 ਅਤੇ 2006 \'ਚ ਦੋ ਵਾਰ ਚੋਣ ਜਿੱਤ ਕੇ ਭਟਾਚਾਰੀਆ ਮੁੱਖ ਮੰਤਰੀ ਬਣੇ।

ਲੱਖਾਂ ਲੋਕਾਂ ਦੇ ਹੜ੍ਹ ਦਰਮਿਆਨ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਪਹਿਲੀ ਵਾਰ ਰਾਈਟਰਜ ਬਿਲਡਿੰਗ \'ਚ ਦਾਖਿਲ ਹੋਏ। ਰਾਜਭਵਨ ਵਿਖੇ ਸਹੁੰ ਚੁਕੱਣ ਤੋਂ ਬਾਦ ਮਮਤਾ ਜਦ ਰਾਜ ਭਵਨ ਤੋਂ ਬਾਹਰ ਨਿਕਲੀ ਤਾਂ ਸਵੇਰੇ ਅੱਠ ਵਜੇਂ ਤੋਂ ਉਡੀਕ ਰਹੇ ਲੋਕਾਂ ਦੇ ਜਿਵੇਂ ਸਬਰ ਦਾ ਬਨ੍ਵ ਟੁੱਟ ਗਿਆ ਤੇ ਇਸ ਜਨ ਸੁਨਾਮੀ \'ਚ ਕੋਲਕਾਤਾ ਪੁਲਿਸ ਵਲੋਂ ਬਾਂਸਾਂ ਨਾਲ ਤਿਆਰ ਕੀਤੇ ਬੈਰੀਕੇਡ ਟੁੱਟ ਕੇ ਪਤਾ ਨਹੀਂ ਕਿਥੇ ਚਲੇ ਗਏ। ਸਹੁੰ ਚੁੱਕਣ ਤੋਂ ਬਾਦ ਰਾਜਭਵਨ ਤੋਂ ਤਕਰੀਬਨ ਇਕ ਕਿਲੋਮੀਟਰ ਦਾ ਸਫਰ ਉਨ੍ਹਾਂ ਪੈਦਲ ਕੀਤਾ ਤਾਂ ਉਥੇ ਮੌਜੂਦ ਲੱਖਾਂ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਮਤਾ ਬੈਨਰਜੀ ਜਿੰਦਾਬਾਦ ਅਤੇ ਤ੍ਰਿਣਾਮੁਲ ਕਾਂਗਰਸ ਜਿੰਦਾਬਾਦ ਨੇ ਨਾਅਰਿਆਂ ਨਾਲ ਆਕਾਸ਼ ਗੂੰਜ ਉੱਠਿਆ।
News From: http://www.s7News.com

News From S7news.com May 21, 2011

ਕਨੀਮੋਝੀ ਗ੍ਰਿਫ਼ਤਾਰ, ਜੇਲ੍ਹ ਭੇਜਿਆ * ਅੱਜ ਫਿਰ ਪੇਸ਼ ਕੀਤਾ ਜਾਵੇਗਾ ਅਦਾਲਤ \'ਚ * ਕਲੈਗਨਰ ਟੀ. ਵੀ. ਚੈਨਲ ਦਾ ਐਮ. ਡੀ ਸ਼ਰਦ ਕੁਮਾਰ ਵੀ ਫੜਿਆ

ਨਵੀਂ ਦਿੱਲੀ,-ਪੀ. ਟੀ. ਆਈ.-ਅੱਜ ਦਿੱਲੀ ਦੀ ਇਕ ਅਦਾਲਤ ਨੇ 2 ਜੀ ਸਪੈਕਟ੍ਰਮ ਘੁਟਾਲੇ ਵਿਚ ਡੀ. ਐਮ. ਕੇ ਦੀ ਸੰਸਦ ਮੈਂਬਰ ਕਨੀਮੋਝੀ ਅਤੇ ਕਲੈਗਨਰ ਟੈਲੀਵੀਜ਼ਨ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਸ਼ਰਦ ਕੁਮਾਰ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਪਿੱਛੋਂ ਦੋਵਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ . ਸੈਣੀ ਨੇ ਕਿਹਾ ਕਿ ਜ਼ਮਾਨਤ ਅਰਜ਼ੀਆਂ ਖਾਰਜ ਕੀਤੀਆਂ ਜਾਂਦੀਆਂ ਹਨ ਅਤੇ ਦੋਵਾਂ ਦੋਸ਼ੀਆਂ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਜਾਵੇ। ਅਦਾਲਤ ਨੇ ਹਦਾਇਤ ਕੀਤੀ ਕਿ 43 ਸਾਲਾ ਕਨੀਮੋਝੀ ਅਤੇ ਕੁਮਾਰ ਨੂੰ ਕਲ੍ਹ ਸਵੇਰੇ 10 ਵਜੇ ਅਦਾਲਤ \'ਚ ਪੇਸ਼ ਕੀਤਾ ਜਾਵੇ। ਜਦੋਂ ਸੀ. ਬੀ. ਆਈ. ਦੇ ਜੱਜ ਨੇ ਫ਼ੈਸਲਾ ਸੁਣਾਇਆ ਤਾਂ ਸੰਗਤਰੀ ਰੰਗ ਦਾ ਸੂਟ ਪਹਿਨੀ ਡੀ. ਐਮ. ਕੇ. ਦੀ ਸੰਸਦ ਮੈਂਬਰ ਸੁੰਨ ਹੋ ਕੇ ਰਹਿ ਗਈ ਅਤੇ ਉਸ ਨੂੰ ਉਸ ਦੇ ਪਤੀ ਅਰਵਿੰਦਨ ਸਮੇਤ ਪਰਿਵਾਰਕ ਮੈਂਬਰਾਂ ਨੇ ਹੌਂਸਲਾ ਦਿੱਤਾ। ਡੀ. ਐਮ. ਕੇ. ਦੀ ਸੰਸਦੀ ਪਾਰਟੀ ਦੇ ਨੇਤਾ ਟੀ. ਆਰ ਬਾਲੂ ਸਮੇਤ ਡੀ. ਐਮ. ਕੇ. ਦੇ ਨੇਤਾ ਅਦਾਲਤ \'ਚ ਮੌਜੂਦ ਸਨ। ਅਦਾਲਤ ਵਲੋਂ ਆਪਣਾ ਫ਼ੈਸਲਾ ਸੁਣਾਉਣ ਪਿਛੋਂ ਡੀ. ਐਮ. ਕੇ. ਦੇ ਕੁਝ ਹਮਾਇਤੀ ਰੋਣ ਲੱਗ ਪਏ ਜਦੋਂਕਿ ਕੁਝ ਗੁੱਸੇ ਵਾਲੇ ਲਹਿਜ਼ੇ \'ਚ ਰੌਲਾ ਪਾਉਂਦੇ ਦੇਖੇ ਗਏ। ਅਦਾਲਤ ਨੇ ਆਪਣੇ 144 ਸਫਿਆਂ ਦੇ ਫ਼ੈਸਲੇ \'ਚ ਕਿਹਾ ਕਿ ਡੀ. ਐਮ. ਕੇ. ਦੀ ਸੰਸਦ ਮੈਂਬਰ ਖਿਲਾਫ ਗਵਾਹੀ ਦੇਣ ਵਾਲੇ ਲੋਕ ਕਲੈਗਨਰ ਟੀ ਵੀ ਦੇ ਮੁਲਾਜ਼ਮ ਹਨ, ਇਸ ਲਈ ਉਨ੍ਹਾਂ ਨੂੰ ਪ੍ਰਭਾਵਤ ਕੀਤੇ ਜਾਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸੀ. ਬੀ. ਆਈ. ਦੇ ਜੱਜ ਨੇ ਕਿਹਾ ਕਿ ਅਪਰਾਧ ਦੀ ਵਿਆਪਕਤਾ \'ਤੇ ਵਿਚਾਰ ਕਰਦੇ ਹੋਏ ਅਤੇ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਗਵਾਹ ਕਲੈਗਨਰ ਟੀ ਵੀ ਦੇ ਮੁਲਾਜ਼ਮ ਹਨ ਇਸ ਗੱਲ ਦਾ ਸ਼ੱਕ ਹੈ ਕਿ ਜੇਕਰ ਦੋਸ਼ੀਆਂ ਨੂੰ ਜ਼ਮਾਨਤ \'ਤੇ ਛੱਡ ਦਿੱਤਾ ਗਿਆ ਤਾਂ ਉਹ ਗਵਾਹਾਂ ਨੂੰ ਪ੍ਰਭਾਵਤ ਕਰ ਸਕਦੇ ਹਨ। ਅਦਾਲਤ ਨੇ ਕਨੀਮੋਝੀ ਅਤੇ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰਦੇ ਹੋਏ ਅਪਰਾਧ ਦੀ ਵਿਆਪਕਤਾ \'ਤੇ ਵੀ ਵਿਚਾਰ ਕੀਤਾ। ਮਾਨਯੋਗ ਜੱਜ ਨੇ ਕਿਹਾ ਕਿ ਅਪਰਾਧ ਦਾ ਆਕਾਰ ਅਤੇ ਦੋਸ਼ਾਂ ਦੀ ਗੰਭੀਰਤਾ ਅਤੇ ਰਿਕਾਰਡ \'ਚ ਮੌਜੂਦ ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੇਕਰ ਦੋਸ਼ੀਆਂ ਨੂੰ ਰਿਹਾਅ ਕੀਤਾ ਜਾਂਦਾ ਤਾਂ ਇਸ ਗੱਲ ਦਾ ਸ਼ੱਕ ਸੀ ਕਿ ਗਵਾਹਾਂ ਨੂੰ ਪ੍ਰਭਾਵਤ ਕੀਤਾ ਜਾ ਸਕਦਾ ਹੈ। ਮਾਨਯੋਗ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕਹਿਣ \'ਚ ਝਿਜਕ ਨਹੀਂ ਕਿ ਦੋਵੇਂ ਦੋਸ਼ੀ ਜ਼ਮਾਨਤ ਲਈ ਯੋਗ ਮਾਮਲਾ ਬਣਾਉਣ ਵਿਚ ਨਾਕਾਮ ਰਹੇ। ਜ਼ਮਾਨਤ ਲਈ ਦਾਇਰ ਅਰਜ਼ੀ \'ਚ ਕੋਈ ਯੋਗਤਾ ਨਹੀਂ ਤੇ ਉਸ ਨੂੰ ਖਾਰਜ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਟਿੱਪਣੀਆਂ ਆਰਜ਼ੀ ਹਨ ਅਤੇ ਇਸ ਨੇ ਮਾਮਲੇ ਦੀ ਯੋਗਤਾ ਸਬੰਧੀ ਕੋਈ ਰਾਇ ਨਹੀਂ ਦਿੱਤੀ। ਸੀ. ਬੀ. ਆਈ. ਨੇ 2 ਜੀ ਸਪੈਕਟ੍ਰਮ ਘੁਟਾਲੇ ਵਿਚ ਕਨੀਮੋਝੀ ਨੂੰ 25 ਅਪ੍ਰੈਲ ਨੂੰ ਉਸ ਦੇ ਕਥਿਤ ਰੋਲ ਬਦਲੇ ਚਾਰਜਸ਼ੀਟ ਕੀਤਾ ਸੀ। ਜਾਂਚ ਏਜੰਸੀ ਨੇ ਉਸ \'ਤੇ 200 ਕਰੋੜ ਰੁਪਏ ਰਿਸ਼ਵਤ ਵਜੋਂ ਲੈਣ ਦੇ ਦੋਸ਼ ਲਾਏ ਸਨ ਜਿਹੜੇ ਕਲੈਗਨਰ ਟੀ ਵੀ ਨੂੰ ਭੇਜੇ ਗਏ ਸੀ ਜਿਸ ਵਿਚ ਉਸ ਦਾ 20 ਫ਼ੀਸਦੀ ਹਿੱਸਾ ਹੈ। ਕਨੀਮੋਝੀ ਤੋਂ ਇਲਾਵਾ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦੀ ਪਤਨੀ ਦਿਆਲੂ ਅਮਾਲ ਦਾ ਵੀ ਕਲੈਗਨਰ ਚੈਨਲ ਵਿਚ 60 ਫ਼ੀਸਦੀ ਹਿੱਸਾ ਹੈ ਪਰ ਉਸ ਨੂੰ ਇਸ ਮਾਮਲੇ \'ਚ ਸ਼ਾਮਿਲ ਨਹੀਂ ਕੀਤਾ ਗਿਆ ਕਿਉਂਕਿ ਸੀ. ਬੀ. ਆਈ. ਦਾ ਕਹਿਣਾ ਕਿ ਉਹ ਚੈਨਲ ਦੇ ਦਿਨ ਪ੍ਰਤੀ ਦਿਨ ਦੇ ਕੰਮਕਾਜ ਵਿਚ ਹਿੱਸਾ ਨਹੀਂ ਲੈਂਦੀ। ਕਨੀਮੋਝੀ ਅਤੇ ਟੀ ਵੀ ਚੈਨਲ ਦੇ ਐਮ ਡੀ. ਸ਼ਰਦ ਕੁਮਾਰ ਖਿਲਾਫ ਦੋਸ਼ ਆਇਦ ਕੀਤੇ ਗਏ ਸਨ। ਕੁਮਾਰ ਦਾ ਵੀ ਚੈਨਲ \'ਚ 20 ਫ਼ੀਸਦੀ ਹਿੱਸਾ ਹੈ।


News From: http://www.s7News.com

Wednesday, May 18, 2011

News From S7news.com May 18, 2011

राहुल गांधी-मायावती में सियासी जंग तेज

उत्‍तर प्रदेश विधानसभा चुनाव करीब आ रहे हैं, यहां पर सियासी जंग तेज हो गई है। एक तरफ जहां कांग्रेस के युवराज राहुल गांधी को मायावती सरकार के खिलाफ भट्टा परसौल नाम का तरकश मिल गया है, जिनमें से राहुल गांधी एक-एक कर तीर निकाल रहे हैं। इन तीरों से बहुजन समाज पार्टी की सुप्रीमो मायावती बौंखला गई हैं। ठीक बारह महीने बाद होने वाले चुनावों में मायावती को अपनी सत्‍ता के नीचे से तख्‍ता खिसकता दिखाई दे रहा है। बुधवार 18 मई, यूपी के राजनीतिक गलियारों के लिए काफी अहम है, क्‍योंकि आज यहां हो रही है महाभारत। जिनमें एक तरफ कांग्रेस और दूसरी तरफ बसपा है।



कांग्रेस वाराणसी में उत्‍तर प्रदेश महाधिवेशन का आयोजन कर रही है, वहीं बसपा सुप्रीमो ने लखनऊ में अपने पार्टी पदाधिकारियों और कार्यकर्ताओं की बैठक बुलाई है। शाम तक दोनों ओर से धुआंधार राजनीतिक तीर चलने की पूरी आशंका है।
News From: http://www.s7News.com

News From S7news.com May 18, 2011

रेखा की अदाओं को दिखाएंगी बिपाशा

बॉलीवुड कलाकारों और राजनेताओं पर फिल्म बनना कोई नई बात नहीं है। इनका जीवन हमेशा आकर्षण का केंद्र रहता है। खासतौर पर सदाबहार और मशहूर कलाकारों को लेकर किताबें लिखी जाती हैं व वक्त पड़ने पर फिल्में भी बनाई जाती हैं। ऐसी ही फिल्म कपिल शर्मा बनाना चाहते है।





गौरतलब है कि कपिल शर्मा फिल्मकार अनिल शर्मा के छोटे भाई हैं और चाहते हैं कि बॉलीवुड पर राज करने वाली अदाकारा रेखा के जीवन पर फिल्म बनेगी तो इसके लिए किसी प्रतिभाशाली अभिनेत्री की जरुरत भी पड़ेगी।





इसलिए कपिल इस समय तीन नामों पर विचार कर रहे हैं। जिसमें रेखा वाला रोल निभाने के लिए बिपाशा बसु व रानी मुखर्जी के साथ ही श्रीदेवी के नाम पर भी विचार किया जा रहा है।


News From: http://www.s7News.com

Saturday, May 14, 2011

News From S7news.com May 14, 2011

बीएसएफ का हेलीकॉप्टर गिरा, चार की मौत

राजस्थान के सिरोही जिले के आबू रोड थाना इलाके के फतेहपुरा में शुक्रवार को सीमा सुरक्षा बल (बीएसएफ) का एक हेलीकॉप्टर दुर्घटनाग्रस्त हो गया। इस हादसे में पायलट सहित चार लोगों की मौत हो गई। पुलिस सूत्रों ने बताया कि हादसे में पायलट समेत चार लोग मारे गए। मृतकों में बीएसएफ का एक अधिकारी भी शामिल बताया जाता है। उन्होंने बताया कि चेतक हेलीकॉप्टर ने गांधी नगर (गुजरात) से दोपहर 2:20 बजे उड़ान भरी थी। दुर्घटना के बाद हेलीकॉप्टर में आग लग गई। सूत्रों ने बताया कि हेलीकॉप्टर को दो घंटे की उड़ान के बाद मंडोर (जोधपुर) पहंुचना था, लेकिन तय समय पर हेलीकॉप्टर गंतव्य स्थान पर नहीं पहंुचा तो पड़ताल शुरू हुई। पता चला कि हेलीकॉप्टर पहाड़ी क्षेत्र आबू रोड के निकट फतेहपुरा गांव के नजदीक दुर्घटनाग्रस्त हो गया है।
News From: http://www.s7News.com

Tuesday, May 10, 2011

News From S7news.com May 10, 2011

अमरनाथ यात्रा के लिए पंजीकरण मंगलवार से

श्री बाबा अमरनाथ की वार्षिक यात्रा के लिए मंगलवार से पंजीकरण शुरू होगा। पंजीकरण देशभर में जम्मू-कश्मीर बैंक की 121 शाखाओं के अलावा येस बैंक की 24 और बिहार में चार जिला कोआपरेटिव बैंकों की शाखाओं से करवाया जा सकता है। देशभर के श्रद्धालु ऑनलाइन पंजीकरण भी करवा सकते हैं।



पंजीकरण के लिए जम्मू शहर में जम्मू-कश्मीर बैंक की गांधीनगर, बख्शी नगर और टीआरसी शाखा में काउंटर खोले जाएंगे। जम्मू डिवीजन के विभिन्न जिलों और श्रीनगर शहर में भी बैंक की शाखाओं में काउंटर लगाए जा रहे हैं। पंजीकरण के लिए श्रद्धालुओं को पंद्रह रुपये देने होंगे और श्री अमरनाथ श्राइन बोर्ड की तरफ से नि:शुल्क एक लाख रुपये का बीमा भी होगा।
News From: http://www.s7News.com

News From S7news.com May 10, 2011

ओसामा की बीवियों से अमेरिका पूछताछ करेगा

पाकिस्तान सरकार देश के ऐबटाबाद में पिछले सप्ताह अमेरिकी कमांडो कार्रवाई में मारे गए अलकायदा प्रमुख ओसामा बिन लादेन की उन तीन विधवाओं तक अमेरिका को पहुंच प्रदान करने को तैयार हो गया है जिन्हें उसके मारे जाने के तत्काल बाद हिरासत में ले लिया गया था।



सीबीएस न्यूज ने कहा कि अमेरिकी जांच एजेंसियों को ओसामा की तीन विधाओं से पूछताछ के लिए सीधी पहुंच प्रदान की जाएगी। इसका अर्थ है कि अमेरिकी सरकार के एजेंट ओसामा की तीन विधवाओं से न केवल प्रश्न पूछ सकेंगे बल्कि उनसे आमने सामने बातचीत भी कर सकेंगे। ऐसा करके पाकिस्तान ने ओबामा प्रशासन की एक मुख्य मांग पूरी कर दी है।



द न्यूयार्क टाइम्स ने कहा, 'अमेरिका के अधिकारियों को जल्द ही ओसामा की तीन पत्नियों से सीधी पूछताछ करने की इजाजत दी जाएगी जो फिलहाल पाकिस्तान प्रशासन की हिरासत में हैं।'
News From: http://www.s7News.com

Friday, May 6, 2011

News From S7news.com May 6, 2011

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੋਰੀਆਂ ਕਰਨ ਵਾਲਾ ਗਿਰੋਹ ਕੀਤਾ ਕਾਬੂ

ਲੁਧਿਆਣਾ -ਲੁਧਿਆਣਾ ਪੁਲਿਸ ਵੱਲੋਂ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਦੁਕਾਨਾਂ ਵਿੱਚ ਪਾੜ ਲਾ ਕੇ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਡੀ ਸੀ ਪੀ ਨਗਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਈਸ਼ਵਰ ਸਿੰਘ ਦੇ ਹੁਕਮਾਂ ਅਨੁਸਾਰ ਹਰਸ਼ ਬਾਂਸਲ ਏ ਡੀ ਸੀ ਪੀ -1 ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਨਗਿੰਦਰ ਰਾਣਾ ਨੇ ਏ ਸੀ ਪੀ ਸੈਂਟਰਲ ਲੁਧਿਆਣਾ ਦੀ ਅਗਵਾਈ ਹੇਠ ਸਮਾਜ ਵਿਰੋਧੀ ਭੈੜੇ ਅਨਸਰਾਂ ਅਤੈ ਦੁਕਾਨਾਂ ਵਿੱਚ ਪਾੜ ਲਾ ਕੇ ਚੋਰੀ ਕਰਨ ਵਾਲਿਆਂ ਦੇ ਖਿਲਾਫ ਚਾਲੂ ਕੀਤੀ ਗਈ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਡਵੀਜ਼ਨ ਨੰ. 2 ਲੁਧਿਆਣਾ ਸ਼੍ਰੀ ਸੁਰਿੰਦਰ ਮੋਹਣ ਦੀ ਨਿਗਰਾਨੀ ਤਹਿਤ ਚੌਂਕੀ ਇੰਚਾਰਜ ਮਿਲਰਗੰਜ ਐਸ ਆਈ ਵਿਨੋਦ ਕੁਮਾਰ ਨੇ ਮਿਤੀ 17 ਜਨਵਰੀ ਨੂੰ ਨਾਕਾਬੰਦੀ ਲਗਾਈ ਹੋਈ ਸੀ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਨੰਦ ਕਿਸ਼ੋਰ ਉਰਫ ਰਾਜੂ ਪੁੱਤਰ ਤੋਤਾ ਰਾਮ ਵਾਸੀ ਗਲੀ ਨੰ. 2 ਮੁਹੱਲਾ ਭਾਰਤੀ ਕਲੋਨੀ ਬਹਾਦੁਰ ਕੇ ਰੋਡ ਲੁਧਿਆਣਾ , ਸੋਨੂੰ ਪੁੱਤਰ ਬਨਵਾਰੀ ਲਾਲ ਵਾਸੀ ਗਲੀ ਨੰ. 2 ਭਾਰਤੀ ਕਲੋਨੀ ਬਹਾਦੁਰ ਕੇ ਰੋਡ ਲੁਧਿਆਣਾ , ਭੂਪ ਸਿੰਘ ਪੁੱਤਰ ਤੋਤਾ ਰਾਮ ਵਾਸੀ ਗਲੀ ਨੰ. 2 ਭਾਰਤੀ ਕਲੋਨੀ ਬਹਾਦੁਰ ਕੇ ਰੋਡ ਲੁਧਿਆਣਾ ਅਤੇ ਸੋਨੂੰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰ. 214 ਗਲੀ ਨੰ. 1 ਗੀਤਾ ਕਲੋਨੀ ਲੁਧਿਆਣਾ ਜੋ ਕਿ ਦੁਕਾਨਾਂ ਵਿੱਚ ਨਗਦੀ ਤੇ ਮੋਬਾਈਲ ਚੋਰੀ ਕਰਦੇ ਹਨ ਜੋ ਇਸ ਵਕਤ ਤਿਕੋਨਾ ਪਾਰਕ ਨੇੜੇ ਮਿਲਰਗੰਜ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਕੱਠੇ ਯੋਜਨਾ ਬਣਾ ਰਹੇ ਹਨ । ਜਿਸ ਤੇ ਉਸੇ ਵਕਤ ਪੁਲਿਸ ਪਾਰਟੀ ਨੇ ਰੇਡ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਜਿੰਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਗਿਆ ਮਾਲ ਜਿਸ ਵਿੱਚ 45 ਮੋਬਾੲਂੀਲ ਸੈੱਟ , 45 ਮੋਬਾਈਲ ਚਾਰਜਰ , 42 ਹੈਡਫੋਨ , 15 ਡਾਟਾ ਕੇਬਲ , 3 ਮੈਮਰੀ ਕਾਰਡ ਹੋਲਡਰ , 11 ਬੈਟਰੀਆਂ , 7 ਘੜੀਆਂ , 1 ਡੱਬੀ ਲੋਹਾ ਜਿਸ ਵਿੱਚ 200 ਰੁਪਏ ਦੀ ਭਾਨ ਬਰਾਮਦ ਹੋਏ ਜੋ ਕਿ ਇਨ੍ਹਾਂ ਵਿਚੋਂ ਕੁਝ ਮੋਬਾਈਲ ਮੁਕੱਦਮਾ ਨੰ. 3 ਮਿਤੀ 7 ਜਨਵਰੀ 2011 ਜ਼ੁਰਮ 457/380 ਆਈ ਪੀ ਸੀ ਥਾਣਾ ਡਵੀਜ਼ਨ ਨੰ. 2 ਵਿੱਚ ਚੋਰੀ ਹੋਏ ਬਰਾਮਦ ਕੀਤੇ ਹਨ । ਜੋ ਇਹ ਮੋਬਾਈਲ ਫੋਨ ਤੇ ਸਮਾਨ ਉਕਤਾਨ ਦੋਸ਼ੀਆਂ ਨੇ ਪਾਪੂਲਰ ਇੰਟਰਪ੍ਰਾਈਜ਼ਜ਼ ਗਿੱਲ ਰੋਡ ਦੀ ਦੁਕਾਨ ਤੋਂ ਚੋਰੀ ਕੀਤੇ ਸਨ । ਦੋਸ਼ੀਆਂ ਨੂੰ ਪੇਸ਼ ਅਦਾਲਤ ਵਿੱਚ ਪੇਸ਼ ਕਰਕੇ ਪੁੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ । ਇਨ੍ਹਾਂ ਪਾਸੋਂ ਹੋਰ ਚੋਰੀਆਂ ਬਾਰੇ ਵੀ ਖੁਲਾਸਾ ਹੋ ਸਕਦਾ ਹੈ ।
News From: http://www.s7News.com

News From S7news.com May 6, 2011

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਖਾਂਡੂ ਦਾ ਅੰਤਿਮ ਸਸਕਾਰ ਅੱਜ ਤਵਾਂਗ 'ਚ ਕੀਤਾ ਜਾਏਗਾ

ਈਟਾਨਗਰ,ਅਰੁਣਾਚਲ 'ਚ ਤਵਾਂਗ ਦੇ ਨੇੜੇ ਕੇਯਲਾ 'ਚ ਹੈਲੀਕਾਪਟਰ ਦੁਰਘਟਨਾ ਵਿੱਚ ਮਾਰੇ ਗਏ ਮੁੱਖ ਮੰਤਰੀ ਦੋਰਜੀ ਖਾਂਡੂ ਦਾ ਮਿ੍ਰਤਕ ਸਰੀਰ ਵਾਯੂਸੈਨਾ ਦੇ ਹੈਲੀਕਾਪਟਰ ਵਿੱਚ ਅੱਜ ਇਥੇ ਲਿਆਂਦਾ ਗਿਆ। ਮਿ੍ਰਤਕ ਸਰੀਰ ਨੂੰ ਖਾਂਡੂ ਦੇ ਸਰਕਾਰੀ ਬੰਗਲੇ ਵਿੱਚ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇਣ ਲਈ ਪਹੁੰਚਣਗੇ। ਖਾਂਡੂ ਦੇ ਮਿ੍ਰਤਕ ਸਰੀਰ ਨੂੰ ਲੈ ਕੇ ਐਮ.ਆਈ-17 ਇਥੇ ਪਹੁੰਚਾ। ਇਸ ਹੈਲੀਕਾਪਟਰ ਦੇ ਨਾਲ ਇਕ ਹੋਰ ਐਮ.ਆਈ-17 ਵੀ ਸੀ। ਦੂਜੇ ਪਾਸੇ ਗੁਹਾਟੀ 'ਚ ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ ਵੀ ਨਾਰਾਇਣ ਸਵਾਮੀ ਕੇਂਦਰੀ ਮੰਤਰੀ ਮੁਕੁਲ ਵਾਸਨਿਕ ਅਤੇ ਸਲਮਾਨ ਖੁਰਸ਼ੀਦ ਅਤੇ ਖਾਂਡੂ ਦੇ ਵੱਡੇ ਭਰਾ ਗੋਲੇਂਗੇ ਖਾਂਡੂ ਵੀ ਇਥੇ ਪਹੁੰਚੇ। ਵਰਨਯੋਗ ਹੈ ਕਿ ਮੁੱਖ ਮੰਤਰੀ ਅਤੇ ਚਾਰਹੋਰਾਂ ਨੂੰ ਲੈਕੇ ਜਾ ਰਿਹਾ ਹੈਲੀਕਾਪਟਰ ਪਿਛਲੇ ਸ਼ਨੀਵਾਰ ਦੁਰਘਟਨਾ ਗ੍ਰੱਸਤ ਹੋ ਗਿਆ ਸੀ। ਪੰਜ ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਉਨ੍ਹਾਂ ਦੀ ਲਾਸ਼ ਅਤੇ ਹੈਲੀਕਾਪਟਰ ਕੱਲ ਕੇਯਲਾ ਵਿੱਚ ਮਿਲਿਆ। ਇਹ ਜਗ੍ਹਾ ਤਵਾਂਗ ਜ਼ਿਲੇ 'ਚ ਲੁਗੂਥਾਂਗ ਗੋਂਪਾ ਤੋਂ ਪੈਦਲ ਛੇ ਘੰਟੇ ਦਾ ਰਸਤਾ ਹੈ ਅਤੇ 45 ਸੌ ਮੀਟਰ ਦੀ ਉਚਾਈ ਉਪਰ ਸਥਿਤ ਹੈ। ਖਾਂਡੂ ਅਤੇ ਹੈਲੀਕਾਪਟਰ 'ਚ ਸਵਾਰ ਵਿਧਾਇਕ ਤਸਵਾਂਗ ਧੋਨਡੁਪ ਦੀ ਭੈਣ ਯੇਸ਼ੀ ਲਾਮੂ ਦੇ ਮਿ੍ਰਤਕ ਸਰੀਰ ਸਭ ਤੋਂ ਪਹਿਲਾਂ ਤਵਾਂਗ ਸਿਵਲ ਹਸਪਤਾਲ ਲਿਆਂਦੇ ਗਏ। ਸਥਾਨਕ ਪੇਂਡੂ ਅਤੇ ਸੁਰੱਖਿਆ ਕਰਮਚਾਰੀਆਂ ਨੇ ਖਾਂਡੂ ਦੀ ਮਿ੍ਰਤਕ ਦੇਹ ਨੂੰ ਆਪਣੇ ਮੌਢਿਆਂ ਤੇ ਉਠਾਕੇ ਤਿੰਨ ਫੁੱਟ ਬਰਫ ਦੀ ਚਾਦਰ ਵਾਲੇ ਖਤਰਨਾਕ ਪਰਬਤੀ ਇਲਾਕੇ ਨੂੰ ਪਾਰ ਕੀਤਾ। ਹੈਲੀਕਾਪਟਰ ਵਿੱਚ ਸਵਾਰ ਦੋ ਪਾਇਲਟਾਂ ਅਤੇ ਖਾਂਡੂ ਦੇ ਸੁਰੱਖਿਆ ਕਰਮਚਾਰੀ ਦੇ ਮਿ੍ਰਤਕ ਸਰੀਰ ਵੀ ਤਵਾਂਗ ਲਿਆਂਦੇ ਜਾ ਰਹੇ ਹਨ। ਖਾਂਡੂ ਦੇ ਸਲਾਹਕਾਰ ਕਿਰਣ ਰਿਜੀਜੂ ਨੇ ਕਿਹਾ ਕਿ ਬਾਕੀ ਦੀਆਂ ਤਿੰਨ ਲਾਸ਼ਾਂ ਨੂੰ ਦੁਪਹਿਰ ਤੱਕ ਤਵਾਂਗ ਲਿਆਂਦਾ ਜਾਏਗਾ। ਵਰਨਣਯੋਗ ਹੈ ਕਿ ਆਖਰੀ ਰਿਸਮਾਂ ਕੱਲ ਉਨ੍ਹਾਂ ਦੇ ਜੱਦੀ ਜ਼ਿਲੇ ਤਵਾਂਗ ਵਿੱਚ ਨਿਭਾਈਆਂ ਜਾਣਗੀਆਂ।
News From: http://www.s7News.com

News From S7news.com May 6, 2011

ਪਾਕਿ ਨੂੰ ਵਿੱਤੀ ਮਦਦ ਰੋਕਣ ਲਈ ਅਮਰੀਕੀ ਸਦਨ \'ਚ ਬਿੱਲ ਪੇਸ਼

ਵਾਸ਼ਿੰਗਟਨ, ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਐਬਟਾਬਾਦ ਵਿਖੇ ਫੌਜੀ ਅਕੈਡਮੀ ਦੇ ਬਿਲਕੁਲ ਕਰੀਬ ਇਕ ਆਲੀਸ਼ਾਨ ਮਕਾਨ ਵਿਚ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਵੱਲੋਂ ਵਿਸ਼ੇਸ਼ ਆਪ੍ਰੇਸ਼ਨ ਵਿਚ ਮਾਰ ਦਿੱਤੇ ਜਾਣ ਤੋਂ ਬਾਅਦ ਪਾਕਿਸਤਾਨ ਲਈ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕੀ ਵਿੱਤੀ ਮਦਦ \'ਤੇ ਨਿਰਭਰ ਹੈ ਤੇ ਹੁਣ ਉਸੇ \'ਤੇ ਰੋਕ ਲਗਾਉਣ ਲਈ ਅਮਰੀਕਾ ਵਿਚ ਕਾਰਵਾਈ ਸ਼ੁਰੂ ਹੋ ਗਈ ਹੈ। ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਂਦੀ ਅਰਬਾਂ-ਖਰਬਾਂ ਦੀ ਵਿੱਤੀ ਮਦਦ ਬੰਦ ਕਰਨ ਲਈ ਅਮਰੀਕਾ ਦੇ ਪ੍ਰਤੀਨਿਧੀ ਸਦਨ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਪਾਕਿਸਤਾਨ ਨੂੰ ਵਿੱਤੀ ਮਦਦ ਦੀ ਰਾਸ਼ੀ ਬੰਦ ਹੋ ਸਕਦੀ ਹੈ। ਟੈਕਸਾਸ ਦੇ ਰਿਪਬਲਿਕਨ ਸੰਸਦ ਮੈਂਬਰ ਟੇਡ ਪੋਏ ਨੇ ਇਸ ਬਿਲ ਨੂੰ ਸਦਨ ਵਿਚ ਪੇਸ਼ ਕਰਨ ਤੋਂ ਬਾਅਦ ਕਿਹਾ ਕਿ ਓਸਾਮਾ ਬਿਨ ਲਾਦੇਨ ਹੁਣ ਖਤਮ ਹੋ ਚੁਕਿਆ ਹੈ ਅਤੇ ਅਸੀ ਫੌਜ ਦੀ ਇਸ ਕਾਰਵਾਈ ਦੀ ਪ੍ਰਸੰਸਾ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪਰ ਪਾਕਿਸਤਾਨ ਤੋਂ ਸਾਨੂੰ ਹੁਣ ਵੀ ਕੁਝ ਚਿੰਤਾ ਹੈ। ਇੰਝ ਲੱਗ ਰਿਹਾ ਹੈ ਕਿ ਪਾਕਿਸਤਾਨ ਦੋਹਰੀ ਖੇਡ ਖੇਡ ਰਿਹਾ ਹੈ, ਉਸ ਨੂੰ ਇਸ ਗੱਲ \'ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸਮਝਦੇ ਸੀ ਕਿ ਬੀਤੇ ਸਾਲਾਂ ਵਿਚ ਲਾਦੇਨ ਭੱਜ ਗਿਆ ਹੈ ਤੇ ਉਹ ਕਿਸੇ ਗੁਫਾ ਵਿਚ ਰਹਿ ਰਿਹਾ ਹੋਵੇਗਾ ਪਰ ਉਹ ਤਾਂ ਪਾਕਿਸਤਾਨ ਦੀ ਫੌਜੀ ਅਕੈਡਮੀ ਦੇ ਐਨ ਨੇੜੇ ਕਰੋੜਾਂ ਦੇ ਆਲੀਸ਼ਾਨ ਮਕਾਨ ਵਿਚ ਪਨਾਹ ਲਈ ਬੈਠਾ ਸੀ। ਇਸ ਦੇ ਬਾਵਜੂਦ ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਪਤਾ ਨਹੀਂ ਸੀ ਇਹ ਗਲ ਹਜ਼ਮ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਬਿਲ ਪੇਸ਼ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਕਾਂਗਰਸ ਤੇ ਅਮਰੀਕੀ ਲੋਕਾਂ ਨੂੰ ਇਹ ਪੂਰੀ ਤਰ੍ਹਾਂ ਜਾਣਨਾ ਜ਼ਰੂਰੀ ਹੈ ਕਿ ਪਾਕਿਸਤਾਨ ਲਾਦੇਨ ਦੇ ਟਿਕਾਣੇ ਬਾਰੇ ਕੀ ਜਾਣਦਾ ਸੀ ਤੇ ਜਿਸ ਤੋਂ ਬਾਅਦ ਹੀ ਤੈਅ ਕੀਤਾ ਜਾਵੇ ਕਿ ਪਾਕਿਸਤਾਨ ਨੂੰ ਹੋਰ ਪੈਸਾ ਦੇਣਾ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੀ ਪਾਕਿਸਤਾਨ ਨੂੰ ਇਸ ਸਾਲ 3 ਅਰਬ ਡਾਲਰ ਦੀ ਰਾਸ਼ੀ ਪ੍ਰਵਾਨ ਕੀਤੀ ਹੋਈ ਹੈ ਤੇ ਹੁਣ ਜਦ ਤੱਕ ਉਹ ਇਹ ਸਾਬਿਤ ਨਹੀਂ ਕਰਦਾ ਕਿ ਉਸ ਨੇ ਅਮਰੀਕਾ ਦੇ ਇਕ ਨੰਬਰ ਦੇ ਦੁਸ਼ਮਣ ਨੂੰ ਪਨਾਹ ਨਹੀਂ ਦਿੱਤੀ ਸੀ ਉਦੋਂ ਤੱਕ ਉਸ ਨੂੰ ਕੋਈ ਅਮਰੀਕੀ ਪੈਸਾ ਨਹੀਂ ਮਿਲਣਾ ਚਾਹੀਦਾ। ਇੱਥੇ ਦਸਣਯੋਗ ਹੈ ਕਿ ਪੋਏ ਵਿਦੇਸ਼ ਮਾਮਲਿਆਂ ਦੇ ਨਿਆਂਇਕ ਕਮੇਟੀਆਂ ਵਿਚ ਕੰਮ ਕਰ ਚੁਕੇ ਹਨ।



ਲੋੜ ਪਈ ਤਾਂ ਪਾਕਿ ਵਿਚ ਐਬਟਾਬਾਦ ਵਰਗੇ ਹੋਰ ਹਮਲੇ ਕਰਾਂਗੇ-ਓਬਾਮਾ



ਵਾਸ਼ਿੰਗਟਨ, ਪਾਕਿਸਤਾਨ ਵੱਲੋਂ ਆਪਣੀ ਜ਼ਮੀਨ \'ਤੇ ਉਸ ਦੀ ਇਜਾਜ਼ਤ ਬਗੈਰ ਅਮਰੀਕਾ ਵੱਲੋਂ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਚਲਾਏ ਆਪ੍ਰੇਸ਼ਨ \'ਤੇ ਪ੍ਰਗਟਾਏ ਜਾ ਰਹੇ ਇਤਰਾਜ਼ਾਂ ਨੂੰ ਦਰਕਿਨਾਰ ਕਰਦਿਆਂ ਰਾਸ਼ਟਪਤੀ ਬਰਾਕ ਓਬਾਮਾ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਲੋੜ ਪਈ ਤਾਂ ਐਬਟਾਬਾਦ ਵਰਗੇ ਹਮਲੇ ਪਾਕਿ ਵਿਚ ਹੋਰ ਕੀਤੇ ਜਾ ਸਕਦੇ ਹਨ। ਉਨਾ੍ਹਂ ਨੇ ਕਿਹਾ ਕਿ ਪਾਕਿ ਵਿਚ ਮੌਜੂਦ ਚੋਟੀ ਦੇ ਸ਼ੱਕੀ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਲਾਦੇਨ ਵਰਗੀ ਕਾਰਵਾਈ ਮੁੜ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਓਬਾਮਾ ਦੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇ ਕਾਰਨੇ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਜੇਕਰ ਪਾਕਿਸਤਾਨ ਨੇ ਸ਼ੱਕੀ ਅੱਤਵਾਦੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਕੀ ਅਮਰੀਕਾ ਪਾਕਿਸਤਾਨ ਦੇ ਅੰਦਰ ਜਾ ਕੇ ਮੁੜ ਅਜਿਹੇ ਹਮਲੇ ਕਰਨ ਦਾ ਅਧਿਕਾਰ ਰੱਖਦਾ ਹੈ? ਜਿਸ ਦਾ ਕਾਰਨੇ ਨੇ ਹਾਂ ਪੱਖੀ ਜਵਾਬ ਦਿੰਦਿਆਂ ਕਿਹਾ ਕਿ ਓਬਾਮਾ ਨੇ ਪਹਿਲਾਂ ਵੀ ਕਿਹਾ ਸੀ ਕਿ ਲੋੜ ਪਈ ਤਾਂ ਪਾਕਿਸਤਾਨ ਦੇ ਅੰਦਰ ਜਾ ਕੇ ਕਾਰਵਾਈ ਕਰਾਂਗੇ ਤੇ ਉਦੋਂ ਉਨ੍ਹਾਂ ਦੀ ਬਹੁਤ ਅਲੋਚਨਾ ਹੋਈ ਸੀ ਤੇ ਹੁਣ ਰਾਸ਼ਟਰਪਤੀ ਹੁੰਦਿਆਂ ਉਨ੍ਹਾਂ ਨੇ ਉਹ ਕਰ ਵਿਖਾਇਆ ਹੈ ਜਿਸ ਬਾਰੇ ਉਹ ਮਹਿਸੂਸ ਕਰਦੇ ਹਨ ਕਿ ਇਹ ਸਹੀ ਪਹੁੰਚ ਸੀ ਤੇ ਇਸ ਨੂੰ ਜਾਰੀ ਵੀ ਰਖਿਆ ਜਾ ਸਕਦਾ ਹੈ। ਇੱਥੇ ਦਸਣਯੋਗ ਹੈ ਕਿ ਪਾਕਿਸਤਾਨ ਨੇ ਰੋਸ ਪ੍ਰਗਟਾਇਆ ਸੀ ਕਿ ਲਾਦੇਨ ਖਿਲਾਫ ਅਮਰੀਕਾ ਦਾ ਇਹ ਆਪ੍ਰੇਸ਼ਨ ਗੈਰ ਕਾਨੂੰਨੀ ਤੇ ਇਕ ਤਰਫਾ ਕਾਰਵਾਈ ਸੀ। ਪਾਕਿਸਤਾਨ ਦੀ ਇਸ ਪ੍ਰਤੀਕ੍ਰਿਆ ਦੇ ਉਲਟ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕਾਰਨੇ ਨੇ ਕਿਹਾ ਕਿ ਜੇਕਰ ਪਾਕਿ ਆਪਣੇ ਜ਼ਮੀਨ \'ਤੇ ਮੌਜੂਦ ਸ਼ੱਕੀ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਤਾਂ ਓਬਾਮਾ ਪ੍ਰਸ਼ਾਸਨ ਦੀ ਇਹੀ ਨੀਤੀ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੇ ਸਾਡੇ ਸਹਿਯੋਗੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਜੋ ਲੋਕ ਸਾਜਿਸ਼ ਕਰ ਰਹੇ ਹਨ ਅਸੀ ਉਨ੍ਹਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਉਣਾ ਜਾਰੀ ਰਖਾਂਗੇ।



ਆਪ੍ਰੇਸ਼ਨ ਕਾਨੂੰਨ ਅਨੁਸਾਰ



ਓਬਾਮਾ ਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਲਾਦੇਨ ਅਮਰੀਕੀ ਕਮਾਂਡੋਆਂ ਸਾਹਮਣੇ ਆਤਮਸਮਰਪਣ ਦੀ ਪੇਸ਼ਕਸ਼ ਕਰ ਦਿੰਦਾ ਤਾਂ ਉਸ ਨੂੰ ਜਿਊਂਦਾ ਫੜ ਲੈਣਾ ਸੀ। ਵਾਈਟ ਹਾਊਸ ਨੇ ਕਿਹਾ ਹੈ ਕਿ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਅਮਰੀਕਾ ਵਲੋਂ ਚਲਾਇਆ ਗਿਆ ਆਪ੍ਰੇਸ਼ਨ ਪੂਰੀ ਤਰਾਂ ਜੰਗੀ ਕਾਨੂੰਨਾਂ ਦੀ ਪਾਲਣਾ ਕਰਦਿਆਂ ਕੀਤਾ ਗਿਆ ਸੀ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇ ਕਾਰਨੇ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਮਾਂਡੋ ਦੀ ਵਿਸ਼ੇਸ਼ ਟੀਮ ਨੂੰ ਲਾਦੇਨ ਨੂੰ ਮਾਰਨ ਦਾ ਅਧਿਕਾਰ ਸੀ ਬਸ਼ਰਤੇ ਕਿ ਉਸ ਨੇ ਸਮਰਪਣ ਦੀ ਪੇਸ਼ਕਸ਼ ਕੀਤੀ ਹੁੰਦੀ। ਅਜਿਹੀ ਸਥਿਤੀ ਵਿਚ ਟੀਮ ਨੂੰ ਉਸ ਦੇ ਸਮਰਪਣ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਪੈਣਾ ਸੀ ਜੇਕਰ ਟੀਮ ਸੁਰਖਿਅਤ ਤਰੀਕੇ ਨਾਲ ਅਜਿਹਾ ਕਰਨ ਦੇ ਸਮਰਥ ਹੁੰਦੀ। ਕਾਰਨੇ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਆਪ੍ਰੇਸ਼ਨ ਇਸ ਤਰੀਕੇ ਨਾਲ ਚਲਾਇਆ ਗਿਆ ਕਿ ਉਸ ਦੌਰਾਨ ਪੂਰੀ ਤਰਾਂ ਜੰਗੀ ਕਾਨੂੰਨਾਂ ਦੀ ਪਾਲਣਾ ਕੀਤੀ ਗਈ। ਆਪ੍ਰੇਸ਼ਨ ਦੀ ਯੋਜਨਾ ਇਸ ਲਈ ਬਣਾਈ ਗਈ ਸੀ ਤਾਂ ਜੋ ਟੀਮ ਪੂਰੀ ਤਰਾਂ ਤਿਆਰ ਰਹੇ ਤੇ ਉਸ ਕੋਲ ਲਾਦੇਨ ਨੂੰ ਹਿਰਾਸਤ ਵਿਚ ਲੈਣ ਦਾ ਸਮਾਂ ਹੋਵੇ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਆਪ੍ਰੇਸ਼ਨ ਗੈਰ ਕਾਨੂੰਨੀ ਸੀ। ਲਾਦੇਨ ਅਲ-ਕਾਇਦਾ ਦਾ ਮੁਖੀ ਸੀ ਉਸ ਦੇ ਸੰਗਠਣ ਨੇ 11 ਸਤੰਬਰ 2011 ਨੂੰ ਅਮਰੀਕਾ \'ਤੇ ਹਮਲੇ ਕੀਤੇ ਅਤੇ ਅਲ-ਕਾਇਦਾ ਤੇ ਲਾਦੇਨ ਖੁਦ ਅਮਰੀਕਾ ਦੇ ਖਿਲਾਫ ਹਮਲਿਆਂ ਦੀ ਲਗਾਤਾਰ ਯੋਜਨਾ ਬਣਾ ਰਹੇ ਸੀ। ਅਸੀ ਦੇਸ਼ ਦੀ ਸਵੈ ਰਖਿਆ ਵਿਚ ਇਹ ਕਾਰਵਾਈ ਕੀਤੀ ਹੈ। ਕਾਰਨੇ ਨੇ ਕਿਹਾ ਕਿ ਆਪ੍ਰੇਸ਼ਨ ਇਸ ਤਰੀਕੇ ਨਾਲ ਚਲਾਇਆ ਗਿਆ ਤਾਂ ਜੋ ਜਿੱਥੋ ਤੱਕ ਸੰਭਵ ਹੋ ਸਕੇ ਨਾਗਰਿਕਾਂ ਨੂੰ ਨੁਕਸਾਨ ਨਾ ਹੋਵੇ ਅਤੇ ਅਜਿਹਾ ਅਮਰੀਕੀਆਂ ਪ੍ਰਤੀ ਭਾਰੀ ਖਤਰਾ ਮੁਲ ਲੈਂਦੇ ਹੋਏ ਕੀਤਾ ਗਿਆ। ਇਸ ਤੋਂ ਵੱਡੀ ਗਲ ਇਹ ਹੈ ਕਿ ਜੰਗੀ ਕਾਨੂੰਨਾਂ ਅਨੁਸਾਰ ਲਾਦੇਨ ਦੇ ਸਮਰਪਣ ਨੂੰ ਸਵੀਕਾਰ ਕੀਤਾ ਜਾਂਦਾ। ਉਨਾ੍ਹਂ ਨੇ ਕਿਹਾ ਕਿ ਜੇਕਰ ਲਾਦੇਨ ਸਮਰਪਣ ਕਰਦਾ ਤਾਂ ਅਮਰੀਕਾ ਨੂੰ ਉਸ ਨੂੰ ਸੁਰੱਖਿਅਤ ਹਿਰਾਸਤ ਵਿਚ ਲੈਣਾ ਪੈਣਾ ਸੀ ਅਤੇ ਉਸ ਨੂੰ ਨਿਆਂ ਦੇ ਕਟਹਿਰੇ ਵਿਚ ਖੜਾ ਕਰਨਾ ਪੈਣਾ ਸੀ। ਇਸ ਗੁਪਤ ਆਪ੍ਰੇਸ਼ਨ ਨੂੰ ਅਣਅਧਿਕਾਰਤ ਜਾਂ ਇਕ ਤਰਫਾ ਕਾਰਵਾਈ ਕਰਾਰ ਦੇਣ ਵਾਲੇ ਪਾਕਿਸਤਾਨ ਦੇ ਬਿਆਨ ਨੂੰ ਅਸਵੀਕਾਰ ਕਰਦੇ ਹੋਏ ਕਾਰਨੇ ਨੇ ਕਿਹਾ ਕਿ ਅਮਰੀਕਾ ਇਸ ਨੀਤੀ ਨੂੰ ਜਾਰੀ ਰਖੇਗਾ ਕਿਉਂਕਿ ਇਹ ਬੇਹੱਦ ਸਫਲ ਰਹੀ ਹੈ ਇਹ ਤਰੀਕਾ ਕਾਫੀ ਪ੍ਰਭਾਵੀ ਸੀ ਤੇ ਪੂਰੀ ਤਰਾਂ ਕਾਨੂੰਨ ਦੇ ਦਾਇਰੇ ਵਿਚ ਸੀ।



ਪਾਕਿ ਦੀ ਸਮਰੱਥਾ \'ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ-ਬਸ਼ੀਰ



ਇਸਲਾਮਾਬਾਦ, ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਨੇ ਅੱਜ ਕਿਹਾ ਕਿ ਓਸਾਮਾ ਬਿਨ ਲਾਦੇਨ ਨੂੰ ਮਾਰਨ ਦਾ ਅਮਰੀਕੀ ਆਪ੍ਰੇਸ਼ਨ ਇਕ ਗੁਪਤ ਮਿਸ਼ਨ ਸੀ। ਇਸ ਸਬੰਧੀ ਪਾਕਿਸਤਾਨ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਓਸਾਮਾ ਦੇ ਇਸਲਾਮਾਬਾਦ ਨੇੜੇ ਮਿਲਣ ਨੂੰ ਪਾਕਿ ਖੁਫੀਆ ਏਜੰਸੀ ਦੀ ਅਸਫਲਤਾ ਦੱਸਣ ਵਾਲੀ ਗੱਲ ਨੂੰ ਖਾਰਜ ਕਰਦਿਆ ਕਿਹਾ ਕਿ ਲਾਦੇਨ ਦਾ ਪਤਾ ਨਾ ਲੱਗ ਸਕਣਾ \'ਵਿਸ਼ਵ ਪੱਧਰੀ ਖੁਫੀਆ ਅਸਫਲਤਾ\' ਹੈ। ਉਨ੍ਹਾਂ ਨਾਲ ਹੀ ਇਨ੍ਹਾਂ ਦੋਸ਼ਾਂ ਨੂੰ ਝੂਠਾ ਦੱਸਿਆ ਕਿ ਆਈ. ਐਸ. ਆਈ. ਅਤੇ ਪਾਕਿਸਤਾਨ ਸਰਕਾਰ \'ਚ ਸ਼ਾਮਿਲ ਕੁਝ ਅਨਸਰਾਂ ਦੀ ਅਲ ਕਾਇਦਾ ਨਾਲ ਮਿਲੀਭੁਗਤ ਸੀ। ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੇ ਭਾਰਤੀ ਅਧਿਕਾਰੀਆਂ ਅਤੇ ਹਥਿਆਰਬੰਦ ਸੈਨਾਵਾਂ \'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਏਜੰਡੇ ਨੂੰ ਉਲਟਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ। ਉਨ੍ਹਾਂ ਭਾਰਤੀ ਸੈਨਾ ਦੇ ਮੁਖੀ ਵੱਲੋਂ ਕੱਲ੍ਹ ਦਿੱਤੇ ਉਸ ਬਿਆਨ \'ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਜਿਸ \'ਚ ਜਨਰਲ ਵੀ. ਕੇ. ਸਿੰਘ ਨੇ ਕਿਹਾ ਸੀ ਕਿ ਭਾਰਤੀ ਸੈਨਾ ਵੀ ਪਾਕਿਸਤਾਨ \'ਚ ਅਮਰੀਕੀ ਅਪਰੇਸ਼ਨ ਵਰਗੀ ਕਾਰਵਾਈ ਕਰਨ ਦੇ ਕਾਬਿਲ ਹੈ। ਬਸ਼ੀਰ ਨੇ ਕਿਹਾ ਕਿ ਆਪਣੇ ਆਪ ਦਾ ਬਚਾਅ ਕਰਨ ਕਰਨ ਦੀ ਪਾਕਿਸਤਾਨ ਦੀ ਸਮਰਥਾ \'ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ।









ਲਾਦੇਨ ਸ਼ਹੀਦ ਨਹੀਂ ਮੁਸਲਮਾਨਾਂ ਦਾ ਹਤਿਆਰਾ-ਹਿਲੇਰੀ

ਅਲ-ਕਾਇਦਾ ਤੇ ਤਾਲਿਬਾਨ ਵਿਰੁੱਧ ਲੜਾਈ ਜਾਰੀ ਰੱਖਣੀ ਹੋਵੇਗੀ



ਵਾਸ਼ਿੰਗਟਨ,ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਅਮਰੀਕੀ ਵਿਸ਼ੇਸ਼ ਬਲਾਂ ਦੀ ਕਾਰਵਾਈ ਵਿਚ ਮਾਰੇ ਗਏ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਮੁਸਲਮਾਨਾਂ ਦਾ ਹਤਿਆਰਾ ਸੀ ਨਾ ਕਿ ਸ਼ਹੀਦ ਜਿਵੇਂ ਕਿ ਕੁਝ ਲੋਕ ਉਸ ਨੂੰ ਦਸਣ ਦਾ ਯਤਨ ਕਰ ਰਹੇ ਹਨ। ਇੱਥੇ ਨੈਸ਼ਨਲ ਕਾਨਫਰੰਸ ਆਫ ਐਡੀਟੋਰੀਅਲ ਰਾਇਟਰਸ ਨੂੰ ਸੰਬੋਧਨ ਕਰਦਿਆਂ ਹਿਲੇਰੀ ਨੇ ਕਿਹਾ ਕਿ ਵਿਦੇਸ਼ ਵਿਭਾਗ ਹੁਣ ਇਸ ਮੁੱਦੇ \'ਤੇ ਕੰਮ ਕਰ ਰਿਹਾ ਹੈ ਕਿ ਲੋਕਾਂ ਨੂੰ ਇਸ ਗਲ ਲਈ ਰਾਜ਼ੀ ਕੀਤਾ ਜਾਵੇ ਕਿ ਉਹ ਇਕ ਹਤਿਆਰਾ ਸੀ ਸ਼ਹੀਦ ਨਹੀਂ ਅਤੇ ਲਾਦੇਨ ਨੇ ਹੋਰਾਂ ਦੇ ਮੁਕਾਬਲੇ ਮੁਸਲਮਾਨਾਂ ਦੀਆਂ ਸੱਭ ਤੋਂ ਵੱਧ ਹਤਿਆਵਾਂ ਕੀਤੀਆਂ ਹਨ। ਹਿਲੇਰੀ ਨੇ ਕਿਹਾ ਕਿ ਉਹ ਮੁਸਲਮਾਨਾਂ ਦਾ ਕਾਤਲ ਸੀ। ਉਨ੍ਹਾਂ ਨੇ ਕਿਹਾ ਕਿ ਲਾਦੇਨ ਦਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਪ੍ਰਭਾਵਸ਼ਾਲੀ ਲੋਕਾਂ \'ਤੇ ਬਹੁਤ ਅਸਰ ਸੀ ਅਤੇ ਅਮਰੀਕਾ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੇ ਯਤਨ ਨਜ਼ਰ ਆ ਰਹੇ ਹਨ ਕਿ ਅਲ-ਕਾਇਦਾ ਨਵੇਂ ਨੇਤਾ ਦੀ ਚੋਣ ਕਰੇਗਾ। ਹਿਲੇਰੀ ਨੇ ਕਿਹਾ ਕਿ ਬਹੁਤੇ ਲੋਕ ਕਹਿੰਦੇ ਹਨ ਕਿ ਅਲ-ਜਵਾਹਰੀ ਉਸ ਦੀ ਥਾਂ ਲਵੇਗਾ ਪਰ ਇਹ ਪੂਰੀ ਤਰਾਂ ਸਪਸ਼ਟ ਨਹੀਂ ਹੈ। ਉਸ ਦੀ ਵਫਾਦਾਰੀ ਜਾਂ ਪ੍ਰੇਰਣਾ ਦਾ ਸ਼ਾਨਦਾਰ ਇਤਿਹਾਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲਾਦੇਨ ਦੀ ਮੌਤ ਨਾਲ ਅਲ-ਕਾਇਦਾ ਅਤੇ ਉਸ ਦੇ ਅੱਤਵਾਦੀ ਤੰਤਰ ਨੂੰ ਰੋਕਣ ਦੇ ਯਤਨ ਖਤਮ ਨਹੀਂ ਹੋਣਗੇ। ਹਿਲੇਰੀ ਨੇ ਕਿਹਾ ਅਫਗਾਨਿਸਤਾਨ ਵਿਚ ਸਾਨੂੰ ਅਲ-ਕਾਇਦਾ ਤੇ ਉਸ ਦੇ ਤਾਲਿਬਾਨ ਸਹਿਯੋਗੀਆਂ ਨਾਲ ਲੜਾਈ ਜਾਰੀ ਰਖਣੀ ਹੋਵੇਗੀ। ਸੰਭਵ ਹੈ ਕਿ ਹੁਣ ਉਹ ਇਸ ਕੰਮ ਨੂੰ ਗੰਭੀਰਤਾ ਨਾਲ ਲੈਣਗੇ ਜੋ ਅਸੀਂ ਅੱਤਵਾਦ ਦੇ ਖਾਤਮੇ ਲਈ ਸੁਲਹ ਸਫਾਈ ਦੀ ਪ੍ਰਕਿਰਿਆ ਨਾਲ ਕਰਨ ਦਾ ਯਤਨ ਕਰ ਰਹੇ ਸੀ।
News From: http://www.s7News.com

News From S7news.com May 6, 2011

ਪੰਜਾਬ ਦੇ ਮੁੱਖ ਸੰਸਦੀ ਸਕੱਤਰ ਖੁਰਾਣਾ ਰਿਸ਼ਵਤ ਦੇ ਦੋਸ਼ \'ਚ ਗ੍ਰਿਫ਼ਤਾਰ-2 ਦਿਨਾ ਸੀ. ਬੀ. ਆਈ. ਰਿਮਾਂਡ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਨਾਂਅ ਦਾ ਵੀ ਹੋਇਆ ਖ਼ੁਲਾਸਾ

ਪੰਜਾਬ ਦੇ ਮੁੱਖ ਸੰਸਦੀ ਸਕੱਤਰ ਖੁਰਾਣਾ ਰਿਸ਼ਵਤ ਦੇ ਦੋਸ਼ \'ਚ ਗ੍ਰਿਫ਼ਤਾਰ-2 ਦਿਨਾ ਸੀ. ਬੀ. ਆਈ. ਰਿਮਾਂਡ

ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਨਾਂਅ ਦਾ ਵੀ ਹੋਇਆ ਖ਼ੁਲਾਸਾ



ਚੰਡੀਗੜ੍ਹ, 5 ਮਈ (ਗੁਰਪ੍ਰੀਤ ਸਿੰਘ ਨਿੱਝਰ)-ਡੇਢ ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਸੀ. ਬੀ. ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਰਾਜ ਖੁਰਾਣਾ ਅਤੇ ਰਜਿਸਟਰਾਰ ਆਫ਼ ਸੁਸਾਇਟੀਜ਼ ਵਿਭਾਗ ਦੇ ਅਧਿਕਾਰੀ ਦਵਿੰਦਰ ਸਿੰਘ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ \'ਚ ਪੇਸ਼ ਕਰਕੇ ਪੁੱਛਗਿੱਛ ਲਈ ਉਨ੍ਹਾਂ ਦਾ 2 ਦਿਨਾਂ ਪੁਲਿਸ ਰਿਮਾਂਡ ਲੈ ਲਿਆ ਹੈ। ਅਦਾਲਤ ਵਿਚ ਪੇਸ਼ੀ ਮੌਕੇ ਸੀ. ਬੀ. ਆਈ. ਨੇ ਹੈਰਾਨਕੁਨ ਖੁਲਾਸਾ ਕਰਦਿਆਂ ਕਿਹਾ ਕਿ ਰਾਜ ਖੁਰਾਣਾ ਨੇ ਉਨ੍ਹਾਂ ਕੋਲ ਰਿਕਾਰਡ ਕਰਵਾਏ ਬਿਆਨ \'ਚ ਕਿਹਾ ਹੈ ਕਿ ਇਹ ਰਿਸ਼ਵਤ ਭਾਜਪਾ ਕੋਟੇ \'ਚੋਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਮਨੋਰੰਜਨ ਕਾਲੀਆ ਦੇ ਕਹਿਣ \'ਤੇ ਲਈ ਹੈ ਅਤੇ ਇਹ ਪੈਸੇ ਉਕਤ ਮੰਤਰੀ ਕੋਲ ਹੀ ਜਾਣੇ ਸਨ। ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਆਟੋਮੋਬਾਈਲ ਐਸੋਸੀਏਸ਼ਨ ਦੇ ਸਕੱਤਰ ਮਨਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਰਾਜਪੁਰਾ ਵਿਚ ਉਨ੍ਹਾਂ 14 ਕਨਾਲ ਜ਼ਮੀਨ ਖਰੀਦੀ ਸੀ, ਜੋ ਕਿ ਉਥੇ ਆਈ. ਟੀ. ਪਾਰਕ ਬਣਾਏ ਜਾਣ ਕਾਰਨ ਐਕਵਾਇਰ ਹੋਣ ਜਾ ਰਹੀ ਸੀ। ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਬਿਸ਼ਨਗੜ੍ਹ ਇਲਾਕੇ ਵਿਚ ਜ਼ਮੀਨ ਖਰੀਦੀ ਗਈ ਸੀ, ਜਿਸ ਨੂੰ ਐਸੋਸੀਏਸ਼ਨ ਦੇ ਨਾਂਅ ਕਰਵਾਇਆ ਜਾਣਾ ਸੀ ਪਰ ਐਸੋਸੀਏਸ਼ਨ ਦੇ ਖ਼ਿਲਾਫ਼ ਚੱਲ ਰਹੀ ਇਕ ਜਾਂਚ ਕਾਰਨ ਇਸ ਵਿਚ ਸਮੱਸਿਆ ਆ ਰਹੀ ਸੀ। ਰਜਿਸਟਰਾਰ ਦਫ਼ਤਰ ਦੇ ਅਧਿਕਾਰੀ ਦਵਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਨੂੰ ਕਿਹਾ ਸੀ ਕਿ ਜੇਕਰ ਉਹ ਡੇਢ ਕਰੋੜ ਰੁਪਏ ਰਿਸ਼ਵਤ ਵਜੋਂ ਮੁੱਖ ਸੰਸਦੀ ਸਕੱਤਰ ਰਾਜ ਖੁਰਾਣਾ ਨੂੰ ਦੇ ਦੇਣ ਤਾਂ ਉਨ੍ਹਾਂ ਦੇ ਖ਼ਿਲਾਫ਼ ਚੱਲ ਰਹੀ ਜਾਂਚ ਖ਼ਤਮ ਕਰਨ ਤੋਂ ਇਲਾਵਾ ਉਨ੍ਹਾਂ ਦੇ ਬਾਕੀ ਮਸਲੇ ਵੀ ਸੁਲਝਾ ਦਿੱਤੇ ਜਾਣਗੇ ਅਤੇ ਰਿਸ਼ਵਤ ਨਾ ਦੇਣ ਦੀ ਸੂਰਤ \'ਚ ਐਸੋਸੀਏਸ਼ਨ ਦਾ ਪ੍ਰਬੰਧ ਸਰਕਾਰ ਵੱਲੋਂ ਆਪਣੇ ਹੱਥ ਵਿਚ ਲੈ ਲਿਆ ਜਾਵੇਗਾ। ਇਸ ਪਿੱਛੋਂ ਸੀ. ਬੀ. ਆਈ. ਨੇ ਰਾਜ ਖੁਰਾਣਾ ਨੂੰ ਚੰਡੀਗੜ੍ਹ ਸੈਕਟਰ 39 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ \'ਤੇ ਅਧਿਕਾਰੀ ਦਵਿੰਦਰ ਸਿੰਘ ਸਮੇਤ ਮਨਪ੍ਰੀਤ ਤੋਂ 15 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮੌਕੇ ਉਥੇ ਖੜ੍ਹੀ ਇਕ ਕਾਰ \'ਚੋਂ ਕੁਝ ਚੈੱਕ ਵੀ ਸੀ. ਬੀ. ਆਈ. ਨੇ ਆਪਣੇ ਕਬਜ਼ੇ ਵਿਚ ਲੈ ਲਏ ਜੋ ਕਿ ਇਸ ਰਿਸ਼ਵਤ ਦਾ ਹੀ ਹਿੱਸਾ ਦੱਸੇ ਜਾ ਰਹੇ ਹਨ। ਇਸ ਪਿੱਛੋਂ ਸੀ. ਬੀ. ਆਈ. ਨੇ ਖੁਰਾਣਾ ਦੇ ਘਰ ਦੀ ਕਈ ਘੰਟੇ ਬਰੀਕੀ ਨਾਲ ਤਲਾਸ਼ੀ ਲਈ ਅਤੇ ਇਹ ਛਾਪੇਮਾਰੀ ਸੀ. ਬੀ. ਆਈ. ਦੇ ਐਸ. ਪੀ. ਅਮਿਤਾਬ ਸਿੰਘ ਢਿੱਲੋਂ ਦੀ ਅਗਵਾਈ \'ਚ ਕੀਤੀ ਗਈ ਅਤੇ ਡੀ. ਆਈ. ਜੀ. ਸੀ. ਬੀ. ਆਈ. ਮਹੇਸ਼ ਅਗਰਵਾਲ ਖੁਦ ਇਸ ਦੀ ਨਿਗਰਾਨੀ ਕਰ ਰਹੇ ਸਨ। ਬੀਤੀ ਰਾਤ ਸਾਢੇ 8 ਵਜੇ ਸ਼ੁਰੂ ਹੋਈ ਸੀ. ਬੀ. ਆਈ. ਦੀ ਛਾਪੇਮਾਰੀ ਰਾਤ ਭਰ ਚੱਲਦੀ ਰਹੀ ਅਤੇ ਸਵੇਰੇ 7 ਵਜੇ ਸੀ. ਬੀ. ਆਈ. ਵੱਲੋਂ ਉਕਤ ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਜ਼ਿਕਰਯੋਗ ਹੈ ਕਿ ਰਾਜ ਖੁਰਾਣਾ ਖ਼ਿਲਾਫ਼ ਸਵ. ਬੇਅੰਤ ਸਿੰਘ ਦੀ ਸਰਕਾਰ ਵੇਲੇ ਵੀ ਕੁਝ ਗਬਨ ਆਦਿ ਦੇ ਦੋਸ਼ ਲੱਗੇ ਸਨ ਭਾਵੇਂ ਕਿ ਬਾਅਦ ਵਿਚ ਮਾਮਲਾ ਅੱਗੇ ਨਹੀਂ ਵਧਿਆ ਸੀ। ਜ਼ਿਕਰਯੋਗ ਹੈ ਕਿ ਰਾਜ ਖੁਰਾਣਾ ਪਹਿਲਾਂ ਕਾਂਗਰਸ ਪਾਰਟੀ ਵਿਚ ਸਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਹੀ ਕਾਂਗਰਸ ਛੱਡ ਕੇ ਭਾਜਪਾ \'ਚ ਸ਼ਾਮਿਲ ਹੋਏ ਸਨ ਅਤੇ ਭਾਜਪਾ ਦੀ ਟਿਕਟ ਤੋਂ ਰਾਜਪੁਰਾ ਤੋਂ ਵਿਧਾਇਕ ਚੁਣੇ ਗਏ ਸਨ।





ਚੰਡੀਗੜ੍ਹ ਵਿਖੇ ਸੀ. ਬੀ. ਆਈ. ਅਦਾਲਤ ਦੇ ਬਾਹਰ ਰੋਸ ਪ੍ਰਗਟ ਕਰਦੇ ਹੋਏ ਭਾਜਪਾ ਵਰਕਰ ਅਤੇ ਉਨ੍ਹਾਂ ਨੂੰ ਰੋਕਦੀ ਹੋਈ ਪੁਲਿਸ। ਤਸਵੀਰ : ਗੁਰਿੰਦਰ ਸਿੰਘ



ਭਾਜਪਾ ਵਲੋਂ ਬੰਦ ਦਾ ਸੱਦਾ



ਰਾਜਪੁਰਾ, 5 ਮਈ (ਰਣਜੀਤ ਸਿੰਘ)-ਮੁੱਖ ਸੰਸਦੀ ਸਕੱਤਰ ਰਾਜ ਖੁਰਾਣਾ ਨੂੰ ਸੀ. ਬੀ. ਆਈ. ਵੱਲੋਂ ਰਿਸ਼ਵਤ ਲੈਣ ਦੇ ਦੋਸ਼ \'ਚ ਗ੍ਰਿਫ਼ਤਾਰ ਕਰਨ ਦੇ ਵਿਰੋਧ \'ਚ ਭਾਜਪਾ ਮੰਡਲ ਨੇ ਕੱਲ੍ਹ 6 ਮਈ ਨੂੰ ਰਾਜਪੁਰਾ ਬੰਦ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਕੌਂਸਲਰ ਸ਼ਾਂਤੀ ਸਪਰਾ ਨੇ ਦੱਸਿਆ ਕਿ ਰਾਜ ਖੁਰਾਣਾ ਨੂੰ ਕਿਸੇ ਸਾਜਿਸ਼ ਦੇ ਤਹਿਤ ਝੂਠੇ ਕੇਸ \'ਚ ਫਸਾਇਆ ਜਾ ਰਿਹਾ ਹੈ। ਇਸ ਲਈ ਰਾਜਪੁਰਾ ਬੰਦ ਕਰਕੇ ਸਵੇਰੇ 10 ਵਜੇ ਨਵੀਂ ਮਾਰਕੀਟ ਵਿਖੇ ਵੱਡੇ ਪੱਧਰ \'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।


News From: http://www.s7News.com

News From S7news.com May 6, 2011

खुराना गिरफ्तार, कालिया भी लपेटे में

पंजाब के मुख्य संसदीय सचिव और बीजेपी नेता राज खुराना की सीबीआई गिरफ्तारी और उसके बाद चले घटनाक्रम में पंजाब बीजेपी से लेकर अकाली सरकार भारी परेशानी में फंस गई है।



खुराना को गुरुवार सुबह गिरफ्तार करने के बाद सीबीआई की विशेष अदालत में पेश किया गया जहां खुराना और उनके परिचित को दो दिन के लिए रिमांड पर भेज दिया गया। सूत्रों के अनुसार अदालत में सीबीआई के वकील ने खुराना और उनके परिचित के बीच बातचीत की रिकार्डिंग का हवाला देते हुए कहा कि डील के सिलसिले में पंजाब बीजेपी के सीनियर नेता एवं शहरी निकाय एवं इंडस्ट्री मंत्री मनोरंजन कालिया का नाम आया है कि रिश्वत की टोकन मनी कालिया तक पहुंचाई जानी थी।



सूत्रों के अनुसार यह बताया गया कि टोकन मनी डेरा बस्सी में 14 एकड़ जमीन को एक्वॉयर होने से बचाने के लिए दी जानी थी। उक्त जमीन की कीमत 120 करोड़ रुपये है और इस पर एक्वॉयर को टालने के लिए दो करोड़ रुपये की मांग की गई थी लेकिन सौदा हुआ 1.5 करोड़ रुपये में। डील फाइनल होने पर ही 15 लाख रुपये बतौर टोकन मनी खुराना तक पहुंचे थे।
News From: http://www.s7News.com

Thursday, May 5, 2011

News From S7news.com May 5, 2011

किसी गलतफहमी में न रहे भारत: पाक

पाकिस्तान भारत के खिलाफ कड़ी बयानबाजी शुरू कर दी है। पाकिस्तान ने कहा है कि भारत उसे हल्के में न ले।



पाकिस्तान के विदेश सलमान सचिव बशीर ने गुरुवार को कहा \' खुद का बचाव करने की पाकिस्तान की क्षमता में किसी को शक नहीं होना चाहिए। \'



गौरतलब है कि अमेरिका द्वारा पाक सीमा के अंदर की गई एकतरफा कार्रवाई से विदेशों में ही नहीं, पाकिस्तानी जनता के बीच भी पाक सरकार की साख खराब हुई है। इससे बौखलाई पाक सरकार ने अमेरिका को करारा जवाब देने के बदले भारत के खिलाफ मोर्चा खोल दिया है। पाकिस्तानी विदेश सचिव गुरुवार को मीडिया से बात करते हुए भारतीय अधिकारियों के बयानों पर कड़ा एतराज किया।

उन्होंने कहा कि पाकिस्तान अपनी रक्षा करने में सक्षम है और किसी को भी इस बारे में कोई शक नहीं होना चाहिए। बशीर भारतीय सैन्य अधिकारियों के उन बयानों की बात कर रहे थे जिनमें कहा गया था कि अगर जरूरत पड़ी तो भारत भी दाऊद के खिलाफ ऐसी ही कार्रवाई को अंजाम दे सकता है।
News From: http://www.s7News.com

News From S7news.com May 5, 2011

अनशन करेंगे बाबा रामदेव

बाबा रामदेव ने बुधवार को कहा कि स्विस बैंक में जमा भारतीयों के काले धन को वापस लाने, खाताधारकों के नाम घोषित करने और अधिक मूल्य वाले (1000, 500 रुपये के) नोटों पर बैन लगाने की मांग करते हुए वह आगामी 4 जून को नई दिल्ली में आमरण अनशन पर बैठेंगे।



रामदेव ने यहां संवाददाताओं से कहा कि भ्रष्टाचार से जुड़े मुद्दों पर सरकार पर दबाव बनाने के लिए दिल्ली के रामलीला मैदान में सत्याग्रह किया जाएगा। उन्होंने कहा, \' मेरे साथ दुनिया भर में अनेक समर्थक भी इस दौरान अनशन करेंगे। \'



रामदेव ने कहा कि काले धन के मुद्दे पर केंद्र ने कोई ठोस फैसला नहीं किया है। भ्रष्टाचार के खिलाफ लड़ाई तब तक जारी रहेगी, जब तक इसे जड़ से समाप्त नहीं किया जाता। अगस्त, 2011 तक एक सख्त लोकपाल विधेयक प्रभाव में आना चाहिए।
News From: http://www.s7News.com