Thursday, March 31, 2011

News From S7news.com March 31, 2011

12 वर्षीय छात्रा ने जन्मी बच्ची

नीदरलैंड में 12 साल की एक लड़की ने स्कूल की ओर से गई पिकनिक के दौरान एक बच्ची को जन्म दे दिया। लड़की को अपनी गर्भावस्था के बारे में जानकारी ही नहीं थी।



द टेलीग्राफ की खबर के मुताबिक, नीदरलैंड के ग्रोनिनगेन की रहने वाली यह लड़की पिछले सप्ताह अपने स्कूल के साथियों के साथ घूमने गई, तभी उसके पेट में भयानक दर्द होने लगा।



खबर में स्थानीय स्वास्थ्य सेवाओं के प्रवक्ता के हवाले से कहा गया है, न तो उस लड़की और न ही उसके परिवार वालों को इस बारे में जानकारी थी। बाहरी तौर पर देखने से भी ऐसा कुछ पता नहीं चल रहा था। प्रवक्ता के मुताबिक, मां और बच्ची दोनों अब स्वस्थ हैं।


News From: http://www.s7News.com

Wednesday, March 30, 2011

News From S7news.com March 30, 2011

महात्मा गांधी पर आई अश्लील किताब

बापू को समलैंगिक बताने वाली विवादास्पद किताब की चर्चा मीडिया में होने पर सरकार की कुंभकर्णी नींद टूट गई हैं और अब राज्य सरकारें और केंद्र सरकार इस किताब को देश में प्रतिबंधित करने पर विचार कर रही हैं। इस मामले में सबसे पहला कदम गुजरात की सरकार ने लिया है। गुजरात के मुख्यमंत्री नरेंद्र मोदी ने त्वरित निर्णय लेते हुए राज्य में इस सरकार को प्रतिबंधित कर दिया है।





न्यूयॉर्क टाइम्स के एक भूतपूर्व सहायक संपादक जोसेफ लिलीवेल्ड ने इस किताब को लिखा है। इस किताब में राष्ट्रपिता महात्मा गांधी को नस्लभेदी और बाईसेक्सुअल बताया गया है। महाराष्ट्र की सरकार ने भी किताब पर प्रतिबंध लगाने की घोषणा कर दी है। जब से मीडिया में ये किताब आई है तब से इस पर लगतार बहस हो रही है।
News From: http://www.s7News.com

News From S7news.com March 30, 2011

भारत है चौथा सबसे भ्रष्ट देश

हांगकांग स्थित प्रमुख बिजनेस कंसल्टेंसी फर्म पीईआरसी के ताजा सर्वे में भारत को एशिया प्रशांत क्षेत्र के 16 देशों की सूची में चौथा सबसे भ्रष्ट देश बताया गया है।



पॉलिटिकल एंड इकोनॉमिक रिस्क कंसल्टेंसी लि. (पीईआरसी) ने भारत को 0 से 10 के स्केल पर 8.67 पर रखा है। इस हिसाब से यह फिलीपींस (8.9), इंडोनेशिया (9.25) और कंबोडिया (9.27) के बाद इस क्षेत्र का सबसे भ्रष्ट देश है।



इस नवीनतम रिपोर्ट में 16 देशों की सूची में थाईलैंड 7.55 के स्केल के साथ 11वें नंबर पर है। उसके बाद चीन (7.93) तथा वियतनाम (8.3) को रखा गया है।
News From: http://www.s7News.com

Tuesday, March 29, 2011

News From S7news.com March 29, 2011

वह न्यूड होकर पूरे शहर में घूमी

पेरिजियन एरीका की उम्र 25 वर्ष की है. और व्यवसाय से फोटाग्राफर हैं.



न्यूड होने की वजह सिर्फ अपनी न्यूड पोट्रेट बनवाना था.



एक दिन पेरिजियन एरीका को विचार आया कि उनकी न्यूड फोटो होनी चाहिए. बस फिर क्या था अपने विचार को रंग देने वह निकल पड़ी.



अपने कपड़े उतारे और कैमरे के सामने आ गईं.



पेरिजियन एरीका ने अपने कारनामे को कैमरे में कैद भी किया.



पेरिजियन एरीका का इस बारे में कहना है जब ये विचार पहली बार मेरे मन में आया तो मुझे शक था कि मैं ये कर भी सकती हूं या नहीं. लेकिन जब पहले दिन मैं सड़क पर निकली तो थोड़ी झिझक लगी फिर वह झिझक फुर्र हो गई.



उन्होंने बताया कि चौंकाने वाली बात की मैं गिरफ्तार भी नही हुई. ऐसा नही था कि मैं पूरे दिन बिना कपड़ों के घूमती रही. ऐसा मैंने तभी किया जब शॉट लेने के लिए मेरा कैमरा बिल्कुल तैयार था.



पेरिजियन एरीका ने अपनी तस्वीरों को प्रकाशित किया. तस्वीरों को देखा जा सकता है कि वो बिना कपड़ों के ही ट्रेन, लाइब्रेरी, यहां तक की सड़क पर भी घूमीं और अपने पोट्रेट शूट किए.
News From: http://www.s7News.com

Monday, March 28, 2011

News From S7news.com March 28, 2011

27 साल बाद मिलेगी आजादी

गोपाल दास की रिहाई की ख़बर आते ही पंजाब के गुरदासपुर में खुशी की लहर दौड़ गई. गांव का हर व्यक्ति खुशी से नाच झूल रहा है. भारत- पाकिस्तान के बीच क्रिकेट का मैच क्या हुआ दोनों देश एक- दूसरे के और करीब आ गए.



गोपाल दास के घर- परिवार में मिठाइयां बांटी जा रही हैं. आखिर 27 साल बाद घर का एक सदस्य लौट रहा है. उसके घर में तो दीवाली का सा माहौल बन गया है. गोपल की बहन की आंखों में खुशी के आंसू हैं जो रुक नहीं रहे हैं. कृष्णा देवी 27 साल बाद अपने बिछड़े भाई से मिलेंगी.



गोपाल गुरदासपुर के भैणी गांव का रहने वाला है और 27 साल पहले 1984 में अपने नौनेहाल जम्मू गया था. लेकिन वहां से कभी लौटा नहीं. परिवार वाले कई महीनों तक उसे खोजते रहे पर गोपाल का कुछ पता नहीं चल सका. बाद में घरवालों के पास ख़बर आई कि गोपाल दास पाकिस्तान की जेल में बंद है और उसे 25 साल की सज़ा हुई है. अब परिवार के पास गोपाल के इंतज़ार के सिवाय कोई चारा नहीं था.



अब जब भारत- पाकिस्तान की टीमें वर्ल्ड कप 2011 के सेमी फाइनल मुकाबले में भिड़ने की तैयारी में जुटी हैं दोनों देशों की सरकारें कूटनीति के ज़रिये संबंधों को सुधारने का प्रयास कर ही हैं. इसी का नतीजा है कि 27 साल पाकिस्तानी कैद में रहने के बाद पाक सरकार ने गोपाल दास की सजा माफ कर दी है.
News From: http://www.s7News.com

Sunday, March 27, 2011

News From S7news.com March 27, 2011

पाक के अस्तित्व के लिए खतरा है भारत

पाकिस्तान के पूर्व राष्ट्रपति परवेज मुशर्रफ ने कहा कि भारत उनके देश के अस्तित्व के लिए खतरा है व नई दिल्ली को उसके परमाणु हथियारों के कार्यक्रम के लिए जिम्मेदार बताया है। टाइम मैगजीन के साक्षात्कार में जब मुर्शरफ से पूछा गया कि पाकिस्तान को किससे अधिक खतरा है- चरमपंथ से या भारत से और उनका जवाब चरमपंथ था।

उन्होंने कहा कि फिलहाल चरमपंथ और आतंकवाद से लेकिन आप तुलना नहीं कर सकते। यह स्थायी स्थिति नहीं है। उन्होंने कहा कि भारत की 90 प्रतिशत सेना का रूख पाकिस्तान विरोधी है। हम इसकी अनदेखी नहीं कर सकते। परमाणु हथियारों के मुद्दे पर मुशर्रफ ने कहा कि हमें अपने परमाणु हथियारों पर गर्व है। हम परमाणु हथियार संपन्न क्यों हैक् भारत के कारण।
News From: http://www.s7News.com

News From S7news.com March 27, 2011

ਹੁਣ ਅਭਿਨੈ ਕਰੇਗੀ ਆਸ਼ਾ ਭ੍ਯੌਂਸਲੇ



ਵੱਡੀ ਭੈਣ ਲਤਾ ਮੰਗੇਸ਼ਕਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿਚ ਫ਼ਿਲਮਾਂ ਵਿਚ ਅਭਿਨੈ ਕੀਤਾ ਸੀ। ਫਿਰ ਅਨਿਲ ਕਪੂਰ ਦੀ ਫ਼ਿਲਮ 'ਪੁਕਾਰ' ਵਿਚ ਵੀ ਉਹ ਪਰਦੇ 'ਤੇ ਪੇਸ਼ ਹੋਈ ਸੀ। ਹੁਣ ਛੋਟੀ ਭੈਣ ਆਸ਼ਾ ਭੌਂਸਲੇ ਵੀ ਵੱਡੇ ਪਰਦੇ 'ਤੇ ਆ ਰਹੀ ਹੈ। ਆਸ਼ਾ ਨੂੰ ਇਕ ਮਰਾਠੀ ਫ਼ਿਲਮ 'ਭਾਈ' ਲਈ ਇਕਰਾਰਬੱਧ ਕੀਤਾ ਗਿਆ ਹੈ। ਇਸ ਫ਼ਿਲਮ ਵਿਚ ਮਾਂ-ਬੇਟੀ ਦੀ ਕਹਾਣੀ ਪੇਸ਼ ਕੀਤੀ ਜਾਵੇਗੀ। ਮਾਂ ਦੀ ਭੂਮਿਕਾ ਆਸ਼ਾ ਭੌਂਸਲੇ ਵੱਲੋਂ ਨਿਭਾਈ ਜਾਵੇਗੀ ਜਦੋਂ ਕਿ ਪਦਮਿਨੀ ਕੋਹਲਾਪੁਰੀ ਬੇਟੀ ਦੀ ਭੂਮਿਕਾ ਵਿਚ ਹੋਵੇਗੀ। ਉਮਰ ਦੇ 71ਵੇਂ ਸਾਲ ਵਿਚ ਅਭਿਨੈ ਵਲ ਰੁਖ਼ ਕਰਨ ਬਾਰੇ ਉਹ ਕਹਿੰਦੀ ਹੈ, 'ਕੁਝ ਵੀਡੀਓ ਐਲਬਮਾਂ ਵਿਚ ਕੰਮ ਕਰਨ ਤੋਂ ਬਾਅਦ ਮੇਰੇ ਵਿਚ ਇਹ ਆਤਮ-ਵਿਸ਼ਵਾਸ ਆ ਹੀ ਗਿਆ ਸੀ ਕਿ ਮੈਂ ਅਭਿਨੈ ਵੀ ਕਰ ਸਕਦੀ ਹਾਂ। ਇਸ ਫ਼ਿਲਮ ਦੇ ਨਿਰਦੇਸ਼ਕ ਮਹੇਸ਼ ਕੋਡਿਆਲ ਨੇ ਜਦੋਂ ਮੈਨੂੰ ਇਹ ਰੋਲ ਪੇਸ਼ਕਸ਼ ਕੀਤਾ ਤਾਂ ਲੱਗਿਆ ਕਿ ਅਭਿਨੈ ਕਰਨ ਦੀ ਇੱਛਾ ਇਸ ਫ਼ਿਲਮ ਦੀ ਬਦੌਲਤ ਪੂਰੀ ਹੋ ਸਕਦੀ ਹੈ। ਮੇਰੇ ਪਰਿਵਾਰ ਵਾਲਿਆਂ ਨੇ ਵੀ ਫ਼ਿਲਮ ਵਿਚ ਕੰਮ ਕਰਨ ਲਈ ਮੈਨੂੰ ਪ੍ਰੇਰਿਤ ਕੀਤਾ। ਇਸ ਵਿਚ ਮੈਂ ਮੱਧ ਵਰਗੀ ਆਮ ਮਹਾਰਾਸ਼ਟਰੀਅਨ ਔਰਤ ਬਣੀ ਹਾਂ ਅਤੇ ਹਾਂ, ਮੈਂ ਇਹ ਸਫਾਈ ਦੇਣਾ ਵੀ ਚਾਹਾਂਗੀ ਕਿ ਇਸ ਫ਼ਿਲਮ ਦੀ ਕਹਾਣੀ ਮੇਰੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ।' ਫਿਲਹਾਲ, ਗਾਇਕਾ ਦੇ ਤੌਰ 'ਤੇ ਤਾਂ ਆਸ਼ਾ ਭੌਂਸਲੇ ਨੇ ਕਈ ਐਵਾਰਡ ਜਿੱਤੇ ਹਨ, ਦੇਖੋ ਅਭਿਨੇਤਰੀ ਬਣ ਕੇ ਉਹ ਕੀ ਤੀਰ ਮਾਰ ਪਾਉਂਦੀ ਹੈ। -






News From: http://www.s7News.com

News From S7news.com March 27, 2011

ਸੁਸ਼ਮਿਤਾ ਕਹੇ ਪਿਆਰ ਲਈ ਮਰਯਾਦਾ ਜ਼ਰੂਰੀ

ਗੋਦ ਲਈ ਬੇਟੀ ਨੂੰ ਦੇਖ ਕੇ ਹੀ ਪਿਆਰ ਦਾ ਸੱਚਾ ਅਹਿਸਾਸ ਸੁਸ਼ਮਿਤਾ ਸੇਨ ਨੂੰ ਹੋਇਆ। ਮਿਸ ਯੂਨੀਵਰਸ ਕਹਿ ਰਹੀ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਪਿਆਰ ਦੀ ਕੀ ਮੰਜ਼ਿਲ ਹੋਵੇਗੀ ਪਰ ਰਣਦੀਪ ਹੁੱਡਾ ਤੱਕ ਚਰਚਿਤ ਰਹੀ ਸੁਸ਼ਮਿਤਾ ਦੀ ਜ਼ਿੰਦਗੀ ਦੇ ਸੁਨਹਿਰੇ ਪਲ ਉਸ ਦੀ ਗੋਦ ਲਈ ਬੇਟੀ ਹੀ ਹੈ। ਇਸੇ ਲਾਡਲੀ ਨੇ ਸੁਸ਼ ਨੂੰ ਜ਼ਿੰਦਗੀ, ਪਿਆਰ ਤੇ ਖੁਸ਼ੀ ਦੇ ਅਰਥ ਸਮਝਾਏ ਹਨ। ਸੁਸ਼ ਦਾ ਖਿਆਲ ਹੈ ਕਿ ਪਿਆਰ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਪਿਆਰ 'ਚ ਮਰਯਾਦਾ ਜ਼ਰੂਰੀ ਹੈ। ਇਹੀ ਪਿਆਰ ਦੀ ਮਿਠਾਸ ਹੈ। ਸੁਸ਼ ਲਈ ਰੇਨੀ ਦਾ ਪਿਆਰ ਇਕ ਅਹਿਸਾਸ ਹੈ ਜੋ ਮਹਿਸੂਸ ਵੀ ਕੀਤਾ ਜਾ ਸਕਦਾ ਹੈ। ਦੂਸਰੇ ਪਿਆਰ 'ਚ ਚੰਗੇ-ਬੁਰੇ ਅਨੁਭਵ ਸੁਸ਼ਮਿਤਾ ਨੂੰ ਪ੍ਰਾਪਤ ਹੋਏ ਹਨ। ਗੱਲ ਸ਼ਾਦੀ ਦੀ ਤੇ ਅਜੇ ਤੱਕ ਕੁੰਡਲੀ 'ਚ ਯੋਗ ਨਹੀਂ ਕਹਿ ਕੇ ਸੁਸ਼ ਗੱਲ ਟਾਲਦੀ ਹੈ।

ਇਸ ਵਾਰ ਹੋਲੀ ਬਾਰੇ ਸੁਸ਼ਮਿਤਾ ਸੇਨ ਦਾ ਕਹਿਣਾ ਹੈ ਕਿ ਪਹਿਲੀ ਪਹਿਰ ਦੇ ਤੜਕੇ ਉ¤ਠ ਕੇ ਇਸ਼ਨਾਨ ਕਰਕੇ ਪੂਜਾ ਪਾਠ ਕਰਕੇ, ਸਾਧਾਰਨ ਕੱਪੜੇ ਪਹਿਨਣੇ ਹਨ। ਫਿਰ ਨਹੀਂ ਪ੍ਰਵਾਹ ਚਾਹੇ ਰਣਦੀਪ ਹੁੱਡਾ, ਰੰਗ ਸੁੱਟੇ ਜਾਂ ਮਣੀਰਤਨਮ ਫਿਰ ਸਾਰਾ ਦਿਨ ਚੱਲ ਸੋ ਚੱਲ ਮਸਤੀ 'ਚ ਹੋਲੀ ਖੇਡਣੀ ਹੈ।

ਅਭਿਸ਼ੇਕ ਦੀ 'ਗੇਮ' ਕਾਮਯਾਬ

ਕੰਗਨਾ ਰਾਣਾਵਤ ਨਾਲ ਅਭਿਸ਼ੇਕ ਬਚਨ ਦੀ ਜੋੜੀ ਨਿਰਾਲੇ ਰੂਪ 'ਚ ਫ਼ਿਲਮ 'ਗੇਮ' ਨਾਲ ਦਰਸ਼ਕਾਂ ਨੂੰ ਅਗਲੇ ਮਹੀਨੇ ਨਜ਼ਰ ਆਉਣੀ ਹੈ। ਅਭਿਸ਼ੇਕ ਨਿੱਜੀ ਤੌਰ 'ਤੇ ਇਸ ਫ਼ਿਲਮ ਲਈ ਕਾਫ਼ੀ ਦਿਲਚਸਪੀ ਦਿਖਾ ਰਿਹਾ ਹੈ। ਅਭਿਸ਼ੇਕ ਨੂੰ ਪਤਾ ਹੈ ਕਿ ਨਿਰਦੇਸ਼ਕ ਅਭਿਨਵ ਨੇ ਇਸ ਫ਼ਿਲਮ 'ਤੇ ਬਹੁਤ ਮਿਹਨਤ ਕੀਤੀ ਹੈ। ਥਾਈਲੈਂਡ ਤੇ ਬੈਂਕਾਕ ਵਿਖੇ ਫ਼ਿਲਮਾਈ 'ਗੇਮ' ਦੀ ਇਕ-ਇਕ ਲੋਕੇਸ਼ਨ ਹੱਦੋਂ ਵੱਧ ਖੂਬਸੂਰਤ ਹੈ। ਅਭਿਸ਼ੇਕ ਨੂੰ 'ਗੇਮ' ਦੇ ਗਾਣੇ ਵੀ ਚੰਗੇ ਲੱਗੇ ਹਨ ਤੇ ਉਸ ਨੂੰ ਪੱਕਾ ਯਕੀਨ ਹੈ ਕਿ ਵਿਸਾਖੀ ਦੇ ਨੇੜੇ-ਤੇੜੇ ਆ ਰਹੀ ਉਸ ਦੀ ਇਹ ਫ਼ਿਲਮ ਪੱਕੀ ਕਾਮਯਾਬ ਹੋਵੇਗੀ। ਇਧਰ ਸੰਜੇ ਲੀਲਾ ਭੰਸਾਲੀ ਦੀ ਆਪਣੀ ਨਵੀਂ ਫ਼ਿਲਮੀ ਗੇਮ ਅਭਿਸ਼ੇਕ ਨਾਲ ਹੀ ਖੇਡਣ ਜਾ ਰਿਹਾ ਹੈ। ਅਭਿਸ਼ੇਕ ਦੀ ਇਹ ਫ਼ਿਲਮ ਅੱਜ ਦੇ ਦੌਰ ਦੀ ਇਕ ਕਹਾਣੀ ਹੋਵੇਗੀ।

ਐਸ਼ਵਰਿਆ ਦੇ ਆਪਣੇ ਸਿਧਾਂਤ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਆਪਣੇ ਸਿਧਾਂਤ ਹਨ। ਉਸ ਨੂੰ ਸਿਧਾਂਤਾਂ ਦੇ ਮੂਹਰੇ ਸ਼ਾਹਰੁਖ ਖਾਨ ਦੀ ਵੀ ਪ੍ਰਵਾਹ ਨਹੀਂ ਹੈ, ਤਾਂ ਹੀ ਉਸ ਨੇ ਇਕ ਫ਼ਿਲਮੀ ਸਮਾਰੋਹ 'ਚ 'ਕਜ਼ਰਾ ਰੇ' ਗੀਤ 'ਤੇ ਸ਼ਾਹਰੁਖ ਨਾਲ ਨੱਚਣ ਤੋਂ ਨਾਂਹ ਕਰ ਦਿੱਤੀ ਸੀ। ਐਸ਼ਵਰਿਆ ਸਾਫ਼ ਕਹਿੰਦੀ ਹੈ ਕਿ ਉਹ ਸਮਾਰੋਹਾਂ ਤੇ ਸਿਰਫ਼ ਤੇ ਸਿਰਫ਼ ਅਭਿਸ਼ੇਕ ਜਾਂ ਅਮਿਤਾਭ ਨਾਲ ਹੀ ਡਾਂਸ ਕਰ ਸਕਦੀ ਹੈ। ਐਸ਼ਵਰਿਆ ਦਾ ਇਕ ਹੋਰ ਨਿਯਮ ਹੈ ਕਿ ਉਹ ਹੁਣ ਸਟੇਜ 'ਤੇ ਆਪਣੀ ਅਦਾਇਗੀ ਤੇ ਪੇਸ਼ਕਾਰੀ ਲਈ ਖੁਦ ਕੋਰਿਓਗ੍ਰਾਫ਼ੀ ਕਰਨ ਲੱਗ ਪਈ ਹੈ। ਐਸ਼ ਦਾ ਇਹ ਫ਼ੈਸਲਾ ਉਸ ਦੇ ਚਹੇਤਿਆਂ ਲਈ ਵਧੀਆ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਐਸ਼ਵਰਿਆ ਦੇ ਉਹ ਜਲਵੇ ਦੇਖ ਸਕਣਗੇ ਜਿਹੜੇ ਅਜੇ ਤੱਕ ਉਹ ਫ਼ਿਲਮਾਂ 'ਚ ਨਹੀਂ ਦੇਖ ਸਕੇ। ਡਰਾਮਾ ਲਈ ਫ਼ਿਲਮ 'ਗੁਜਾਰਿਸ਼' ਵਾਸਤੇ ਐਵਾਰਡ ਹਾਸਲ ਕਰਕੇ ਐਸ਼ਵਰਿਆ ਰਾਏ ਖੁਸ਼ ਹੈ ਕਿਉਂਕਿ ਖਾਸ ਫ਼ਿਲਮ 'ਚ ਖਾਸ ਭੂਮਿਕਾ ਲਈ ਐਵਾਰਡ ਜਿੱਤਣਾ ਉਸ ਅਨੁਸਾਰ ਵਾਕਿਆ ਹੀ ਇਕ ਪਿਆਰਾ ਅਹਿਸਾਸ ਹੈ। ਕੁਝ ਅਲੱਗ ਕਰਨ ਦਾ ਅਹਿਸਾਸ ਉਸ ਨੂੰ ਐਨਾ ਚੰਗਾ ਲੱਗਿਆ, ਜਿਹੜਾ ਕਦੇ ਪਹਿਲਾਂ ਕਦੇ ਵੀ ਨਹੀਂ ਸੀ ਲੱਗਿਆ। ਸ਼ੁਰੂ ਤੋਂ ਐਸ਼ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਦੱਖਣ ਦੀਆਂ ਫ਼ਿਲਮਾਂ ਵੀ ਕਰਦੀ ਰਹੀ ਹੈ। ਤਾਮਿਲ ਫ਼ਿਲਮ ਤੋਂ ਮਣੀਰਤਨਮ ਉਸਦਾ ਮਰੀਦ ਬਣਿਆ ਸੀ। ਐਸ਼ਵਰਿਆ 'ਗੁਰੂ' ਤੇ 'ਰਾਵਣ' ਫ਼ਿਲਮਾਂ ਮਣੀਰਤਨਮ ਨਾਲ ਕਰ ਚੁੱਕੀ ਹੈ। ਫ਼ਿਲਮਾਂ ਦੇ ਨਾਲ-ਨਾਲ ਉਸ ਦੀ ਖਾਹਿਸ਼ ਹੈ ਕਿ ਵਿਦੇਸ਼ਾਂ 'ਚ ਭਾਰਤੀ ਖਾਣਿਆਂ ਵਾਲਾ ਇਕ ਰੈਸਟੋਰੈਂਟ ਖੋਲ੍ਹਿਆ ਜਾਵੇ।

ਬਾਲੀਵੁੱਡ ਦੇਖੂ ਹੋਲੀ ਦਾ ਕਮਾਲ-ਆਮਿਰ 'ਧੂਮ-3' 'ਚ ਜ਼ਬਰਦਸਤ ਕਿਰਦਾਰ ਮਿਲ ਗਿਆ ਹੈ। ਛੱਡੋ ਜੀ ਛੱਡੋ ਸਭ ਕੁਝ, ਮੈਂ ਕਿਰਨ ਰਾਓ ਲਈ ਗੁਲਾਲ ਦੇ ਪੈਕੇਟ ਖਰੀਦਣ ਜਾ ਰਿਹਾ ਹਾਂ। ਕਿਰਨ ਕਹਿੰਦੀ ਹੈ ਕਿ 'ਧੋਬੀ ਘਾਟ' 'ਤੇ ਜਾ ਕੇ ਰੰਗਾਂ ਨਾਲ ਲੱਦੇ ਜਾਈਏ। ਪੂਰੀ ਬਾਲੀਵੁੱਡ ਦੇਖੇ ਕਿ ਇਸ ਨੂੰ ਕਹਿਦੇ ਨੇ ਹੋਲੀ ਦਾ ਖੁਮਾਰ।

ਕੈਟਰੀਨਾ ਕੈਫ਼ : ਇਹ ਹੋਲੀ ਮੇਰੇ ਲਈ ਖੁਸ਼ੀਆਂ ਦਾ ਆਲਮ ਲੈ ਕੇ ਆ ਰਹੀ ਹੈ। ਫ਼ਿਲਮਾਂ ਹੀ ਫ਼ਿਲਮਾਂ ਹਨ ਤੇ ਸਲਮਾਨ ਖਾਨ ਨਾਲ ਮੁੜ ਗੂੜ੍ਹੇ ਰਿਸ਼ਤੇ ਬਣ ਰਹੇ ਹਨ। ਇਸ ਲਈ ਹੋਲੀ 'ਤੇ ਸਾਥੀਆਂ ਨੂੰ ਸ਼ਾਨਦਾਰ ਪਾਰਟੀ ਦੇਣੀ ਹੈ ਤੇ ਸਲਮਾਨ ਰੰਗਾਂ ਨਾਲ ਐਨਾ ਭਰ ਦੇਣਾ ਹੈ ਕਿ ਪਛਾਣਿਆ ਹੀ ਨਾ ਜਾਵੇ।
News From: http://www.s7News.com

News From S7news.com March 27, 2011

ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਨੌਜਵਾਨ ਨਾਇਕ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਸਿਆਸਤ

ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਨੌਜਵਾਨ ਨਾਇਕ ਭਗਤ ਸਿੰਘ ਪਿਛ਼ਲੇ ਕੁਝ ਵਰ੍ਹਿਆਂ ਤੋਂ ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਮੁੜ ਉਭਰ ਰਿਹਾ ਹੈ। ਵੱਖ ਵੱਖ ਰਾਜਸੀ, ਸਮਾਜਿਕ ਅਤੇ ਵਿਦਿਅਕ ਖੇਤਰਾਂ ਵਿੱਚ ਬੜੀ ਸਰਗਰਮੀ ਨਾਲ ਅਤੇ ਕਈ ਥਾਈਂ ਲੋਵੋਂ ਵੱਧ ਉਚੀ ਸੁਰ ਵਿੱਚ ਉਸਦੀਆਂ ਗੱਲਾਂ ਹੋਣ ਲੱਗੀਆਂ ਹਨ। ਦੇਰ ਨਾਲ ਹੀ ਸਹੀ , ਦੇਸ਼ ਦੀ ਪਾਰਲੀਮੈਂਟ ਵਿੱਚ ਉਹ ਹੋਰਨਾਂ ਨੇਤਾਵਾਂ ਵਾਂਗ ਬੁੱਤ ਦੇ ਰੂਪ ਵਿੱਚ ਸ਼ੁਸ਼ੋਭਿਤ ਹੋਣ ਦਾ ਹੱਕਦਾਰ ਬਣ ਚੁੱਕਾ ਹੈ। ਨੌਜਵਾਨ ਇਨਕਲਾਬੀ ਵਜੋਂ ਪੰਜਾਬ ਦੇ ਇਸ ਉਤਸ਼ਾਹੀ ਨੌਜਵਾਨ ਨੇ ਜੋ ਕੁਝ ਪੜ੍ਹਿਆ ਅਤੇ ਲਿਖਿਆ ਉਸਦੀ ਸਾਂਭ ਸੰਭਾਲ ਦਾ ਕੰਮ ਕੁਝ ਸੰਸਥਾਵਾਂ ਅਤੇ ਵਿਅਕਤੀਆਂ ਵਲੋਂ ਬਹੁਤ ਹੀ ਸ਼ਰਧਾਮਈ ਢੰਗ ਨਾਲ ਕੀਤਾ ਜਾ ਰਿਹਾ ਹੈ। ਲਗਦੇ ਦਾਅ ਭਗਤ ਸਿੰਘ ਦੇ ਨਾਂਅ ਉੱਤੇ ਰਾਜਸੀ ਅਤੇ ਅਕਾਦਮਿਕ ਦੁਕਾਨਦਾਰੀ ਵੀ ਕੀਤੀ ਜਾ ਰਹੀ ਹੈ। ਕਿਸੇ ਇੱਕ ਰਾਜਸੀ ਪਾਰਟੀ, ਸੰਸਥਾ, ਜਥੇਬੰਦੀ , ਵਿਅਕਤੀ ਜਾਂ ਵਿਦਵਾਨ ਦੀ ਗੱਲ ਨਹੀਂ, ਜਿਸਦਾ ਵੀ ਦਾਅ ਲਗਦਾ ਹੈ, ਹਰ ਕੋਈ 'ਸਾਡਾ ਭਗਤ ਸਿੰਘ, ਸਾਡਾ ਭਗਤ ਸਿੰਘ' ਕੂਕਦਾ ਅਪਣਾ ਘੋੜਾ ਭਜਾਉਣ ਵਿੱਚ ਮਸਰੂਫ਼ ਦਿਸਦਾ ਹੈ। ਭਗਤ ਸਿੰਘ ਦੀ ਵਿਲੱਖਣ ਸ਼ਹੀਦੀ ਨੂੰ ਸਿਆਸਤਦਾਨਾਂ ਖ਼ਾਸ ਕਰ ਪੰਜਾਬ ਵਿੱਚ ਸੱਤਾਧਾਰੀ ਧਿਰਾਂ ਵਲੋਂ ਜਿਸ ਕਦਰ ਸਰਕਾਰੀ ਜਸ਼ਨਾਂ ਵਜੋਂ ਮਨਾਉਂਦਿਆਂ ਰਾਜਸੀ ਰਾਮ ਰੌਲਾ ਪਾਇਆ ਜਾਂਦਾ ਹੈ, ਉਸ ਵਿੱਚ ਅਕਾਲੀ, ਭਾਜਪਾਈ ਅਤੇ ਕਾਂਗਰਸੀ ਬਰਾਬਰ ਦੇ ਭਾਈਵਾਲ ਹਨ। ਵੈਸੇ ਇਸ ਰਾਜਸੀ ਕਵਾਇਦ ਵਿੱਚ ਕਮਿਉਨਿਸਟ ਵੀ ਹੋਰਨਾਂ ਤੋਂ ਪਿੱਛੇ ਨਹੀਂ। ਵੇਖਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਸਭ ਕੁਝ ਦੌਰਾਨ ਭਗਤ ਸਿੰਘ ਨੂੰ ਸ਼ਹੀਦ ਹੋਣ ਵਲ ਤੋਰਨ/ਪ੍ਰੇਰਨ ਵਾਲੇ ਅਸਲ ਮੁੱਦੇ ਪਹਿਲਾਂ ਨਾਲੋਂ ਵੀ ਵੱਧ ਤੇਜੀ ਨਾਲ ਭੁਲਾਏ ਜਾਣ ਲੱਗੇ ਹਨ। ਭਗਤ ਸਿੰਘ ਕੌਣ ਸੀ, ਕਿੱਥੋਂ ਤੁਰਿਆ ਅਤੇ ਕਿੱਥੇ ਪੁਜਾ, ਮਾਸੂਮ ਬੱਚੇ ਵਜੋਂ ਅਪਣੇ ਖੇਤਾਂ ਵਿੱਚ ਦਮੂੰਖਾਂ ਬੀਜਣ ਤੋਂ ਲੈ ਕੇ ਬੰਦੂਕ ਹੱਥਾਂ ਵਿੱਚ ਉਠਾਉਣ ਅਤੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਅੰਗਰੇਜੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਦੀ ਪ੍ਰਤੀਕਾਤਮਕ ਕਾਰਵਾਈ ਕਰਨ ਵਾਲੇ ਨੌਜਵਾਨ (ਜਿਸ ਨੇ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਦੀ ਸ਼ਾਨਦਾਰ ਰੀਤ ਦੀ ਠੁਕ ਬੰਨੀ) ਦਾ ਜੀਵਨ ਨਿਸ਼ਾਨਾ ਕੀ ਸੀ, ਕਿਹੋ ਜਿਹਾ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ,ਖਟਕੜ ਕਲਾਂ ਨੂੰ ਦੁਨੀਆਂ ਦੇ ਨਕਸ਼ੇ ਉੱਤੇ ਉਭਾਰਣ ਵਾਲੇ ਇਸ ਜਾਂਬਾਜ਼ ਨੇ…ਇਨ੍ਹਾਂ ਪੱਖਾਂ ਦੇ ਇਨ੍ਹਾਂ ਆਧੁਨਿਕ ਅਨੁਆਈਆਂ ਲਈ ਕੋਈ ਮਾਅਨੇ ਨਹੀਂ ।… ਭਗਤ ਸਿੰਘ ਦੀ ਸੋਚ ਅਤੇ ਸ਼ਹੀਦੀ ਨੂੰ ਅਜੀਬ ਢੰਗ ਨਾਲ ਅਗਵਾ ਕਰ ਲਿਆ ਗਿਆ ਹੈ । ਉਸਦੇ ਲਿਖੇ ਅਤੇ ਬੋਲੇ ਸ਼ਬਦ ਹੌਲੀ ਹੌਲੀ ਅਲੋਪ ਅਤੇ ਬੇਮਾਅਨਾ ਹੁੰਦੇ ਜਾਪਦੇ ਹਨ, ਸਿਰਫ਼ ਤਸਵੀਰਾਂ (ਉਹ ਵੀ ਦਸਤਾਰ ਅਤੇ ਟੋਪੀ ਵਾਲੇ ਸਰੂਪ 'ਚ ਵੰਡੀਆਂ) ਅਤੇ ਬੁੱਤ ਦੇ ਰੂਪ ਵਿੱਚ ਭਗਤ ਸਿੰਘ ਦੀ ਦਿੱਖ/ਹਾਜ਼ਰੀ ਵਿਖਾਉਣ/ਵਧਾਉਣ ਉੱਤੇ ਹੀ ਕਿਉਂ ਜ਼ੋਰ ਹੈ..

ਸ਼ਹੀਦ ਭਗਤ ਸਿੰਘ ਦੇ 80ਵੇਂ ਸ਼ਹੀਦੀ ਦਿਹਾੜੇ ਉੱਤੇ ਉਸਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਇਸ ਸਬੰਧੀ ਵਿਚਾਰ ਵਟਾਂਦਰਾ ਅੱਗੇ ਵਧਾਉਣ ਦਾ ਯਤਨ ਕਰਾਂਗੇ। ਲੇਖਕਾਂ ਅਤੇ ਪਾਠਕਾਂ ਦੇ ਲਿਖਤੀ ਵਿਚਾਰਾਂ ਨੂੰ ਜੀ ਅਇਆਂ …ਦਲਜੀਤ ਸਿੰਘ ਸਰਾਂ ਕੌਮੀ ਆਜ਼ਾਦੀ ਲਈ ਸੰਘਰਸ਼ ਦਾ ਦੌਰ ਕੌਮਾਂ ਦੇ ਇਤਿਹਾਸ ਦਾ ਗੌਰਵਸ਼ਾਲੀ ਕਾਂਡ ਗਿਣਿਆ ਜਾਂਦਾ ਹੈ। ਇਸ ਸੰਘਰਸ਼ ਦੇ ਨਾਇਕ 'ਕੌਮੀ ਗੌਰਵ' ਦੇ ਪ੍ਰਤੀਕ ਹੋ ਨਿਬੜਦੇ ਹਨ, ਜਿਨ੍ਹਾਂ ਪ੍ਰਤਿ ਲੋਕਾਂ ਦੇ ਮਨਾਂ ਅੰਦਰ ਪਿਆਰ ਤੇ ਸ਼ਰਧਾ ਦੇ ਗਾੜ੍ਹੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ। ਅਜਿਹੇ ਕੌਮੀ ਨਾਇਕਾਂ ਦੀ ਸੰਖਿਆ ਇਕ ਤੋਂ ਬਹੁਤੀ ਹੋ ਸਕਦੀ ਹੈ, ਪ੍ਰੰਤੂ ਇਨ੍ਹਾਂ ਵਿਚੋਂ ਕੋਈ ਇਕ ਜਣਾ 'ਮਹਾਂ-ਨਾਇਕ' ਦਾ ਰੁਤਬਾ ਹਾਸਲ ਕਰ ਲੈਂਦਾ ਹੈ। ਸਮੁੱਚੇ ਭਾਰਤ ਦੇ ਪ੍ਰਸੰਗ ਵਿਚ ਗੱਲ ਕਰਨੀ ਹੋਵੇ ਤਾਂ ਇਹ ਰੁਤਬਾ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਮੱਲਿਆ ਹੋਇਆ ਹੈ। ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਮਨ ਨੇ ਕਦੇ ਵੀ ਗਾਂਧੀ ਨੂੰ 'ਮਹਾਂ-ਨਾਇਕ' ਵਜੋਂ ਪਰਵਾਨ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੇ ਇਹ ਮਾਣ ਸ਼ਹੀਦ ਭਗਤ ਸਿੰਘ ਨੂੰ ਬਖ਼ਸਿ਼ਆ ਹੈ। ਕੌਮੀ ਆਜ਼ਾਦੀ ਲਈ ਸੰਘਰਸ਼ ਕਦੇ ਵੀ ਖਾਲੀ ਸੱਤਾ ਲਈ ਸੰਘਰਸ਼ ਨਹੀਂ ਹੁੰਦਾ। ਕੌਮੀ ਆਜ਼ਾਦੀ ਲਈ ਜੂਝ ਰਹੇ ਆਗੂਆਂ ਦਾ ਇਕ ਖਾਸ 'ਵਿਜ਼ਨ' (ਭਵਿੱਖ-ਦ੍ਰਿਸ਼ਟੀ) ਹੁੰਦਾ ਹੈ, ਜਿਸ ਵਿਚ ਕੌਮ ਦੇ ਭਵਿੱਖ ਦੀ ਤਦਵੀਰ ਦਾ, ਗੂੜ੍ਹਾ ਜਾਂ ਧੁੰਦਲਾ, ਖਾਕਾ ਸਮੋਇਆ ਹੁੰਦਾ ਹੈ। ਇਸ ਕਰਕੇ ਆਜ਼ਾਦੀ ਦੇ ਸੰਗਰਾਮ ਦੇ ਮਹਾਂ-ਨਾਇਕ ਦਾ ਵਿਚਾਰਧਾਰਕ ਪੱਖ ਕੇਂਦਰੀ ਅਹਿਮੀਅਤ ਹਾਸਲ ਕਰ ਲੈਦਾ ਹੈ। ਇਸ ਸੰਦਰਭ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਹੀ ਪਛਾਣ ਕਰਨੀ ਬੇਹੱਦ ਜਰੂਰੀ ਹੈ। ਆਮ ਧਾਰਨਾ ਅਨੁਸਾਰ ਗਾਂਧੀ ਤੇ ਸ਼ਹੀਦ ਭਗਤ ਸਿੰਘ ਨੂੰ ਦੋ ਵਿਰੋਧੀ ਵਿਚਾਰਧਾਰਾਵਾਂ ਦੇ ਪ੍ਰਤੀਕਾਂ ਵਜੋਂ ਦੇਖਿਆ ਜਾਂਦਾ ਹੈ। ਪਰ ਦੋਵਾਂ ਵਿਚਕਾਰ ਕੀ ਸਾਂਝਾ ਤੇ ਕੀ ਟਕਰਾਵਾਂ ਹੈ, ਇਸ ਦਾ ਨਿਤਾਰਾ ਕਰਨਾ ਜਰੂਰੀ ਹੈ। ਜਿਹੜੀ ਗੱਲ ਸਧਾਰਨ ਦ੍ਰਿਸ਼ਟੀ ਨਾਲ ਦੇਖੀ ਜਾ ਸਕਦੀ ਹੈ, ਉਹ ਇਹ ਹੈ ਕਿ ਦੇਸ਼ ਨੂੰ ਬਸਤੀਵਾਦ ਦੇ ਜੂਲੇ ਹੇਠੋਂ ਕੱਢਣ ਲਈ ਅਪਣਾਈ ਜਾਣ ਵਾਲੀ ਅਮਲੀ ਰਣਨੀਤੀ ਬਾਰੇ ਦੋਵਾਂ ਵਿਚਕਾਰ ਤਿੱਖੇ ਮੱਤ-ਵਖਰੇਵੇਂ ਸਨ। ਇਸ ਦੇ ਨਾਲ ਹੀ ਸੱਤਾ ਹਾਸਲ ਕਰ ਲੈਣ ਤੋਂ ਬਾਅਦ ਸਮਾਜ ਦਾ ਕਾਇਆ-ਕਲਪ ਕਰਨ ਬਾਰੇ ਵੀ ਦੋਵਾਂ ਦੀ ਸਮਝ ਬਹੁਤ ਹੀ ਅਲੱਗ ਅਲੱਗ ਸੀ। ਪਰ ਜੇਕਰ ਸਾਰੇ ਮਾਮਲੇ ਦੀ ਤਹਿ ਤਕ ਜਾਇਆ ਜਾਵੇ ਤਾਂ ਇਹ ਤੱਥ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਮਹੱਤਵਪੂਰਨ ਮੱਤ-ਵਖਰੇਵਿਆਂ ਦੇ ਬਾਵਜੂਦ ਰਾਸ਼ਟਰਵਾਦ (ਨੈਸ਼ਨਲਿਜ਼ਮ) ਦੀ ਬੁਨਿਆਦੀ ਵਿਚਾਰਧਾਰਾ ਬਾਰੇ ਦੋਵਾਂ ਦੀ ਸਮਝ ਪੂਰੀ ਤਰ੍ਹਾਂ ਮਿਲਦੀ-ਜੁਲਦੀ ਸੀ। ਦੋਵੇਂ ਇਕੋ ਜਿੰਨੀ ਸਿ਼ੱਦਤ ਨਾਲ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ। ਭਾਰਤੀ ਸਮਾਜ ਅੰਦਰ ਮੌਜੂਦ ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਬਾਰੇ ਅਤੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਇਕੋ-ਇਕਹਿਰੇ ਕੌਮੀ ਭਾਈਚਾਰੇ ਦਾ ਰੂਪ ਦੇਣ ਬਾਰੇ ਦੋਵਾਂ ਦਾ ਮੂਲ ਨਜ਼ਰੀਆ ਇਕੋ ਜਿਹਾ ਸੀ।

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਉਘੜਵੇਂ ਅੰਗ (ਚੋਮਪੋਨੲਨੲਟਸ) ਇਹ ਸਨ: (1) ਨੈਸ਼ਨਲਿਜ਼ਮ (2) ਸੈਕੂਲਰਿਜ਼ਮ (3) ਸੋਸ਼ਲਿਜ਼ਮ । ਇਨ੍ਹਾਂ ਵਿਚੋਂ ਸਭ ਨਾਲੋਂ ਬੁਨਿਆਦੀ ਪੱਖ ਛਾਂਟਣਾ ਹੋਵੇ ਤਾਂ ਉਹ ਨਿਰਸੰਦੇਹ ਨੈਸ਼ਨਲਿਜ਼ਮ ਹੈ। ਉਸ ਨੂੰ ਇਨਕਲਾਬੀ ਸਰਗਰਮੀ ਤੇ ਸ਼ਹਾਦਤ ਲਈ ਪ੍ਰੇਰਿਤ ਕਰਨ ਵਾਲਾ ਮੂਲ ਤੱਤ ਇਹੀ ਸੀ। ਇਸ ਕਰਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਜਾਣਨ ਲਈ ਨੈਸ਼ਨਲਿਜ਼ਮ ਦੇ ਸੰਕਲਪ ਦਾ, ਇਤਿਹਾਸਕ ਪ੍ਰਸੰਗ ਵਿਚ ਰੱਖ ਕੇ ਪੜਚੋਲਵਾਂ ਮੁਲਾਂਕਣ ਕਰਨਾ ਬੇਹੱਦ ਜਰੂਰੀ ਹੈ।

ਨੈਸ਼ਨਲਿਜ਼ਮ ਮੂਲ ਰੂਪ ਵਿਚ ਪੱਛਮੀ ਸੰਕਲਪ ਹੈ ਜੋ ਕਿ ਇਕ ਖਾਸ ਇਤਿਹਾਸਕ ਪ੍ਰਸੰਗ ਵਿਚ ਉਭਰ ਕੇ ਸਾਹਮਣੇ ਆਇਆ। ਇਹ ਸਭ ਤੋਂ ਪਹਿਲਾਂ ਉਨ੍ਹੀਵੀਂ ਸਦੀ ਵਿਚ ਯੂਰਪ ਅੰਦਰ ਮਕਬੂਲ ਹੋਇਆ। ਫਰਾਂਸੀਸੀ ਇਨਕਲਾਬ (1789) ਨੇ ਰਾਸ਼ਟਰਵਾਦ ਦਾ ਸਟੇਟ ਨਾਲ ਗੂੜ੍ਹਾ ਨਾਤਾ ਸਥਾਪਤ ਕਰ ਦਿਤਾ। ਇਸ ਤਰ੍ਹਾਂ, ਮੱਧ-ਯੁਗ ਅੰਦਰਲੇ ਜਗੀਰੂ ਇਕ-ਪੁਰਖਾਸ਼ਾਹੀ ਰਾਜਾਂ ਦੀ ਥਾਵੇਂ 'ਨੇਸ਼ਨ-ਸਟੇਟ' ਦਾ ਅਧੁਨਿਕ ਸੰਕਲਪ ਤੇ ਵਰਤਾਰਾ ਹੋਂਦ ਵਿਚ ਆਇਆ। ਵੈਸੇ, ਇਸ ਸੰਕਲਪ ਦਾ ਖੁਰਾ ਯੂਰਪ ਦੀ 'ਗਿਆਨ- ਚਿੰਤਨ ਲਹਿਰ' (ੲਨਲਗਿਹਟੲਨਮੲਨਟ) ਵਿਚੋਂ ਲੱਭਿਆ ਜਾ ਸਕਦਾ ਹੈ। 'ਗਿਆਨ-ਚਿੰਤਨ ਲਹਿਰ' ਨੇ ਵਿਗਿਆਨ, ਤਰਕ ਤੇ ਵਿਕਾਸ ਦਾ ਨਾਹਰਾ ਬੁਲੰਦ ਕੀਤਾ। ਡਾ ਗੁਰਭਗਤ ਸਿੰਘ ਦੇ ਸ਼ਬਦਾਂ ਵਿਚ: 'ਵਿਗਿਆਨ ਦੀ ਸਹਾਇਤਾ ਨਾਲ ਅੰਧਾਧੁੰਦ ਵਿਕਾਸ ਵਿਚ ਸ਼ਕਤੀਵਰ ਵਿਸ਼ਵਾਸ ਅਧੁਨਿਕਵਾਦ ਦਾ ਪ੍ਰਮੁੱਖ ਪਹਿਲੂ ਹੈ'। (ਵਿਸ਼ਵ ਚਿੰਤਨ, ਸਫਾ 122) ਅਤੇ 'ਗਿਆਨਵਾਦੀ ਚਿੰਤਨ ਜਾਂ ਐਨਲਾਈਟਨਮੈਂਟ ਨੇ ਹੀ ਪੂੰਜੀਵਾਦ ਅਤੇ ਸਮਾਜਵਾਦ ਨੂੰ ਜਨਮ ਦਿਤਾ। ਭਾਵੇਂ ਸਿਧਾਂਤ ਅਤੇ ਸੰਸਥਾਵਾਂ ਤੋਂ ਦੋਵੇਂ ਇਕ ਦੂਜੇ ਦੇ ਵਿਰੋਧੀ ਲਗਦੇ ਹਨ ਪਰ ਦੋਹਾਂ ਦਾ ਨਿਸ਼ਾਨਾ ਇਕੋ ਸੀ-ਤਰਕਵਾਦੀ ਜਾਂ ਰੈਸ਼ਨਲ ਮਨੁੱ਼ਖ ਅਤੇ ਸਮਾਜ ਦੀ ਸਿਰਜਨਾ ਕਰਨੀ….ਆਰਥਕ ਨਫ਼ਾ ਨੁਕਸਾਨ ਉਤੇ ਖੜ੍ਹੀ ਪੱਛਮੀ ਸਭਿਅਤਾ ਤਰਕਵਾਦੀ ਸੀ, ਭਾਵੇਂ ਉਹ ਪੂੰਜੀਵਾਦ ਦਾ ਅਨੁਸਰਨ ਕਰ ਰਹੀ ਸੀ ਅਤੇ ਭਾਵੇਂ ਸਮਾਜਵਾਦ ਦਾ। ਉਤਪਾਦਨ ਵਧਾਉਣ ਵਾਲਾ ਮਨੁੱਖ ਸਾਜਣ ਲਈ ਇਸ ਤਰਕਵਾਦੀ ਸਭਿਅਤਾ ਨੂੰ ਮਨੁੱਖ ਦੀਆਂ ਪਰਕਿਰਤਕ ਸ਼ਕਤੀਆਂ ਨੂੰ ਦਬਾਉਣਾ ਪਿਆ'। (ਉਹੀ, ਸਫਾ 15) ਅਧੁਨਿਕਵਾਦ ਦੇ ਅਜੰਡੇ ਨੂੰ ਲਾਗੂ ਕਰਨ ਲਈ, ਰਾਸ਼ਟਰਵਾਦ ਦੇ ਜਜ਼ਬੇ 'ਤੇ ਅਧਾਰਤ ਸ਼ਕਤੀਸ਼ਾਲੀ ਨੇਸ਼ਨ-ਸਟੇਟ ਦੀ ਸਿਰਜਣਾ ਕਰਨ ਦਾ ਕਾਰਜ ਸਭ ਨਾਲੋਂ ਕੇਂਦਰੀ ਅਹਿਮੀਅਤ ਅਖਤਿਆਰ ਕਰ ਲੈਂਦਾ ਹੈ। ਜਦ ਪੱਛਮੀ ਯੂਰਪ ਦੀਆਂ ਕੌਮਾਂ ਨੇ, ਉਨ੍ਹੀਵੀਂ ਸਦੀ ਵਿਚ, ਆਪਣੇ ਆਪ ਨੂੰ ਸ਼ਕਤੀਸ਼ਾਲੀ ਕੌਮੀ ਰਾਜਾਂ ਵਜੋਂ ਪੱਕੇ ਪੈਰੀਂ ਕਰ ਲਿਆ ਤਾਂ ਉਨ੍ਹਾਂ ਨੇ ਦੁਨੀਆਂ ਦੀਆ ਘੱਟ ਤਾਕਤਵਰ ਕੌਮਾਂ ਨੂੰ ਲੁੱਟਣ ਦੀ ਮਨਸ਼ਾ ਨਾਲ, ਉਨ੍ਹਾਂ ਉਤੇ ਆਪਣਾ ਰਾਜਸੀ ਗਲਬਾ ਸਥਾਪਤ ਕਰ ਲਿਆ। ਇਸ ਤਰ੍ਹਾਂ, ਬਸਤੀਵਾਦ ਦੇ ਵਰਤਾਰੇ ਦਾ ਜਨਮ ਨੈਸ਼ਨਲਿਜ਼ਮ ਵਿਚੋਂ ਹੋਇਆ ਮੰਨਿਆ ਜਾ ਸਕਦਾ ਹੈ। ਬਸਤੀਵਾਦ ਦੇ ਨਾਲੋ-ਨਾਲ ਹੀ ਨੈਸ਼ਨਲਿਜ਼ਮ ਦਾ ਪੱਛਮੀ ਵਿਚਾਰ ਵੀ ਬਸਤੀਆਂ ਅੰਦਰ ਜਾ ਦਾਖਲ ਹੋਇਆ। ਇਸ ਨੇ ਸਭ ਤੋਂ ਪਹਿਲਾਂ ਗੁਲਾਮ ਬਣਾਏ ਦੇਸ਼ਾਂ ਦੇ ਪੜ੍ਹੇ ਲਿਖੇ ਵਰਗਾਂ ਦੇ ਦਿਮਾਗਾਂ ਅੰਦਰ ਆਪਣੀਆਂ ਜੜ੍ਹਾਂ ਲਾਈਆਂ, ਅਤੇ ਫਿਰ ਆਪਣੇ ਤਣੇ ਸਮਾਜ ਦੇ ਹੋਰਨਾਂ ਵਰਗਾਂ ਤਕ ਪਸਾਰੇ। ਇਸ ਤਰ੍ਹਾਂ, ਨੈਸ਼ਨਿਲਜ਼ਮ ਦੀ ਵਿਚਾਰਧਾਰਾ ਗੁਲਾਮ ਮੁਲਕਾਂ ਦੇ ਲੋਕਾਂ ਦੇ ਬਸਤੀਵਾਦ ਵਿਰੁੱਧ ਸੰਘਰਸ਼ ਦੀ ਪਰਵਾਨ-ਸ਼ੁਦਾ ਵਿਚਾਰਧਾਰਾ ਬਣ ਗਈ ਅਤੇ ਰਾਸ਼ਟਰਵਾਦ ਦਾ ਜਜ਼ਬਾ ਬੇਹੱਦ ਹਰਮਨ ਪਿਆਰਾ ਹੋ ਨਿਬੜਿਆ। ਇਸ ਅਮਲ ਦੌਰਾਨ ਨੈਸ਼ਨਲਿਜ਼ਮ ਦੇ ਨਾਲ ਹੀ, ਲਿਬਰਲਿਜ਼ਮ (ਉਦਾਰਵਾਦ), ਸੈਕੂਲਰਿਜ਼ਮ (ਧਰਮ-ਨਿਰਪੱਖਤਾ), ਰੈਸ਼ਨਲਿਜ਼ਮ (ਤਰਕਸ਼ੀਲਤਾ), ਆਰਥਿਕ ਵਿਕਾਸ, ਤੇ ਵਿਗਿਆਨਕ ਮਿਜ਼ਾਜ (ਸਚਇਨਟਾਿਚਿ ਟੲਮਪੲਰ) ਆਦਿ ਪੱਛਮੀ ਸੰਕਲਪਾਂ ਨੂੰ ਬਸਤੀਵਾਦੀ ਤਾਕਤਾਂ ਦੇ ਗੁਲਾਮ ਲੋਕਾਂ ਤੇ ਭਾਈਚਾਰਿਆਂ ਅੰਦਰ ਵਿਆਪਕ ਪ੍ਰਵਾਨਗੀ ਹਾਸਲ ਹੋ ਗਈ। ਹੌਲੀ ਹੌਲੀ ਇਨ੍ਹਾਂ ਪੱਛਮੀ ਸੰਕਲਪਾਂ ਨੇ ਪੂਰਬ ਦੇ ਮੁਲਕਾਂ ਤੇ ਸਮਾਜਾਂ ਅੰਦਰ ਮੁਕੰਮਲ ਸਰਦਾਰੀ ਹਾਸਲ ਕਰ ਲਈ ਅਤੇ ਉਥੋਂ ਦੇ ਦੇਸੀ ਗਿਆਨ-ਪ੍ਰਬੰਧਾਂ, ਸਭਿਆਚਾਰਾਂ ਤੇ ਪ੍ਰੰਪਰਾਵਾਂ ਨੂੰ ਹਾਸ਼ੀਆਗ੍ਰਸਤ (ਮਅਰਗਨਿਅਲਡਿੲ) ਕਰ ਦਿਤਾ ਗਿਆ। ਇਸ ਤਰ੍ਹਾਂ ਬਸਤੀਵਾਦ ਨੇ ਗੁਲਾਮ ਮੁਲਕਾਂ ਅੰਦਰ ਰਾਜਸੀ ਗਲਬੇ ਦੇ ਨਾਲੋ-ਨਾਲ ਆਪਣੇ ਆਪ ਨੂੰ ਸਭਿਆਚਾਰਕ ਧਰਾਤਲ ਤੇ ਪੱਕੇ-ਪੈਰੀਂ ਕਰ ਲਿਆ। ਹੌਲੀ ਹੌਲੀ ਜਦੋਂ ਬਸਤੀਵਾਦੀ ਰਾਜਾਂ ਨੂੰ ਗੁਲਾਮ ਦੇਸ਼ਾਂ ਅੰਦਰਂ ਰਾਜਸੀ ਖੇਤਰ ਅੰਦਰ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ ਸੀ, ਤਾਂ ਉਦੋਂ ਵੀ ਉਸ ਨੂੰ ਸਭਿਆਚਾਰਕ ਤੇ ਵਿਚਾਰਧਾਰਕ ਮੋਰਚਿਆਂ ਉਤੇ ਕਿਸੇ ਕਿਸਮ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ।

ਭਾਰਤ ਅੰਦਰ ਨੈਸ਼ਨਲਿਜ਼ਮ ਦੇ ਸੰਕਲਪ ਤੇ ਜਜ਼ਬੇ ਨੂੰ ਸਭ ਤੋਂ ਪਹਿਲਾਂ ਬੰਗਾਲ ਦੇ ਪੜ੍ਹੇ ਲਿਖੇ ਉਚ ਜਾਤੀ ਹਿੰਦੂ ਵਰਗ, ਜਿਨ੍ਹਾਂ ਨੂੰ 'ਭਦਰਲੋਕ' ਕਿਹਾ ਜਾਂਦਾ ਸੀ, ਨੇ ਅਪਣਾਇਆ। ਉਨ੍ਹੀਵੀਂ ਸਦੀ ਅੰਦਰ ਬੰਗਾਲ ਦੇ ਉਚ ਜਾਤੀ ਹਿੰਦੂ ਵਰਗਾਂ ਅੰਦਰ, ਪੱਛਮੀ ਵਿਦਿਆ ਤੇ ਸਭਿਅਤਾ ਦੇ ਪ੍ਰਭਾਵ ਹੇਠ, ਸੁਧਾਰ ਤੇ ਜਾਗ੍ਰਿਤੀ ਦੀ ਜੋ ਲਹਿਰ ਆਰੰਭ ਹੋਈ, ਉਸ ਨੂੰ ਭਾਰਤੀ ਰਾਸ਼ਟਰਵਾਦ ਦਾ ਪਹੁ-ਫੁਟਾਲਾ ਕਿਹਾ ਜਾ ਸਕਦਾ ਹੈ। ਇਸ ਲਹਿਰ ਦਾ ਆਗਾਜ਼ ਰਾਜਾ ਰਾਮਮੋਹਨ ਰਾਏ (1772-1833) ਨਾਲ ਤੇ ਅੰਤ ਰਾਬਿੰਦਰਨਾਥ ਟੈਗੋਰ ( 1861-1940) ਨਾਲ ਹੋਇਆ ਮੰਨਿਆ ਜਾ ਸਕਦਾ ਹੈ। ਇਨ੍ਹਾਂ ਮੁਢਲੇ ਦੌਰ ਦੇ ਹਿੰਦੂ ਕੌਮਪ੍ਰਸਤਾਂ ਨੇ ਨੇਸ਼ਨ (ਕੌਮ), ਨੈਸ਼ਨਲਿਜ਼ਮ ਤੇ ਨੇਸ਼ਨ-ਸਟੇਟ ਬਾਰੇ ਜੋ ਸਿਧਾਂਤਕ ਚੌਖਟਾ ਸਿਰਜ ਦਿਤਾ, ਬਾਅਦ ਦੇ ਅਧੁਨਿਕਵਾਦੀਆਂ, ਕੱਟੜ ਹਿੰਦੂ ਕੌਮਪ੍ਰਸਤਾਂ ਤੋਂ ਲੈ ਕੇ ਇਨਕਲਾਬੀ ਦੇਸ਼ਭਗਤਾਂ ਤਕ, ਸਭਨਾਂ ਨੇ ਉਸ ਨੂੰ ਉਵੇਂ-ਜਿਵੇਂ ਪਰਵਾਨ ਕਰ ਲਿਆ। ਇਸ ਤਰ੍ਹਾਂ ਭਾਰਤ ਅੰਦਰ ਜੋ ਬਸਤੀਵਾਦ ਵਿਰੋਧੀ ਲਹਿਰ ਪੈਦਾ ਹੋਈ, ਸ਼ੁਰੂ ਤੋਂ ਹੀ ਉਸ ਵਿਚ ਹਿੰਦੂ ਰਾਸ਼ਟਰਵਾਦ ਦਾ ਅੰਸ਼ ਪ੍ਰਮੁੱਖ ਸੀ। ਇਸ ਸਿਧਾਂਤਕ ਤੱਥ ਨੂੰ ਧਿਆਨ ਵਿਚ ਰੱਖ ਕੇ ਹੀ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਮੁੱਖ ਧਾਰਾ ਦਾ, ਅਤੇ ਦੂਸਰੀਆਂ ਲਘੂ (ਸੁਬਅਲਟੲਰਨ) ਧਾਰਾਵਾਂ ਨਾਲ ਇਸ ਦੇ ਵਿਰੋਧ-ਰਿਸ਼ਤਿਆਂ ਦਾ ਹਕੀਕੀ ਵਿਸ਼ਲੇਸ਼ਣ ਹੋ ਸਕਦਾ ਹੈ। ਭਾਰਤ ਅੰਦਰ ਰਾਸ਼ਟਰਵਾਦ ਦੀ ਤਾਸੀਰ ਨੂੰ ਸਮਝਣ ਲਈ ਦੂਜਾ ਅਹਿਮ ਸਿਧਾਂਤਕ ਤੱਥ ਇਹ ਹੈ ਕਿ ਭਾਰਤ ਅੰਦਰ ਬਸਤੀਵਾਦੀ ਰਾਜ ਦੀ ਸਥਾਪਨਾ ਉਪਰੰਤ ਪੱਛਮ ਦੇ ਵਿਦਵਾਨਾਂ ਨੇ ਭਾਰਤ ਦੀ ਪ੍ਰਾਚੀਨ ਸਭਿਅਤਾ ਨੂੰ ਸਮਝਣ ਵਿਚ ਡੂੰਘੀ ਰੁਚੀ ਪ੍ਰਗਟਾਈ ਅਤੇ ਉਨ੍ਹਾਂ ਨੇ ਇਸ ਸਬੰਧ ਵਿਚ ਚੋਖਾ ਸਾਹਿਤ ਪੈਦਾ ਕੀਤਾ। ਪਰ ਇਸ ਪੂਰਬਵਾਦੀ (ੋਰਇਨਟਅਲਸਿਟ) ਬ੍ਰਿਤਾਂਤ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਭਾਰਤ ਦੀ ਪ੍ਰਾਚੀਨ ਸਭਿਅਤਾ ਨੂੰ ਨੀਚਾ ਸਾਬਤ ਕਰਨ ਦੀ ਬਜਾਇ, ਜਿਵੇਂ ਕਿ ਅਰਬ ਤੇ ਅਫਰੀਕਾ ਦੇ ਮਾਮਲਿਆਂ ਵਿਚ ਕੀਤਾ ਗਿਆ ਸੀ, ਇਸ ਨੂੰ ਬਹੁਤ ਹੀ ਉਚਿਆਕੇ ਪੇਸ਼ ਕੀਤਾ ਗਿਆ ਸੀ। ਪੱਛਮ ਦੇ ਵਿਦਵਾਨਾਂ ਨੇ 'ਸਾਂਝੀ ਆਰੀਆ ਵਿਰਾਸਤ' ਦਾ ਸਿਧਾਂਤ ਈਜਾਦ ਕੀਤਾ, ਅਤੇ ਇਕ ਖਾਸ ਮੰਤਵ ਨਾਲ ਆਰੀਆ ਨਸਲ ਦੇ 'ਉਤਮ ਨਸਲ' (ਮਾਸਟਰ ਰੇਸ) ਹੋਣ ਦਾ ਮਿਥ ਸਿਰਜਿਆ। ਗੋਰੇ ਯੂਰਪੀਆਂ ਨੂੰ ਭਾਰਤ ਦੇ ਸਵਰਨਜਾਤੀ ਆਰੀਆ ਲੋਕ ਆਪਣੇ ਗੁਆਚੇ ਹੋਏ 'ਚਚੇਰੇ ਭਾਈ' ਜਾਪੇ, ਜਿੰਨ੍ਹਾਂ ਦੀਆਂ ਰਗਾਂ ਵਿਚ ਸਾਂਝਾ ਖੂਨ ਦੌੜਦਾ ਹੈ। ਉਨ੍ਹਾਂ ਨੇ ਬਸਤੀਵਾਦ ਦੇ ਵਰਤਾਰੇ ਦੀ ਮਿਹਰਬਾਨੀ ਸਦਕਾ ਚਿਰਾਂ ਦੇ ਵਿਛੜੇ 'ਚਚੇਰੇ' ਭਰਾਵਾਂ ਦੇ ਮਸੀਂ ਮਸੀਂ 'ਮੁੜ-ਮਿਲਾਪ' ਹੋਣ 'ਤੇ ਅਥਾਹ ਖੁਸ਼ੀ ਪ੍ਰਗਟਾਈ ਅਤੇ ਸੰਸਕ੍ਰਿਤ ਤੇ ਯੂਨਾਨੀ ਭਾਸ਼ਾਵਾਂ ਦੀ ਆਪਸੀ ਗੂੜ੍ਹੀ ਸਾਂਝ ਦਰਸਾਉਂਦਿਆਂ, ਇਨ੍ਹਾਂ ਨੂੰ 'ਜੌੜੀਆਂ ਭੈਣਾਂ' ਕਹਿਕੇ ਵਡਿਆਇਆ। ਯੂਰਪੀ ਵਿਦਵਾਨਾਂ (ਾਂਰਇਦਰਚਿਹ ੰਅਣ ੁੰਲਲੲਰ, ੍ਹ ੍ਹ ੱਲਿਸੋਨ, ਛ।਼ਅਸਸੲਨ, ੍ਹ ਠ ਛੋਲੲਬਰੋਕੲ, ੰੋਨਇਰ ੱਲਿਲਅਿਮਸ, ੲਟਚ) ਨੇ ਹਿੰਦੂ ਧਰਮ ਦੇ ਗ੍ਰੰਥਾਂ ਤੇ ਇਨ੍ਹਾਂ ਦੀ ਭਾਸ਼ਾ (ਸੰਸਕ੍ਰਿਤ) ਦਾ ਉਚੀ ਸੁਰ ਵਿਚ ਗੁਣ-ਗਾਣ ਕੀਤਾ, ਅਤੇ ਇਸ ਤਰ੍ਹਾਂ ਦੁਨੀਆਂ ਸਾਹਮਣੇ ਭਾਰਤ ਦਾ ਇਕ ਰੋਮਾਂਚਕਾਰੀ ਅਕਸ ਸਿਰਜਿਆ। ਯੂਰਪੀ ਵਿਦਵਾਨਾਂ ਨੂੰ ਸੰਸਕ੍ਰਿਤ ਦੇ ਪੰਡਤ ਆਪਣੇ 'ਭਾਰਤੀ ਵੀਰ' ਦਿਖਾਈ ਦਿਤੇ। 'ਸਾਂਝੀ ਆਰੀਆ ਵਿਰਾਸਤ' ਦਾ ਇਹ ਸਿਧਾਂਤ ਦੋਨੋਂ-ਯੂਰਪੀ ਤੇ ਭਾਰਤੀ- ਕੁਲੀਨ ਵਰਗਾਂ ਦੇ ਸਵਾਰਥੀ ਹਿਤ ਪੂਰਦਾ ਸੀ। ਇਸ ਨਾਲ ਇਕ ਪਾਸੇ ਭਾਰਤ ਅੰਦਰ ਬਸਤੀਆਨਾ ਰਾਜ ਨੂੰ ਵਾਜਬੀਅਤ (ਲੲਗਟਿਮਿਅਚੇ) ਮਿਲਦੀ ਸੀ। ਜਾਤ-ਪਾਤੀ ਵਿਚਾਰਧਾਰਾ ਤੇ ਬ੍ਰਾਹਮਣਵਾਦੀ (ਪੁਜਾਰੀ) ਫਲਸਫਾ ਬਸਤੀਵਾਦੀ ਹਾਕਮਾਂ ਦੇ ਹਿਤ ਪੂਰਦਾ ਸੀ। ਭਾਰਤ ਦੇ ਬਸਤੀਵਾਦੀ ਹਾਕਮਾਂ ਨੂੰ ਇਹ ਫਲਸਫਾ, ਆਮ ਜਨਤਾ ਨੂੰ ਪਾੜ ਕੇ ਤੇ ਦਬਾ ਕੇ ਰੱਖਣ ਦਾ ਬਹੁਤ ਹੀ ਕਾਰਗਰ ਸੰਦ ਜਾਪਿਆ। ਦੂਜੇ ਪਾਸੇ, ਪੱਛਮੀ ਵਿਦਵਾਨਾਂ ਦੀਆਂ ਇਨ੍ਹਾਂ ਪੂਰਬਵਾਦੀ ਲੱਭਤਾਂ ਨਾਲ ਬ੍ਰਾਹਮਣਵਾਦ ਨੂੰ ਨਵਾਂ ਜੀਵਨ ਮਿਲਿਆ। ਇਸ ਨਾਲ ਬ੍ਰਾਹਮਣ ਵਰਗ ਅੰਦਰ ਆਪਣੇ ਆਪ ਨੂੰ ਬਸਤੀਵਾਦੀ ਹਾਕਮਾਂ ਦੇ ਬਰਾਬਰ ਦੇ ਸਮਝਣ ਦਾ ਅਹਿਸਾਸ ਪ੍ਰਫੁਲਤ ਹੋਇਆ। ਉਨ੍ਹਾਂ ਅੰਦਰ 'ਬ੍ਰਾਹਮਣ-ਫਰੰਗੀ ਭਾਈ ਭਾਈ' ਦੀ ਧਾਰਨਾ ਪੈਦਾ ਹੋਈ। ਬ੍ਰਾਹਮਣ ਵਰਗ ਦੇ ਆਗੂਆਂ ਵੱਲੋਂ ਇਹ ਖੁਲ੍ਹੇਆਮ ਕਿਹਾ ਜਾਣ ਲੱਗਾ ਕਿ 'ਬਰਤਾਨਵੀ ਕੌਮ ਦੀ ਆਮਦ ਵਿਚੋਂ ਸਾਨੂੰ ਵਿਛੜੇ ਚਚੇਰੇ ਭਰਾਵਾਂ ਦਾ ਮੁੜ-ਮਿਲਾਪ ਹੋਇਆ ਨਜ਼ਰ ਆਉਂਦਾ ਹੈ'। (ਭਰਅਜ ੍ਰਅਨਜਅਨ ੰਅਨ,ਿ ਪ 192) ਨਤੀਜੇ ਵਜੋਂ, ਬ੍ਰਾਹਮਣ ਵਰਗ ਅੰਦਰ ਆਪਣੇ ਆਪ ਨੂੰ ਹੋਰਨਾਂ ਨਾਲੋਂ 'ਉਤਮ' ਸਮਝਣ ਦੀ ਹੰਕਾਰ-ਗ੍ਰੱਸੀ ਸੋਚ ਤੇ ਭਾਵਨਾ ਹੋਰ ਪ੍ਰਚੰਡ ਹੋ ਉਠੀ। ਇਸ ਨਾਲ ਉਨ੍ਹਾਂ ਦੇ, ਭਾਰਤੀ ਸਮਾਜ ਦੇ 'ਹੇਠਲੇ' ਵਰਗਾਂ ਉਤੇ ਗਲਬੇ ਨੂੰ ਸਿਧਾਂਤਕ ਤੇ ਨੈਤਿਕ ਵਾਜਬੀਅਤ ਹਾਸਲ ਹੋਈ। ਇਸ ਸਦਕਾ ਬ੍ਰਾਹਮਣ ਤੇ ਉਸ ਦੀਆਂ ਸਹਿਯੋਗੀ ਸਵਰਨ ਜਾਤੀਆਂ ਅੰਦਰ, ਆਪਣੇ ਆਪ ਨੂੰ ਭਾਰਤੀ ਸਮਾਜ ਦੇ 'ਕੁਦਰਤੀ' ਆਗੂ ਸਮਝਣ ਦੀ ਭਾਵਨਾ ਨੂੰ ਨਵਾਂ ਬਲ ਮਿਲਿਆ। ਇਸ ਤਰ੍ਹਾਂ ਯੂਰਪ ਦੀ ਗੋਰੀ ਨਸਲ ਤੋਂ ਪ੍ਰੇਰਿਤ ਹੋਏ ਭਾਰਤ ਦੇ ਬਹੁਗਿਣਤੀ (ਹਿੰਦੂ) ਭਾਈਚਾਰੇ ਅੰਦਰ ਜਾਗੀਆਂ ਰਾਜਨੀਤਕ ਵੱਡ-ਖਾਹਸ਼ਾਂ (ਅਮਬਟਿੋਿਨਸ) ਨੇ ਦੇਸ਼ ਦੇ ਪ੍ਰਮੁੱਖ ਘੱਟਗਿਣਤੀ ਧਾਰਮਿਕ ਭਾਈਚਾਰੇ (ਮੁਸਮਿਲ ਵਰਗ) ਅੰਦਰ ਅਸੁਰੱਖਿਆ ਦੇ ਭਾਵ ਪੈਦਾ ਕਰ ਦਿਤੇ ਸਨ। ਇਹ ਭਾਵ ਦੂਰ ਕਰਨ ਦੀ ਜੁੰਮੇਵਾਰੀ ਬਹੁਗਿਣਤੀ ਸਿਰ ਆਇਦ ਹੁੰਦੀ ਸੀ। ਪ੍ਰੰਤੂ ਬਹੁਗਿਣਤੀ ਭਾਈਚਾਰੇ ਦੇ ਰਾਜਸੀ, ਧਾਰਮਿਕ ਤੇ ਬੌਧਿਕ ਰਹਿਬਰਾਂ ਦੇ ਕਥਨਾਂ ਤੇ ਅਮਲਾਂ ਨੇ ਘੱਟਗਿਣਤੀ ਭਾਈਚਾਰੇ ਦੇ ਮਨਾਂ ਅੰਦਰ ਅਸੁਰੱਖਿਆ ਦੇ ਭਾਵ ਹੋਰ ਗੂੜ੍ਹੇ ਕਰ ਦਿਤੇ ਸਨ। ਇਸ ਦ੍ਰਿਸ਼ਟੀ ਤੋਂ ਦੇਖਿਆਂ ਇਹ ਕਹਿਣਾ ਗੈਰ-ਵਾਜਿਬ ਨਹੀਂ ਹੋਵੇਗਾ ਕਿ ਅਸਲ ਵਿਚ ਭਾਰਤੀ ਰਾਸ਼ਟਰਵਾਦ ਹੀ ਹੈ ਜਿਸ ਨੇ ਭਾਰਤ ਅੰਦਰ ਫਿਰਕਾਪ੍ਰਸਤੀ ਦੇ ਵਰਤਾਰੇ ਨੂੰ ਜਨਮ ਦਿਤਾ ਅਤੇ ਸਦੀਆਂ ਤੋਂ ਇਕੱਠੇ ਰਹਿੰਦੇ ਆ ਰਹੇ ਹਿੰਦੂ ਤੇ ਮੁਸਲਿਮ ਵਰਗਾਂ ਨੂੰ ਇਕ ਦੂਜੇ ਦੇ ਖਿਲਾਫ਼ ਖੜ੍ਹਾ ਕਰ ਦਿਤਾ। ਇਸ ਦੇ ਨਾਲ ਹੀ, ਸਦੀਆਂ ਤੋਂ ਜਾਤ-ਪਾਤੀ ਦਾਬੇ ਤੇ ਜਬਰ ਦੀ ਲਾਹਨਤ ਤੋਂ ਪੀੜਤ ਦਲਿਤ ਵਰਗਾਂ ਨੂੰ ਵੀ, ਭਾਰਤੀ ਰਾਸ਼ਟਰਵਾਦ ਦੇ ਉਭਾਰ ਵਿਚੋਂ ਸਵਰਨਜਾਤੀਆਂ ਦੀ ਰਾਜਨੀਤਕ ਚੜ੍ਹਤਲ ਦਿਖਾਈ ਦੇਣ ਲੱਗੀ। ਜਿਸ ਕਰਕੇ ਉਨ੍ਹਾਂ ਅੰਦਰ ਆਜ਼ਾਦੀ ਸੰਗਰਾਮ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਦਾ ਉਤਸ਼ਾਹ ਤੇ ਚਾਅ ਪੈਦਾ ਨਾ ਹੋ ਸਕਿਆ। ਉਨ੍ਹਾਂ ਅੰਦਰ ਆਪਣੇ ਆਪ ਨੂੰ ਇਸ ਧਾਰਾ ਨਾਲੋਂ ਦੂਰ ਰੱਖਣ ਦਾ ਰੁਝਾਣ ਪ੍ਰਫੁਲਤ ਹੋਇਆ। ਇਸ ਬਿਨਾਂਅ 'ਤੇ, ਹਿੰਦੂ ਰਾਸ਼ਟਰਵਾਦੀਆਂ ਨੇ ਦਲਿਤ ਭਾਈਚਾਰੇ ਦੇ ਬੌਧਿਕ ਤੇ ਰਾਜਸੀ ਰਹਿਬਰਾਂ, ਜਯੋਤੀ ਫੂਲੇ ਤੇ ਡਾ ਭੀਮ ਰਾਓ ਅੰਬੇਦਕਰ ਆਦਿ ਨੂੰ 'ਬਸਤੀਵਾਦੀ ਹਾਕਮਾਂ ਦੇ ਪਿੱਠੂ' ਕਹਿਕੇ ਬਦਨਾਮ ਕਰਨ ਦਾ ਰਾਜਸੀ ਹੱਥਕੰਡਾ ਵਰਤਿਆ ਅਤੇ ਉਚ ਜਾਤੀ ਵਰਗਾਂ ਅੰਦਰ ਉਨ੍ਹਾਂ ਦੇ ਖਿਲਾਫ਼ ਤੁਅੱਸਬੀ ਮਾਹੌਲ ਪੈਦਾ ਕੀਤਾ ਗਿਆ।

(ਨੋਟ: 'ਪੂਰਬਵਾਦ' ਤੇ 'ਬ੍ਰਾਹਮਣਵਾਦ' ਵਿਚਕਾਰ ਅੰਤਰੀਵ ਸਾਂਝ ਦਾ ਭਰਵਾਂ ਵਿਖਿਆਨ ਬ੍ਰਿਜ ਰੰਜਨ ਮਨੀ ਦੀ ਖੋਜ-ਭਰਪੂਰ ਸਿਧਾਂਤਕ ਰਚਨਾ ਧੲਬਰਅਹਮਅਨਸਿਨਿਗ ੍ਹਸਿਟੋਰੇ ਅਤੇ ਪ੍ਰਤਿਭਾਵਾਨ ਸਮਾਜ-ਸ਼ਾਸਤਰੀ ਘ। ੳਲੋੇਸੁਿਸ ਦੀ ਭਾਰਤੀ ਰਾਸ਼ਟਰਵਾਦ ਬਾਰੇ ਅੱਵਲ ਸ਼੍ਰੇਣੀ ਦੀ ਵਿਸ਼ਲੇਸ਼ਣਾਤਮਿਕ ਕਿਰਤ ਂਅਟੋਿਨਅਲਸਿਮ ੱਟਿਹੋੁਟ ਅ ਂਅਟੋਿਨ ਨਿ ੀਨਦਅਿ ਵਿਚੋਂ ਮਿਲ ਸਕਦਾ ਹੈ। ਭਾਰਤੀ ਰਾਸ਼ਟਰਵਾਦੀਆਂ ਦਾ ਐਲਾਨੀਆ ਉਦੇਸ਼ ਸਾਰੇ ਦੇਸ਼ (ਬਰਤਾਨਵੀ ਭਾਰਤ) ਅੰਦਰ ਇਕੋ-ਇਕਹਿਰੀ ਭਾਰਤੀ ਕੌਮ (ਅ ਸਨਿਗਲੲ ੀਨਦਅਿਨ ਨਅਟੋਿਨ) ਦੀ ਸਿਰਜਣਾ ਕਰਨਾ ਸੀ। 'ਇਕ ਦੇਸ਼ ਇਕ ਕੌਮ' ਦਾ ਸੰਕਲਪ ਉਨ੍ਹਾਂ ਪੱਛਮ ਤੋਂ ਹੁਧਾਰਾ ਲਿਆ ਸੀ। ਉਨ੍ਹਾਂ ਨੇ ਪੱਛਮ ਦੇ ਇਸ ਮਾਡਲ ਨੂੰ ਆਪਣਾ ਆਦਰਸ਼ ਮੰਨ ਲਿਆ ਸੀ। ਇਸ ਕਰਕੇ ਰਾਸ਼ਟਰਵਾਦੀ ਲਹਿਰ ਅੰਦਰ 'ਇਕ ਦੇਸ਼, ਇਕ ਕੌਮ, ਇਕ ਭਾਸ਼ਾ, ਇਕ ਲਿਪੀ ਤੇ ਇਕੋ-ਸਾਂਝੇ ਸਭਿਆਚਾਰ' ਦੀ ਧਾਰਨਾ ਮਕਬੂਲ ਹੋ ਗਈ ਸੀ। ਸ਼ਹੀਦ ਭਗਤ ਸਿੰਘ ਨੇ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕੋਰੇ ਲਫਜ਼ਾਂ ਵਿਚ ਕਿਹਾ ਸੀ ਕਿ: 'ਸਾਡੇ ਸਾਹਮਣੇ ਇਸ ਵੇਲੇ ਮੁੱਖ ਸਵਾਲ ਭਾਰਤ ਨੂੰ ਇਕ ਰਾਸ਼ਟਰ ਬਣਾਉਣਾ ਹੈ। ਇਕ ਰਾਸ਼ਟਰ ਬਣਾਉਣ ਲਈ ਇਕ ਭਾਸ਼ਾ ਦਾ ਹੋਣਾ ਜਰੂਰੀ ਹੈ…ਜੇ ਅਸੀਂ ਭਾਰਤ ਦੀ ਇਕ ਭਾਸ਼ਾ ਨਹੀਂ ਬਣਾ ਸਕੇ ਤਾਂ ਘੱਟੋ ਘੱਟ ਲਿਪੀ ਤਾਂ ਇਕ ਬਣਾ ਦੇਣੀ ਚਾਹੀਦੀ ਹੈ…ਸਾਡੇ ਦੇਸ਼ ਵਿਚ ਇਕ ਭਾਸ਼ਾ, ਇਕ ਲਿਪੀ, ਇਕ ਸਾਹਿਤ, ਇਕ ਆਦਰਸ਼ ਅਤੇ ਇਕ ਰਾਸ਼ਟਰ ਬਣਾਉਣਾ ਪਵੇਗਾ'। (ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ, ਸੰਪਾਦਕ ਜਗਮੋਹਨ ਸਿੰਘ, ਸਫੇ 33-36) ਸੋ ਅਸੀਂ ਦੇਖ ਸਕਦੇ ਹਾਂ ਕਿ ਬਸਤੀਵਾਦੀ ਰਾਜ ਦੇ ਵਿਰੁੱਧ ਲੜਾਈ ਲੜ ਰਹੇ ਭਾਰਤੀ ਰਾਸ਼ਟਰਵਾਦੀਆਂ ਦਾ ਭਾਰਤ ਦਾ ਸੰਕਲਪ ਸਨਿਗਲੲ-ੲਟਹਨਚਿ (ਇੱਕ-ਭਾਸ਼ਾਈ ਤੇ ਇੱਕ-ਸਭਿਆਚਾਰੀ) ਸੀ। । ਸ਼ਹੀਦ ਭਗਤ ਸਿੰਘ ਦਾ ਰਾਜਸੀ ਗੁਰੂ ਸਮਝਿਆ ਜਾਂਦਾ ਜੈਚੰਦਰ ਵਿਦਿਆਲੰਕਰ ਇਕ ਥਾਂ ਲਿਖਦਾ ਹੈ: 'ਇਕ ਦਿਨ ਇਕ ਨੇਤਾ ਦਾ ਕਹਿਣਾ ਸੀ ਹਿੰਦੂ ਅਤੇ ਮੁਸਲਮਾਨ ਇਕ ਕੰਧ ਵਿਚ ਚਿਣੀਆਂ ਇੱਟਾਂ ਵਾਂਗ ਇਕ ਜੁੱਟ ਹੋ ਜਾਣ। ਇਸ ਗੱਲ 'ਤੇ ਮੈਨੂੰ ਕਹਿਣਾ ਪਿਆ ਕਿ ਹਿੰਦੂ ਇੱਟ ਤੇ ਮੁਸਲਿਮ ਇੱਟ ਦੇ ਠੱਪੇ ਦੀ ਲੋੜ ਹੀ ਕੀ ਹੈ? ਜਦੋਂ ਤਕ ਤੁਸੀਂ ਇਨ੍ਹਾਂ ਨੂੰ ਚੂਰਾ ਚੂਰਾ ਨਹੀਂ ਕਰਦੇ ਤੇ ਇਨ੍ਹਾਂ ਦੇ ਚੂਰੇ ਤੋਂ ਇਕ ਭਾਰਤੀ ਇੱਟ ਨਹੀਂ ਬਣਾਉਂਦੇ, ਉਦੋਂ ਤਕ ਰਾਸ਼ਟਰੀ ਬੁਨਿਆਦ ਨਹੀਂ ਬਣਨੀ'। (ਮਥਰਾ ਦਾਸ ਥਾਪਰ, ਜੀਵਨ ਗਾਥਾ ਅਮਰ ਸ਼ਹੀਦ ਸੁਖਦੇਵ, ਸਫਾ 30) ਇਸ ਦੀ ਤੁਲਨਾ ਵਿਚ 1914-15 ਦੇ ਗਦਰੀ ਦੇਸ਼ਭਗਤਾਂ ਦੇ ਹਿਰਦਿਆਂ ਅੰਦਰ ਇਕ ਉਦਾਰ ਤੇ ਬਹੁ-ਵਾਦੀ (ਪਲੁਰਅਲ) ਭਾਰਤ ਦਾ ਸੰਕਲਪ ਸੀ। ਉਨ੍ਹਾਂ ਦਾ ਰਾਸ਼ਟਰਵਾਦ ਏਨਾ 'ਸ਼ੁੱਧ' ਅਥਵਾ ਸੰਕੀਰਨ ਨਹੀਂ ਸੀ। ਇਸ ਦੇ ਅਰਥ ਬਹੁਤ ਖੁਲ੍ਹੇ-ਡੁਲ੍ਹੇ ਸਨ। 15 ਮਾਰਚ 1916 ਦੇ 'ਗਦਰ' ਅਖਬਾਰ ਵਿਚ ਛਾਪੇ ਗਏ ਇਕ ਲੇਖ ਵਿਚ ਗਦਰੀਆਂ ਨੇ ਇਸ ਧਾਰਨਾ ਨੂੰ ਸਖਤੀ ਨਾਲ ਰੱਦ ਕੀਤਾ ਸੀ ਕਿ ਕੌਮੀ ਇਤਫਾਕ ਦੇ ਵਾਸਤੇ ਦੇਸ਼ ਅੰਦਰ ਇਕੋ ਸਾਂਝੀ ਭਾਸ਼ਾ ਜਰੂਰੀ ਹੈ। ਉਨ੍ਹਾਂ ਸਵਿਟਜ਼ਰਲੈਂਡ ਦੀ ਮਿਸਾਲ ਦਿਤੀ ਤੇ ਕਿਹਾ ਕਿ 'ਉਥੇ ਤਿੰਨ ਨਸਲਾਂ ਦੇ ਆਦਮੀ ਰਹਿੰਦੇ ਹਨ। ਅਰਥਾਤ ਜਰਮਨ, ਇਟਾਲੀਅਨ ਤੇ ਫਰਾਂਸੀਸੀ ਲੋਕ। ਉਥੇ ਤਿੰਨ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ ਅਤੇ ਪਰਜਾ ਜੁਦਾ ਜੁਦਾ ਮਜ਼ਹਬਾਂ ਨੂੰ ਮੰਨਦੀ ਹੈ। ਅਮਰੀਕਾ ਵਿਚ ਯੂਰਪ ਦੀਆਂ ਸਭ ਕੌਮਾਂ ਤੇ ਮਜ਼ਹਬਾਂ ਦੇ ਲੋਕ ਵਸੇ ਹੋਏ ਹਨ…(ਪਰ ਫਿਰ ਵੀ ਉਥੇ ਇਤਫਾਕ ਹੈ) ਸਾਡੇ ਖਿਆਲ ਵਿਚ ਹਿੰਦੁਸਤਾਨ ਵਿਚ ਫੁੱਟ ਦੀ ਕੇਵਲ ਇਕ ਵਜ੍ਹਾ ਇਹ ਹੈ ਕਿ ਲੋਕਾਂ ਨੂੰ ਇਤਫਾਕ ਦੇ ਅਰਥਾਂ ਦਾ ਪਤਾ ਨਹੀਂ ਹੈ, ਅਤੇ ਨਾ ਇਨ੍ਹਾਂ ਨੂੰ ਇਤਫਾਕ ਪੈਦਾ ਕਰਨ ਦੇ ਅਮਲੀ ਤਰੀਕੇ ਦਾ ਹੀ ਗਿਆਨ ਹੈ'। ਇਥੇ ਸਪਸ਼ਟ ਤੌਰ 'ਤੇ ਭਾਰਤ ਦੀ ਕੌਮੀ ਏਕਤਾ ਦੇ ਦੋ ਵੱਖ ਵੱਖ ਮਾਡਲ ਉਭਰਦੇ ਹਨ। ਇਨ੍ਹਾਂ ਨੂੰ 'ਸਲਾਦ' ਤੇ 'ਚਟਣੀ' ਦੇ ਦ੍ਰਿਸ਼ਟਾਂਤਾਂ ਰਾਹੀ ਸੌਖੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਸਲਾਦ ਦੀ ਪਲੇਟ ਵਿਚ ਵੱਖ ਵੱਖ ਵਸਤਾਂ (ਖੀਰਾ, ਮੂਲੀ, ਪਿਆਜ਼, ਟਮਾਟਰ, ਬਰੌਕਲੀ ਆਦਿ) ਦਾ ਆਪਸੀ ਇਕੱਠ (ਏਕਾ) ਵੀ ਹੁੰਦਾ ਹੈ, ਜਿਸ ਨਾਲ ਸਲਾਦ ਇਕ ਨਵਾਂ ਤੱਤ ਗ੍ਰਹਿਣ ਕਰ ਲੈਂਦਾ ਹੈ, ਪਰ ਨਾਲ ਹੀ ਸਲਾਦ ਵਿਚ ਸ਼ਾਮਲ ਅਲੱਗ ਅਲੱਗ ਵਸਤਾਂ ਦੀ ਆਪੋ ਆਪਣੀ ਵਿਲੱਖਣ ਹਸਤੀ ਵੀ ਸਲਾਮਤ ਰਹਿੰਦੀ ਹੈ। ਪਰ ਜਦ ਅਲੱਗ ਅਲੱਗ ਵਸਤਾਂ ਨੂੰ ਗਰਾਈਂਡਰ ਵਿਚ ਪਾ ਕੇ ਉਨ੍ਹਾਂ ਦੀ ਚਟਣੀ ਬਣਾਈ ਜਾਂਦੀ ਹੈ ਤਾਂ ਇਸ ਨਾਲ ਅਲੱਗ ਅਲੱਗ ਵਸਤਾਂ ਦੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ। ਉਨ੍ਹਾਂ ਦੀ ਵਿਲੱਖਣ ਹਸਤੀ ਮਲੀਆਮੇਟ ਹੋ ਜਾਂਦੀ ਹੈ ਅਤੇ ਚਟਣੀ ਦੇ ਰੂਪ ਵਿਚ ਇਕ ਨਵਾਂ ਪਦਾਰਥ ਹੋਂਦ ਵਿਚ ਆ ਜਾਂਦਾ ਹੈ। ਇਸ ਵਿਚ ਜਿਹੜਾ ਪਦਾਰਥ ਭਾਰੂ ਮਾਤਰਾ ਵਿਚ ਹੋਵੇਗਾ, ਚਟਣੀ ਦਾ ਖਾਸਾ ਤੇ ਸਵਾਦ ਉਸ ਤੋਂ ਹੀ ਵੱਧ ਨਿਰਧਾਰਤ ਹਵੇਗਾ। ਸੋ ਬਸਤੀਵਾਦੀ ਰਾਜ ਦੇ ਖਾਤਮੇ ਲਈ ਲੜ ਰਹੇ ਭਾਰਤ ਦੇ ਲੋਕਾਂ ਸਾਹਮਣੇ ਦੋ ਅਲੱਗ ਅਲੱਗ ਤਰ੍ਹਾਂ ਦੇ ਭਵਿੱਖ-ਨਕਸ਼ੇ (ਪੲਰਸਪੲਚਟਵਿੲਸ) ਸਨ। ਇਕ, ਆਜ਼ਾਦ ਭਾਰਤ ਨੂੰ 'ਸਲਾਦ' ਦੇ ਰੂਪ ਵਿਚ ਮੁੜ-ਜਥੇਬੰਦ ਕਰਨ, ਅਰਥਾਤ ਭਾਰਤ ਦੀ ਧਾਰਮਿਕ, ਭਾਸ਼ਾਈ ਤੇ ਸਭਿਆਚਾਰਕ ਵੰਨ-ਸੁਵੰਨਤਾ ਨੂੰ ਕਾਇਮ ਰਖਦੇ ਹੋਏ, ਕੌਮੀ ਏਕਤਾ ਦਾ ਖੁਲ੍ਹਾ-ਡੁਲ੍ਹਾ ਢਾਂਚਾ ਉਸਾਰਨ ਦਾ ਬਹੁ-ਵਾਦੀ (ਪਲੁਰਅਲਸਿਟਚਿ) ਭਵਿੱਖ-ਨਕਸ਼ਾ ਸੀ; ਅਤੇ ਦੂਜਾ, 'ਇਕ ਦੇਸ਼, ਇਕ ਕੌਮ ,ਇਕ ਭਾਸ਼ਾ, ਇਕ ਲਿਪੀ ਤੇ ਇਕ ਸਭਿਆਚਾਰ' ਪੈਦਾ ਕਰਨ ਦਾ ਇੱਕਵਾਦੀ (ੁਨਟਿਅਰਅਿਨ) ਭਵਿੱਖ-ਨਕਸ਼ਾ ਸੀ, ਜਿਸ ਵਿਚੋਂ ਅਟੱਲ ਤੌਰ 'ਤੇ ਭਾਰਤ ਦੀ ਸਭਿਆਚਾਰਕ ਵੰਨ-ਸੁਵੰਨਤਾ ਦੀ ਸ਼ਕਲ-ਵਿਗਾੜ ਤੇ ਉਜਾੜੇ ਦੀ ਦਿਸ਼ਾ ਨਿਰਧਾਰਤ ਹੁੰਦੀ ਸੀ। ਮੰਦੇ ਭਾਗਾਂ ਨੂੰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਮਗਰਲੇ ਭਵਿੱਖ-ਨਕਸ਼ੇ ਨੇ ਮੁਕੰਮਲ ਸਰਦਾਰੀ ਹਾਸਲ ਕਰ ਲਈ ਸੀ ਅਤੇ ਪਹਿਲੇ ਨੂੰ ਪੂਰੀ ਤਰ੍ਹਾਂ, ਅਸਲ ਵਿਚ ਬੁਰੀ ਤਰ੍ਹਾਂ, ਹਾਸ਼ੀਆ-ਗ੍ਰਸਤ ਕਰ ਦਿਤਾ ਗਿਆ ਸੀ। 1947 ਵਿਚ ਭਾਰਤ ਦੇ ਹਿੰਦੂ ਇਲੀਟ (ਸਵਰਨਜਾਤੀ) ਵਰਗ ਤੇ ਬਸਤੀਵਾਦੀ ਹਾਕਮਾਂ ਵਿਚਕਾਰ, ਆਪਸੀ ਸਹਿਮਤੀ ਨਾਲ, ਭਾਰਤ ਦੀ ਰਾਜ-ਸੱਤਾ ਹਿੰਦੂ ਇਲੀਟ ਵਰਗ ਦੇ ਹੱਥਾਂ ਵਿਚ ਆ ਗਈ ਸੀ। ਇਸ ਦੇ ਨਾਲ ਹੀ, ਇਸ ਵਰਗ ਨੇ ਸਟੇਟ ਦੀ ਮੱਦਦ ਨਾਲ 'ਇਕ ਦੇਸ਼, ਇਕ ਕੌਮ' ਦੇ ਆਦਰਸ਼ ਨੂੰ ਅਮਲੀ ਰੂਪ ਦੇਣ ਦਾ ਸਿਲਸਿਲਾ ਆਰੰਭ ਦਿਤਾ। ਇਸ ਉਦੇਸ਼ ਦੀ ਪੂਰਤੀ ਲਈ ਆਰਥਕ, ਸਭਿਆਚਾਰਕ, ਵਿਦਿਅਕ ਤੇ ਰਾਜਨੀਤਕ ਖੇਤਰਾਂ ਅੰਦਰ ਅਜਿਹੀਆਂ ਨੀਤੀਆਂ ਘੜੀਆਂ ਤੇ ਲਾਗੂ ਕੀਤੀਆਂ ਗਈਆਂ, ਜਿਨ੍ਹਾਂ ਨਾਲ ਹਿੰਦੂ ਇਲੀਟ ਵਰਗ ਦੀ ਸਮੁੱਚੇ ਦੇਸ਼ ਦੀ ਆਰਥਕ ਪ੍ਰਣਾਲੀ ਉਤੇ ਜਕੜ ਲਗਾਤਾਰ ਮਜ਼ਬੂਤ ਹੁੰਦੀ ਗਈ, ਅਲੱਗ ਅਲੱਗ ਖੇਤਰਾਂ ਦੀ ਸਭਿਆਚਾਰਕ ਵਿਲੱਖਣਤਾ ਨੂੰ ਖੋਰਾ ਪੈਣ ਦਾ ਅਮਲ ਅੱਗੇ ਵਧਿਆ ਤੇ ਸਾਰੇ ਦੇਸ਼ ਦੇ ਲੋਕਾਂ ਅੰਦਰ ਸਰਬ-ਸਾਂਝੀ 'ਭਾਰਤੀ ਪਛਾਣ' ਦਾ ਅਹਿਸਾਸ ਤੇ ਚੇਤਨਾ ਪੈਦਾ ਕਰਨ ਦੇ ਸੁਚੇਤ-ਵੱਧ ਉਪਰਾਲੇ ਕੀਤੇ ਜਾਣ ਲੱਗੇ, ਰਾਜਸੀ ਤਾਕਤ ਦੇ ਕੇਂਦਰੀਕਰਨ ਦਾ ਰੁਝਾਣ ਲਗਾਤਾਰ ਤੇਜ਼ੀ ਤੇ ਤਾਕਤ ਗ੍ਰੁਹਿਣ ਕਰਦਾ ਗਿਆ, ਅਤੇ ਸਮਾਜ ਦੇ 'ਗੈਰ-ਅਧੁਨਿਕ' ਵਰਗਾਂ (ਖਾਸ ਕਰਕੇ ਕਬਾਇਲੀ ਲੋਕਾਂ) ਨੂੰ ਬਹੁਤ ਹੀ ਨਿਰਦਈਪੁਣੇ ਤੇ ਸਿਲਸਿਲੇਬੱਧ ਢੰਗਾਂ ਨਾਲ ਹਾਸ਼ੀਆਗ੍ਰਸਤ (ਮਅਰਗਨਿਅਲਡਿੲਦ) ਕਰ ਦੇਣ ਦਾ ਅਮਲ ਵਿਆਪਕ ਪੈਮਾਨੇ ਉਤੇ ਚੱਲਿਆ, ਜਿਹੜਾ ਕਿ ਅਜੇ ਵੀ ਬਾਦਸਤੂਰ ਜਾਰੀ ਹੈ। ਭਾਰਤ ਦੀ ਅਜੋਕੀ ਰਾਜਨੀਤਕ ਸਥਿਤੀ ਇਹ ਬਣੀ ਹੋਈ ਹੈ ਕਿ 'ਜਮਹੂਰੀਅਤ' ਦੇ ਨਾਂ ਹੇਠ ਅਧੁਨਿਕ ਸਟੇਟ ਬੇਹੱਦ ਬਲਸ਼ਾਲੀ ਤੇ ਅੱਤ ਦਰਜੇ ਦੀ ਅਤਿਆਚਾਰੀ ਬਣ ਗਈ ਹੈ, ਜਿਸ ਦਾ ਪ੍ਰਮੁੱਖ ਅਜੰਡਾ 'ਇਕੋ-ਇਕਹਿਰੀ ਭਾਰਤੀ ਕੌਮ' ਦਾ ਨਿਰਮਾਣ ਕਰਨਾ ਅਤੇ ਦੇਸ਼ ਦੇ ਜੀਵਨ ਦੇ ਸਾਰੇ ਖੇਤਰਾਂ ਅੰਦਰ ਅਧੁਨਿਕੀਕਰਨ ਦੇ ਅਮਲ ਦਾ ਤੇਜ਼ ਗਤੀ ਨਾਲ ਵਿਕਾਸ ਕਰਨਾ ਹੈ। 'ਇਕੋ-ਇਕਹਿਰੀ ਭਾਰਤੀ ਕੌਮ' ਦੇ ਨਿਰਮਾਣ ਦਾ ਅਸਲੀ ਮਤਲਬ ਦੇਸ਼ ਅੰਦਰ ਸਭਿਆਚਾਰਕ ਵੰਨ-ਸੁਵੰਨਤਾ ਨੂੰ ਹੌਲੀ ਹੌਲੀ ਖਤਮ ਕਰਕੇ, ਅੰਤ ਵਿਚ ਇਕਰੂਪਤਾ (ੁਨਾਿੋਰਮਟਿੇ) ਪੈਦਾ ਕਰਨਾ ਹੈ। ਭਾਵ 'ਅਲੱਗ ਅਲੱਗ ਇਟਾਂ ਨੂੰ ਚੂਰਾ ਚੂਰਾ ਕਰਕੇ, ਇਨ੍ਹਾਂ ਦੇ ਚੂਰੇ ਤੋਂ ਇਕ ਅਸਲੋਂ ਹੀ ਨਵੀਂ ਭਾਰਤੀ ਇੱਟ' ਬਣਾਉਣਾ ਹੈ। 'ਅਧੁਨਿਕ ਵਿਕਾਸ' ਦੇ ਨਾਂ ਹੇਠ ਲੋਕਾਂ ਦੇ ਰਵਾਇਤੀ ਜੀਵਨ-ਢੰਗਾਂ ਨੂੰ ਪੂਰੀ ਤਰ੍ਹਾਂ ਉਜਾੜਕੇ ਦਿਓ-ਕੱਦ ਬਹੁ-ਕੌਮੀ ਕਾਰਪੋਰੇਸ਼ਨਾਂ ਦੀ ਅੰਧਾ-ਧੁੰਦ ਲੁੱਟ-ਖਸੁੱਟ ਲਈ ਰਸਤਾ ਪੱਧਰਾ ਕਰਨਾ ਹੈ। ਅਧੁਨਿਕੀਕਰਨ ਦੇ ਨਾਂ ਹੇਠ ਇਕ ਛੋਟਾ ਜਿਹਾ ਕੁਲੀਨ ਵਰਗ ਲੋਕਾਂ ਦੀ ਕਮਾਈ ਨੂੰ ਹੜੱਪ ਕਰਕੇ ਮਾਲਾਮਾਲ ਹੋ ਰਿਹਾ ਹੈ, ਜਦ ਕਿ ਆਮ ਲੋਕ ਕੰਗਾਲੀ ਤੇ ਮੰਦਹਾਲੀ ਵੱਲ ਧੱਕੇ ਜਾ ਰਹੇ ਹਨ। । ਸਟੇਟ ਦੇ ਜੋ ਤਿੰਨ ਕਾਰਜ-ਸੁਰੱਖਿਆ, ਵਿਕਾਸ ਤੇ ਅਧੁਨਿਕ ਵਿਗਿਆਨ-ਮਿਥੇ ਗਏ ਹਨ, ਉਹ ਦੇਸ਼ ਅੰਦਰ ਅੰਦਰੂਨੀ ਬਸਤੀਆਂ ਤੇ ਨਵੀ ਵੰਨਗੀ ਦੀ ਊਚ-ਨੀਚ ਪੈਦਾ ਕਰ ਰਹੇ ਹਨ। ਭਾਰਤੀ ਸਟੇਟ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਵਰਗਾਂ ਉਤੇ 'ਕੌਮ-ਵਿਰੋਧੀ' ਤੇ 'ਵਿਕਾਸ-ਵਿਰੋਧੀ' ਹੋਣ ਦੇ ਇਲਜ਼ਾਮ ਮੜ੍ਹੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਹਿਸ਼ੀ ਜਬਰ ਦਾ ਸਿ਼ਕਾਰ ਬਣਾਇਆ ਜਾਂਦਾ ਹੈ। ਆਪਣੇ ਹਿਤਾਂ ਦੀ ਰੱਖਿਆ ਕਰਨ ਲਈ ਸਟੇਟ ਦੇ ਮਾਰੂ ਕਦਮਾਂ ਦਾ ਵਿਰੋਧ ਕਰ ਰਹੇ ਵਰਗਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਦੇਸ਼ ਦੀਆਂ ਹਥਿਆਰਬੰਦ ਫੋਰਸਾਂ, ਜਿਨ੍ਹਾਂ ਨੂੰ 'ਸੁਰੱਖਿਆ ਬਲਾਂ' ਦਾ ਅਢੁਕਵਾਂ ਨਾਂ ਦਿਤਾ ਗਿਆ ਹੈ, ਦੀ ਬੇਦਰੇਗ਼ ਵਰਤੋਂ ਕਰਨ ਦਾ ਰੁਝਾਣ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਤੱਤ ਰੂਪ ਵਿਚ, ਅਜੋਕੀ ਭਾਰਤੀ ਸਟੇਟ 'ਨੈਸ਼ਨਲ-ਸਕਿਉਰਿਟੀ ਸਟੇਟ' ਬਣ ਗਈ ਹੈ, ਆਪਣੀ ਸੁਰੱਖਿਆ ਕਰਨਾ ਜਿਸ ਦਾ ਸ਼੍ਰ਼ੋਮਣੀ ਸਰੋਕਾਰ ਹੈ। 'ਕੌਮੀ ਸੁਰੱਖਿਆ' ਦੇ ਨਾਂ ਹੇਠ ਲੋਕਾਂ ਦੇ ਨਿਆਈਂ ਸੰਘਰਸ਼ਾਂ ਨੂੰ ਲਹੂ ਦੇ ਵਹਿਣਾਂ ਵਿਚ ਡੋਬਿਆ ਜਾ ਰਿਹਾ ਹੈ। ਮਨੀਪੁਰ ਤੋਂ ਲੈ ਕੇ ਨਾਗਾਲੈਂਡ, ਛਤੀਸਗੜ੍ਹ, ਝਾਰਖੰਡ, ਕਸ਼ਮੀਰ ਤੇ ਪੰਜਾਬ ਤਕ, ਸਾਰੀਆਂ ਥਾਵਾਂ 'ਤੇ ਭਾਰਤੀ ਸਟੇਟ ਦਾ ਫਾਸ਼ੀਵਾਦੀ ਰੂਪ ਪਰਗਟ ਹੋਇਆ ਤੇ ਹੋ ਰਿਹਾ ਹੈ। ਦੇਸ਼ ਦੇ ਵਿਕਾਸ ਦੇ ਨਾਂ ਹੇਠ ਅਸਲ ਵਿਚ ਸਟੇਟ ਦਾ ਵਿਕਾਸ ਹੋ ਰਿਹਾ ਹੈ ਅਤੇ ਇਸ ਦੀ ਫਨਾਹ-ਕਰੂ ਸਮਰੱਥਾ ਵਿਚ ਓੜਕਾਂ ਦਾ ਵਾਧਾ ਹੋ ਰਿਹਾ ਹੈ।

ਸੋ ਇਸ ਸਮੁੱਚੇ ਪ੍ਰਸੰਗ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਠੰਢੇ ਦਿਲੋ-ਦਿਮਾਗ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਦੇਖਿਆ ਜਾਵੇ ਤਾਂ ਸ਼ਹੀਦ ਭਗਤ ਸਿੰਘ ਦੀ ਸ਼ਖਸ਼ੀਅਤ ਦੇ ਦੋ ਉਘੜਵੇਂ ਪੱਖ ਹਨ। ਇਕ ਪਾਸੇ ਉਹ ਰਾਸ਼ਟਰਵਾਦ ਦਾ ਪ੍ਰਤੀਕ ਹੈ ਅਤੇ ਦੂਜੇ ਪਾਸੇ ਓਨੇ ਹੀ ਜ਼ੋਰ ਨਾਲ ਬਗਾਵਤ ਦਾ ਚਿੰਨ੍ਹ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਨ੍ਹਾਂ ਦੋਵਾਂ ਪੱਖਾਂ ਵਿਚਕਾਰ ਕੋਈ ਅੰਤਰ-ਵਿਰੋਧ ਜਾਂ ਟਕਰਾਅ ਨਹੀਂ ਸੀ। ਦੋਨੋਂ ਇਕ ਦੂਜੇ ਦੇ ਪੂਰਕ ਸਨ। ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਾਲਤ ਅੰਦਰ ਸਿਫਤੀ ਬਦਲਾਅ ਆ ਗਿਆ ਹੈ। 1947 ਤੋਂ ਪਹਿਲਾਂ ਇਹ ਰਾਸ਼ਟਰਵਾਦ ਦੇਸ਼ ਦੀ ਰਾਜਸੀ ਆਜ਼ਾਦੀ ਦਾ ਹਥਿਆਰ ਸੀ, ਪਰ ਅੱਜ ਇਸ ਨੇ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ ਦਾ ਰੁਤਬਾ ਗ੍ਰਹਿਣ ਕਰ ਲਿਆ ਹੈ, ਅਤੇ ਭਾਰਤੀ ਰਾਜ ਦੀਆਂ ਜੂਹਾਂ ਅੰਦਰ ਵਸਦੀਆਂ ਘੱਟਗਿਣਤੀ ਕੌਮਾਂ, ਦਲਿਤਾਂ ਤੇ ਕਬਾਇਲੀ ਲੋਕਾਂ ਦੇ ਖਿਲਾਫ਼ ਇਸ ਹਥਿਆਰ ਦੀ ਬੇਰਹਿਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਇਸ ਘਾਤਕ ਹਥਿਆਰ ਨਾਲ ਘੱਟਗਿਣਤੀ ਵਰਗਾਂ ਦੇ ਧਰਮ, ਸੱਭਿਆਚਾਰ ਤੇ ਉਨ੍ਹਾਂ ਦੀਆਂ ਪਛਾਣਾਂ ਖਤਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ। ਸੰਸਾਰ-ਵਿਆਪੀ ਤਜਰਬੇ ਨੇ ਇਹ ਤੱਥ ਸਥਾਪਤ ਕਰ ਦਿਤਾ ਹੈ ਕਿ ਕੌਮਾਂ ਦੇ ਸਰਬਨਾਸ਼ (ਘੲਨੋਚਦਿੲ) ਦਾ ਏਜੰਡਾ ਅਧੁਨਿਕ ਰਾਸ਼ਟਰਵਾਦ ਵਿਚੋਂ ਹੀ ਜਨਮ ਲੈਂਦਾ ਹੈ। ਜਿਥੋਂ ਤਕ ਅਧੁਨਿਕ ਸੈਕੂਲਰਿਜ਼ਮ ਦੀ ਗੱਲ ਹੈ, ਇਹ ਰਾਸ਼ਟਰਵਾਦ ਦਾ ਹੀ ਸਹਿਗਾਮੀ ਹੈ। ਪ੍ਰਸਿੱਧ ਸਮਾਜ-ਸ਼ਾਸਤਰੀ ਅਸ਼ੀਸ ਨੰਦੀ ਦਾ ਇਹ ਕਹਿਣਾ ਸੌ ਫੀ ਸਦੀ ਦਰੁਸਤ ਹੈ ਕਿ ਸੈਕੂਲਰਿਜ਼ਮ ਅੱਜ ਸਭਿਆਚਾਰਾਂ ਦੀ ਰਾਜਨੀਤੀ ਪ੍ਰਤੀ ਲਗਭਗ ਪੂਰੀ ਤਰ੍ਹਾਂ ਅਸਹਿਣਸ਼ੀਲ ਹੋ ਗਿਆ ਹੈ। ਇਹ ਧਰਮ ਵਿਚ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਦਾ ਹੈ। ਇਹ ਇਕ ਪਾਸੇ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲ ਹੋਣ ਦਾ ਦਿਖਾਵਾ ਕਰਦਾ ਹੈ ਪਰ ਦੂਜੇ ਪਾਸੇ ਧਾਰਮਿਕ ਆਈਡੈਂਟਿਟੀ ਦਾ ਨਿਰਦਈਪੁਣੇ ਨਾਲ ਵਿਰੋਧ ਕਰਦਾ ਹੈ। ਇਹ ਅੱਜ ਘੱਟਗਿਣਤੀਆਂ ਦੇ ਖਿਲਾਫ ਇਕ ਸਫਲ ਸਾਜ਼ਸ਼ ਦਾ ਖਤਰਾ ਬਣ ਕੇ ਉਭਰ ਆਇਆ ਹੈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਤੀਜਾ ਅਹਿਮ ਪੱਖ ਵਿਗਿਆਨਕ ਸਮਾਜਵਾਦ ਹੈ। ਸ਼ਹੀਦ ਭਗਤ ਸਿੰਘ ਦੇ ਜ਼ਮਾਨੇ ਵਿਚ ਇਹ ਇਕ ਨਵੀਂ ਵਿਚਾਰਧਾਰਾ ਸੀ, ਜਿਸ ਦੇ ਅਮਲੀ ਨਤੀਜੇ ਅਜੇ ਉਘੜਕੇ ਸਾਹਮਣੇ ਨਹੀਂ ਆਏ ਸਨ। ਰੂਸੀ ਇਨਕਲਾਬ ਦੀ ਉਮਰ ਅਜੇ ਬਹੁਤੀ ਨਹੀਂ ਸੀ ਹੋਈ। ਇਸ ਕਰਕੇ ਉਦੋਂ ਸਾਰੀ ਦੁਨੀਆਂ ਅੰਦਰ ਹੀ ਬਾਗੀ ਮਾਦਾ ਰੱਖਣ ਵਾਲੇ ਲੋਕ ਧੜਾ ਧੜ ਇਸ ਵਿਚਾਰਧਾਰਾ ਦੇ ਦੀਵਾਨੇ ਹੋ ਰਹੇ ਸਨ। ਜ਼ਮਾਨੇ ਦੇ ਇਸ ਵਹਾਅ ਵਿਚ ਸ਼ਹੀਦ ਭਗਤ ਸਿੰਘ ਵੀ ਇਸ ਵਿਚਾਰਧਾਰਾ ਦਾ ਮੁਰੀਦ ਬਣ ਗਿਆ ਸੀ। ਪਰ ਉਸ ਦੀ ਸ਼ਹਾਦਤ ਤੋਂ ਬਾਅਦ ਦੁਨੀਆਂ ਦੇ ਕਾਫੀ ਵੱਡੇ ਖੇਤਰ ਵਿਚ ਇਸ ਵਿਚਾਰਧਾਰਾ ਦੇ ਜੋ ਅਮਲੀ ਨਤੀਜੇ ਸਾਹਮਣੇ ਆਏ ਹਨ, ਉਸ ਨਾਲ ਇਸ ਦਾ ਅਸਲੀ ਖਾਸਾ ਪੂਰੀ ਤਰ੍ਹਾਂ ਪਰਗਟ ਹੋ ਗਿਆ ਹੈ। ਅਮਲੀ ਤਜਰਬੇ ਨੇ ਇਹ ਸਾਫ਼ ਦਿਖਾ ਦਿਤਾ ਹੈ ਕਿ ਪੂੰਜੀਵਾਦ ਵਾਂਗ ਹੀ ਸਮਾਜਵਾਦ ਦੀ ਵਿਚਾਰਧਾਰਾ ਵੀ ਸਭਿਆਚਾਰਕ ਤੇ ਵਿਚਾਰਧਾਰਕ ਇਕਰੂਪਤਾ ਪੈਦਾ ਕਰਨ ਅਤੇ ਇਸ ਮਨੋਰਥ ਨਾਲ ਲੋਕਾਂ ਉਤੇ ਜਾਬਰ ਤੇ ਇਕਵਾਦੀ ਰਾਜ ਮੜ੍ਹਨ ਦਾ ਸਾਧਨ ਤੇ ਸਬੱਬ ਬਣਦੀ ਹੈ। ਪੂੰਜੀਵਾਦ ਦੀ ਤਰ੍ਹਾਂ ਹੀ, ਸਮਾਜਵਾਦ ਨੇ ਵੀ ਮਹਾਂ-ਪ੍ਰਬੰਧ ਉਸਾਰਨ ਦੀ ਸੇਧ ਅਪਣਾਈ, ਜਿਸ ਦੇ ਸਿੱਟੇ ਵਜੋਂ ਲਘੂ ਕੌਮਾਂ ਤੇ ਸਭਿਆਚਾਰਾਂ ਨੂੰ ਬੇਰਹਿਮੀ ਨਾਲ ਉਜਾੜਿਆ ਗਿਆ ਅਤੇ ਮੜਕ ਤੇ ਆਜ਼ਾਦੀ ਨਾਲ ਜਿਉਣ ਦੀ ਮਨੁਖੀ ਰੀਝ ਨੂੰ ਅਤਿ ਦਰਜੇ ਦੀ ਦਰਿੰਦਗੀ ਨਾਲ ਕੁਚਲਿਆ ਗਿਆ। ਇਸ ਕਰਕੇ ਅੱਜ ਇਸ ਵਿਚਾਰਧਾਰਾ ਦੇ ਸਾਰਥਕ ਹੋਣ ਦੀ ਗੱਲ ਕਰਨਾ ਇਤਿਹਾਸ ਕੋਲੋਂ ਕੁੱਝ ਵੀ ਨਾ ਸਿੱਖਣ ਦੀ ਅੜੀ ਪੁਗਾਉਣ ਵਾਲੀ ਗੱਲ ਹੈ। ਇਸ ਵੇਲੇ ਚਿੰਤਨ ਦੇ ਖੇਤਰ ਵਿਚ ਇਸ ਗੱਲ ਦੀ ਭਾਰੀ ਲੋੜ ਹੈ ਕਿ ਪੂੰਜੀਵਾਦ ਤੇ ਸਮਾਜਵਾਦ ਦੇ ਦੋਨੋ ਮਾਡਲਾਂ ਨੂੰ ਰੱਦ ਕਰਕੇ, ਕਿਸੇ ਤੀਜੇ ਵੱਖਰੇ ਤੇ ਬਿਹਤਰ ਬਦਲ ਦੀ ਤਲਾਸ਼ ਕੀਤੀ ਜਾਵੇ, ਜਿਹੜਾ ਇਨ੍ਹਾਂ ਦੋਵਾਂ ਮਹਾਂ-ਪ੍ਰਬੰਧਾਂ ਦੀਆਂ ਸਾਂਝੀਆਂ ਖਾਮੀਆਂ ਤੋਂ ਸੁਰਖੁਰੂ ਹੋਵੇ ਅਤੇ ਮਨੁੱਖੀ ਆਜ਼ਾਦੀ ਦੇ ਲਕਸ਼ ਦਾ ਹਕੀਕੀ ਜਾਮਨ ਬਣ ਸਕੇ। ਇਸ ਮਾਮਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਸਿੱਖ ਫਲਸਫ਼ਾ ਮਾਨਵਤਾ ਨੂੰ ਨਰੋਈ ਸੇਧ ਤੇ ਪ੍ਰੇਰਨਾ ਦੇ ਸਕਦਾ ਹੈ। ਅਜੋਕੀ ਰਾਜਸੀ ਹਾਲਤ ਨੂੰ ਨੰਗੀ ਅੱਖ ਨਾਲ ਦੇਖਿਆ ਜਾਵੇ ਤਾਂ ਇਸ ਤੱਥ ਨੂੰ ਪਛਾਣਨਾ ਰਤੀ ਔਖਾ ਨਹੀ ਕਿ ਭਾਰਤ ਦੇ ਹੁਕਮਰਾਨਾਂ ਵੱਲੋਂ, ਸੁਚੇਤ ਪੱਧਰ ਉਤੇ, ਸ਼ਹੀਦ ਭਗਤ ਸਿੰਘ ਨੂੰ ਰਾਸ਼ਟਰਵਾਦ ਦੇ ਪ੍ਰਤੀਕ ਵਜੋਂ ਉਭਾਰਿਆ ਜਾ ਰਿਹਾ ਹੈ ਅਤੇ ਇਸ ਦੀ ਕੂੜ ਮਨੋਰਥਾਂ ਲਈ ਨਿਰਸੰਕੋਚ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਸ਼ਹੀਦ ਭਗਤ ਸਿੰਘ ਬਾਰੇ ਦਰਜਨਾਂ ਦੀ ਗਿਣਤੀ ਵਿਚ ਕਿਤਾਬਾਂ ਲਿਖਵਾਈਆਂ ਤੇ ਛਾਪੀਆਂ ਗਈਆਂ ਹਨ, ਉਸ ਬਾਰੇ ਕਿੰਨੀਆਂ ਹੀ ਫਿਲਮਾਂ ਬਣਾਈਆਂ ਗਈਆਂ ਹਨ, ਪਾਰਲੀਮੈਂਟ ਅੰਦਰ ਉਸ ਦਾ ਬੁੱਤ ਲਾਇਆ ਗਿਆ ਹੈ, ਉਸ ਦੇ ਜਨਮ ਤੇ ਸ਼ਹੀਦੀ ਦਿਵਸਾਂ ਉਤੇ ਸਰਕਾਰੀ ਪੱਧਰ 'ਤੇ ਪ੍ਰਭਾਵਸ਼ਾਲੀ ਸਮਾਗਮ ਕੀਤੇ ਜਾਂਦੇ ਹਨ, ਅਤੇ ਉਸ ਦੀਆਂ ਤਸਵੀਰਾਂ ਵਾਲੇ ਕਲੰਡਰ ਤੇ ਸਟਿੱਕਰ ਵਿਆਪਕ ਪੈਮਾਨੇ 'ਤੇ ਛਾਪੇ ਤੇ ਵੰਡੇ ਜਾ ਰਹੇ ਹਨ। ਇਹ ਸਾਰਾ ਕੁੱਝ ਆਪ ਮੁਹਾਰਾ, ਜਾਂ ਸ਼ਹੀਦ ਭਗਤ ਸਿੰਘ ਪ੍ਰਤੀ ਕਿਸੇ ਨਿਰਛਲ ਮੋਹ ਵਿਚੋਂ ਨਹੀਂ ਹੋ ਰਿਹਾ। ਇਹ ਅਮਲ ਚੇਤੰਨ ਪੱਧਰ 'ਤੇ, ਅਤੇ ਖੋਟੇ ਮੰਤਵਾਂ ਨੂੰ ਪ੍ਰਮੁੱਖ ਰੱਖਕੇ ਹੋ ਰਿਹਾ ਹੈ। ਦੇਸ਼ ਦੇ ਲੋਕਾਂ, ਖਾਸ ਕਰਕੇ ਘੱਟਗਿਣਤੀ ਧਾਰਮਿਕ ਭਾਈਚਾਰਿਆਂ, ਲਘੂ ਕੌਮਾਂ ਅਤੇ ਦਲਿਤ ਤੇ ਕਬਾਇਲੀ ਲੋਕਾਂ ਵੱਲੋਂ ਆਪਣੇ ਹਿਤਾਂ ਦੀ ਰੱਖਿਆ ਕਰਨ ਲਈ ਭਾਰਤੀ ਹਾਕਮਾਂ ਦੇ ਇਨ੍ਹਾਂ ਖੋਟੇ ਮੰਤਵਾਂ ਦੀ ਪਛਾਣ ਕਰਨੀ ਬਹੱਦ ਜਰੂਰੀ ਹੋ ਗਈਂ ਹੈ। ਭਾਰਤੀ ਸਟੇਟ ਵੱਲੋਂ ਜਿਥੇ ਸ਼ਹੀਦ ਭਗਤ ਸਿੰਘ ਦਾ ਰਾਸ਼ਟਰਵਾਦੀ ਬਿੰਬ ਉਚੇਚੇ ਤੌਰ 'ਤੇ ਉਭਾਰਿਆ ਜਾ ਰਿਹਾ ਹੈ, ਉਥੇ ਉਸ ਦੇ ਬਾਗ਼ੀ ਬਿੰਬ ਨੂੰ ਧੁੰਦਲਾ ਪਾਉਣ ਦੇ ਸੁਚੇਤ ਉਪਰਾਲੇ ਕੀਤੇ ਜਾ ਰਹੇ ਹਨ। 'ਪਿਸਤੌਲ ਵਾਲੇ' ਸ਼ਹੀਦ ਭਗਤ ਸਿੰਘ ਨੂੰ 'ਕਿਤਾਬ ਵਾਲੇ' ਭਗਤ ਸਿੰਘ ਨਾਲੋਂ ਨਿਖੇੜਨ ਅਤੇ ਪਹਿਲੇ ਨੂੰ ਮੱਧਮ ਪਾ ਕੇ ਦੂਜੇ ਨੂੰ ਲਿਸ਼ਕਾਉਣ ਦੇ ਯਤਨਾਂ ਵਿਚੋਂ ਭਾਰਤੀ ਸਟੇਟ ਦੀ ਮੌਜੂਦਾ ਰਾਜਨੀਤੀ ਦੇ ਅਸਲੀ ਦਰਸ਼ਨ ਹੋ ਜਾਂਦੇ ਹਨ। ਭਾਰਤੀ ਹਾਕਮਾਂ ਕੋਲੋਂ ਇਹ ਗੱਲ ਭੁੱਲੀ ਹੋਈ ਨਹੀਂ ਹੈ ਕਿ ਪੰਜਾਬ ਵਿਚ ਸਿੱਖ ਮਨ ਨੇ ਸ਼ਹੀਦ ਭਗਤ ਸਿੰਘ ਦੇ ਸਿਰਫ ਸੂਰਮਗਤੀ ਤੇ ਸ਼ਹਾਦਤ ਵਾਲੇ (ਬਾਗ਼ੀ) ਪੱਖ ਨੂੰ ਹੀ ਵੱਧ ਅਪਣਾਇਆ ਹੈ। ਇਹ ਇਸ ਕਰਕੇ ਹੈ ਕਿਉਂਕਿ ਸਿੱਖਾਂ ਦਾ ਇਤਿਹਾਸਕ ਵਿਰਸਾ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਭਾਰਤੀ ਹਾਕਮ ਇਸ ਪੱਖੋਂ ਪੂਰੇ ਸੁਚੇਤ ਹਨ ਕਿ ਸਿੱਖ ਨੌਜੁਆਨ, ਜਿਨ੍ਹਾਂ ਨਾਲ ਲਗਾਤਾਰ ਜ਼ਿਆਦਤੀਆਂ ਹੋ ਰਹੀਆਂ ਹਨ, ਉਹ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਤੇ ਬਹਾਦਰੀ ਤੋਂ ਪ੍ਰੇਰਣਾ ਲੈ ਕੇ ਭਾਰਤੀ ਸਟੇਟ ਖਿਲਾਫ਼ ਜਿ਼ੰਦਗੀ ਮੌਤ ਦੀ ਲੜਾਈ ਲੜ ਸਕਦੇ ਹਨ। ਇਸ ਕਰਕੇ, ਉਚੇਚੇ ਮੰਤਵ ਨਾਲ ਸ਼ਹੀਦ ਭਗਤ ਸਿੰਘ ਦੇ ਰਾਸ਼ਟਰਵਾਦੀ ਬਿੰਬ ਉਤੇ ਵਧਵਾਂ ਜ਼ੋਰ ਦਿਤਾ ਜਾ ਰਿਹਾ ਹੈ। ਇਸ ਮਾਮਲੇ ਵਿਚ ਪੰਜਾਬ ਦੀਆਂ ਖੱਬੇ ਪੱਖੀ ਤਾਕਤਾਂ ਮੂਲ ਰੂਪ ਵਿਚ ਭਾਰਤੀ ਸਟੇਟ ਦੀ ਸਿਧਾਤਕ ਸੇਧ ਨਾਲ ਇਕਸੁਰ ਹੋ ਕੇ ਚੱਲ ਰਹੀਆਂ ਹਨ। ਉਹ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ (ਨੈਸ਼ਨਲਿਜ਼ਮ) ਨੂੰ ਚੁਣੌਤੀ ਦੇਣ ਦੀ ਥਾਵੇਂ, ਇਸ ਦੀਆਂ ਢੰਡੋਰਚੀ ਬਣੀਆਂ ਹੋਈਆਂ ਹਨ। ਸਮੇ ਨਾਲ ਉਨ੍ਹਾਂ ਅੰਦਰੋਂ ਇਨਕਲਾਬੀ ਕਣ ਮਰ ਚੁੱਕਾ ਹੈ। ਚਾਰ ਜਾਂ ਪੰਜ ਦਹਾਕੇ ਪਹਿਲਾਂ ਉਨ੍ਹਾਂ ਅੰਦਰ ਸ਼ਹੀਦ ਭਗਤ ਸਿੰਘ ਦੀ ਸੂਰਮਗਤੀ ਤੋਂ ਪ੍ਰੇਰਨਾ ਲੈਣ ਦਾ ਇਨਕਲਾਬੀ ਜਜ਼ਬਾ ਸੀ। ਪਰ ਹੁਣ ਉਨ੍ਹਾਂ ਦਾ ਇਹ ਜਜ਼ਬਾ ਬੁਰੀ ਤਰ੍ਹਾਂ ਕੁਮਲਾ ਗਿਆ ਹੈ। ਇਸ ਕਰਕੇ ਹੁਣ ਉਹ ਸਿਰਫ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਅਰੇ ਮਾਰ ਸਕਦੇ ਹਨ, ਪਰ ਉਸ ਦੇ ਬਾਗ਼ੀਪੁਣੇ ਤੋਂ ਉਤਸ਼ਾਹਤ ਹੋ ਕੇ ਭਾਰਤੀ ਸਟੇਟ ਦੇ ਖਿਲਾਫ਼ ਇਨਕਲਾਬੀ ਲੜਾਈ ਨਹੀਂ ਲੜ ਸਕਦੇ। ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਝਾਰਖੰਡ ਤੇ ਛਤੀਸਗੜ੍ਹ ਅੰਦਰ ਭਾਰਤੀ ਸਟੇਟ ਦੇ ਖਿਲਾਫ਼ ਲਹੂ-ਵੀਟਵਾਂ ਸੰਘਰਸ਼ ਲੜ ਰਹੇ ਮਾਓਵਾਦੀਆਂ ਦੀ ਸ਼ਹੀਦ ਭਗਤ ਸਿੰਘ ਵਿਚ ਸ਼ਰਧਾ ਸੱਚੀ ਤੇ ਸੁੱਚੀ ਹੈ। ਉਹ ਉਸ ਦੀ ਸੂਰਮਗਤੀ ਤੇ ਸ਼ਹਾਦਤ ਕੋਲੋਂ ਪ੍ਰੇਰਨਾ ਲੈ ਕੇ ਭਾਰਤੀ ਸਟੇਟ ਦੇ ਖਿਲਾਫ਼ ਸੂਰਬੀਰਤਾ ਨਾਲ ਇਨਕਲਾਬੀ ਯੁੱਧ ਲੜ ਰਹੇ ਹਨ। ਸੋ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਣੀ ਇਕ ਗੱਲ ਹੈ ਪਰ ਅੱਜ ਦੇ ਪ੍ਰਸੰਗ ਵਿਚ ਉਸ ਦੀ ਵਿਚਾਰਧਾਰਾ ਨੂੰ ਅਪਨਾਉਣਾ ਤੇ ਲਾਗੂ ਕਰਨਾ ਬਿਲਕੁਲ ਵੱਖਰੀ ਗੱਲ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਅੱਜ ਦੇ ਪ੍ਰਸੰਗ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਿਰਫ਼ ਅਪ੍ਰਸੰਗਿਕ ਹੀ ਨਹੀਂ ਕਹੀ ਜਾ ਸਕਦੀ, ਇਸ ਵਿਚ ਵਿਨਾਸ਼ਕਾਰੀ ਨਤੀਜਿਆਂ ਨੂੰ ਜਨਮ ਦੇਣ ਦੀਆਂ ਸੰਭਾਵਨਾਵਾਂ ਲੁਪਤ ਹਨ। ਇਸ ਕਰਕੇ ਭਾਰਤ ਦੇ ਅਜੋਕੇ ਪ੍ਰਸੰਗ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਗੁਣਾਂ ਔਗੁਣਾਂ ਬਾਰੇ ਬਹੁਤ ਹੀ ਸੰਜੀਦਗੀ ਨਾਲ ਸੋਚਣ ਤੇ ਠੰਢੇ ਮਨ ਨਾਲ ਸੰਵਾਦ ਛੇੜਨ ਦੀ ਜ਼ਰੂਰਤ ਹੈ।
News From: http://www.s7News.com

News From S7news.com March 27, 2011

'ਸੋਹਨਜੀਤ ਸਿੰਘ ਨੂੰ ਮੇਰੇ ਸਾਹਮਣੇ ਮਾਰਿਆ ਗਿਆ'

ਅੰਮ੍ਰਿਤਸਰ/ਬਿਊਰੋ

ਅੰਮ੍ਰਿਤਸਰ ਕਾਰ ਬੰਬ ਕੇਸ ਵਿਚ ਗ੍ਰਿਫਤਾਰ ਗੁਰਵਿੰਦਰ ਸਿੰਘ ਹੀਰਾ ਨੇ ਅਦਾਲਤ ਵਿਚ ਜੱਜ ਨੂੰ ਦਸਿਆ ਹੈ ਕਿ ਪੁਲਿਸ ਨੇ ਸੋਹਨਜੀਤ ਸਿੰਘ ਉਰਫ਼ ਸੋਹਣ ਨੂੰ ਉਸਦੇ ਸਾਹਮਣੇ ਮਾਰ ਦਿੱਤਾ ਹੈ ਅਤੇ ਇਹ ਹੁਣ ਉਸ ਨੂੰ ਵੀ ਮਾਰ ਦੇਣਗੇ। ਇਹ ਖੁਲਾਸਾ ਖਾਲੜਾ ਮਿਸ਼ਨ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਝਬਾਲ ਨੇ ਇਕ ਬਿਆਨ ਰਾਹੀਂ ਕੀਤਾ ਹੈ। ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਪੁਲਿਸ ਨੇ ਇਸ ਬੰਬ ਕੇਸ ਵਿਚ ਗੁਰਵਿੰਦਰ ਸਿੰਘ ਹੀਰਾ ਨਾਮ ਦੇ ਇਕ ਵਿਅਕਤੀ ਨੂੰ 8-9 ਮਹੀਨੇ ਤੋਂ ਅਦਾਲਤੀ ਹਿਰਾਸਤ ਵਿਚ ਰਖਿਆ ਹੋਇਆ ਸੀ। ਉਨ੍ਹਾਂ ਦਸਿਆ ਕਿ 14 ਮਾਰਚ ਨੂੰ ਵਿਸ਼ੇਸ਼ ਸੈੱਲ ਦੇ ਅਧਿਕਾਰੀਆਂ ਨੇ ਸ. ਹੀਰਾ ਦਾ ਹੋਰ ਰਿਮਾਂਡ ਲੈਣ ਲਈ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵਿਚ ਗੁਰਵਿੰਦਰ ਸਿੰਘ ਹੀਰਾ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਪੁਲਿਸ ਨੇ ਸੋਹਨਜੀਤ ਸਿੰਘ ਉਰਫ਼ ਸੋਹਣ ਨੂੰ ਉਸਦੇ ਸਾਹਮਣੇ ਮਾਰ ਦਿੱਤਾ ਹੈ ਅਤੇ ਇਹ ਹੁਣ ਉਸ ਨੂੰ ਵੀ ਮਾਰ ਦੇਣਗੇ। ਸ. ਹੀਰਾ ਦੇ ਮੂੰਹੋਂ ਸੱਚ ਸੁਣ ਕੇ ਜੱਜ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਰਿਮਾਂਡ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਬਲਵਿੰਦਰ ਸਿੰਘ ਝਬਾਲ ਨੇ ਦਸਿਆ ਕਿ ਹੀਰਾ ਦੇ ਭਰਾ ਮਨਵਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਤਾਰਾਂ ਦੇ ਕੇ ਅਪਣੇ ਭਰਾ ਦੀ ਜਾਨ ਨੂੰ ਖ਼ਤਰਾ ਹੋਣ ਦੀ ਜਾਣਕਾਰੀ ਦਿਤੀ ਹੈ। ਵਿਸ਼ੇਸ਼ ਅਪਰੇਸ਼ਨ ਸੈੱਲ ਦੀ ਹਿਰਾਸਤ ਵਿਚ ਮਰੇ ਸੋਹਨਜੀਤ ਸਿੰਘ ਉਰਫ ਸੋਹਣ ਸੁਰ ਸਿੰਘ ਵਾਲਾ ਦੀ ਮੌਤ ਦਾ ਮਾਮਲਾ ਖਾਲੜਾ ਮਿਸ਼ਨ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਉਚ ਪੱਧਰੀ ਤਰੀਕੇ ਨਾਲ ਉਠਾਏ ਜਾਣ ਕਾਰਨ ਇਹ ਹੁਣ ਅਕਾਲੀ-ਭਾਜਪਾ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਕ ਪੱਤਰ ਲਿਖ ਕੇ ਪੰਜਾਬ ਅੰਦਰ ਜੰਗਲ ਰਾਜ, ਪੁਲਿਸ ਨੂੰ ਮਿਲੇ ਅਸੀਮਿਤ ਅਧਿਕਾਰ ਤੇ ਪੁਲਿਸ ਹਿਰਾਸਤ ਵਿਚ ਹੋਈ ਸੋਹਨਜੀਤ ਸਿੰਘ ਦੀ ਮੌਤ ਦੇ ਮਾਮਲੇ ਵਿਚ ਦਖ਼ਲ ਅੰਦਾਜ਼ੀ ਦੀ ਮੰਗ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਹਾਈ ਕੋਰਟ ਦੇ ਮੁੱਖ ਜੱਜ ਨੂੰ ਲਿਖੇ ਪੱਤਰ ਵਿਚ ਜਾਣਕਾਰੀ ਦਿੰਦਿਆਂ ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਬੀਬੀ ਪਰਮਜੀਤ ਕੌਰ ਖਾਲੜਾ ਅਤੇ ਵਿਰਸਾ ਸਿੰਘ ਬਹਿਲਾ ਨੇ ਦਸਿਆ ਕਿ ਪੁਲਿਸ ਇਸ ਮਾਮਲੇ ਬਾਰੇ ਬਿਲੁਕਲ ਝੂਠ ਬੋਲ ਰਹੀ ਹੈ। ਉਨ੍ਹਾਂ ਦਸਿਆ ਕਿ ਸੋਹਨਜੀਤ ਸਿੰਘ ਨੂੰ 3 ਮਾਰਚ ਨੂੰ ਦਿਨ ਦਿਹਾੜੇ ਵਿਸ਼ੇਸ਼ ਸੈੱਲ ਦੇ ਏਆਈਜੀ ਮਨਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਘਰੋਂ ਚੁਕਿਆ ਸੀ। ਪੱਤਰ ਵਿਚ ਲਿਖਿਆ ਹੈ ਕਿ ਪੁਲਿਸ ਜਿਸ ਦਿਨ ਦੀ ਕਾਰਵਾਈ ਨਾਲ ਸੋਹਨਜੀਤ ਸਿੰਘ ਨੂੰ ਜੋੜ ਰਹੀ ਹੈ, ਉਹ ਦਿਨ ਤਾਂ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਪੁੱਤਰ ਵਿਚ ਆਗੂਆਂ ਨੇ ਸਵਾਲ ਕੀਤਾ ਕਿ ਪੁਲਿਸ ਹਿਰਾਸਤ ਵਿਚ ਸੋਹਣ ਚਲ ਫਿਰ ਵੀ ਨਹੀਂ ਸੀ ਸਕਦਾ, ਫਿਰ ਉਹ ਕਿਵੇਂ ਕੁਰਸੀ 'ਤੇ ਚੜ੍ਹਿਆ ਅਤੇ ਕਿਵੇਂ ਉਸ ਨੇ ਅਪਣੇ ਗਲ ਵਿਚ ਫਾਹਾ ਪਾਇਆ? ਉਨ੍ਹਾਂ ਮੁੱਖ ਜੱਜ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਪੁਲਿਸ ਹਿਰਾਸਤ ਵਿਚ ਸੋਹਨਜੀਤ ਸਿੰਘ ਉਪਰ ਅਣ-ਮਨੁੱਖੀ ਜ਼ੁਲਮ ਢਾਹਿਆ ਗਿਆ ਜਿਸ ਕਾਰਨ ਉਸ ਦੀ ਲੱਤ ਟੂੱਟ ਜਾਣ ਕਾਰਨ ਲੱਤ ਵਿਚ ਪਈ ਪਲੇਟ ਵੀ ਬਾਹਰ ਆ ਗਈ ਸੀ। 10 ਮਾਰਚ ਨੂੰ ਜਦ ਸੋਹਨਜੀਤ ਸਿੰਘ ਦੀ ਪਤਨੀ ਭੁਪਿੰਦਰ ਕੌਰ ਉਸ ਨਾਲ ਮੁਲਾਕਾਤ ਕਰਨ ਆਈ ਸੀ ਤਾਂ ਉਸ ਕੋਲੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ। ਦੋ ਪੁਲਿਸ ਵਾਲਿਆਂ ਨੇ ਉਸ ਨੂੰ ਸਹਾਰਾ ਦੇ ਕੇ ਖੜਾ ਕੀਤਾ ਸੀ। ਪੱਤਰ ਵਿਚ ਲਿਖਿਆ ਕਿ ਸੋਹਨਜੀਤ ਸਿੰਘ ਨੇ ਅਪਣੀ ਪਤਨੀ ਨੂੰ ਉਦੋਂ ਹੀ ਦੱਸ ਦਿਤਾ ਸੀ ਕਿ ਪੁਲਿਸ ਨੇ ਉਸ ਨੂੰ ਮਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਸੋਹਣ ਦੀ ਮੌਤ ਲਈ ਮੁੱਖ ਜ਼ਿੰਮੇਵਾਰੀ ਏਆਈਜੀ ਮਨਮਿੰਦਰ ਸਿੰਘ ਹੈ। ਖਾੜਕੂ ਸੋਹਨਜੀਤ ਸਿੰਘ ਦੀ ਹਿਰਾਸਤ ਵਿਚ ਹੋਈ ਭੇਦਭਰੀ ਮੌਤ ਬਾਰੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸਿੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਨਿਆਂਇਕ ਜਾਂਚ ਦੇ ਮੁਕੰਮਲ ਹੋਣ ਤਕ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨ ਤਾਂ ਕਿ ਉਹ ਅਪਣੇ ਅਹੁਦੇ ਦਾ ਪ੍ਰਭਾਵ ਪਾ ਕੇ ਜਾਂਚ ਨੂੰ ਪ੍ਰਭਾਵਤ ਨਾ ਕਰ ਸਕਣ। ਖ਼ਾਲਸਾ ਐਕਸ਼ਨ ਕਮੇਟੀ ਦੇ ਆਗੂ ਭਾਈ ਮੋਹਕਮ ਸਿੰਘ, ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਤੇ ਸੱਤਾਧਾਰੀ ਧਿਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱਜ ਵੀ ਪੁਲਿਸ ਰਾਜ ਹੈ ਅਤੇ ਅਕਾਲੀ ਸਰਕਾਰ ਸਿਰਫ਼ ਨਾਮ ਦੀ ਹੀ ਹੈ ਤੇ ਸਿਆਸਤ ਵਿਚ ਮਸ਼ਰੂਫ਼ ਹੈ। ਉਨ੍ਹਾਂ ਕਿਹਾ ਕਿ ਸੋਹਨਜੀਤ ਸਿੰਘ ਉਰਫ਼ ਸੋਹਣ ਦੀ ਮੌਤ ਪੁਲਿਸ ਤਸ਼ੱਦਦ ਨਾਲ ਹੋਈ ਹੈ। ਖ਼ੁਦਕਸ਼ੀ ਦੀ ਗੱਲ ਮਨਘੜਤ ਕਹਾਣੀ ਹੈ ਜੋ ਸਬੰਧਤ ਅਧਿਕਾਰੀਆਂ ਨੇ ਅਪਣੀ ਚਮੜੀ ਬਚਾਉਣ ਲਈ ਘੜੀ ਹੈ। ਸ. ਸੋਹਨਜੀਤ ਸਿੰਘ ਦੀ ਮੌਤ ਪੁਲਿਸ ਤਸ਼ੱਦਦ ਨਾਲ ਹੋਈ ਹੈ ਅਤੇ ਪੰਜਾਬ ਪੁਲਿਸ ਉਨ੍ਹਾਂ ਦੀ ਮੌਤ ਨੂੰ ਖੁਦਕੁਸ਼ੀ ਦੱਸ ਰਹੀ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿ ਰਹੇ ਮਰਹੂਮ ਖਾੜਕੂ ਸੋਹਨਜੀਤ ਸਿੰਘ ਸੋਹਣ ਦੇ ਸਪੁੱਤਰ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਥਰਡ ਡਿਗਰੀ ਦਾ ਤਸ਼ੱਦਦ ਕਰਕੇ ਪੁਲਿਸ ਨੇ ਮਾਰਿਆ ਹੈ ਅਤੇ ਮਾਰਨ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨੂੰ ਪੁਲਿਸ ਨੇ ਕਈ ਧਮਕੀਆਂ ਦਿੱਤੀਆਂ ਸਨ। ਮਨਮੋਹਨ ਸਿੰਘ ਨੇ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
News From: http://www.s7News.com

News From S7news.com March 27, 2011

ਵਿਸ਼ਵ ਕ੍ਰਿਕਟ ਕੱਪ-2011 ਭਾਰਤ ਦਾ ਸੈਮੀਫਾਈਨਲ ਮੁਕਾਬਲਾ 30 ਮਾਰਚ ਨੂੰ ਮੋਹਾਲੀ 'ਚ ਪਾਕਿਸਤਾਨ ਵਿਰੁਧ

ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਵਿਖੇ ਵਿਸ਼ਵ ਕ੍ਰਿਕਟ ਕੱਪ-2011 ਦੇ ਖੇਡੇ ਗਏ ਇਕ ਮੁਕਾਬਲੇ 'ਚ ਭਾਰਤ ਨੇ ਯੁਵਰਾਜ ਸਿੰਘ ਦੀ ਹਰਫਨਮੌਲਾ ਖੇਡ ਅਤੇ ਸਚਿਨ ਤੇਂਦੁਲਕਰ ਤੇ ਸੁਰੇਸ਼ ਰੈਨਾ ਦੀ ਕਮਾਲ ਦੀ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ। ਭਾਰਤ ਦਾ ਸੈਮੀਫਾਈਨਲ ਮੁਕਾਬਲਾ 30 ਮਾਰਚ ਨੂੰ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ 'ਚ ਪਾਕਿਸਤਾਨ ਵਿਰੁਧ ਹੋਵੇਗਾ। ਆਸਟਰੇਲੀਆ ਵੱਲੋਂ ਦਿੱਤੇ 261 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ 47.4 ਓਵਰਾਂ 'ਚ 5 ਵਿਕਟਾਂ ਗਵਾ ਕੇ ਪ੍ਰਾਪਤ ਕਰ ਲਿਆ। ਯੁਵਰਾਜ ਸਿੰਘ ਨੂੰ 'ਮੈਨ ਆਫ ਦੀ ਮੈਚ' ਐਲਾਨਿਆ ਗਿਆ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਸਚਿਨ ਤੇਂਦੁਲਕਰ ਨੇ ਟੀਮ ਨੂੰ ਠੋਸ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਪਰ 15 ਦੇ ਨਿੱਜੀ ਸਕੋਰ 'ਤੇ ਵਰਿੰਦਰ ਸਹਿਵਾਗ ਨੂੰ ਸ਼ੇਨ ਵਾਟਸਨ ਨੇ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਗੌਤਮ ਗੰਭੀਰ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਟੀਮ ਦਾ ਸਕੋਰ 94 ਦੌੜਾਂ ਤੱਕ ਪਹੁੰਚਾ ਦਿੱਤਾ ਤਾਂ ਗੰਭੀਰ ਦੌੜ ਦੇ ਚੱਕਰ 'ਚ 50 ਦੇ ਨਿੱਜੀ ਸਕੋਰ 'ਤੇ ਰਨ ਆਊਟ ਹੋ ਗਿਆ। ਇਸ ਤੋਂ ਬਾਅਦ ਆਏ ਵਿਰਾਟ ਕੋਹਲੀ ਨੇ ਵੀ ਕੁਝ ਚੰਗੇ ਸ਼ਾਟ ਖੇਡੇ ਅਤੇ ਮਹੱਤਵਪੂਰਨ 24 ਦੌੜਾਂ ਬਣਾਈਆਂ। ਸਚਿਨ ਤੇਂਦੁਲਕਰ ਅੱਜ ਵੀ ਆਪਣਾ 100ਵਾਂ ਸੈਂਕੜਾ ਬਣਾਉਣ 'ਚ ਨਾਕਾਮ ਰਿਹਾ ਪਰ ਉਸਨੇ 68 ਗੇਂਦਾਂ 'ਤੇ 53 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਲਈ ਆਧਾਰ ਕਾਇਮ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਦੇ ਯੁਵਰਾਜ ਸਿੰਘ ਨੇ ਸ਼ਾਨਦਾਰ ਨਾਬਾਦ 57 ਅਤੇ ਸੁਰੇਸ਼ ਰੈਨਾ ਨੇ ਨਾਬਾਦ 34 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦੇ ਦੁਆਰ ਤੱਕ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 7 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਵੱਲੋਂ ਬਰੈਟ ਲੀ, ਸ਼ਾਨ ਟੈਟ, ਸ਼ੇਨ ਵਾਟਸਨ ਅਤੇ ਡੇਵਿਡ ਹਸੀ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਅਤੇ ਬਰੈਡ ਹੈਡਿਨ ਨੇ ਟੀਮ ਨੂੰ ਠੋਸ ਸ਼ੁਰੂਆਤ ਦੇਣ ਦਾ ਯਤਨ ਕੀਤਾ ਪਰ ਵਾਟਸਨ 10ਵੇਂ ਓਵਰ 'ਚ 25 ਦੇ ਨਿੱਜੀ ਸਕੋਰ 'ਤੇ ਆਰ. ਅਸ਼ਵਿਨ ਨੂੰ ਵਿਕਟ ਦੇ ਬੈਠਾ। ਇਸ ਤੋਂ ਬਾਅਦ ਬਰੈਡ ਹੈਡਿਨ ਨੇ ਕਪਤਾਨ ਰਿੱਕੀ ਪੌਂਟਿੰਗ ਨਾਲ ਰਲ ਕੇ ਪਾਰੀ ਨੂੰ ਸੰਭਾਲਿਆ। ਦੋਵਾਂ ਖਿਡਾਰੀਆਂ ਨੇ 70 ਦੌੜਾਂ ਦੀ ਸਾਂਝੇਦਾਰੀ ਕੀਤੀ ਤਾਂ ਹੈਡਿਨ (53) ਨੂੰ ਯੁਵਰਾਜ ਸਿੰਘ ਨੇ ਪੈਵੇਲੀਅਨ ਦਾ ਰਾਹ ਦਿਖਾ ਦਿੱਤਾ। ਇਸ ਤੋਂ ਬਾਅਦ ਕਪਤਾਨ ਰਿੱਕੀ ਪੌਂਟਿੰਗ ਨਾਲ ਸਿਰਫ਼ ਡੇਵਿਡ ਹਸੀ ਨੇ 38 ਦੌੜਾਂ ਦਾ ਨਿੱਜੀ ਯੋਗਦਾਨ ਪਾਇਆ। ਪੌਂਟਿੰਗ ਨੇ ਅੱਜ 104 ਦੌੜਾਂ ਨਾਲ ਆਪਣਾ 30 ਸੈਂਕੜਾ ਲਗਾਇਆ। ਇਸ ਤੋਂ ਇਲਾਵਾ ਮਾਈਕਲ ਕਲਾਰਕ ਨੇ 8, ਮਾਈਕ ਹਸੀ ਨੇ 3, ਕੈਮਰੋਨ ਵਾਈਟ ਨੇ 12 ਅਤੇ ਮਿਸ਼ੇਲ ਜੌਹਨਸਨ ਨੇ ਨਾਬਾਦ 6 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਅਸ਼ਵਿਨ, ਯੁਵਰਾਜ ਸਿੰਘ ਅਤੇ ਜ਼ਹੀਰ ਖਾਨ ਨੇ 2-2 ਵਿਕਟਾਂ ਲਈਆਂ।

ਭਾਰਤੀ ਟੀਮ ਨੇ ਜਿੱਥੇ ਆਸਟਰੇਲੀਆ ਟੀਮ ਨੂੰ ਵਿਸ਼ਵ ਕੱਪ 'ਚੋਂ ਬਾਹਰ ਕਰਕੇ ਇਤਿਹਾਸ ਰਚ ਦਿੱਤਾ, ਉਥੇ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ ਹੀ ਰਿਕਾਰਡ ਨੂੰ ਹੋਰ ਸੁਧਾਰਦਿਆਂ ਇਕ ਦਿਨਾਂ ਕ੍ਰਿਕਟ 'ਚ 18000 ਦੌੜਾਂ ਪੂਰੀਆਂ ਕਰਨ ਦਾ ਮਾਣ ਵੀ ਪ੍ਰਾਪਤ ਕਰ ਲਿਆ। ਆਸਟਰੇਲੀਆ ਵਿਰੁਧ ਮੈਚ 'ਚ ਸਚਿਨ ਨੇ 68 ਗੇਂਦਾਂ 'ਤੇ 53 ਦੌੜਾਂ ਬਣਾਈਆਂ। ਜਿਸ 'ਚ ਉਸਨੇ ਸ਼ਾਨਦਾਰ 2 ਚੌਕੇ ਵੀ ਲਗਾਏ।
News From: http://www.s7News.com

Thursday, March 24, 2011

News From S7news.com March 24, 2011

लीबिया की 14 तेल कंपनियों पर प्रतिबंध

अमेरिका ने लीबिया की 14 तेल कंपनियों पर प्रतिबंध लागू किए हैं। यह कंपनियां तेल के वितरण, खनन और शुद्धीकरण से संबंधित हैं। इन सभी कंपनियों का मालिकाना हक लीबिया की सरकार के पास है। इन कंपनियों पर प्रतिबंध लागू करने से गद्दाफी के आर्थिक स्रोत का मुख्य द्वार बंद हो जाएगा।



अमेरिका के आला अधिकारी सुबीन ने बताया कि संयुक्त राष्ट्र सुरक्षा परिषद के नियम के मुताबिक सभा देश इन कंपनियों का बहिष्कार करेंगे जिससे गद्दाफी के पास इन कंपनियों से आने वाली आय खत्म हो जाएगी। प्रतिबंध के मुताबिक लीबिया के नेशनल ऑयक कॉर्पोरेशन की संपत्ति सभी देशों में जब्त कर ली जाएगी। अब देखना ये है कि गद्दाफी अमेरिका की इस चाल का जवाब अपनी किस कूटनीतिक रणनीतिक के जरिए देते हैं।
News From: http://www.s7News.com

News From S7news.com March 24, 2011

अब शीतल भाभी की बारी है........

बॉलिवुड में अभी तक बदनाम मुन्नी और जवान शीला ही छाई हुई थी। लेकिन अब शीतल भाभी आ रही हैं इन दोनों को टक्कर देने और दर्शकों को अपनी अदाओं और हुस्त्र का दीवाना बनाने के लिए।

गौरतलब है कि इस फिल्म के निर्माता और निर्देशक सी एम जैन ने इस फिल्म को प्रतिबंधित और अश्£ल साइट सविता भाभी डॉट कॉम से प्रेरित होकर बनाया है। इस फिल्म में शीतल भाभी बनी हीना रहमान एक आइटम सांग में अपनी अदाओं का जलवा बिखेर कर दर्शकों के होश फाख्ता कर देंगी।
News From: http://www.s7News.com

Wednesday, March 23, 2011

News From S7news.com March 23, 2011

जाट आंदोलन जारी, रेल यातायात बाधित

सरकारी नौकरियों में आरक्षण की मांग को लेकर उत्तर प्रदेश, हरियाणा, राजस्थान में जाटों का आंदोलन जारी है.



फतेहाबाद के मेहूवाला में रेलवे ट्रैक पर बैठे जाट पीछे हटने को तैयार नहीं हैं. नाराज जाटों ने मंगलवार को केंद्रीय नेताओं के पुतले फूंके और जल्द से जल्द आरक्षण दिए जाने की मांग की. मेहूवाल गांव में पिछले कई दिनों से जाट रेलवे ट्रैक पर कब्जा जमा कर बैठे हुए हैं.



आंदोलन के मद्देनज़र सुरक्षा कड़ी



रेलवे ट्रैक खाली कराने के लिए सीआरपीएफ की कंपनियां बुलाए जाने के मामले में जाट नेताओं का कहना है कि अगर बल प्रयोग किया गया तो इसके परिणाम सरकार को भुगतने होंगे. साथ ही जाट नेताओं ने ये भी कहा है कि उनकी तरफ से तब तक कोई हिंसा नहीं होगी जब तक उन पर बल प्रयोग नहीं किया जाता.



रेल यातायात प्रभावित



रेवाड़ी में भी रेलवे ट्रैक पर जाट डेरा डाले हुए हैं.



विगत एक पखवाड़े से चल रहे जाटों के आंदोलन के कारण उत्तर भारत में रेल यातायात बुरी तरह प्रभावित है. इसने उत्तर रेलवे को अनेक ट्रेनों को रद्द करने और कुछ अन्य ट्रेनों का मार्ग परिवर्तित करने को बाध्य कर दिया है.


News From: http://www.s7News.com

News From S7news.com March 23, 2011

गद्दाफी के देश से निकलने की संभावना

अमेरिकी विदेश मंत्री हिलेरी क्लिंटन ने संभावना जताई है कि पश्चिमी देशों के हमलों के कारण मुअम्मर गद्दाफी और उनके सहयोगी के लीबिया से निकल सकते हैं. इससे पहले गद्दाफी ने सरकारी टीवी में कहा, घुटने नहीं टेकेंगे.





अमेरिकी विदेश मंत्री हिलेरी क्लिंटन ने एबीसी टेलीविजन के साथ इंटरव्यू में कहा कि गद्दाफी के हवाले से कई लोग विकल्प ढूंढ रहे हैं कि कहां जाया जा सकता है. \"यह बिलकुल गद्दाफी के व्यव्हार का तरीका है, बिना अनुमान के. लेकिन हमें लगता है कि कुछ लोग सोच रहे हैं कि लीबिया छोड़ कर कहां जाया जा सकता है, क्या किया जा सकता है. हम इसे प्रोत्साहित करेंगे.\"



लेकिन मंगलवार देर रात गद्दाफी ने सरकारी टेलीविजन में अपने भाषण में लड़ाई के प्रति प्रतिबद्धता जताई और कहा, \"हम सिर नहीं झुकाएंगे. हम किसी भी तरह लडेंगे. इसके लिए हम तैयार हैं चाहे लंबा संघर्ष हो या छोटा. जीत हमारी ही होगी.\"



चाहे पश्चिमी देशों की अटकलों के बीच गद्दाफी ने लीबिया छोड़ने से साफ इनकार किया. \"मैं यहीं रहूंगा, यहां मेरा घर है. मैं अपने टेंट में रह रहा हूं. मैं यहीं हूं.\"



इस भाषण के बाद गद्दाफी के समर्थकों का शोर सुना गया और हवा में गोली चलने की आवाजें भी. अंतरराष्ट्रीय समुदाय पर शाब्दिक हमला करते हुए गद्दाफी ने कहा, \"हर जगह इस हमले के विरोध में प्रदर्शन हो रहे हैं. यह हमला संयुक्त राष्ट्र चार्टर का उल्लंघन है. यह हमला कुछ फासीवादी लोगों ने किया है जो इतिहास के कचरे के डब्बे में खो जाएंगे.\"



वहीं अमेरिका के राष्ट्रपति बराक ओबामा ने विश्वास जताया है कि अमेरिका कुछ ही दिनों में लीबिया की सेना का नियंत्रण खत्म कर अंतरराष्ट्रीय गठबंधन के हाथों नियंत्रण देगा.


News From: http://www.s7News.com

News From S7news.com March 23, 2011

भारत-ऑस्ट्रेलिया मैच के टिकट बिके

भारत और ऑस्ट्रेलिया के बीच गुरुवार को मोटेरा स्थित सरदार पटेल स्टेडियम में होने वाले विश्वकप के नॉकआउट क्वार्टरफाइनल के 19,000 टिकट दो घंटे से भी कम समय में बिक गए।



जीसीए के समन्वयक धीरज जोगानी ने बताया कि टिकट खिड़की से लगभग 10,000 लोगों को करीब 105 मिनटों में 19,000 टिकट बेच दिए गए। एक व्यक्ति को केवल दो ही टिकट बेचे गए। इसके अलावा 3,000 टिकट ऑनलाइन बेचे गए। टिकट खिड़की रविवार को लगभग डेढ़ घंटे खुली रही जबकि सोमवार को केवल 15 मिनट तक ही टिकट बेचे गए।



लेकिन टिकट खरीदने के लिए स्टेडियम के बाहर घंटों लाइन में खड़े रहे क्रिकेट प्रेमियों ने आरोप लगाया कि उन्हें टिकटों के बजाए अधिकारियों का गुस्सा और पुलिस का बुरा व्यवहार सहना पड़ा। उन्होंने कहा कि टिकटों की कालाबाजारी हो रही थी। टिकट स्टेडियम के बाहर खिड़की पर मिलने के बजाए अन्य लोगों से उनकी वास्तविक कीमत से नौ गुणा अधिक दाम पर उपलब्ध थे। घंटों तक लाइन में खड़े रहने के बावजूद कई क्रिकेट प्रेमियों को खाली हाथ ही घर लौटना पड़ा।
News From: http://www.s7News.com

Tuesday, March 22, 2011

ਸਿਖਾਂ ਦੀ ਹੋਂਦ ਲਈ ਵੱਖਰੀ ਪਛਾਣ ਜਰੂਰੀ-ਕਰਨੈਲ ਸਿੰਘ ਪੀਰ ਮੁਹੰਮਦ

16 ਮਾਰਚ 2011-ਗੁਰਦੁਆਰਾ ਕਮਿਸ਼ਨ ਨਾਲ ਰਜਿਸਟਰਡ ਜਥੇਬੰਦੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਆਉਣ ਵਾਲੀਆਂ 2011 ਦੀਆਂ ਐਸ ਜੀ ਪੀ ਸੀ ਚੋਣਾਂ ਆਪਣੇ ਖੁਦ ਦੇ ਬੈਨਰ 'ਤੇ ਲੜੇਗੀ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਬੈਨਰ ਹੋਵੇਗਾ 'ਪੰਜਾਬ ਪੰਜਾਬੀਆਂ ਦਾ' ਤੇ ਸਿੰਘ ਸਭਾ ਸਮਾਜਿਕ ਸੁਧਾਰ' ਜਿਸ ਦੇ ਆਧਾਰ 'ਤੇ ਐਸ ਜੀ ਪੀ ਸੀ ਚੋਣਾਂ ਲੜੀਆਂ ਜਾਣਗੀਆਂ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਏਜੰਡੇ ਦਾ ਐਲਾਨ ਕਰਦਿਆਂ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਿਖ ਦੀ ਵੱਖਰੀ ਪਛਾਣ ਲਈ ਸੰਘਰਸ਼ ਨੂੰ ਮੁੜ ਸੁਰਜੀਤ ਕੀਤਾ ਜਾਵੇ ਜੋ ਕਿ ਇਕ ਸਿਧਾਂਤ ਹੈ ਜਿਸ 'ਤੇ ਐਸ ਜੀ ਪੀ ਸੀ ਤੇ ਸਿਖ ਗੁਰਦੁਆਰਾਸ ਐਕਟ ਦੀ ਸਥਾਪਨਾ ਹੋਈ ਸੀ ਤੇ ਜਿਸ ਦੇ ਲਈ ਅੰਗਰੇਜ਼ੀ ਸ਼ਾਸਨ ਤੇ 1947 ਤੋਂ ਬਾਅਦ ਹਜ਼ਾਰਾਂ ਸਿਖਾਂ ਨੇ ਜਾਨਾਂ ਵਾਰੀਆਂ ਹਨ। ਪੀਰ ਮੁਹੰਮਦ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੰਟਰੋਲ ਵਾਲੀ ਐਸ ਜੀ ਪੀ ਸੀ ਨੇ ਸਿਖਾਂ ਦੀ ਵੱਖਰੀ ਪਛਾਣ ਲਈ ਕਦੀ ਕੁਝ ਨਹੀਂ ਕੀਤਾ ਤੇ ਬੇਇਨਸਾਫੀ ਦੇ ਖਿਲਾਫ ਕਦੀ ਆਵਾਜ਼ ਨਹੀਂ ਉਠਾਈ। ਐਸ ਦੀ ਪੀ ਸੀ ਦੀ ਸਥਾਪਨਾ ਸਿਖਾਂ ਦਾ ਵੱਖਰੀ ਪਛਾਣ ਦਾ ਪ੍ਰਚਾਰ ਕਰਨ ਤੇ ਇਸ ਦੀ ਰਾਖੀ ਕਰਨ ਲਈ ਕੀਤੀ ਗਈ ਸੀ ਪਰ ਇਸ ਸੰਸਥਾ ਦੀ ਵਰਤੋਂ ਸਿਆਸੀ ਲਾਹਾ ਲੈਣ ਲਈ ਹੋ ਰਹੀ ਹੈ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਸ ਜੀ ਪੀ ਸੀ ਚੋਣਾਂ ਲਈ ਜਾਰੀ ਕੀਤਾ ਏਜੰਡਾ ਇਸ ਤਰਾਂ ਹੈ-
1-ਸ੍ਰੀ ਅਕਾਲ ਤਖਤ ਦੀ ਸਰਵਉਂਚਤਾ
(ਏ) ਅਸੀਂ ਸ੍ਰੀ ਅਕਾਲ ਤਖਤ ਨੂੰ ਸਿਖ ਧਰਮ ਦੇ ਸਰਵਉਂਚ ਤਖਤ ਵਜੋਂ ਮੰਨਦੇ ਹਾਂ ਤੇ ਇਸ ਵਿਚ ਵਿਸ਼ਵਾਸ ਰਖਦੇ ਹਾਂ ਤੇ ਸ੍ਰੀ ਅਕਾਲ ਤਖਤ ਦੀ ਪਛਾਣ ਤੇ ਸਰਵਉਂਚਤਾ ਨੂੰ ਬਰਕਰਾਰ ਰੱਖਣ ਤੇ ਹੋਰ ਵਧਾਉਣ ਲਈ ਕੰਮ ਕਰਦੇ ਰਹਾਂਗੇ।
2-ਧਾਰਾ 25 ਵਿਚ ਸੋਧ-ਸਿਖ ਧਰਮ ਇਕ ਵਖਰਾ ਧਰਮ
(ਏ) ਸਵਿਧਾਨ ਦੀ ਧਾਰਾ 25 ਸਿਖ ਧਰਮ 'ਤੇ ਅਧਿਕਾਰ ਜਮਾਉਂਦਾ ਹੈ ਤੇ ਇਸ ਨੂੰ ਸਿਖਾਂ 'ਤੇ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਥੋਪਿਆ ਗਿਆ ਸੀ। ਸਿਖਾਂ ਦੀ ਵਖਰੀ ਵਛਾਣ ਬਹਾਲ ਕਰਨ ਲਈ ਧਾਰਾ 25 ਵਿਚ ਸੋਧ ਕਰਨ ਵਾਸਤੇ ਤੇ ਸਮਰਥਨ ਜੁਟਾਉਣ ਲਈ ਕੰਮ ਕਰਾਂਗੇ।
3-ਸਿਖ ਪਛਾਣ ਬਾਰੇ ਜਾਗਰੂਕਤਾ-ਪੰਜ ਕਕਾਰ
(ਏ) ਪੰਜ ਕਕਾਰਾਂ ਖਾਸ ਕਰਕੇ ਦਸਤਾਰ ਤੇ ਕਿਰਪਾਨ ਨੂੰ ਸਿਖ ਧਰਮ ਦੀ ਪਛਾਣ ਦੇ ਥੰਮ ਵਜੋਂ ਤੇ ਯੂ ਐਨ ਚਾਰਟਰ ਤੇ ਸੰਯੁਕਤ ਰਾਸ਼ਠਰ ਮਨੁੱਖੀ ਅਧਿਕਾਰ ਐਲਾਨਨਾਮੇ ਤਹਿਤ ਇਸ ਨੂੰ ਪਹਿਨਣ ਦੇ ਸਿਖਾਂ ਦਾ ਅਧਿਕਾਰ ਬਾਰੇ ਵਿਸ਼ਵ ਪੱਧਰ 'ਤੇ ਜਾਗਰੂਕਤਾ ਫੈਲਾਉਣ ਬਾਰੇ।
4-ਸਿਖ ਨਸਲਕੁਸ਼ੀ 1984-1997
(ਏ)ਪੰਜਾਬ, ਦਿੱਲੀ , ਹਰਿਆਣਾ ਤੇ ਹੋਰ ਰਾਜਾਂ ਵਿਚ 1984-1997 ਦੌਰਾਨ ਸਿਖਾਂ ਦੇ ਹੋਏ ਕਤਲੇਆਮ ਨੂੰ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਦੀ ਧਾਰਾ 2 ਤਹਿਤ ਸਿਖ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਲਈ ਕੰਮ ਕਰਾਂਗੇ।
(ਬੀ) ਸ਼ਹੀਦ-ਏ-ਮਿਨਾਰ ਦੀ ਸਥਾਪਨਾ ਕੀਤੀ ਜਾਵੇਗੀ ਤੇ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਵਿਚ ਹੋਏ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਸਰਕਾਰੀ ਛੁਟੀ ਐਲਾਨਣ ਲਈ ਕੰਮ ਕਰਾਂਗੇ।
5-ਨਸ਼ਾ ਮੁਕਤ ਪੰਜਾਬ
(ਏ) ਨਸ਼ਿਆਂ ਦੀਆਂ ਬੁਰਾਈਆਂ ਬਾਰੇ ਜਾਗੂਰਕਤਾ ਫੈਲਾ ਕੇ ਇਕ 'ਨਸ਼ਾ ਮੁਕਤ ਪੰਜਾਬ' ਦੀ ਸਿਰਜਣਾ ਕਰਾਂਗੇ।
6-ਖਾਲਸਾ ਇਨਸਾਫ
(ਏ) ਲੋਕਾਂ ਦੇ ਝਗੜੇ ਨਿਪਟਾਉਣ ਲਈ ਖਾਲਸਾ ਪੰਚਾਇਤ ਪ੍ਰਣਾਲੀ ਦਾ ਸਥਾਪਨਾ ਤੇ ਪ੍ਰਚਾਰ
(ਬੀ) ਸਿਖਾਂ ਦੇ ਅਧਿਕਾਰਾਂ ਦੀ ਆਵਾਜ਼ ਉਠਾਉਣ ਲਈ ਜੇਲਾਂ ਵਿਚ ਬੰਦ ਸਿਖਾਂ ਦੀ ਕਾਨੂੰਨੀ ਲੜਾਈ ਲੜਣ ਲਈ ਫੰਡ ਦੀ ਸਥਾਪਨਾ।
7-ਕਿਸਾਨ ਸੰਭਾਲ ਲਹਿਰ
(ਏ) ਕਰਜੇ ਨਾ ਮੋੜ ਸਕਣ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਬਚਾਉਣ ਲਈ ਐਸ ਜੀ ਪੀ ਸੀ ਕਰਜੇ ਮੋੜਣ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਮਦਦ ਕਰੇਗੀ।
8-ਸ਼ਹੀਦ ਪਰਿਵਾਰ ਪੈਨਸ਼ਨ
(ਏ) 1984 ਤੋਂ ਲੈਕੇ ਹੁਣ ਤੱਕ ਸ਼ਹੀਦ ਹੋਏ ਸਿਖਾਂ ਦੇ ਪਰਿਵਾਰਾਂ ਲਈ ਪੈਨਸ਼ਨ ਜਾਰੀ ਕੀਤੀ ਜਾਵੇਗੀ।
9-ਪੰਜਾਬ ਰੋਜ਼ਗਾਰ ਸਕੀਮ
(ਏ) ਐਸ ਜੀ ਪੀ ਸੀ ਦਾ ਵਖਰਾ ਵਿੰਗ ਸਥਾਪਿਤ ਕੀਤਾ ਜਾਵੇਗੀ ਜੋ ਕਿ ਪੰਜਾਬ ਰੋਜ਼ਗਾਰ ਸਕੀਮ ਚਲਾਏਗੀ ਜਿਸ ਤਹਿਤ ਪ੍ਰੋਜੈਕਟਸ ਤੇ ਅਦਾਰੇ ਸਥਾਪਿਤ ਕੀਤੇ ਜਾਣਗੇ ਤਾਂ ਜੋ ਪੰਜਾਬ ਵਿਚ ਰੋਜ਼ਗਾਰ ਦੇ ਵਧੇਰੇ ਮੌਕੇ ਦਿੱਤੇ ਜਾ ਸਕਣ।
10-ਧੀਆਂ ਬਚਾਓ ਲਹਿਰ
(ਏ) ਭਰੂਣ ਹਤਿਆ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ
ਤੇ ਲਿੰਗ ਦੀ ਬਰਾਬਰਤਾ ਨੂੰ ਪ੍ਰੋਤਸਾਹਨ ਕਰਨ ਲਈ ਸੰਸਥਾ ਦੀ ਸਥਾਪਨਾ ਕੀਤੀ ਜਾਵੇਗੀ।
ਆਲ ਇੰਡੀਆ ਸਿਖ ਸਟੂਡੈਂਠਸ ਫੈਡਰੇਸ਼ਨ ਦੇ ਪ੍ਰਧਾਨ ਨੇ ਐਸ ਜੀ ਪੀ ਸੀ ਨੂੰ ਮੌਜੂਦਾ ਸ਼ਾਸਕਾਂ ਦੇ ਪੰਜਿਆਂ 'ਚੋ ਕੱਢਣ ਲਈ ਅਕਾਲੀ ਦਲ ਪੰਚ ਪ੍ਰਧਾਨੀ ਵਰਗੀਆਂ ਹੰਖਿਆਲੀ ਜਥੇਬੰਦੀਆਂ ਨਾਲ ਕੰਮ ਕਰਨ ਤੇ ਐ ਸ ਜੀ ਪੀ ਸੀ ਚੋਣਾਂ ਦੀ ਦੇਖਰੇਖ ਲਈ ਇਕ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਹੈ। ਜਿਸ ਵਿਚ ਦਵਿੰਦਰ ਸਿੰਘ ਸੋਢੀ, ਡਾ, ਕਰਾਜ ਸਿੰਘ ਧਰਮ ਸਿੰਘ ਵਾਲਾ, ਗੁਰਮੁਖ ਸਿੰਘ ਸੰਧੂ, ਜਗਰੂਪ ਸਿੰਘ ਚੀਮਾ ਤੇ ਪਰਮਿੰਦਰ ਸਿੰਘ ਢੀਂਗਰਾ ਸ਼ਾਮਿਲ ਹਨ।

News From S7news.com March 22, 2011

सटोरियों की पहली पसंद टीम इंडिया

क्रिकेट विश्व कप में 24 मार्च को टीम इंडिया ऑस्ट्रेलिया के खिलाफ क्वार्टर फाइनल मैच में अहमदाबाद के मोटेरा स्टेडियम में उतरेगी। सूत्रों की मानें तो बुकीज के लिए भारत अभी भी पहली पसंद बना हुआ है।



भारत के लिए यह मुकाबला मुश्किल हो सकता है लेकिन सटोरियों को धोनी और उनके धुरंधरों पर ज्यादा विश्वास है और उनकी नजर में भारत ही यह विश्व कप जीतेगा।



सट्टा बाजार में इस बार टीम इंडिया पर 3/1 का दांव लगाया गया है और वह टॉप पर है। इसका मतलब हुआ कि यदि भारत खिताब जीतता है तो टीम इंडिया पर एक हजार रूपए लगाने पर तीन हजार रूपए का मुनाफा होगा। दूसरे नंबर पर श्रीलंका (9/2) और तीसरे पर साऊथ अफ्रीका (10/3) पर दांव लगा है।



आंकड़ों पर गौर करें तो भारत ने अभी तक अहमदाबाद के मोटेरा स्टेडियम में 13 एकदिवसीय मैच खेले हैं जिसमें से पांच बार उसे जीत हासिल हुई है। इस स्टेडियम में ऑस्ट्रेलिया से टीम इंडिया की भिडंत दो बार हुई है। जिसमें दोनों का हिसाब बराबरी का रहा है।





यदि विश्व कप में सटोरियों के सोचे अनुसार सब कुछ होता है तो मोहाली में सेमीफाइनल में भारत और पाकिस्तान के बीच भिड़ंत होने की उम्मीद है। वैसे भी पाकिस्तान के सेमीफाइनल में पहुंचने की संभावना ज्यादा है। ऑस्ट्रेलिया और भारत में कांटे की टक्कर होगी पर कंगारूओं के मौजूदा फॉर्म को देखते हुए भारत से ज्यादा उम्मीदें हैं।


News From: http://www.s7News.com

News From S7news.com March 22, 2011

लीबिया पर हवाई हमले से भारत चिंतित

राजनीतिक उथल-पुथल का सामना कर रहे लीबिया में जारी हिंसा, संघर्ष और लगातार बिगड़ती मानवीय स्थिति के मुद्दे पर गहरी चिंता जाहिर करते हुए भारत ने अमेरिका की अगुवाई में हवाई हमले किए जाने पर अफसोस जाहिर किया है।



भारत ने सभी पक्षों से बल का इस्तेमाल छोडऩे और राजनीतिक संकट का शांतिपूर्वक समाधान निकालने का आह्वान किया है। विदेश मामलों के मंत्रालय से जारी एक विज्ञप्ति में कहा गया है, \'\'लीबिया में जारी हिंसा और मानवीय स्थिति के लिए लगातार खराब हो रहे हालात के मुद्दे पर भारत काफी चिंतित है और हवाई हमलों पर अफसोस जाहिर करता है।\' मंत्रालय के बयान में मुद्दे को सुलझाने के लिए बातचीत की प्रकिया और शांतिपूर्ण तरीके अपनाने पर भी जोर दिया है।
News From: http://www.s7News.com

News From S7news.com March 22, 2011

विमान हादसे में 19 लोगों की मौत

कांगो की आर्थिक राजधानी प्वाइंटी-नोइरे के आवासीय क्षेत्र में एक मालवाहक विमान के दुर्घटनाग्रस्त हो जाने से कम से कम 19 लोगों की मौत हो गयी.



कांगो की राष्ट्रीय नागरिक उड्डयन एजेंसी के महानिदेशक मिशेल एमबेन्डे ने बताया ''इस हादसे में 19 लोगों की मौत हो गयी और 14 अन्य घायल हुए हैं. मरने वालों की संख्या में बढ़ोतरी हो सकती है.''
News From: http://www.s7News.com

News From S7news.com March 22, 2011

जलेबी बाई बनकर उडाएगी होश मल्लिका

हॉट और सेक्सी अदाकारा मल्लिका शेरावत एक बार फिर से दर्शकों के होश उडाने के लिए तैयार हैं। वे अपनी हॉट और सेक्सी अदाओं से दर्शकों को दीवाना बना देंगी।

प्राप्त जानकारी के अनुसार इन्द्र कुमार अपनी सफल फिल्म धमाल की अगली कडी डबल धमाल में मल्लिका को एक छोटी सी भूमिका के साथ ही जलेबी बाई के नाम से एक आइटम सांग भी फिल्मा रहे हैं। इस गाने की शूटिंग महबूब स्टूडियो में की गई है और गणेश आचार्य ने इस गाने को कोरियोग्राफ किया है।

ज्ञातव्य है कि इन्द्र कुमार निर्देशित धमाल में पहले कोई नायिका या यूं कहें नारी चरित्र नहीं था। चार नायकों के साथ संजय दत्त पांचवें नायक के रूप में फिल्म में विशेष आकर्षण के तौर पर थे। इस बार इन्द्र कुमार ने बाजार की मांग को देखते हुए आइटम नम्बर डाला है और मल्लिका को एक छोटी सी भूमिका भी दी है। गणेश आचार्य ने घातक में कमाल का आइटम नम्बर ममता कुलकर्णी पर फिल्माया था आज भी दर्शकों के जेहन में यह गीत कोई आये तो ले जाए मेरी लाख दुआएं पाए गूंजता है। हो सकता है कुछ ऎसा ही कमाल वे इस बार कर जाएं।


News From: http://www.s7News.com

Saturday, March 19, 2011

News From S7news.com March 19, 2011

ਸੰਸਦ ਮੈਂਬਰਾਂ ਦੀ ਖਰੀਦੋ ਫਰੋਖਤ ਨਹੀਂ ਹੋਈ -ਪ੍ਰਧਾਨਮੰਤਰੀ

ਨਵੀਂ ਦਿੱਲੀ – ਵਿਕੀਲੀਕਸ ਦੁਆਰਾ ਸੰਸਦਾਂ ਦੇ ਖ੍ਰੀਦੇ ਜਾਣ ਸਬੰਧੀ ਕੀਤੇ ਗਏ ਖੁਲਾਸੇ ਤੋਂ ਬਾਅਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਵੀ ਖਰੀਦੋ ਫਰੋਖਤ ਨਹੀਂ ਹੋਈ। ਵਿਰੋਧੀ ਧਿਰ ਵਲੋਂ ਲਗਾਏ ਗਏ ਅਰੋਪਾਂ ਤੋਂ ਨਰਾਜ਼ ਵਿਖਾਈ ਦੇ ਰਹੇ ਪ੍ਰਧਾਨਮੰਤਰੀ ਨੇ ਲੋਕ ਸਭਾ ਵਿੱਚ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਵਾਰ ਵਾਰ ਉਨ੍ਹਾਂ ਮੁੱਦਿਆਂ ਨੂੰ ਉਠਾਇਆ ਜਾ ਰਿਹਾ ਹੈ ਜਿਨ੍ਹਾਂ ਤੇ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ। ਡਾ: ਮਨਮੋਹਨ ਸਿੰਘ ਨੇ ਕਿਹਾ ਕਿ 2008 ਵਿੱਚ ਵਿਸ਼ਵਾਸ਼ ਮੱਤ ਹਾਸਿਲ ਕਰਨ ਸਬੰਧੀ ਜਾਂਚ ਪਹਿਲਾ ਹੀ ਸੰਸਦੀ ਕਮੇਟੀ ਕਰ ਚੁੱਕੀ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਉਸ ਸਮੇਂ ਕੋਈ ਗੈਰ ਕਨੂੰਨੀ ਵੋਟਿੰਗ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਵਿਕੀਲੀਕਸ ਦੇ ਕੇਬਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸਰਕਾਰ ਵਿਕੀਲੀਕਸ ਦੁਆਰਾ ਲਗਾਏ ਗਏ ਅਰੋਪਾਂ ਨੂੰ ਪੂਰੀ ਤਰ੍ਹਾਂ ਨਾਲ ਨਕਾਰਦੀ ਹੈ। ਕਾਂਗਰਸ ਪਾਰਟੀ ਦਾ ਇੱਕ ਵੀ ਮੈਂਬਰ ਗੈਰ ਕਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੈ। ਇਸ ਤੋਂ ਬਾਅਦ ਲੋਕ ਸੱਭਾ ਵਿੱਚ ਜਮ ਕੇ ਹੰਗਾਮਾ ਹੋਇਆ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੋਰ ਸ਼ਰਾਬੇ ਨਾਲ ਹੀ ਸੁਰੂ ਹੋਈ। ਰੌਲੇ ਰੱਪੇ ਕਾਰਣ ਸਦਨ ਦੀ ਕਾਰਵਾਈ ਪਹਿਲਾਂ 12ਵਜੇ ਅਤੇ ਫਿਰ ਦੁਪਹਿਰ ਦੇ ਦੋ ਵਜੇ ਸਥਗਿਤ ਕਰਨੀ ਪਈ ਵਿਕੀਲੀਕਸ ਨੇ ਇਹ ਖੁਲਾਸਾ ਕੀਤਾ ਹੈ ਕਿ ਯੂਪੀਏ ਸਰਕਾਰ ਨੇ 2008 ਵਿੱਚ ਵਿਸ਼ਵਾਸ਼ ਮੱਤ ਹਾਸਿਲ ਕਰਨ ਲਈ ਆਰ ਐਲਡੀ ਦੇ ਚਾਰ ਸੰਸਦ ਮੈਂਬਰਾਂ ਨੂੰ 10-10 ਕਰੋੜ ਰੁਪੈ ਦਿੱਤੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸੀ ਨੇਤਾ ਸਤੀਸ਼ ਸ਼ਰਮਾ ਦੇ ਸਾਥੀ ਨਚਕੇਤਾ ਕਪੂਰ ਰਾਹੀਂ ਸੰਸਦਾਂ ਦੀ ਸੌਦੇਬਾਜ਼ੀ ਕੀਤੀ ਗਈ। ਸਤੀਸ਼ ਸ਼ਰਮਾ ਅਤੇ ਨਚਕੇਤਾ ਕਪੂਰ ਨੇ ਅਜਿਹੀ ਕਿਸੇ ਵੀ ਡੀਲ ਤੋਂ ਇਨਕਾਰ ਕੀਤਾ ਹੈ।
News From: http://www.s7News.com

News From S7news.com March 19, 2011

ਛੇ ਭੈਣ-ਭਰਾਵਾਂ ਦੇ ਪਰਿਵਾਰ ਦੇ ਬਲਵੰਤ ਸਿੰਘ ਰਾਮੂਵਾਲੀਆ ਨਾਲ ਤਿੱਖੇ ਮੱਤਭੇਦ

ਲੋਕ ਭਲਾਈ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਛੋਟੇ ਭਰਾ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਟਰਾਂਟੋ 'ਚ ਵਸੇ ਹੋਏ ਅਧਿਆਪਕ ਡਾ. ਰਛਪਾਲ ਸਿੰਘ ਰਾਮੂਵਾਲੀਆ ਨੇ ਖੁਲਾਸਾ ਕੀਤਾ ਹੈ ਕਿ ਛੇ ਭੈਣ-ਭਰਾਵਾਂ ਦੇ ਪਰਿਵਾਰ ਦੇ ਬਲਵੰਤ ਸਿੰਘ ਰਾਮੂਵਾਲੀਆ ਨਾਲ ਤਿੱਖੇ ਮੱਤਭੇਦ ਹਨ, ਜੋ ਕਿ ਪਿਤਾ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਦੋ ਸਾਲ ਪਹਿਲਾਂ ਹੋਏ ਅਕਾਲ ਚਲਾਣੇ ਦੇ ਦਿਨ ਤੋਂ ਹੋਰ ਗਹਿਰੇ ਹੁੰਦੇ ਜਾ ਰਹੇ ਹਨ। ਇਹ ਗੱਲ ਉਨ੍ਹਾਂ ਹਾਲ ਹੀ ਵਿੱਚ ਅਪਣੇ ਭਰਾ ਵਲੋਂ ਦਿੱਤੇ ਬਿਆਨਾਂ ਤੋਂ ਦੁਖੀ ਹੋ ਕੇ ਕਹੀ। ਸਾਰੀ ਗੱਲ ਪਿੰਡ ਰਾਮੂਵਾਲਾ ਵਿਚ ਪਰਿਵਾਰ ਦੀ ਜੱਦੀ 12 ਏਕੜ ਜ਼ਮੀਨ ਦੀ ਵੰਡ ਤੋਂ ਸ਼ੁਰੂ ਹੋਈ ਹੈ। ਬਲਵੰਤ ਸਿੰਘ ਰਾਮੂਵਾਲੀਆ ਅਨੁਸਾਰ ਉਨ੍ਹਾਂ ਨੇ ਅਪਣੇ ਭਾਈਆਂ ਨੂੰ ਜ਼ਮੀਨ ਦਾ ਹਿੱਸਾ ਦੇਣਾ ਮੰਨਿਆ ਹੈ ਅਤੇ ਉਹ ਬਾਪੂ ਜੀ ਦੇ ਨਾਂ 'ਤੇ ਕਵੀਸ਼ਰਘਰ ਅਤੇ 11 ਮੈਂਬਰੀ ਟਰੱਸਟ ਅਧੀਨ ਇਕ ਅਕਾਦਮੀ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਪਣੇ ਮ੍ਰਿਤਕ ਪਿਤਾ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਜ਼ਮੀਨ ਹੜੱਪਣ ਦੀ ਕੋਈ ਮਨਸ਼ਾ ਨਹੀਂ। ਦੂਜੇ ਪਾਸੇ ਰਛਪਾਲ ਰਾਮੂਵਾਲੀਆ ਅਨੁਸਾਰ ਬਾਪੂ ਪਾਰਸ ਤਰਕਸ਼ੀਲ ਵਿਚਾਰਾਂ ਦਾ ਪੱਕਾ ਧਾਰਨੀ ਹੋਣ ਕਰਕੇ ਜਾਦੂ ਟੂਣੇ, ਜੋਤਿਸ਼, ਦਿਸ਼ਾ ਵਾਸਤੂਸ਼ਾਸਤਰ ਤੇ ਹਰ ਤਰ੍ਹਾਂ ਦੀ ਵਹਿਮਪ੍ਰਸਤੀ ਦੇ ਸਖ਼ਤ ਖਿਲਾਫ਼ ਸੀ, ਪਰ ਬਲਵੰਤ ਸਿੰਘ ਰਾਮੂਵਾਲੀਆ, ਰਾਜਨੀਤੀ 'ਚ ਕਾਮਯਾਬ ਹੋਣ ਦੀ ਲਾਲਸਾ ਅਧੀਨ ਇਨ੍ਹਾਂ ਸਾਰੇ ਵਹਿਮਾਂ-ਭਰਮਾਂ 'ਚ ਖੁੱਭ ਚੁੱਕੇ ਹਨ। ਇਸੇ ਲਈ ਉਨ੍ਹਾਂ ਨੇ ਬਾਪੂ ਪਾਰਸ ਦੀਆਂ ਅੰਤਮ ਰਸਮਾਂ ਉਨ੍ਹਾਂ ਦੀਆਂ ਇੱਛਾਵਾਂ ਦੇ ਉਲਟ ਅਦਾ ਕਰਕੇ ਸਾਰੇ ਪਰਿਵਾਰ ਦੀ ਨਾਰਾਜ਼ਗੀ ਸਹੇੜ ਲਈ। ਉਨ੍ਹਾਂ ਕਿਹਾ ਕਿ ਬਾਪੂ ਜੀ ਨੇ ਮਰਨ ਉਪਰੰਤ ਅਪਣੇ ਅੰਗ ਦਾਨ ਕੀਤੇ ਜਾਣ ਅਤੇ ਆਤਮਿਕ ਸ਼ਾਂਤੀ ਦੀ ਕੋਈ ਅਰਦਾਸ ਨਾ ਕਰਨ ਦੀ ਹਦਾਇਤ ਕੀਤੀ ਸੀ, ਪਰ ਬਲਵੰਤ ਸਿੰਘ ਰਾਮੂਵਾਲੀਆ ਨੇ ਬਾਕੀ ਪਰਿਵਾਰ ਨੂੰ ਅਣਗੌਲੇ ਕਰਕੇ ਬਾਪੂ ਜੀ ਦੀਆਂ ਇਨ੍ਹਾਂ ਇੱਛਾਵਾਂ ਦੀ ਘੋਰ ਉਲੰਘਣਾ ਕੀਤੀ ਅਤੇ ਉਨ੍ਹਾਂ ਦੇ ਸਸਕਾਰ ਮਗਰੋਂ ਸ਼ਰਧਾਂਜਲੀ ਸਮਾਰੋਹ ਨੂੰ ਪੂਰਨ ਤੌਰ 'ਤੇ ਸਿਆਸੀ ਕਾਨਫ਼ਰੰਸ ਦਾ ਰੂਪ ਦੇ ਦਿੱਤਾ। ਇਸ ਤੋਂ ਇਲਾਵਾ ਬਾਪੂ ਜੀ ਦੀ ਇਹ ਇੱਛਾ ਵੀ ਸੀ ਕਿ ਉਨ੍ਹਾਂ ਦੀ ਜੱਦੀ ਜਾਇਦਾਦ ਵਿਚੋਂ ਦੋ ਏਕੜ ਜ਼ਮੀਨ ਉਨ੍ਹਾਂ ਦੀ ਵੱਡੀ ਧੀ ਚਰਨਜੀਤ ਨੂੰ ਦਿੱਤੀ ਜਾਵੇ ਜਿਸ ਨੇ ਕੈਨੇਡਾ ਵਿੱਚ ਬਾਪੂ ਪਾਰਸ ਤੇ ਮਾਤਾ ਦਲਜੀਤ ਕੌਰ ਦੀ 23 ਸਾਲ ਸੇਵਾ ਕੀਤੀ, ਪਰ ਬਲਵੰਤ ਸਿੰਘ, ਅਪਣੇ ਪਿਤਾ ਦੀ ਇਹ ਇੱਛਾ ਪੂਰੀ ਕਰਨ ਤੋਂ ਵੀ ਪਿੱਛੇ ਹਟ ਗਏ। ਡਾ. ਰਛਪਾਲ ਸਿੰਘ ਰਾਮੂਵਾਲੀਆ ਨੇ ਦਸਿਆ ਕਿ ਦੋ ਸਾਲ ਪਹਿਲਾਂ ਸੰਗਰੂਰ ਦੀ ਸੰਸਦੀ ਸੀਟ ਜਿੱਤਣ ਲਈ ਬਲਵੰਤ ਸਿੰਘ ਰਾਮੂਵਾਲੀਆ ਨੇ ਦਿਸ਼ਾਵਸਤੂ ਸ਼ਾਸਤਰ ਦਾ ਸਹਾਰਾ ਲੈਂਦਿਆਂ ਰਾਮੂਵਾਲਾ ਪਿੰਡ ਵਾਲੇ ਵਿਸ਼ਾਲ ਮਕਾਨ ਉਪਰ ਤਾਂਤਰਿਕਾਂ ਦੀਆਂ ਹਦਾਇਤਾਂ ਅਨੁਸਾਰ ਇੱਕ ਚੁਬਾਰੇ ਦੀ ਉਸਾਰੀ ਸ਼ੁਰੂ ਕੀਤੀ ਹੋਈ ਸੀ। ਬਾਪੂ ਪਾਰਸ ਦੇ ਸਸਕਾਰ ਵਾਲੇ ਦਿਨ ਵੀ ਇਹ ਉਸਾਰੀ ਜਾਰੀ ਰੱਖੀ ਗਈ ਹਾਲਾਂਕਿ ਬਾਪੂ ਜੀ ਦੀ ਦੇਹ ਘਰ ਦੇ ਵਿਹੜੇ 'ਚ ਰੱਖੀ ਹੋਈ ਸੀ ਅਤੇ ਬਾਪੂ ਜੀ ਦੇ ਦਰਸ਼ਨਾਂ ਲਈ ਹਜ਼ਾਰਾਂ ਪ੍ਰਸੰਸਕ ਘਰ ਦੇ ਵਿਹੜੇ ਵਿੱਚ ਹਾਜ਼ਰ ਸਨ। ਇਸ ਕਾਰਨ ਬਾਕੀ ਦਾ ਸਾਰਾ ਪਰਿਵਾਰ ਡਾਢਾ ਖ਼ਫ਼ਾ ਹੋਇਆ ਸੀ। ਰਛਪਾਲ ਸਿੰਘ ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਬਾਪੂ ਜੀ ਦੀ ਵਸੀਅਤ ਅਨੁਸਾਰ ਜੱਦੀ ਜ਼ਮੀਨ ਚਾਰਾਂ ਭਰਾਵਾਂ ਦੇ ਨਾਮ ਚੜ੍ਹ ਚੁੱਕੀ ਹੈ ਪਰ ਪਿਛਲੇ ਦੋ ਸਾਲ ਤੋਂ ਬਲਵੰਤ ਸਿੰਘ ਰਾਮੂਵਾਲੀਆ ਇਸ ਬਟਵਾਰੇ ਨੂੰ ਸਿਰੇ ਚਾੜ੍ਹਨ ਪੱਖੋਂ ਟਲ ਮਟੋਲ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਲਵੰਤ ਸਿੰਘ ਰਾਮੂਵਾਲੀਆ ਹੁਣ ਕਵੀਸ਼ਰੀ ਦੀ ਅਕਾਡਮੀ ਖੋਲ੍ਹਣ ਦੇ ਨਾਮ ਉੱਤੇ ਸਾਰੀ ਜ਼ਮੀਨ ਇੱਕ ਟਰੱਸਟ ਦੇ ਹਵਾਲੇ ਕਰਨ ਦੇ ਸ਼ੋਸ਼ੇ ਛੱਡ ਰਹੇ ਹਨ ਜਦੋਂ ਕਿ ਬਾਕੀ ਪਰਿਕਾਰ ਨੂੰ ਸੰਦੇਚ ਹੈ ਕਿ ਇਹ ਟਾਲ ਮਟੋਲ ਚਾਰ ਕਰੋੜ ਰੁਪਏ ਦੇ ਮੁੱਲ ਦੀ, 12 ਏਕੜ ਜ਼ਮੀਨ ਨੂੰ ਕਥਿਤ ਤੌਰ 'ਤੇ ਖੁਰਦ ਬੁਰਦ ਕਰਨ ਲਈ ਹੈ। ਡਾਕਟਰ ਰਛਪਾਲ ਸਿੰਘ ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਬਾਕੀ ਪਰਿਵਾਰ ਬਾਪੂ ਜੀ ਦੀ ਯੋਗ ਯਾਦਗਾਰ ਆਪਣੇ ਤੌਰ 'ਤੇ ਬਣਾਉਣ ਦੀ ਯੋਜਨਾ ਉੱਤੇ ਕੰਮ ਕਰ ਰਿਹਾ ਹੈ ਅਤੇ ਬਲਵੰਤ ਸਿੰਘ ਰਾਮੂਵਾਲੀਆ ਨਾਲ ਕਿਸੇ ਕਿਸਮ ਦੀ ਸਾਂਝ ਰੱਖਣ ਲਈ ਤਿਆਰ ਨਹੀਂ

ਬਲਵੰਤ ਸਿੰਘ ਰਾਮੂਵਾਲੀਆ ਨੇ ਅਪਣੇ ਭਰਾ ਵਲੋਂ ਲਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ, 'ਮੈਂ ਜੋਤਸ਼ੀਆਂ ਦੇ ਮਗਰ ਉੱਕਾ ਨਹੀਂ ਫਿਰਦਾ। ਉਨ੍ਹਾਂ ਦੱਸਿਆ ਕਿ ਬਾਪੂ ਪਾਰਸ ਦੇ ਦੇਹਾਂਤ ਦੇ ਦਿਨ ਉਨ੍ਹਾਂ ਦੇ ਪਿੰਡ ਦੇ ਘਰ ਦੀ ਉਸਾਰੀ 'ਚ ਲਗੇ ਮਿਸਤਰੀ ਹਟਾ ਦਿੱਤੇ ਸਨ, ਜੋ ਕਿ 'ਸਾਡਾ ਫਰਜ਼ ਬਣਦਾ ਸੀ ਤੇ ਮੇਰੇ ਭਰਾ ਸ਼ਾਇਦ ਇਸ ਨੂੰ ਵਹਿਮ ਭਰਮ ਮੰਨਦੇ ਹਨ'। ਉਨ੍ਹਾਂ ਦਾਅਵਾ ਕੀਤਾ ਕਿ ਪਰਿਵਾਰ ਦੀ ਜੱਦੀ ਜ਼ਮੀਨ ਦੀ ਆਮਦਨ ਵਿਚੋਂ ਬਾਪੂ ਪਾਰਸ ਦੀ ਇੱਛਾ ਅਨੁਸਾਰ ਪਿੰਡ ਵਿੱਚ ਕਵੀਸ਼ਰੀ ਅਕਾਦਮੀ ਬਣਾਈ ਜਾ ਰਹੀ ਹੈ। ਇਹ ਸਾਰਾ ਕੁਝ ਵੱਡੇ ਭਰਾ ਹਰਚਰਨ ਸਿੰਘ ਦੇ ਹੱਥੀਂ ਹੋ ਰਿਹਾ ਹੈ ਅਤੇ ਇਸ ਵਿੱਚ 'ਮੇਰਾ ਕੋਈ ਰੋਲ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦਾ ਛੋਟਾ ਭਰਾ ਇਕਬਾਲ ਸਿੰਘ ਇਸ ਵਿੱਚ ਅਪਣਾ ਹਿੱਸਾ ਪਾਉਣ ਤੋਂ ਡਰਦਾ ਹੈ, ਜਦੋਂ ਕਿ ਮੈਂ ਤਾਂ ਅਕਾਦਮੀ ਲਈ ਅਪਣੇ ਪੱਲਿਓਂ ਵੀ ਵੱਡੇ ਭਰਾ ਨੂੰ ਦੇ ਆਇਆ ਹਾਂ।' ਉਨ੍ਹਾਂ ਕਿਹਾ ਕਿ ਅਸਲੀਅਤ ਦਾ ਪਤਾ ਲਾਉਣ ਲਈ ਇਕ ਵਿਦੇਸ਼ੀ ਚੈਨਲ ਵਾਲੇ ਸਾਡੇ ਪਿੰਡ ਆਏ ਹਨ, ਜਦੋਂ ਕਿ ਭਰਾਵਾਂ ਵਲੋਂ 'ਮੇਰੇ ਵਿਰੁੱਧ ਬਾਹਰ ਕੀਤਾ ਜਾ ਰਿਹਾ ਪ੍ਰਚਾਰ ਉਲਟ ਹੈ। ਉਂਝ ਵੀ ਪਰਿਵਾਰਕ ਮਸਲੇ ਮੀਡੀਆ ਵਿੱਚ ਉਛਾਲੇ ਜਾਣ ਦੇ ਮੈਂ ਸਖ਼ਤ ਖਿਲਾਫ਼ ਹਾਂ।
News From: http://www.s7News.com

News From S7news.com March 19, 2011

ਖਾੜਕੂ ਸੋਹਨ ਸਿੰਘ ਦੀ ਪੁਲਿਸ ਹਿਰਾਸਤ 'ਚ ਮੌਤ

ਅੰਮ੍ਰਿਤਸਰ/ਬਿਊਰੋ

ਪੰਜਾਬ ਸਟੇਟ ਆਪ੍ਰੇਸ਼ਨ ਸੈੱਲ ਵਲੋਂ ਬੀਤੀ 7 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂ ਸੋਹਨਜੀਤ ਸਿੰਘ ਉਰਫ਼ ਸੋਹਨ ਸਿੰਘ ਵਾਸੀ ਸੁਰਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮਾਣਯੋਗ ਅਦਾਲਤ ਵਲੋਂ ਉਸ ਦਾ 9 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੋਇਆ ਸੀ ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ। ਪੁਲਿਸ ਅਨੁਸਾਰ ਸੋਹਨ ਸਿੰਘ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਗਈ ਹੈ, ਜਦਕਿ ਮੌਕੇ 'ਤੇ ਪੁੱਜੇ ਸੋਹਨ ਸਿੰਘ ਦੇ ਪਰਿਵਾਰ ਵਾਲੇ ਤੇ ਹੋਰਾਂ ਵਲੋਂ ਇਸ ਨੂੰ ਵਧੇਰੇ ਤਸ਼ੱਦਦ ਕਾਰਨ ਹੋਈ ਮੌਤ ਦੱਸਿਆ ਜਾ ਰਿਹਾ ਹੈ। ਸੋਹਨ ਸਿੰਘ ਦੇ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਟੇਟ ਆਪ੍ਰੇਸ਼ਨ ਸੈੱਲ 'ਚੋਂ ਫੋਨ ਆਇਆ ਕਿ ਸੋਹਨ ਸਿੰਘ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸੋਹਨ ਸਿੰਘ ਇਕ ਬਹਾਦਰ ਵਿਅਕਤੀ ਸੀ ਤੇ ਉਹ ਇਸ ਤਰ੍ਹਾਂ ਬੁਜ਼ਦਿਲਾਂ ਵਾਲੀ ਮੌਤ ਨਹੀਂ ਮਰ ਸਕਦਾ। ਪਰਿਵਾਰ ਨੇ ਦੱਸਿਆ ਕਿ ਇਹ ਮੌਤ ਪੁਲਿਸ ਦੇ ਤਸ਼ੱਦਦ ਕਰਕੇ ਹੋਈ ਹੈ, ਜਿਸ ਨੂੰ ਆਤਮ ਹੱਤਿਆ ਦਾ ਨਾਂਅ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖ਼ਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਸ਼੍ਰੋਮਣੀਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਰਮਨਜੀਤ ਸਿੰਘ ਮਾਨ ਤੇ ਹੋਰ ਜਥੇਬੰਦੀਆਂ ਵਲੋਂ ਸੋਹਨਜੀਤ ਸਿੰਘ ਦੀ ਹਿਰਾਸਤ 'ਚ ਹੋਈ ਮੌਤ ਦੀ ਆਲੋਚਨਾ ਕਰਦਿਆਂ ਸਰਕਾਰ ਤੇ ਪੁਲਿਸ ਦੀ ਨਿਖੇਧੀ ਕੀਤੀ ਹੈ। ਪੁਲਿਸ ਤਸ਼ੱਦਦ ਦੌਰਾਨ ਹੋਈ ਮੌਤ ਦਾ ਖੰਡਨ ਕਰਦਿਆਂ ਸੈੱਲ ਦੇ ਏਆਈਜੀ ਮਨਮਿੰਦਰ ਸਿੰਘ ਨੇ ਦੱਸਿਆ ਕਿ ਸਵਾ ਸੱਤ ਵਜੇ ਚਾਹ ਪੀਣ ਤੇ ਪਾਠ ਕਰਨ ਉਪਰੰਤ ਸੋਹਨ ਸਿੰਘ ਨੇ ਆਪਣੇ ਸਿਰ ਵਾਲੇ ਪਰਨੇ ਨਾਲ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮਾਣਯੋਗ ਸੈਸ਼ਨ ਜੱਜ ਨੂੰ ਇਸ ਮੌਤ ਦੀ ਨਿਆਇਕ ਜਾਂਚ ਲਈ ਬੇਨਤੀ ਕੀਤੀ ਗਈ ਸੀ, ਜਿਸ ਨੂੰ ਮੰਨਦਿਆਂ ਉਨ੍ਹਾਂ ਸ੍ਰੀਮਤੀ ਪੂਜਾ ਅਨਧੋਤਰਾ ਜੇਐਮਆਈਸੀ ਨੂੰ ਇਸ ਲਈ ਨਿਯੁਕਤ ਕੀਤਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਨਾਲ ਸਚਾਈ ਸਾਹਮਣੇ ਆ ਜਾਵੇਗੀ। ਪੁਲਿਸ ਦੇ ਦਾਅਵੇ ਮੁਤਾਬਕ ਸੋਹਨ ਸਿੰਘ 'ਤੇ ਅੰਮ੍ਰਿਤਸਰ ਦੇ ਸਰਕਟ ਹਾਊਸ ਨੇੜੇ ਕਾਰ ਬੰਬ ਲਾਉਣ, ਪਾਕਿਸਤਾਨ ਤੋਂ ਹਥਿਆਰ ਤੇ ਹੋਰ ਧਮਾਕਾਖੇਜ਼ ਸਮੱਗਰੀ ਮੰਗਵਾਉਣ ਤੇ ਕਈ ਖਾੜਕੂ ਕਾਰਵਾਈਆਂ ਵਿਚ ਸ਼ਮੂਲੀਅਤ ਦੇ ਦੋਸ਼ ਸਨ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਗੁਰਧਾਮਾਂ ਦੇ ਦਰਸ਼ਨਾ ਦੇ ਬਹਾਨੇ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਸੀ ਤੇ ਉਥੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਤੇ ਹੋਰ ਖਾੜਕੂ ਜਥੇਬੰਦੀਆਂ ਦੇ ਮੁਖੀਆਂ ਨਾਲ ਵੀ ਮੁਲਾਕਾਤਾਂ ਕਰਦਾ ਰਿਹਾ ਸੀ।
News From: http://www.s7News.com

News From S7news.com March 19, 2011

ਪੰਜਾਬ ਸੂਬੇ ਵਿਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ।

ਚੰਡੀਗੜ੍ਹ/ਬਿਊਰੋ

ਪੰਜਾਬ ਦੀ ਨਵੀਂ ਖ਼ਜ਼ਾਨਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਪੰਜਾਬ ਵਿਧਾਨ ਸਭਾ ਵਿਚ ਅਪਣਾ ਪਹਿਲਾ ਅਤੇ ਮੌਜੂਦਾ ਬਾਦਲ ਸਰਕਾਰ ਦਾ ਆਖਰੀ ਬੱਜਟ ਪੇਸ਼ ਕਰਦਿਆਂ ਕਈ ਰਿਆਇਤਾਂ ਦਾ ਐਲਾਨ ਕੀਤਾ ਹੈ ਅਤੇ ਸੂਬੇ ਵਿਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। ਵਿਰੋਧੀ ਧਿਰ ਨੇ ਭਾਵੇਂ ਇਸ ਬੱਜਟ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ, ਪਰ ਅਕਾਲੀ ਭਾਜਪਾ ਸਰਕਾਰ ਦੀਆਂ ਬੱਜਟ ਤਜਵੀਜ਼ਾਂ ਵਿਚ ਆਉਂਦੀਆਂ ਅਸੰਬਲੀ ਚੋਣਾਂ ਦਾ ਅਸਰ ਵਿਖਾਈ ਦਿੱਤਾ ਹੈ। ਖ਼ਜ਼ਾਨਾ ਮੰਤਰੀ ਨੇ ਆਉਂਦੇ ਮਾਲੀ ਸਾਲ 2011-12 ਲਈ 3379 ਕਰੋੜ ਦੇ ਮਾਲੀ ਘਾਟੇ ਵਾਲਾ 48,594.85 ਕਰੋੜ ਦਾ ਬਜਟ ਪੇਸ਼ ਕੀਤਾ ਗਿਆ। ਬਜਟ ਵਿਚ ਕੋਈ ਨਵਾਂ ਕਰ ਤਜਵੀਜ਼ ਕੀਤੇ ਬਿਨਾਂ ਖ਼ਜ਼ਾਨਾ ਮੰਤਰੀ ਵੱਲੋਂ ਨੌਜਵਾਨਾਂ, ਔਰਤਾਂ, ਪੱਛੜੀਆਂ ਜਾਤਾਂ ਅਤੇ ਖਿਡਾਰੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਵਿਚ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਆਖਰੀ ਬਜਟ ਵਿਚ ਮੌਜੂਦਾ ਸਰਕਾਰ ਵੱਲੋਂ ਔਰਤਾਂ ਲਈ ਬੁਢਾਪਾ ਪੈਨਸ਼ਨ ਪ੍ਰਾਪਤ ਕਰਨ ਸਬੰਧੀ ਉਮਰ 60 ਤੋਂ ਘਟਾ ਕੇ 55 ਸਾਲ ਕਰਨ ਤੋਂ ਇਲਾਵਾ 10+2 ਦੀਆਂ ਸਕੂਲੀ ਵਿਦਿਆਰਥਣਾਂ ਨੂੰ ਮੁਫ਼ਤ ਸਿੱਖਿਆ ਤੋਂ ਇਲਾਵਾ ਮੁਫ਼ਤ ਸਾਈਕਲ ਦੇਣ ਦਾ ਵੀ ਐਲਾਨ ਕੀਤਾ ਗਿਆ, ਜਦੋਂ ਕਿ ਸ਼ਗਨ ਸਕੀਮ ਵਿਚ ਹੁਣ ਅਨੁਸੂਚਿਤ ਜਾਤਾਂ ਤੋਂ ਇਲਾਵਾ ਓਬੀਸੀ ਅਤੇ ਗਰੀਬੀ ਰੇਖਾ ਤੋਂ ਹੇਠਲੇ ਵਰਗਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ। 16 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਲਈ 10,000 ਸਾਲਾਨਾ ਵਜ਼ੀਫੇ ਤੋਂ ਇਲਾਵਾ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਲਈ 5 ਹਜ਼ਾਰ ਰੁਪਏ ਸਾਲਾਨਾ ਵਾਲੇ 1100 ਵਜ਼ੀਫੇ ਦੇਣ ਦਾ ਵੀ ਐਲਾਨ ਕੀਤਾ ਗਿਆ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਦੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ।

ਡਾ. ਉਪਿੰਦਰਜੀਤ ਕੌਰ ਨੇ ਦੱਸਿਆ ਕਿ ਰਾਜ ਸਿਰ ਕੁੱਲ ਕਰਜ਼ਾ ਇਸ ਸਾਲ 77,575 ਕਰੋੜ ਤੱਕ ਪੁੱਜ ਜਾਵੇਗਾ। ਇਸੇ ਤਰ੍ਹਾਂ ਯੂਨੀਵਰਸਿਟੀਆਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਗ੍ਰਾਂਟ ਵਿਚ ਵੀ 50 ਫੀਸਦੀ ਦਾ ਵਾਧਾ ਕਰਨ ਅਤੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਫਰਨੀਚਰ ਮੁਹੱਈਆ ਕਰਵਾਉਣ ਤੋਂ ਇਲਾਵਾ ਕੈਂਸਰ ਤੋਂ ਪੀੜਤ ਰੋਗੀਆਂ ਲਈ 20 ਕਰੋੜ ਰੁਪਏ ਦਾ ਰਾਖਵਾਂ ਫੰਡ ਰੱਖਣ ਦਾ ਵੀ ਐਲਾਨ ਕੀਤਾ। ਖਜ਼ਾਨਾ ਮੰਤਰੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਇਸ ਬਜਟ ਵਿਚ ਭਾਵੇਂ ਕੋਈ ਕ੍ਰਾਂਤੀਕਾਰੀ ਕਦਮ ਨਹੀਂ ਚੁੱਕੇ ਗਏ, ਪ੍ਰੰਤੂ ਆਮ ਆਦਮੀ ਨੂੰ ਰਾਹਤ ਦੇਣ ਤੋਂ ਇਲਾਵਾ ਕੋਈ ਨਵਾਂ ਕਰ ਤਜਵੀਜ਼ ਨਹੀਂ ਲਗਾਇਆ ਗਿਆ। ਮਾਲੀ ਘਾਟੇ ਨੂੰ ਸਰਕਾਰ ਵੱਲੋਂ ਹੋਰ ਢੰਗ-ਤਰੀਕਿਆਂ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਚਾਲੂ ਕੀਤੀਆਂ ਜਾ ਰਹੀਆਂ ਨਵੀਆਂ ਸਕੀਮਾਂ ਲਈ ਲੋੜੀਂਦੀ ਪੂਰੀ ਰਾਸ਼ੀ ਮੁਹੱਈਆ ਕੀਤੀ ਜਾਵੇਗੀ। ਡਾ. ਉਪਿੰਦਰਜੀਤ ਕੌਰ ਨੇ ਸਦਨ ਵਿਚ ਦੱਸਿਆ ਕਿ ਸਰਕਾਰ ਵੱਲੋਂ ਬਜਟ ਵਿਚ ਇਸ ਸਾਲ ਵੱਖ-ਵੱਖ ਖੇਤਰਾਂ ਲਈ 52 ਪ੍ਰਤੀਸ਼ਤ ਵੱਧ ਰਾਸ਼ੀ ਰੱਖੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਵਿਕਾਸ ਲਈ ਮਗਰਲੇ ਸਾਲ ਨਾਲੋਂ 50.37 ਪ੍ਰਤੀਸ਼ਤ ਵੱਧ ਰਾਸ਼ੀ ਰੱਖੀ ਗਈ ਹੈ, ਜਦੋਂਕਿ ਖੇਤੀ ਸੈਕਟਰ ਲਈ 36.73 ਪ੍ਰਤੀਸ਼ਤ ਅਤੇ ਸਿੰਜਾਈ ਅਤੇ ਹੜ੍ਹਾਂ ਦੀ ਰੋਕਥਾਮ ਲਈ 8.96 ਪ੍ਰਤੀਸ਼ਤ ਵੱਧ ਰਾਸ਼ੀ ਰੱਖੀ ਗਈ ਹੈ, ਜਦੋਂਕਿ ਦਿਹਾਤੀ ਵਿਕਾਸ ਲਈ ਵੀ ਮਗਰਲੇ ਸਾਲ ਨਾਲੋਂ 8.88 ਪ੍ਰਤੀਸ਼ਤ ਵੱਧ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਪਵਿੱਤਰ ਰਾਮ ਤੀਰਥ ਦੇ ਵਿਕਾਸ ਲਈ 2 ਕਰੋੜ ਰੁਪਏ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਖੁਰਾਲਗੜ੍ਹ ਵਿਚ ਗੁਰੂ ਰਵਿਦਾਸ ਦੀ ਯਾਦਗਾਰ ਵੀ ਉਸਾਰੀ ਜਾਵੇਗੀ।

ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਜਟ ਨੂੰ ਨਵੀਂ ਦਿਸ਼ਾ ਦੇਣ ਵਾਲਾ ਕਰਾਰ ਦਿੱਤਾ। ਜਿਸ ਵਿਚ ਉਨ੍ਹਾਂ ਅਨੁਸਾਰ ਮੁਢਲੇ ਢਾਂਚੇ ਦੇ ਵਿਕਾਸ, ਸਿੱਖਿਆ, ਨੌਜਵਾਨਾਂ ਅਤੇ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਇਹ ਪੁੱਛੇ ਜਾਣ 'ਤੇ ਕਿ ਇਸ ਬਜਟ ਨੂੰ ਉਨ੍ਹਾਂ ਸਭ ਤੋਂ ਵਧੀਆ ਦੱਸਿਆ ਹੈ ਕਿ ਇਸ ਦਾ ਮਤਲਬ ਮਗਰਲੇ 4 ਬਜਟ ਜੋ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ ਸਨ, ਉਨ੍ਹਾਂ ਤੋਂ ਤੁਸੀਂ ਖੁਸ਼ ਜਾਂ ਸੰਤੁਸ਼ਟ ਨਹੀਂ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਡਾ. ਉਪਿੰਦਰਜੀਤ ਕੌਰ ਵਲੋਂ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਬਜ਼ਟ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਕੇਂਦਰੀ ਫੰਡਾਂ ਰਾਹੀਂ ਹੋਏ ਵਿਕਾਸ 'ਤੇ ਆਪਣੇ ਨਾਮ ਦਾ ਬਿੱਲਾ ਲਗਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਇਨ੍ਹਾਂ ਸਕੀਮਾਂ ਸਬੰਧੀ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ।

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿੱਤ ਮੰਤਰੀ ਉਪਿੰਦਰਜੀਤ ਕੌਰ ਵਲੋਂ ਪੇਸ਼ ਪਲੇਠੇ ਬਜਟ 'ਦੇ ਟਿੱਪਣੀ ਕਰਦਿਆਂ ਕਿਹਾ ਕਿ ਬਜਟ ਵਿੱਚ ਝੂਠ 'ਤੇ ਝੂਠ ਬੋਲਿਆ ਗਿਆ ਹੈ ਤੇ ਗਲਤ ਅੰਕੜੇ ਪੇਸ਼ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਵਿੱਤੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਸੂਬੇ ਦੀ ਮਾੜੀ ਵਿੱਤੀ ਹਾਲਤ ਨੂੰ ਜਾਣ-ਬੁੱਝ ਕੇ ਘਟਾ ਕੇ ਪੇਸ਼ ਕੀਤਾ ਹੈ। ਉਨ੍ਹਾਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਬਿਜਲੀ ਸਬਸਿਡੀ ਦਾ ਅੰਦਾਜ਼ਾ 3493 ਕਰੋੜ ਤੋਂ ਘਟਾ ਕੇ 3020 ਕਰੋੜ ਰੁਪਏ ਪੇਸ਼ ਕੀਤਾ ਗਿਆ ਹੈ। ਇਹ ਸਿਰਫ ਤਾਂ ਹੀ ਸੰਭਵ ਹੈ ਜੇ ਰਾਜ ਵਿਚ ਵੱਡੀ ਹੱਦ ਤੱਕ ਸਬਸਿਡੀ ਘੱਟ ਜਾਵੇ ਜਾਂ ਰਾਜ ਦੇ ਲੋਕ ਬਿਜਲੀ ਦੀ ਖਪਤ ਘਟਾ ਲੈਣ ਜਦੋਂ ਕਿ ਸੂਬੇ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਿਜਲੀ ਸੁਧਾਰਾਂ ਤੇ ਉਤਪਾਦਨ ਵਧਣ ਸਬੰਧੀ ਬਿਆਨ ਦੇ ਰਹੇ ਹਨ।
News From: http://www.s7News.com

News From S7news.com March 19, 2011

ਭੂਚਾਲ, ਸੁਨਾਮੀ ਤੋਂ ਬਾਅਦ ਐਟਮੀ ਰੇਡੀਏਸ਼ਨ ਨਾਲ ਜਾਪਾਨ 'ਚ ਵਿਆਪਕ ਤਬਾਹੀ ਪੂਰੀ ਦੂਨੀਆ 'ਤੇ ਰੇਡੀਏਸ਼ਨ ਦਾ ਖ਼ਤਰਾ ਮੰਡਰਾਉਣ ਲੱਗਾ



ਟੋਕੀਓ/ਬਿਊਰੋ

ਭੂਚਾਲ ਅਤੇ ਸੁਨਾਮੀ ਨਾਲ ਤਬਾਹ ਹੋਏ ਜਾਪਾਨ ਦੇ ਫੁਕੁਸ਼ਿਮਾ ਪ੍ਰਮਾਣੂ ਊਰਜਾ ਕੇਂਦਰ ਦੇ ਤਿੰਨ ਰਿਐਕਟਰਾਂ ਵਿਚ ਹੋਏ ਵਿਸਫੋਟ ਤੋਂ ਬਾਅਦ ਜਿਥੇ ਜਾਪਾਨ ਨਵੀਂ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ, ਉਥੇ ਇਸ ਨੇ ਅੰਤਰਰਾਸ਼ਟਰੀ ਚਿੰਤਾਵਾਂ ਵੀ ਵਧਾ ਦਿੱਤੀ ਹਨ। ਜਾਪਾਨ ਵਿਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਨੁਕਸਾਨੇ ਪ੍ਰਮਾਣੂ ਰਿਐਕਟਰ ਤੋਂ ਹਾਨੀਕਾਰਕ ਵਿਕਿਰਨਾਂ ਦੇ ਰਿਸਾਅ ਦਾ ਅਸਰ ਅਮਰੀਕੀ ਤੱਟਾਂ ਤੱਕ ਪਹੁੰਚਣ ਦੀ ਕੋਈ ਸੰਭਾਵਨਾ ਭਾਵੇਂ ਨਾ ਹੋਵੇ, ਪਰ ਤਾਜ਼ਾ ਖਬਰਾਂ ਮੁਤਾਬਕ ਰੇਡੀਏਸ਼ਨ ਦਾ ਅਸਰ ਹੁਣ ਰੂਸ ਤੱਕ ਪਹੁੰਚ ਗਿਆ ਹੈ। ਰੂਸ ਦੇ ਬਾਹਰੀ ਸ਼ਹਿਰ ਵਲਾਦੀਵੋਸਤੋਕ ਵਿਚ ਰੇਡੀਏਸ਼ਨ ਦਾ ਪੱਧਰ ਵਧਣ ਦੀ ਸੰਭਾਵਨਾ ਹੈ। ਕਾਬਿਲੇਗੌਰ ਹੈ ਕਿ ਹਵਾ ਦੀ ਦਿਸ਼ਾ ਵੱਲ ਹੀ ਵਿਕਿਰਨਾਂ ਫੈਲਦੀਆਂ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਹੱਥ ਖੜੇ ਕਰਦਿਆਂ ਕਿਹਾ ਹੈ ਕਿ ਇਸ ਰਿਐਕਟ ਤੋਂ ਬਹੁਤ ਜ਼ਿਆਦਾ ਰੇਡੀਏਸ਼ਨ ਹੋ ਰਿਹਾ ਹੈ। ਜਾਣਕਾਰ ਦੱਸਦੇ ਹਨ ਕਿ ਇਥੋਂ ਰੇਡੀਏਸ਼ਨ ਦਾ ਪੱਧਰ ਕਈ ਗੁਣਾ ਵਧ ਚੁੱਕਾ ਹੈ ਅਤੇ ਟੋਕੀਓ ਤੱਕ ਮਾਰੂ ਅਸਰ ਪਹੁੰਚ ਗਿਆ ਹੈ। ਦੁਰਪ੍ਰਭਾਵ ਵਾਲੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜਾਪਾਨ ਅਤੇ ਇਥੋਂ ਦੇ ਲੋਕਾਂ ਵਿਚ ਇਹ ਡਰ ਪਾਇਆ ਜਾ ਰਿਹਾ ਹੈ ਕਿ ਹਿਰੋਸ਼ਿਮਾ ਤੇ ਨਾਗਾਸਾਕੀ ਦੇ ਐਟਮੀ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਜਾਪਾਨ ਦੀਆਂ ਨਸਲਾਂ ਵਰ੍ਹਿਆਂ ਤੋਂ ਨਰਕ ਭੋਗਦੀਆਂ ਆ ਰਹੀਆਂ ਸਨ, ਉਸ ਤਰ੍ਹਾਂ ਰੇਡੀਏਸ਼ਨ ਦੇ ਮਾਰੂ ਅਸਰ ਕਾਰਨ ਕਿਤੇ ਫੇਰ ਜਾਪਾਨ ਨੂੰ ਕੈਂਸਰ ਅਤੇ ਹੋਰ ਖਤਰਨਾਕ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਜਾਪਾਨ ਦੇ ਪ੍ਰਧਾਨ ਮੰਤਰੀ ਨਾਓਤੋ ਕਾਨ ਨੇ ਜਾਪਾਨ ਦੇ ਮੌਜੂਦਾ ਸੰਕਟ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਤਰਾਸਦੀ ਦੱਸਿਆ ਹੈ। ਪੁਲਿਸ ਅਧਿਕਾਰੀਆਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਕੱਲੇ ਇਸੇ ਪ੍ਰਸ਼ਾਸਕੀ ਖੇਤਰ ਵਿਚ ਮ੍ਰਿਤਕਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋ ਸਕਦੀ ਹੈ। ਫੁਤਾਬਾ ਕਸਬੇ ਦੇ ਤੱਟੀ ਇਲਾਕੇ ਵਿਚ ਤਿੰਨ ਭਾਈਚਾਰਿਆਂ ਦੇ 90 ਪ੍ਰਤੀਸ਼ਤ ਮਕਾਨ ਸੁਨਾਮੀ ਦੀਆਂ ਲਹਿਰਾਂ ਵਿਚ ਰੁੜ੍ਹ ਗਏ ਹਨ। ਲਗਭਗ 3.90 ਲੱਖ ਲੋਕ ਬੇਘਰ ਹੋ ਗਏ ਹਨ। ਲੰਘੇ ਸ਼ੁੱਕਰਵਾਰ ਨੂੰ ਆਏ 8.9 ਤੀਬਰਤਾ ਵਾਲੇ ਭੂਚਾਲ ਅਤੇ ਉਸ ਤੋਂ ਪੈਦਾ ਹੋਈ ਸੁਨਾਮੀ ਕਾਰਨ ਜਾਪਾਨ ਵਿਚ ਇਹ ਤਬਾਹੀ ਹੋਈ ਹੈ। ਸੋਮਵਾਰ ਤੱਕ ਮਿਆਗੀ ਇਲਾਕੇ ਦੇ ਦੋ ਸਮੁੰਦਰੀ ਤਟਾਂ ਤੋਂ ਹੀ 2000 ਦੇ ਕਰੀਬ ਲਾਸ਼ਾਂ ਮਿਲੀਆਂ ਸਨ। ਇਕ ਹਜ਼ਾਰ ਲਾਸ਼ਾਂ ਮਿਨਾਮੀਸਾਨਰੀਕੂ ਕਸਬੇ ਵਿਚ ਮਿਲੀਆਂ ਹਨ। ਮਿਆਗੀ ਪ੍ਰਸ਼ਾਸਨ ਅਜੇ ਵੀ ਇਲਾਕੇ ਵਿਚ ਰਹਿਣ ਵਾਲੀ ਅੱਧੀ ਆਬਾਦੀ ਮਤਲਬ 10 ਹਜ਼ਾਰ ਲੋਕਾਂ ਨਾਲ ਕੋਈ ਸੰਪਰਕ ਨਹੀਂ ਬਣਾ ਸਕਿਆ। ਓਧਰ ਔਤਸੂਚੀ ਵਿਚ ਵੀ 8 ਹਜ਼ਾਰ ਲੋਕਾਂ ਦਾ ਅਜੇ ਕੋਈ ਅਤਾ ਪਤਾ ਨਹੀਂ। ਸਰਕਾਰੀ ਸੂਤਰਾਂ ਨੇ ਲਗਭਗ 5000 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜਦਕਿ ਲਾਪਤਾ ਲੋਕਾਂ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਹੋਈ ਮੌਤ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਰਿਹਾ।

ਉੱਤਰੀ ਪੂਰਬੀ ਜਪਾਨ ਦੇ ਤਟੀ ਇਲਾਕੇ 'ਚ ਪਿਛਲੇ 140 ਸਾਲਾਂ ਵਿਚ 9 ਤੀਬਰਤਾ ਵਾਲੇ ਆਏ ਸਭ ਤੋਂ ਵੱਡੇ ਸ਼ਕਤੀਸ਼ਾਲੀ ਭੁਚਾਲ ਨਾਲ ਦਸ ਹਜ਼ਾਰ ਤੋਂ ਵੱਧ ਲੋਕ ਮਾਰੇ ਜਾਣ ਦਾ ਖਦਸ਼ਾ ਹੈ ਜਦਕਿ ਹਜ਼ਾਰਾਂ ਜ਼ਖ਼ਮੀ ਤੇ ਲਾਪਤਾ ਹਨ। ਭੁਚਾਲ ਨਾਲ ਦੇਸ਼ ਦੀ ਤਟੀ ਰੇਖਾ 'ਤੇ 33 ਫੁੱਟ ਉੱਚੀ ਸਮੁੰਦਰੀ ਸੁਨਾਮੀ ਲਹਿਰ ਵੱਡੀ ਗਿਣਤੀ ਵਿਚ ਮਕਾਨ, ਮੋਟਰ ਗੱਡੀਆਂ, ਜ਼ਹਾਜ਼ ਅਤੇ ਵੱਡੀਆਂ ਕਿਸ਼ਤੀਆਂ ਵਹਾ ਕੇ ਲੈ ਗਈ। ਟੈਲੀਵੀਜ਼ਨ ਚੈਨਲਾਂ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਪਾਣੀ ਦੀ ਉੱਚੀ ਕੰਧ ਤੱਟੀ ਖੇਤਰ ਵਿਚ ਮਕਾਨਾਂ ਅਤੇ ਮਲਬੇ ਨੂੰ ਵਹਾ ਕੇ ਲਿਜਾ ਰਹੀ ਹੈ। ਇਸੇ ਦੌਰਾਨ ਦਰਜਨਾਂ ਥਾਵਾਂ 'ਤੇ ਅਚਾਨਕ ਅੱਗ ਲੱਗ ਗਈ, ਜਿਨਾਂ ਨਾਲ ਨੁਕਸਾਨ ਹੋਰ ਜ਼ਿਆਦਾ ਹੋ ਗਿਆ। ਟੋਕੀਓ ਨੂੰ ਛੱਡ ਕੇ ਦੇਸ਼ ਦੇ ਸਾਰੇ ਹਵਾਈ ਅੱਡੇ ਅਤੇ ਬੰਦਰਗਾਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਟੋਕੀਓ ਨੇੜੇ ਚੀਬਾ ਤੇਲ ਸੋਧਕ ਕਾਰਖਾਨੇ ਵਿਚ ਵੀ ਅੱਗ ਲੱਗ ਜਾਣ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਕਾਬਿਲੇਗੌਰ ਹੈ ਕਿ ਜਾਪਾਨ ਵਿਚ ਸੁਨਾਮੀ ਆਉਣ ਤੋਂ ਬਾਅਦ ਪੇਰੂ, ਇੰਡੋਨੇਸ਼ੀਆ, ਤਾਇਵਾਨ, ਹਵਾਈ, ਫਿਲਪਾਈਨ, ਨਿਕਾਰਾਗੁਆ, ਚਿੱਲੀ, ਕੋਸਟਾਰਿਕਾ, ਪਨਾਮਾ, ਹਾਂਡੂਰਸ, ਕੋਲੰਬੀਆ, ਮੈਕਸੀਕੋ, ਗੁਆਟੇਮਾਲਾ ਸਮੇਤ ਕਰੀਬ 20 ਤੋਂ ਵੱਧ ਦੇਸ਼ਾਂ ਵਿਚ ਸੁਨਾਮੀ ਆਉਣ ਦੀ ਚੇਤਾਵਨੀ ਦਿੱਤੀ ਗਈ ਸੀ।

ਫੁਕੁਸ਼ਿਮਾ ਰਿਐਕਟਰ ਦੇ ਧਮਾਕਿਆਂ ਨਾਲ ਤਬਾਹ ਹੋਣ ਅਤੇ ਉਥੋਂ ਨਿਊਕਲੀਅਰ ਵਿਕਿਰਣਾਂ ਦੇ ਰਿਸਾਅ ਕਾਰਨ ਪੈਦਾ ਹੋਏ ਐਟਮੀਂ ਖ਼ਤਰੇ ਦੇ ਮੱਦੇਨਜ਼ਰ ਦੇਸ਼ ਵਿਚ ਸਾਰੇ ਪ੍ਰਮਾਣੂ ਪਲਾਂਟ ਬੰਦ ਕਰ ਦਿੱਤੇ ਗਏ ਹਨ ਅਤੇ ਪ੍ਰਮਾਣੂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਪ੍ਰਮਾਣੂ ਰਿਐਕਟਰਾਂ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਹੈ। ਫੁਕੁਸ਼ਿਮਾ ਪ੍ਰਮਾਣੂ ਪਲਾਂਟ ਵਿਚ ਉਸ ਸਮੇਂ ਗੰਭੀਰ ਗੜਬੜੀ ਸਾਹਮਣੇ ਆਈ ਜਦੋਂ ਉਸ ਦੀ ਐਮਰਜੈਂਸੀ ਕੂਲਿੰਗ ਪ੍ਰਣਾਲੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇਸ ਨਾਲ ਪ੍ਰਮਾਣੂ ਰਿਸਾਵ ਦਾ ਖਤਰਾ ਪੈਦਾ ਹੋ ਗਿਆ। ਇਸ ਤੋਂ ਬਾਅਦ ਜਾਪਾਨੀ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਭੂਚਾਲ ਅਤੇ ਸੁਨਾਮੀ ਤੋਂ ਬਾਅਦ ਦੋ ਪਲਾਂਟਾਂ ਵਿਚ ਵਿਸਫੋਟ ਹੋ ਗਿਆ ਸੀ। ਫੁਕੁਸ਼ਿਮਾ ਊਰਜਾ ਪਲਾਂਟ ਦੇ ਅਪ੍ਰੇਟਰ ਨੇ ਕਿਹਾ ਕਿ ਰਿਐਕਟਰ ਦੀ ਕੂਲਿੰਗ ਪ੍ਰਣਾਲੀ ਵਿਚ ਗੜਬੜੀ ਹੋਣ ਕਾਰਨ ਦਬਾਅ ਲਗਾਤਾਰ ਵਧ ਰਿਹਾ ਸੀ, ਜਿਸ ਕਾਰਨ ਵਿਸਫੋਟ ਹੋਏ ਹਨ।



ਫੁਕੁਸ਼ਿਮਾ ਦੇ ਫੁਤਾਬਾ ਕਸਬੇ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਤੱਟੀ ਇਲਾਕੇ ਵਿਚ ਤਿੰਨ ਕਬੀਲਿਆਂ ਦੇ 90 ਪ੍ਰਤੀਸ਼ਤ ਮਕਾਨ ਸੁਨਾਮੀ ਦੀਆਂ ਲਹਿਰਾਂ ਦੀ ਭੇਟ ਚੜ੍ਹ ਗਏ। ਲਗਭਗ 3,90,000 ਲੋਕ ਬੇਘਰ ਹੋ ਗਏ ਹਨ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ 1,400 ਰਾਹਤ ਕੈਂਪਾਂ ਵਿਚ ਭੇਜੇ ਗਏ ਹਨ ਅਤੇ ਕੁਝ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਵਿਚ ਰਹਿ ਰਹੇ ਹਨ।

ਜਾਪਾਨੀ ਪ੍ਰਧਾਨ ਮੰਤਰੀ ਨੇ ਭੂਚਾਲ ਅਤੇ ਸੁਨਾਮੀ ਤੋਂ ਪ੍ਰਭਾਵਤ ਇਲਾਕਿਆਂ ਵਿਚ ਰਾਹਤ ਕਾਰਜਾਂ ਵਿਚ ਲੱਗੇ ਸੈਨਿਕਾਂ ਦੀ ਗਿਣਤੀ ਵਧਾ ਕੇ ਦੁੱਗਣੀ ਕਰ ਦਿੱਤੀ ਹੈ। ਰੱਖਿਆ ਮੰਤਰੀ ਤੋਸ਼ਿਮੀ ਕਿਤਾਜ਼ਵਾ ਨੇ ਕਿਹਾ ਕਿ ਸੜਕਾਂ ਮਲਬੇ ਹੇਠ ਦਬ ਜਾਣ ਕਾਰਨ ਬਚਾਓ ਕਰਮੀਆਂ ਨੂੰ ਪੀੜਤਾਂ ਤੱਕ ਪਹੁੰਚਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਭਾਵਤ ਇਲਾਕਿਆਂ ਵਿਚ ਟਰੱਕਾਂ ਰਾਹੀਂ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ ਹੈ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਸੁਪਰਬਾਜ਼ਾਰਾਂ ਅਤੇ ਪੈਟਰੋਲ ਸਟੇਸ਼ਨਾਂ 'ਤੇ ਲੋਕਾਂ ਦੀ ਭੀੜ ਲੱਗ ਰਹੀ ਹੈ। ਲੋਕ ਖਾਣ ਪੀਣ ਦੀਆਂ ਚੀਜ਼ਾਂ ਅਤੇ ਹੋਰ ਸਮਾਨ ਖਰੀਦ ਰਹੇ ਹਨ।

ਜਾਪਾਨ ਦੇ ਪ੍ਰਮਾਣੂ ਰਿਐਕਟਰਾਂ ਨੂੰ ਹੋਏ ਨੁਕਸਾਨ ਤੋਂ ਬਾਅਦ ਪੂਰੀ ਦੁਨੀਆ ਵਿਚ ਪ੍ਰਮਾਣੂ ਊਰਜਾ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ, ਜਾਪਾਨ ਦੇ ਪ੍ਰਮਾਣੂ ਰਿਐਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਛਿੜ ਗਈ ਹੈ। ਜਰਮਨੀ ਦੀ ਚਾਂਸਲਰ ਅੰਗੇਲਾ ਮਾਰਕਲ ਨੇ ਕਿਹਾ ਕਿ ਜਾਪਾਨ ਦਾ ਸੰਕਟ ਪੂਰੀ ਦੁਨੀਆ ਲਈ ਇਕ ਗੰਭੀਰ ਮੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਰਮਨੀ ਦੇ ਪ੍ਰਮਾਣੂ ਰਿਐਕਟਰ ਦੀ ਸੁਰੱਖਿਆ ਬਾਰੇ ਸਮੀਖਿਆ ਕੀਤੀ ਜਾਵੇਗੀ। ਅੰਗੇਲਾ ਨੇ ਇਹ ਗੱਲ ਉਸ ਵੇਲੇ ਕਹੀ ਜਦੋਂ ਇਕ ਦਿਨ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਜਰਮਨੀ ਦੇ ਪ੍ਰਮਾਣੂ ਰਿਐਕਟਰਾਂ ਨੂੰ ਹੋਰ ਲੰਬੇ ਸਮੇਂ ਤੱਕ ਚਲਾਉਣ ਦੀ ਸਰਕਾਰ ਦੀ ਯੋਜਨਾ ਦਾ ਵਿਰੋਧ ਕੀਤਾ ਸੀ। ਓਧਰ ਅਮਰੀਕਾ ਵਿਚ ਸੈਨੇਟਰ ਜੋ ਲਿਬਰਮੈਨ ਨੇ ਕਿਹਾ ਕਿ ਅਮਰੀਕਾ ਨੂੰ ਜਾਪਾਨ ਵਿਚ ਵਾਪਰੀਆਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਉਦੋਂ ਤੱਕ ਪ੍ਰਮਾਣੂ ਰਿਐਕਟਰਾਂ ਦੇ ਵਿਕਾਸ ਦਾ ਕੰਮ ਰੋਕ ਦੇਣਾ ਚਾਹੀਦਾ ਹੈ ਜਦੋਂ ਤੱਕ ਜਾਪਾਨ 'ਚ ਇਸ ਦੇ ਅਸਰ ਦੇ ਨਤੀਜੇ ਸਾਹਮਣੇ ਨਾ ਆ ਜਾਣ। ਪ੍ਰਮਾਣੂ ਊਰਜਾ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਤਕਨੀਕ ਖਤਰਨਾਕ ਹੈ ਅਤੇ ਇਸ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ।



ਦੋ ਅਮਰੀਕੀ ਪ੍ਰਮਾਣੂ ਵਿਗਿਆਨੀ ਤਾਇਨਾਤ

ਅਮਰੀਕਾ ਦੇ ਪ੍ਰਮਾਣੂ ਕਮਿਸ਼ਨ ਨੇ ਕਿਹਾ ਕਿ ਉਸ ਨੇ ਜਾਪਾਨ ਵਿਚ ਆਪਣੇ ਦੋ ਮਾਹਿਰਾਂ ਨੂੰ ਭੇਜਿਆ ਹੈ। ਕਮਿਸ਼ਨ ਦੇ ਚੇਅਰਮੈਨ ਗ੍ਰੇਗਰੀ ਜਕਜਕੋ ਨੇ ਦੱਸਿਆ ਕਿ ਐਨਆਰਸੀ ਵਿਚ ਕੰਮ ਕਰਨ ਲਈ ਸਾਡੇ ਕੋਲ ਵਿਸ਼ਵ ਦੇ ਸਭ ਤੋਂ ਵਧੀਆ ਮਾਹਿਰ ਹਨ ਅਤੇ ਮਦਦ ਲਈ ਅਸੀਂ ਕੋਈ ਵੀ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹਾਂ। ਅਮਰੀਕਾ ਦੇ ਵਪਾਰਕ ਪ੍ਰਮਾਣੂ ਊਰਜਾ ਪਲਾਂਟਾਂ ਅਤੇ ਹੋਰ ਪ੍ਰਮਾਣੂ ਉਪਕਰਨਾਂ ਨੂੰ ਕੰਟਰੋਲ ਕਰਨ ਵਾਲੀ ਅਤੇ ਕਾਂਗਰਸ ਤੋਂ ਮਾਨਤਾ ਪ੍ਰਾਪਤ ਇਕ ਸੁਤੰਤਰ ਏਜੰਸੀ ਐਨਆਰਸੀ ਨੇ ਕਿਹਾ ਕਿ ਦੋਵੇਂ ਵਿਗਿਆਨੀ ਉਬਲਦੇ ਪਾਣੀ ਵਾਲੇ ਪ੍ਰਮਾਣੂ ਰਿਐਕਟਰਾਂ ਦੇ ਖੇਤਰ ਵਿਚ ਮਾਹਿਰ ਹਨ ਅਤੇ ਉਹ ਆਫਤ ਤੋਂ ਪ੍ਰਭਾਵਿਤ ਖੇਤਰ ਵਿਚ ਭੇਜੇ ਗਏ ਵੱਡੇ ਅਮਰੀਕੀ ਸਹਾਇਤਾ ਦਲ ਦਾ ਹਿੱਸਾ ਹਨ।

ਕੈਲੇਫੋਰਨੀਆ ਸਰਕਾਰ ਵਲੋਂ ਜਾਪਾਨ ਦੇ ਇਸ ਪ੍ਰਮਾਣੂ ਬਿਜਲੀ ਘਰ 'ਤੇ ਬਹੁਤ ਹੀ ਨੇੜਿਓਂ ਨਜ਼ਰ ਰੱਖ ਰਹੀ ਹੈ ਕਿਉਂਕਿ ਮਾਹਿਰਾਂ ਦਾ ਕਹਿਣਾ ਕਿ ਇਸ ਤੋਂ ਨਿਕਲਣ ਵਾਲੀਆਂ ਰੇਡੀਏਸ਼ਨ ਕਿਰਨਾਂ ਪ੍ਰਸ਼ਾਂਤ ਮਹਾਸਾਗਰ ਨੂੰ ਪਾਰ ਕਰ ਸਕਦੀਆਂ ਹਨ। ਕੈਲੇਫਰੋਨੀਆ ਦੇ ਸਰਕਾਰੀ ਸਿਹਤ ਵਿਭਾਗ ਦੇ ਬੁਲਾਰੇ ਮਾਈਕਲ ਸਿਸਲਿਆ ਨੇ ਦੱਸਿਆ ਕਿ ਹਾਲ ਦੀ ਘੜੀ ਕੈਲੀਫੋਰਨੀਆ ਨੂੰ ਕੋਈ ਖ਼ਤਰਾ ਨਹੀਂ। ਅਸੀਂ ਅਪਣੇ ਸੰਘੀ ਸਹਿਯੋਗੀਆਂ ਨਾਲ ਮਿਲ ਕੇ ਮਾਮਲੇ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।



ਭਾਰਤ ਭੇਜੇਗਾ ਰਾਹਤ ਸਮੱਗਰੀ

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭੁਚਾਲ ਤੇ ਸੁਨਾਮੀ ਦੀ ਮਾਰ ਹੇਠ ਆਏ ਜਪਾਨ ਨੂੰ ਸਹਾਇਤਾ ਦੀ ਪੇਸ਼ਕਸ ਕਰਦੇ ਹੋਏ ਕਿਹਾ ਕਿ ਸਾਡੇ ਵਸੀਲੇ ਵਰਤਣ ਲਈ ਤੁਹਾਡਾ ਹੁੰਗਾਰਾ ਸਿਰ ਮੱਥੇ 'ਤੇ ਹੈ। ਜਪਾਨ ਦੇ ਪ੍ਰਧਾਨ ਮੰਤਰੀ ਨਾਓਤੋ ਕਾਨ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਭਾਰਤ ਜਪਾਨ ਸਰਕਾਰ ਅਤੇ ਉਥੋਂ ਦੇ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਇਸ ਵਿਨਾਸ਼ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਜ਼ਾਹਿਰ ਕੀਤਾ ਹੈ। ਜਾਪਾਨ ਨੂੰ ਭਾਰਤ ਸਰਕਾਰ ਤੁਰੰਤ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਉਥੇ ਕੰਬਲਾਂ ਨਾਲ ਲੱਦੇ ਪਹਿਲੇ ਜਹਾਜ਼ ਨੂੰ ਭੇਜ ਰਹੀ ਹੈ। ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਟਵਿੱਟਰ 'ਤੇ ਕਿਹਾ ਕਿ ਜਾਪਾਨ ਦੇ ਸੇਂਡਈ ਅਤੇ ਹੋਰ ਭੁਚਾਲ ਪ੍ਰਭਾਵਤ ਇਲਾਕਿਆਂ ਦੇ ਨਾਗਰਿਕਾਂ ਲਈ ਭਾਰਤ ਵਧੀਆ ਉੱਨ ਦੇ ਕੰਬਲ ਭੇਜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਦਿੱਲੀ ਵਿਚ ਜਾਪਾਨ ਦੇ ਰਾਜਦੂਤ ਨਾਲ ਚਰਚਾ ਕੀਤੀ ਗਈ ਸੀ ਅਤੇ ਠੰਢ ਤੋਂ ਪ੍ਰਭਾਵਤ ਇਲਾਕਿਆਂ ਲਈ ਇਹ ਬਹੁਤ ਹੀ ਉਪਯੋਗੀ ਅਤੇ ਜ਼ਰੂਰੀ ਚੀਜ਼ ਹੈ।



30 ਭਾਰਤੀਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ

ਜਪਾਨ ਦੇ ਸੁਨਾਮੀ ਤੋਂ ਪ੍ਰਭਾਵਤ ਕਸਬੇ ਤਨੀਡਾ ਵਿਚ ਫਸੇ 30 ਭਾਰਤੀਆਂ ਨੂੰ ਸੁਰੱਖਿਅਤ ਇਕ ਹੋਟਲ 'ਚ ਪਹੁੰਚਾਇਆ ਗਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸੁਨਾਮੀ ਇਲਾਕੇ 'ਚ ਤਨੀਡਾ ਵਿਚ 30 ਭਾਰਤੀ ਇਕ ਮੁੜਵਸੇਬਾ ਕੈਂਪ 'ਚ ਸੁਰੱਖਿਅਤ ਮਿਲੇ ਅਤੇ ਉਨ੍ਹਾਂ ਨੂੰ ਇਕ ਹੋਟਲ 'ਚ ਪਹੁੰਚਾਇਆ ਗਿਆ ਹੈ। ਜਾਪਾਨ ਵਿਚ ਲੱਗਭੱਗ 25000 ਹਜ਼ਾਰ ਭਾਰਤੀ ਹਨ ਜਿਹੜੇ ਮੁਖ ਰੂਪ 'ਚ ਕਾਂਤੋ ਅਤੇ ਕੰਸਾਈ ਖੇਤਰਾਂ 'ਚ ਰਹਿੰਦੇ ਹਨ।
News From: http://www.s7News.com